ਆਈ ਸ਼੍ਰੀ ਸੋਨਲ ਮਾਤਾ ਦੇ ਜਨਮ ਸਤਾਬਦੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
January 13th, 12:00 pm
ਜਨਮਸ਼ਤਾਬਦੀ ਦੇ ਇਸ ਤਿੰਨ ਦਿਨਾਂ ਮਹੋਤਸਵ ਦੇ ਦਰਮਿਆਨ ਆਈ ਸ਼੍ਰੀ ਸੋਨਲ ਮਾਂ ਦੀਆਂ ਯਾਦਾਂ ਸਾਡੇ ਨਾਲ ਹਨ। ਭਗਵਤੀ ਸਵਰੂਪ ਸੋਨਲ ਮਾਂ ਇਸ ਗੱਲ ਦੇ ਸਾਕਸ਼ਾਤ ਉਦਾਹਰਣ ਰਹੇ ਕਿ ਭਾਰਤ ਭੂਮੀ ਕਿਸੇ ਵੀ ਯੁੱਗ ਵਿੱਚ ਅਵਤਾਰੀ ਆਤਮਾਵਾਂ ਤੋਂ ਖਾਲੀ ਨਹੀਂ ਹੁੰਦੀ ਹੈ। ਗੁਜਰਾਤ ਅਤੇ ਸੌਰਾਸ਼ਟਰ ਦੀ ਇਹ ਧਰਤੀ ਤਾਂ ਖਾਸ ਤੌਰ ‘ਤੇ ਮਹਾਨ ਸੰਤਾਂ ਅਤੇ ਵਿਭੂਤੀਆਂ ਦੀ ਭੂਮੀ ਰਹੀ ਹੈ। ਕਿਤਨੇ ਹੀ ਸੰਤ ਅਤੇ ਮਹਾਨ ਆਤਮਾਵਾਂ ਨੇ ਇਸ ਖੇਤਰ ਵਿੱਚ ਪੂਰੀ ਮਾਨਵਤਾ ਦੇ ਲਈ ਆਪਣਾ ਪ੍ਰਕਾਸ਼ ਬਿਖੇਰਾ ਹੈ। ਪਵਿੱਤਰ ਗਿਰਨਾਰ ਤਾਂ ਸਾਕਸ਼ਾਤ ਭਗਵਾਨ ਦੱਤਾਤ੍ਰੇਯ ਅਤੇ ਅਣਗਿਣਤ ਸੰਤਾਂ ਦਾ ਸਥਾਨ ਰਿਹਾ ਹੈ। ਸੌਰਾਸ਼ਟਰ ਦੀ ਇਸ ਸਨਾਤਨ ਸੰਤ ਪਰੰਪਰਾ ਵਿੱਚ ਸ਼੍ਰੀ ਸੋਨਲ ਮਾਂ ਆਧੁਨਿਕ ਯੁਗ ਦੇ ਲਈ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ। ਉਨ੍ਹਾਂ ਦੀ ਆਧਿਅਤਮਿਕ ਊਰਜਾ, ਉਨ੍ਹਾਂ ਦੀਆਂ ਮਾਨਵੀ ਸਿੱਖਿਆਵਾਂ, ਉਨ੍ਹਾਂ ਦੀ ਤਪੱਸਿਆ, ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੱਕ ਅਦਭੁਤ ਦੇਵੀ ਆਕਰਸ਼ਣ ਪੈਦਾ ਹੁੰਦਾ ਹੈ। ਉਸ ਦੀ ਅਨੁਭੂਤੀ ਅੱਜ ਵੀ ਜੂਨਾਗੜ੍ਹ ਅਤੇ ਮਢੜਾ ਦੇ ਸੋਨਲ ਧਾਮ ਵਿੱਚ ਕੀਤੀ ਜਾ ਸਕਦੀ ਹੈ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਆਈ ਸ਼੍ਰੀ ਸੋਨਲ ਮਾਤਾ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ
January 13th, 11:30 am
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਸ਼੍ਰੀ ਸੋਨਲ ਮਾਂ ਦੀ ਜਨਮਸ਼ਤਾਬਦੀ ਪੌਸ਼ (ਪੋਹ) ਦੇ ਪਵਿੱਤਰ ਮਹੀਨੇ ਵਿੱਚ ਹੋ ਰਹੀ ਹੈ ਅਤੇ ਇਸ ਪਾਵਨ ਆਯੋਜਨ ਨਾਲ ਜੁੜਨਾ ਸੁਭਾਗ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਸੋਨਲ ਮਾਤਾ ਜੀ ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਸਮੁੱਚੇ ਚਾਰਣ ਸਮਾਜ ਅਤੇ ਵਿਵਸਥਾਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਕਿਹਾ ਕਿ ਮਢੜਾ ਧਾਮ ਚਾਰਣ ਭਾਈਚਾਰੇ ਦੇ ਲਈ ਸ਼ੁਰਧਾ, ਭਗਤੀ, ਅਨੁਸ਼ਠਾਨ ਅਤੇ ਪਰੰਪਰਾਵਾਂ ਦਾ ਕੇਂਦਰ ਹੈ। ਮੈਂ ਸ਼੍ਰੀ ਆਈ ਦੇ ਚਰਣਾਂ ਵਿੱਚ ਸ਼ੀਸ ਝੁਕਾ ਕੇ ਵੰਦਨ ਕਰਦਾ ਹਾਂ।”