ਨਵੀਂ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 06th, 02:10 pm
ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸੁਕਾਂਤਾ ਮਜੂਮਦਾਰ ਜੀ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਮਿਜ਼ੋਰਮ ਅਤੇ ਨਾਗਾਲੈਂਡ ਦੀ ਸਰਕਾਰ ਦੇ ਮੰਤਰੀਗਣ, ਹੋਰ ਜਨਪ੍ਰਤੀਨਿਧੀ, ਨੌਰਥ ਈਸਟ ਤੋਂ ਆਏ ਸਾਰੇ ਭਰਾਵੋ ਅਤੇ ਭੈਣੋਂ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ
December 06th, 02:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਾਬਾਸਾਹੇਬ ਡਾ ਬੀ.ਆਰ.ਅੰਬੇਡਕਰ ਦਾ ਮਹਾਪਰਿਨਿਰਵਾਣ ਦਿਵਸ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾਸਾਹੇਬ ਅੰਬੇਡਕਰ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ, ਜਿਸ ਦੇ 75 ਸਾਲ ਪੂਰੇ ਹੋ ਗਏ ਹਨ, ਸਾਰੇ ਨਾਗਰਿਕਾਂ ਲਈ ਇੱਕ ਮਹਾਨ ਪ੍ਰੇਰਨਾ ਸਰੋਤ ਹੈ। ਸ਼੍ਰੀ ਮੋਦੀ ਨੇ ਭਾਰਤ ਦੇ ਸਾਰੇ ਨਾਗਰਿਕਾਂ ਵੱਲੋਂ ਬਾਬਾਸਾਹੇਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ।25ਵੇਂ ਕਰਗਿਲ ਵਿਜੈ ਦਿਵਸ ਦੇ ਅਵਸਰ ‘ਤੇ 26 ਜੁਲਾਈ ਨੂੰ ਪ੍ਰਧਾਨ ਮੰਤਰੀ ਕਰਗਿਲ ਦਾ ਦੌਰਾ ਕਰਨਗੇ
July 25th, 10:28 am
26 ਜੁਲਾਈ, 2024 ਨੂੰ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੁਬ੍ਹਾ ਲਗਭਗ 9.20 ਵਜੇ ਕਰਗਿਲ ਯੁੱਧ ਸਮਾਰਕ (Kargil War Memorial) ਦਾ ਦੌਰਾ ਕਰਨਗੇ। ਉਹ ਕਰਗਿਲ ਯੁੱਧ ਦੇ ਦੌਰਾਨ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸ਼ਹੀਦ ਵੀਰਾਂ (bravehearts) ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਪ੍ਰਧਾਨ ਮੰਤਰੀ ਵਰਚੁਅਲੀ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ (Shinkun La Tunnel Project) ਦਾ ਪਹਿਲਾ ਵਿਸਫੋਟ ਭੀ ਕਰਨਗੇ।ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
July 26th, 11:28 pm
ਅੱਜ ਦੇ ਇਹ ਦਿਵਯ ਅਤੇ ਭਵਯ (ਸ਼ਾਨਦਾਰ) ‘ਭਾਰਤ ਮੰਡਪਮ’ ਉਸ ਨੂੰ ਦੇਖ ਕੇ ਹਰ ਭਾਰਤੀ ਖੁਸ਼ੀ ਨਾਲ ਭਰ ਰਿਹਾ ਹੈ, ਆਨੰਦਿਤ ਹੈ, ਅਤੇ ਗਰਵ (ਮਾਣ) ਮਹਿਸੂਸ ਕਰ ਰਿਹਾ ਹੈ। ‘ਭਾਰਤ ਮੰਡਪਮ’ ਸੱਦਾ ਹੈ ਭਾਰਤ ਦੀ ਸਮਰੱਥਾ ਦਾ, ਭਾਰਤ ਦੀ ਨਵੀਂ ਊਰਜਾ ਦਾ। ‘ਭਾਰਤ ਮੰਡਪਮ’ ਦਰਸ਼ਨ ਹੈ, ਭਾਰਤ ਦੀ ਭਵਯਤਾ(ਸ਼ਾਨ) ਦਾ ਅਤੇ ਭਾਰਤ ਦੀ ਇੱਛਾਸ਼ਕਤੀ ਦਾ। ਕੋਰੋਨਾ ਦੇ ਕਠਿਨ ਕਾਲ ਵਿੱਚ ਜਦੋਂ ਹਰ ਤਰਫ਼ ਕੰਮ ਰੁਕਿਆ ਹੋਇਆ ਸੀ, ਸਾਡੇ ਦੇਸ਼ ਦੇ ਸ਼੍ਰਮਜੀਵੀਆਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਦਾ ਨਿਰਮਾਣ ਪੂਰਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ
July 26th, 06:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜੀ20 ਦੇ ਸਿੱਕੇ ਅਤੇ ਜੀ20 ਦੀ ਡਾਕ ਟਿਕਟ (ਸਟੈਂਪ) ਤੋਂ ਵੀ ਪਰਦਾ ਹਟਾਇਆ। ਪ੍ਰਧਾਨ ਮੰਤਰੀ ਨੇ ਕਨਵੈਨਸ਼ਨ ਸੈਂਟਰ ਦੇ 'ਭਾਰਤ ਮੰਡਪਮ' ਵਜੋਂ ਡ੍ਰੋਨ ਰਾਹੀਂ ਕੀਤੇ ਗਏ ਨਾਮਕਰਣ ਸਮਾਰੋਹ ਅਤੇ ਇਸ ਮੌਕੇ 'ਤੇ ਪ੍ਰਦਰਸ਼ਿਤ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੂੰ ਵੀ ਦੇਖਿਆ। ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤਾ ਗਿਆ ਅਤੇ ਲਗਭਗ 2700 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਰਾਸ਼ਟਰੀ ਪ੍ਰੋਜੈਕਟ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ, ਪ੍ਰਗਤੀ ਮੈਦਾਨ ਵਿੱਚ ਨਵਾਂ ਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਭਾਰਤ ਨੂੰ ਇੱਕ ਗਲੋਬਲ ਬਿਜ਼ਨਸ ਡੈਸਟੀਨੇਸ਼ਨ ਵਜੋਂ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਦੇ ਤਹਿਤ ਨਵ ਨਿਯੁਕਤ ਭਰਤੀਆਂ ਨੂੰ ਲਗਭਗ 70000 ਨਿਯੁਕਤੀ ਪੱਤਰ ਵੰਡਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 13th, 11:00 am
ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਇਹ ਰੋਜ਼ਗਾਰ ਮੇਲੇ, ਐੱਨਡੀਏ ਅਤੇ ਭਾਜਪਾ ਸਰਕਾਰ ਦੀ ਨਵੀਂ ਪਹਿਚਾਣ ਬਣ ਗਏ ਹਨ। ਅੱਜ ਇੱਕ ਵਾਰ ਫਿਰ 70 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ। ਮੈਨੂੰ ਖੁਸ਼ੀ ਹੈ ਕਿ ਬੀਜੇਪੀ ਦੇ ਸ਼ਾਸਨ ਵਾਲੀਆਂ ਰਾਜ ਸਰਕਾਰਾਂ ਵੀ ਸਾਰੇ ਬੀਜੇਪੀ ਦੇ ਸਟੇਟ ਵਿੱਚ ਵੀ ਲਗਾਤਾਰ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਆਯੋਜਿਤ ਕਰ ਰਹੀਆਂ ਹਨ। ਜੋ ਲੋਕ ਇਸ ਸਮੇਂ ਸਰਕਾਰੀ ਨੌਕਰੀ ਵਿੱਚ ਆ ਰਹੇ ਹਨ, ਉਨ੍ਹਾਂ ਦੇ ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ।ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ
June 13th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਸ਼ਟਰੀ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਰਿਕਰੂਟਸ ਨੂੰ ਲਗਭਗ 70,000 ਨਿਯੁਕਤੀ ਪੱਤਰ ਵੰਡੇ। ਦੇਸ਼ ਭਰ ਵਿੱਚੋਂ ਚੁਣੇ ਰਿਕਰੂਟਸ ਵਿੱਤੀ ਸੇਵਾ ਵਿਭਾਗ, ਡਾਕ ਵਿਭਾਗ, ਸਕੂਲ ਸਿੱਖਿਆ ਵਿਭਾਗ, ਉਚੇਰੀ ਸਿੱਖਿਆ ਵਿਭਾਗ, ਰੱਖਿਆ ਮੰਤਰਾਲਾ, ਮਾਲ ਵਿਭਾਗ (ਰੈਵੇਨਿਊ ਡਿਪਾਰਟਮੈਂਟ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪਰਮਾਣੂ ਊਰਜਾ ਵਿਭਾਗ, ਰੇਲ ਮੰਤਰਾਲਾ, ਆਡਿਟ ਅਤੇ ਅਕਾਊਂਟਸ ਵਿਭਾਗ, ਗ੍ਰਹਿ ਮੰਤਰਾਲਾ ਆਦਿ ਵਿਭਿੰਨ ਸਰਕਾਰੀ ਵਿਭਾਗਾਂ ਵਿੱਚ ਨਿਯੁਕਤ ਹੋਣਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਦੌਰਾਨ ਦੇਸ਼ ਭਰ ਦੇ 43 ਸਥਾਨਾਂ ਨੂੰ ਮੇਲੇ ਨਾਲ ਜੋੜਿਆ ਗਿਆ ਸੀ।ਏਮਸ ਗੁਵਾਹਾਟੀ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 12:45 pm
ਮਾਂ ਕਾਮਾਖਯਾਰ, ਏ ਪੋਬਿਟ੍ਰਾ ਭੂਮੀਰ ਪੋਰਾ ਔਹੋਮੋਰ ਹੋਮੂਹ, ਭਾਟ੍ਰਿ ਭਾੱਗਿਨਲੋਇ, ਮੋਰ ਪ੍ਰੋਨਾਮ, (मां कामाख्यार,ए पोबिट्रॉ भूमीर पोरा ऑहोमोर होमूह,भाट्रि भॉग्निलोइ, मोर प्रोनाम) ਆਪ ਸਭ ਨੂੰ ਰੋਂਗਾਲੀ ਬੀਹੂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਸ ਪਾਵਨ ਅਵਸਰ ‘ਤੇ ਅਸਾਮ ਦੇ, ਨਾੱਰਥ ਈਸਟ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ, ਅੱਜ ਇੱਕ ਨਵੀਂ ਤਾਕਤ ਮਿਲੀ ਹੈ। ਅੱਜ ਨਾੱਰਥ ਈਸਟ ਨੂੰ ਆਪਣਾ ਪਹਿਲਾ AIIMS ਮਿਲਿਆ ਹੈ। ਅਤੇ ਅਸਾਮ ਨੂੰ 3 ਨਵੇਂ ਮੈਡੀਕਲ ਕਾਲਜ ਮਿਲੇ ਹਨ। IIT ਗੁਵਾਹਾਟੀ ਦੇ ਨਾਲ ਮਿਲ ਕੇ ਆਧੁਨਿਕ ਰਿਸਰਚ ਦੇ ਲਈ 500 ਬੈੱਡ ਵਾਲੇ ਸੁਪਰ ਸਪੈਸ਼ਲਟੀ ਹਸਪਤਾਲ ਦਾ ਵੀ ਨੀਂਹ ਪੱਥਰ ਰੱਖਿਆ ਹੈ। ਅਤੇ ਅਸਾਮ ਦੇ ਲੱਖਾਂ-ਲੱਖ ਸਾਥੀਆਂ ਤੱਕ ਆਯੁਸ਼ਮਾਨ ਕਾਰਡ ਪਹੁੰਚਾਉਣ ਦਾ ਕੰਮ ਮਿਸ਼ਨ ਮੋਡ ‘ਤੇ ਸ਼ੁਰੂ ਹੋਇਆ ਹੈ। ਨਵੇਂ ਏਮਸ ਤੋਂ ਅਸਾਮ ਦੇ ਇਲਾਵਾ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਯ, ਮਿਜ਼ੋਰਮ ਅਤੇ ਮਣੀਪੁਰ ਦੇ ਸਾਥੀਆਂ ਨੂੰ ਵੀ ਇਸ ਦਾ ਬਹੁਤ ਲਾਭ ਮਿਲਣ ਵਾਲਾ ਹੈ। ਆਰੋਗਯ ਦੇ ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਆਪ ਸਭ ਨੂੰ, ਨਾੱਰਥ ਈਸਟ ਦੇ ਸਾਰੇ ਮੇਰੇ ਭਾਈਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਗੁਵਾਹਾਟੀ, ਅਸਾਮ ਵਿੱਚ 3,400 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਅਤੇ ਲੋਕਾਰਪਣ ਕੀਤਾ
April 14th, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਵਾਹਾਟੀ, ਅਸਾਮ ਵਿੱਚ, 3,400 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਾਰਪਣ ਕੀਤਾ। ਪ੍ਰਧਾਨ ਮੰਤਰੀ ਨੇ ਏਮਸ, ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਅਸਾਮ ਐਡਵਾਂਸ ਹੈਲਥਕੇਅਰ ਇਨੋਵੇਸ਼ਨ ਇੰਸਟੀਟਿਊਟ (ਏਏਐੱਚਆਈਆਈ) ਦੀ ਅਧਾਰਸ਼ਿਲਾ ਰੱਖੀ ਅਤੇ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਕਾਰਡ ਵੰਡ ਕੇ ‘ਆਪਕੇ ਦਵਾਰ ਆਯੁਸ਼ਮਾਨ’ ਅਭਿਯਾਨ ਦੀ ਸ਼ੁਰੂਆਤ ਕੀਤੀ।ਵੀਡੀਓ ਸੰਦੇਸ਼ ਜ਼ਰੀਏ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਟਿਪਣੀਆਂ ਦਾ ਮੂਲ-ਪਾਠ
April 04th, 09:46 am
ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਭਾਰਤ ਵਿੱਚ ਤੁਹਾਡਾ ਸੁਆਗਤ ਹੈ! ਸਭ ਤੋਂ ਪਹਿਲਾਂ, ਮੈਂ ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ ਲਈ ਗਠਜੋੜ ਨੂੰ ਵਧਾਈ ਦੇਣਾ ਚਾਹਾਂਗਾ। ਆਪਦਾ ਲਚਕੀਲੇਪਣ ਬੁਨਿਆਦੀ ਢਾਂਚੇ, ਆਈਸੀਡੀਆਰਆਈ-2023 'ਤੇ ਅੰਤਰਰਾਸ਼ਟਰੀ ਕਾਨਫਰੰਸ ਦੇ 5ਵੇਂ ਸੰਸਕਰਣ ਦਾ ਮੌਕਾ ਸੱਚਮੁੱਚ ਖਾਸ ਹੈ।ਪ੍ਰਧਾਨ ਮੰਤਰੀ ਨੇ 5ਵੇਂ ਅੰਤਰਰਾਸ਼ਟਰੀ ਆਪਦਾ ਲਚੀਲਾਪਨ ਇਨਫ੍ਰਾਸਟ੍ਰਕਚਰ ਕਾਨਫਰੰਸ ਨੂੰ ਸੰਬੋਧਿਤ ਕੀਤਾ
April 04th, 09:45 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ 5ਵੇਂ ਅੰਤਰਰਾਸ਼ਟਰੀ ਆਪਦਾ ਲਚਕੀਲਾ ਬੁਨਿਆਦੀ ਢਾਂਚਾ (ਆਈਸੀਡੀਆਰਆਈ) ਕਾਨਫਰੰਸ 2023 ਨੂੰ ਸੰਬੋਧਿਤ ਕੀਤਾ।ਬੰਗਲੁਰੂ, ਕਰਨਾਟਕ ਵਿੱਚ ਇੰਡੀਆ ਐਨਰਜੀ ਵੀਕ 2023 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
February 06th, 11:50 am
ਇਸ ਸਮੇਂ ਤੁਰਕੀ ਵਿੱਚ ਆਏ ਵਿਨਾਸ਼ਕਾਰੀ ਭੁਚਾਲ ’ਤੇ ਸਾਡੇ ਸਾਰਿਆਂ ਦੀ ਦ੍ਰਿਸ਼ਟੀ ਲਗੀ ਹੋਈ ਹੈ। ਬਹੁਤ ਸਾਰੇ ਲੋਕਾਂ ਦੀ ਦੁਖਦ (ਦੁਖਦਾਈ) ਮੌਤ ਅਤੇ ਬਹੁਤ ਨੁਕਸਾਨ ਦੀਆਂ ਖ਼ਬਰਾਂ ਹਨ। ਤੁਰਕੀ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਵੀ ਨੁਕਸਾਨ ਦੀ ਆਸ਼ੰਕਾ (ਖਦਸ਼ਾ) ਹੈ। ਭਾਰਤ ਦੇ 140 ਕਰੋੜ ਲੋਕਾਂ ਦੀਆਂ ਸੰਵੇਦਨਾਵਾਂ, ਸਾਰੇ ਭੁਚਾਲ ਪੀੜਿਤਾਂ ਦੇ ਨਾਲ ਹਨ। ਭਾਰਤ ਭੁਚਾਲ ਪੀੜਿਤਾਂ ਦੀ ਹਰ ਸੰਭਵ ਮਦਦ ਦੇ ਲਈ ਤਤਪਰ ਹੈ।ਪ੍ਰਧਾਨ ਮੰਤਰੀ ਨੇ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕੀਤਾ
February 06th, 11:46 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2023 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲ ਤਹਿਤ ਵਰਦੀਆਂ ਲਾਂਚ ਕੀਤੀਆਂ। ਇਹ ਯੂਨੀਫਾਰਮਾਂ ਰੀਸਾਈਕਲ ਕੀਤੀਆਂ ਪੀਈਟੀ ਬੋਤਲਾਂ ਦੀਆਂ ਬਣੀਆਂ ਹਨ। ਉਨ੍ਹਾਂ ਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਦੋਹਰੇ ਕੁੱਕਟੌਪ ਮਾਡਲ ਨੂੰ ਵੀ ਲਾਂਚ ਕੀਤਾ ਅਤੇ ਇਸ ਦੇ ਵਪਾਰਕ ਰੋਲ-ਆਊਟ ਨੂੰ ਹਰੀ ਝੰਡੀ ਦਿਖਾਈ।ਮਹਾਰਾਸ਼ਟਰ ਦੇ ਮੁੰਬਈ ਵਿੱਚ ਪੀਐੱਮ-ਸਵਨਿਧੀ (PM-SVANidhi) ਯੋਜਨਾ ਦੇ ਤਹਿਤ ਵਿਕਾਸ ਕਾਰਜਾਂ ਦੇ ਲਾਂਚ ਅਤੇ ਲਾਭਾਰਥੀਆਂ ਨੂੰ ਮਨਜ਼ੂਰ ਲੋਨਾਂ ਦੇ ਟ੍ਰਾਂਸਫਰ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 19th, 05:15 pm
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਭਗਤ ਸਿੰਘ ਕੋਸ਼ਯਾਰੀ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ-ਮੁੱਖ ਮੰਤਰੀ ਸ਼੍ਰੀਮਾਨ ਦੇਵੇਂਦਰ ਫਡਣਵੀਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਵਿਧਾਨ ਸਭਾ ਸਪੀਕਰ ਸ਼੍ਰੀ ਰਾਹੁਲ ਨਾਰਵੇਕਰ ਜੀ, ਮਹਾਰਾਸ਼ਟਰ ਸਰਕਾਰ ਦੇ ਸਾਰੇ ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭੈਣੋਂ ਅਤੇ ਭਾਈਓ!ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਲਗਭਗ 38,800 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀਆਂ
January 19th, 05:05 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਕਈ ਵਿਕਾਸ ਪਹਿਲਾਂ ਦਾ ਉਦਘਾਟਨ ਕੀਤਾ, ਉਨ੍ਹਾਂ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਇੱਕ ਲੱਖ ਤੋਂ ਵੱਧ ਲਾਭਾਰਥੀਆਂ ਦੇ ਪ੍ਰਵਾਨਿਤ ਕਰਜ਼ਿਆਂ ਦੇ ਤਬਾਦਲੇ ਦੀ ਵੀ ਸ਼ੁਰੂਆਤ ਕੀਤੀ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮੁੰਬਈ ਮੈਟਰੋ ਰੇਲ ਲਾਈਨਾਂ 2 ਏ ਅਤੇ 7 ਨੂੰ ਦੇਸ਼ ਨੂੰ ਸਮਰਪਿਤ ਕਰਨਾ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਪੁਨਰ-ਵਿਕਾਸ ਅਤੇ ਸੱਤ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਨੀਂਹ ਪੱਥਰ ਰੱਖਣਾ, 20 ਹਿੰਦੂ ਹਿਰਦੇ ਸਮਰਾਟ ਬਾਲਾ ਸਾਹੇਬ ਠਾਕਰੇ ‘ਆਪਲਾ ਦਾਵਖਾਨਾ’ ਦਾ ਉਦਘਾਟਨ ਕਰਨਾ ਅਤੇ ਲਗਭਗ 400 ਕਿਲੋਮੀਟਰ ਸੜਕਾਂ ਨੂੰ ਪੱਕੀਆਂ ਕਰਨ ਦਾ ਪ੍ਰੋਜੈਕਟ ਸ਼ੁਰੂ ਕਰਨਾ ਸ਼ਾਮਲ ਹੈ।ਗੋਆ ਦੇ ਮੋਪਾ ਵਿੱਚ ਇੰਟਰਨੈਸ਼ਨਲ ਏਅਰਪੋਰਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 06:45 pm
ਗੋਆ ਦੇ ਲੋਕਾਂ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਨਵੇਂ ਬਣੇ ਇਸ ਸ਼ਾਨਦਾਰ ਏਅਰਪੋਰਟ ਦੇ ਲਈ ਬਹੁਤ-ਬਹੁਤ ਵਧਾਈ। ਪਿਛਲੇ 8 ਵਰ੍ਹਿਆਂ ਵਿੱਚ ਜਦੋਂ ਵੀ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ, ਤਾਂ ਇੱਕ ਬਾਤ ਜ਼ਰੂਰ ਦੁਹਰਾਉਂਦਾ ਸਾਂ। ਤੁਸੀਂ ਜੋ ਪਿਆਰ, ਜੋ ਅਸ਼ੀਰਵਾਦ ਸਾਨੂੰ ਦਿੱਤਾ ਹੈ, ਉਸ ਨੂੰ ਮੈਂ ਵਿਆਜ਼ ਸਹਿਤ ਪਰਤਾਵਾਂਗਾ, ਵਿਕਾਸ ਕਰਕੇ ਪਰਤਾਵਾਂਗਾ । ਇਹ ਆਧੁਨਿਕ ਏਅਰਪੋਰਟ ਟਰਮੀਨਲ ਉਸੇ ਸਨੇਹ ਨੂੰ ਪਰਤਾਉਣ ਦਾ ਇੱਕ ਪ੍ਰਯਤਨ ਹੈ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਇਸ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਮੇਰੇ ਪ੍ਰਿਯ ਸਹਿਯੋਗੀ ਅਤੇ ਗੋਆ ਦੇ ਲਾਡਲੇ, ਸਵਰਗੀ ਮਨੋਹਰ ਪਰੀਕਰ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਹੁਣ ਮਨੋਹਰ ਇੰਟਰਨੈਸ਼ਨਲ ਏਅਰਪੋਰਟ ਦੇ ਨਾਮ ਦੇ ਮਾਧਿਅਮ ਨਾਲ ਪਰੀਕਰ ਜੀ ਦਾ ਨਾਮ, ਇੱਥੇ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਸਮ੍ਰਿਤੀ(ਯਾਦ) ਵਿੱਚ ਰਹੇਗਾ।PM inaugurates greenfield International Airport in Mopa, Goa
December 11th, 06:35 pm
PM Modi inaugurated Manohar International Airport, Goa. The airport has been named after former late Chief Minister of Goa, Manohar Parrikar Ji. PM Modi remarked, In the last 8 years, 72 airports have been constructed compared to 70 in the 70 years before that. This means that the number of airports has doubled in the country.ਕਰਨਾਟਕ ਦੇ ਬੰਗਲੁਰੂ ਵਿੱਚ ਜਨਤਕ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 11th, 12:32 pm
ਅੱਜ ਇਨ੍ਹਾਂ ਮਹਾਨ ਵਿਭੂਤੀਆਂ ਨੂੰ ਸਨਮਾਨ ਦਿੰਦੇ ਹੋਏ ਅਸੀਂ ਬੰਗਲੁਰੂ ਦੇ, ਕਰਨਾਟਕਾ ਦੇ ਵਿਕਾਸ ਅਤੇ ਵਿਰਾਸਤ ਦੋਹਾਂ ਨੂੰ ਸਸ਼ਕਤ ਕਰ ਰਹੇ ਹਾਂ। ਅੱਜ ਕਰਨਾਟਕਾ ਨੂੰ ਪਹਿਲੀ ਮੇਡ ਇਨ ਇੰਡੀਆ ਵੰਦੇ ਭਾਰਤ ਟ੍ਰੇਨ ਮਿਲੀ। ਇਹ ਟ੍ਰੇਨ ਚੇਨਈ, ਦੇਸ਼ ਦੀ ਸਟਾਰਟ-ਅੱਪ ਕੈਪੀਟਲ ਬੰਗਲੁਰੂ ਅਤੇ ਧਰੋਹਰਾਂ ਦੇ ਸ਼ਹਿਰ ਮੈਸੁਰੂ ਨੂੰ ਆਪਸ ਵਿੱਚ ਜੋੜਦੀ ਹੈ। ਕਰਨਾਟਕਾ ਦੇ ਲੋਕਾਂ ਨੂੰ ਅਯੁੱਧਿਆ, ਪ੍ਰਯਾਗਰਾਜ ਅਤੇ ਕਾਸ਼ੀ ਦੇ ਦਰਸ਼ਨ ਕਰਾਉਣ ਵਾਲੀ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਦੀ ਵੀ ਅੱਜ ਸ਼ੁਰੂਆਤ ਹੋਈ ਹੈ। ਅੱਜ ਕੈਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਦੇ ਦੂਸਰੇ ਟਰਮੀਨਲ ਦਾ ਵੀ ਉਦਘਾਟਨ ਹੋਇਆ ਹੈ। ਮੈਂ ਸੋਸ਼ਲ ਮੀਡੀਆ ‘ਤੇ ਏਅਰਪੋਰਟ ਦੇ ਨਵੇਂ ਟਰਮੀਨਲ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ। ਅਤੇ ਅੱਜ ਉੱਥੇ ਜਾ ਕੇ ਲਗਿਆ ਕਿ ਨਵਾਂ ਟਰਮੀਨਲ, ਤਸਵੀਰਾਂ ਵਿੱਚ ਜਿਤਨਾ ਸੁੰਦਰ ਦਿਖ ਰਿਹਾ ਹੈ, ਉਸ ਤੋਂ ਵੀ ਜ਼ਿਆਦਾ ਭਵਯ (ਸ਼ਾਨਦਾਰ) ਹੈ, ਆਧੁਨਿਕ ਹੈ। ਇਹ ਬੰਗਲੁਰੂ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ ਜੋ ਹੁਣ ਸਾਡੀ ਸਰਕਾਰ ਪੂਰਾ ਕਰ ਰਹੀ ਹੈ।PM Modi attends a programme at inauguration of 'Statue of Prosperity' in Bengaluru
November 11th, 12:31 pm
PM Modi addressed a public function in Bengaluru, Karnataka. Throwing light on the vision of a developed India, the PM said that connectivity between cities will play a crucial role and it is also the need of the hour. The Prime Minister said that the new Terminal 2 of Kemepegowda Airport will add new facilities and services to boost connectivity.Infrastructure is extremely important for development: PM Modi
May 26th, 12:26 pm
PM Narendra Modi inaugurated India’s longest bridge – the 9.15 km long Dhola-Sadiya Bridge built over River Brahmaputra in Assam. The Prime Minister said that infrastructure was extremely important for development. He added that the bridge would enhance connectivity between Assam and Arunachal Pradesh, and open the door for economic development on a big scale.