ਪ੍ਰਧਾਨ ਮੰਤਰੀ ਦਾ ਜੀ20 ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ ਵੀਡੀਓ ਸੰਦੇਸ਼

July 21st, 09:06 am

ਤੁਹਾਡਾ ਸਮੂਹ ਸਭ ਤੋਂ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਕਾਰਕਾਂ ਵਿੱਚੋਂ ਇੱਕ-ਰੋਜ਼ਗਾਰ ‘ਤੇ ਚਰਚਾ ਕਰ ਰਿਹਾ ਹੈ। ਅਸੀਂ ਰੋਜ਼ਗਾਰ ਖੇਤਰ ਵਿੱਚ ਕੁਝ ਸਭ ਤੋਂ ਵੱਡੇ ਬਦਲਾਵਾਂ ਦੀ ਦਹਿਲੀਜ਼ ‘ਤੇ ਹਾਂ ਅਤੇ ਸਾਨੂੰ ਇਨ੍ਹਾਂ ਤਤਕਾਲ ਪਰਿਵਰਤਨਾਂ ਨਾਲ ਨਿਪਟਨ ਦੇ ਲਈ ਉੱਤਰਦਾਈ ਅਤੇ ਪ੍ਰਭਾਵੀ ਰਣਨੀਤੀਆਂ ਤਿਆਰ ਕਰਨ ਦੀ ਜ਼ਰੂਰਤ ਹੈ। ਚੌਥੀ ਉਦਯੋਗਿਕ ਕ੍ਰਾਂਤੀ ਦੇ ਇਸ ਯੁੱਗ ਵਿੱਚ ਟੈਕਨੋਲੋਜੀ ਰੋਜ਼ਗਾਰ ਦਾ ਮੁੱਖ ਸੰਵਾਹਕ ਬਣ ਗਈ ਹੈ ਅਤੇ ਅੱਗੇ ਵੀ ਬਣੀ ਰਹੇਗੀ। ਇਹ ਸੁਭਾਗ ਦੀ ਗੱਲ ਹੈ ਕਿ ਇਹ ਬੈਠਕ ਭਾਰਤ ਜਿਹੇ ਦੇਸ਼ ਵਿੱਚ ਹੋ ਰਹੀ ਹੈ, ਜਿਸ ਦੇ ਕੋਲ ਪੂਰਵ ਵਿੱਚ ਹੋਏ ਅਜਿਹੇ ਟੈਕਨੋਲੋਜੀ–ਅਧਾਰਿਤ ਪਰਿਵਰਤਨਾਂ ਦੇ ਦੌਰਾਨ ਵੱਡੀ ਸੰਖਿਆ ਵਿੱਚ ਟੈਕਨੋਲੋਜੀ ਨਾਲ ਜੁੜੇ ਰੋਜ਼ਗਾਰ ਸਿਰਜਣ ਦਾ ਅਨੁਭਵ ਹੈ ਅਤੇ ਤੁਹਾਡਾ ਮੇਜ਼ਬਾਨ ਸ਼ਹਿਰ ਇੰਦੌਰ ਅਜਿਹੇ ਪਰਿਵਰਤਨਾਂ ਦੀ ਨਵੀਂ ਲਹਿਰ ਦੀ ਅਗਵਾਈ ਕਰਨ ਵਾਲੇ ਕਈ ਸਟਾਰਟਅੱਪਸ ਦਾ ਕੇਂਦਰ ਹੈ।

ਪ੍ਰਧਾਨ ਮੰਤਰੀ ਨੇ ਜੀ-20 ਸ਼੍ਰਮ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ

July 21st, 09:05 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧਪ੍ਰਦੇਸ਼ ਦੇ ਇੰਦੌਰ ਵਿੱਚ ਆਯੋਜਿਤ ਜੀ-20 ਸ਼੍ਰਮ ਅਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਨੂੰ ਅੱਜ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ।

ਵਾਸ਼ਿੰਗਟਨ ਡੀਸੀ ਵਿੱਚ ‘ਇੰਡੀਆ- ਯੂਐੱਸਏ: ਸਕਿਲਿੰਗ ਫੋਰ ਫਿਊਚਰ’ ਵਿਸ਼ੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਿਆਨ ਦਾ ਮੂਲ ਪਾਠ

June 22nd, 11:15 am

ਮੈਂ ਬਹੁਤ ਖੁਸ਼ ਹਾਂ ਕਿ ਅੱਜ ਵਾਸ਼ਿੰਗਟਨ ਆਉਂਦੇ ਹੀ, ਮੈਨੂੰ ਇੰਨੇ Young ਅਤੇ creative minds ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਨਾਲ ਮਿਲ ਕੇ ਭਾਰਤ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਿਹਾ ਹੈ। ਇਸ ਲਈ ਇਹ ਵੈਨਿਊ ਵੀ ਵਿਸ਼ੇਸ਼ ਹੈ।

ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਫ਼ਸਟ ਲੇਡੀ ਨਾਲ ਭਾਰਤ ਅਤੇ ਅਮਰੀਕਾ: ਭਵਿੱਖ ਲਈ ਹੁਨਰ ਵਿਸ਼ੇ ‘ਤੇ ਸਮਾਗਮ ਵਿੱਚ ਹਿੱਸਾ ਲਿਆ

June 22nd, 10:57 am

ਇਹ ਸਮਾਗਮ ਸਮਾਜ ਵਿੱਚ ਮਿਆਰੀ ਸਿੱਖਿਆ ਤੱਕ ਪਹੁੰਚ ਨੂੰ ਵਧਾਉਣ ਅਤੇ ਪਸਾਰ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਕਰਮਚਾਰੀਆਂ ਦੇ ਪੁਨਰ ਵਿਕਾਸ ‘ਤੇ ਕੇਂਦਰਿਤ ਸੀ।