ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਕਾਰੋਬਾਰੀ ਨੇਤਾਵਾਂ ਨਾਲ ਗੱਲਬਾਤ

September 05th, 04:57 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਨਿਵੇਸ਼ ਫੰਡਾਂ, ਇਨਫ੍ਰਾਸਟ੍ਰਕਚਰ, ਮੈਨੂਫੈਕਚਰਿੰਗ, ਊਰਜਾ, ਸਥਿਰਤਾ ਅਤੇ ਲੌਜਿਸਟਿਕਸ ਸਹਿਤ ਵਿਵਿਧ ਖੇਤਰਾਂ ਦੇ ਪ੍ਰਮੁੱਖ (leading) ਮੁੱਖ ਕਾਰਜਕਾਰੀ ਅਧਿਕਾਰੀਆਂ (CEOs-ਸੀਈਓਜ਼) ਦੇ ਇੱਕ ਸਮੂਹ ਦੇ ਨਾਲ ਗੱਲਬਾਤ ਕੀਤੀ। ਇਸ ਸਮਾਗਮ ਵਿੱਚ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਗਣ ਕਿਮ ਯੋਂਗ (H.E. Mr. Gan Kim Yong) ਅਤੇ ਗ੍ਰਹਿ ਅਤੇ ਕਾਨੂੰਨ ਮੰਤਰੀ ਮਹਾਮਹਿਮ ਸ਼੍ਰੀ ਕੇ. ਸ਼ਾਨਮੁਗਮ (H.E. Mr. K Shanmugam) ਨੇ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਅਮੈਰਿਟਸ ਸੀਨੀਅਰ ਮੰਤਰੀ ਗੋਹ ਚੋਕ ਟੌਂਗ ਨਾਲ ਮੁਲਾਕਾਤ ਕੀਤੀ

September 05th, 03:10 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਵਿੱਚ ਅਮੈਰਿਟਸ ਸੀਨੀਅਰ ਮੰਤਰੀ ਗੋਹ ਚੋਕ ਟੌਂਗ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ

September 05th, 03:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦੀ ਸਿੰਗਾਪੁਰ ਦੇ ਸੀਨੀਅਰ ਮੰਤਰੀ ਲੀ ਸਿਏਨ ਲੂੰਗ ਨਾਲ ਮੁਲਾਕਾਤ

September 05th, 02:18 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲੀ ਸਿਏਨ ਲੂੰਗ ਨਾਲ ਮੁਲਾਕਾਤ ਕੀਤੀ। ਸੀਨੀਅਰ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ।

ਪ੍ਰਧਾਨ ਮੰਤਰੀ ਨੇ ਏਈਐੱਮ ਸਿੰਗਾਪੁਰ (AEM Singapore) ਦਾ ਦੌਰਾ ਕੀਤਾ

September 05th, 12:31 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਲਾਰੈਂਸ ਵੌਂਗ ਦੇ ਨਾਲ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਸੈਕਟਰ ਵਿੱਚ ਮੋਹਰੀ ਸਿੰਗਾਪੁਰ ਦੀ ਕੰਪਨੀ ਏਈਐੱਮ (AEM) ਦਾ ਦੌਰਾ ਕੀਤਾ। ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਏਈਐੱਮ (AEM) ਦੀ ਭੂਮਿਕਾ, ਇਸ ਦੇ ਸੰਚਾਲਨ ਅਤੇ ਭਾਰਤ ਦੇ ਲਈ ਯੋਜਨਾਵਾਂ ਦੇ ਸੰਦਰਭ ਵਿੱਚ ਜਾਣਕਾਰੀ ਦਿੱਤੀ ਗਈ। ਸਿੰਗਾਪੁਰ ਸੈਮੀਕੰਡਕਟਰ ਇੰਡਸਟ੍ਰੀ ਐਸੋਸੀਏਸ਼ਨ ਨੇ ਸਿੰਗਾਪੁਰ ਵਿੱਚ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਅਤੇ ਭਾਰਤ ਦੇ ਨਾਲ ਸਹਿਯੋਗ ਦੇ ਅਵਸਰਾਂ ਨਾਲ ਜੁੜੀ ਜਾਣਕਾਰੀ ਭੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ। ਇਸ ਅਵਸਰ ‘ਤੇ, ਇਸ ਖੇਤਰ ਦੀਆਂ ਕਈ ਹੋਰ ਸਿੰਗਾਪੁਰ ਦੀਆਂ ਕੰਪਨੀਆਂ ਦੇ ਪ੍ਰਤੀਨਿਧੀ ਭੀ ਉਪਸਥਿਤ ਰਹੇ। ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੀਆਂ ਸੈਮੀਕੰਡਕਟਰ ਕੰਪਨੀਆਂ ਨੂੰ 11-13 ਸਤੰਬਰ 2024 ਨੂੰ ਗ੍ਰੇਟਰ ਨੌਇਡਾ ਵਿੱਚ ਆਯੋਜਿਤ ਹੋਣ ਵਾਲੀ ਸੈਮੀਕੌਨ ਇੰਡੀਆ (SEMICON INDIA) ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕੀਤੀ

September 05th, 10:22 am

ਦੋਹਾਂ ਨੇਤਾਵਾਂ ਨੇ ਆਪਣੀ ਵਾਰਤਾਲਾਪ ਦੇ ਦੌਰਾਨ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਦੁਵੱਲੇ ਸਬੰਧਾਂ (India – Singapore bilateral relations) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੀ ਵਿਆਪਕਤਾ, ਆਪਸੀ ਜੁੜਾਅ ਅਤੇ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਸ ਸਬੰਧ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਦੇ ਪੱਧਰ ਤੱਕ ਵਧਾਉਣ ਦਾ ਨਿਰਣਾ ਲਿਆ। ਇਸ ਨਾਲ ਭਾਰਤ ਦੀ ਐਕਟ ਈਸਟ ਨੀਤੀ (India’s Act East Policy) ਨੂੰ ਭੀ ਅਤਿਅਧਿਕ ਪ੍ਰੋਤਸਾਹਨ ਮਿਲੇਗਾ। ਆਰਥਿਕ ਸਬੰਧਾਂ ਵਿੱਚ ਮਜ਼ਬੂਤ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਹੋਰ ਵਧਾਉਣ ਦਾ ਭੀ ਸੱਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਭਾਰਤੀ ਅਰਥਵਿਵਸਥਾ ਵਿੱਚ ਕਰੀਬ 160 ਅਰਬ ਡਾਲਰ ਦੇ ਨਿਵੇਸ਼ ਦੇ ਨਾਲ ਸਿੰਗਾਪੁਰ ਭਾਰਤ ਦਾ ਪ੍ਰਮੁੱਖ ਆਰਥਿਕ ਸਾਂਝੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਤੇਜ਼ ਅਤੇ ਟਿਕਾਊ ਵਿਕਾਸ ਨੇ ਸਿੰਗਾਪੁਰ ਦੀਆਂ ਸੰਸਥਾਵਾਂ ਦੇ ਲਈ ਨਿਵੇਸ਼ ਦੇ ਅਪਾਰ ਅਵਸਰ ਖੋਲ੍ਹੇ ਹਨ। ਉਨ੍ਹਾਂ ਨੇ ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਖੇਤਰ ਜਾਗਰੂਕਤਾ, ਸਿੱਖਿਆ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI), ਫਿਨਟੈੱਕ, ਨਿਊ ਟੈਕਨੋਲੋਜੀ ਸੈਕਟਰ, ਵਿਗਿਆਨ ਅਤੇ ਟੈਕਨੋਲੋਜੀ ਅਤੇ ਗਿਆਨ ਸਾਂਝੇਦਾਰੀ (defence and security, maritime domain awareness, education, AI, Fintech, new technology domains, science and technology and knowledge partnership) ਦੇ ਖੇਤਰ ਵਿੱਚ ਵਰਤਮਾਨ ਸਹਿਯੋਗ ਦੀ ਭੀ ਸਮੀਖਿਆ ਕੀਤੀ। ਦੋਹਾਂ ਨੇਤਾਵਾਂ ਨੇ ਆਰਥਿਕ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਵਧਾਉਣ ਦੇ ਲਈ ਦੇਸ਼ਾਂ ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਗ੍ਰੀਨ ਕੌਰੀਡੋਰ ਪ੍ਰੋਜੈਕਟਸ (green corridor projects) ਵਿੱਚ ਤੇਜ਼ੀ ਲਿਆਉਣ ਦੀ ਭੀ ਪ੍ਰਤੀਬੱਧਤਾ ਜਤਾਈ।

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

September 05th, 09:00 am

ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਹਾਂ। ਤੁਹਾਡੇ ਪ੍ਰਧਾਨ ਮੰਤਰੀ ਪਦ ਗ੍ਰਹਿਣ ਕਰਨ ਦੇ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਮੇਰੀ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਹਾਰਦਿਕ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ 4G ਦੀ ਅਗਵਾਈ ਵਿੱਚ, ਸਿੰਗਾਪੁਰ ਹੋਰ ਅਧਿਕ ਤੇਜ਼ੀ ਨਾਲ ਪ੍ਰਗਤੀ ਕਰੇਗਾ।

PM Modi arrives in Singapore

September 04th, 02:00 pm

PM Modi arrived in Singapore. He will hold talks with President Tharman Shanmugaratnam, Prime Minister Lawrence Wong, Senior Minister Lee Hsien Loong and Emeritus Senior Minister Goh Chok Tong.

ਪ੍ਰਧਾਨ ਮੰਤਰੀ ਦਾ ਬਰੂਨੇਈ ਦਾਰੂਸਲਮ ਅਤੇ ਸਿੰਗਾਪੁਰ ਦਾ ਦੌਰਾ

September 03rd, 07:30 am

ਅਗਲੇ ਦੋ ਦਿਨਾਂ ਵਿੱਚ, ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦਾਰੂਸਲਮ ਅਤੇ ਸਿੰਗਾਪੁਰ ਦਾ ਦੌਰਾ ਕਰਨਗੇ। ਬਰੂਨੇਈ ਦਾਰੂਸਲਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਮਹਾਮਹਿਮ ਸੁਲਤਾਨ ਹਾਜੀ ਹਸਨਲ ਬੋਲਕੀਆ ਨਾਲ ਮੁਲਾਕਾਤ ਕਰਨਗੇ। ਸਿੰਗਾਪੁਰ ਵਿੱਚ, ਉਹ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ, ਪ੍ਰਧਾਨ ਮੰਤਰੀ ਲਾਰੈਂਸ ਵੌਂਗ, ਸੀਨੀਅਰ ਮੰਤਰੀ ਲੀ ਸੀਨ ਲੂੰਗ ਅਤੇ ਐਮਰੀਟਸ ਸੀਨੀਅਰ ਮੰਤਰੀ ਗੋਹ ਚੋਕ ਤੌਂਗ ਨਾਲ ਗੱਲਬਾਤ ਕਰਨਗੇ।

ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਯੂਪੀਆਈ ਸੇਵਾਵਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

February 12th, 01:30 pm

Your Excellency President Ranil Wickremesinghe Ji, Your Excellency Prime Minister Pravind Jugnauth Ji, ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਜੀ, ਸ੍ਰੀਲੰਕਾ, ਮਾਰੀਸ਼ਸ ਅਤੇ ਭਾਰਤ ਦੇ Central Banks ਦੇ ਗਵਰਨਰ, ਅਤੇ ਅੱਜ ਇਸ ਮਹੱਤਵਪੂਰਨ ਸਮਾਰੋਹ (this significant event) ਨਾਲ ਜੁੜੇ ਸਾਰੇ ਸਾਥੀਗਣ!

ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਅਤੇ ਸ੍ਰੀ ਲੰਕਾ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਰੂਪ ਨਾਲ ਯੂਪੀਆਈ ਸੇਵਾਵਾਂ ਦਾ ਉਦਘਾਟਨ ਕੀਤਾ

February 12th, 01:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਲੰਕਾ ਦੇ ਰਾਸ਼ਟਰਪਤੀ ਸ਼੍ਰੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਦੇ ਨਾਲ ਸੰਯੁਕਤ ਰੂਪ ਨਾਲ ਸ੍ਰੀ ਲੰਕਾ ਅਤੇ ਮਾਰੀਸ਼ਸ ਵਿੱਚ ਯੂਨੀਫਾਇਡ ਪੇਮੈਂਟ ਇੰਟਰਫੇਸ (ਯੂਪੀਆਈ- UPI) ਸੇਵਾਵਾਂ ਅਤੇ ਮਾਰੀਸ਼ਸ ਵਿੱਚ ਰੁਪੇ ਕਾਰਡ (RuPay card) ਸੇਵਾਵਾਂ ਦੇ ਲਾਂਚ ਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ।

ਭਾਰਤ ਦੇ ਸੰਗੀਤ ਦਾ ਇਤਿਹਾਸ ਵਿਵਿਧਤਾ ਦੀ ਇੱਕ ਸੰਗੀਤਮਈ ਰਚਨਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਲੈਅ ਨਾਲ ਗੂੰਜਦੀ ਹੈ: ਪ੍ਰਧਾਨ ਮੰਤਰੀ

November 14th, 09:43 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਤਾਰ ਪ੍ਰਤੀ ਅਤਿਅਧਿਕ ਲਗਾਵ ਲਈ ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।

ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 19th, 05:00 pm

ਨਵਰਾਤ੍ਰੀ ਦਾ ਪਾਵਨ ਪਰਵ ਚਲ ਰਿਹਾ ਹੈ। ਅੱਜ ਮਾਂ ਦੇ ਪੰਜਵੇਂ ਸਰੂਪ, ਸਕੰਦਮਾਤਾ ਦੀ ਅਰਾਧਨਾ (ਪੂਜਾ) ਦਾ ਦਿਨ ਹੈ। ਹਰ ਮਾਂ ਦੀ ਇਹ ਕਾਮਨਾ ਹੁੰਦੀ ਹੈ ਕਿ ਉਸ ਦੀ ਸੰਤਾਨ ਨੂੰ ਸੁਖ ਮਿਲੇ, ਯਸ਼ ਮਿਲੇ। ਸੁਖ ਅਤੇ ਯਸ਼ ਦੀ ਇਹ ਪ੍ਰਾਪਤੀ ਸਿੱਖਿਆ ਅਤੇ ਕੌਸ਼ਲ ਨਾਲ ਹੀ ਸੰਭਵ ਹੈ। ਅਜਿਹੇ ਪਾਵਨ ਸਮੇਂ ਵਿੱਚ ਮਹਾਰਾਸ਼ਟਰ ਦੇ ਸਾਡੇ ਬੇਟੇ-ਬੇਟੀਆਂ ਦੇ ਕੌਸ਼ਲ ਵਿਕਾਸ ਦੇ ਲਈ ਇੰਨੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਜੋ ਲੱਖਾਂ ਨੌਜਵਾਨ ਮੇਰੇ ਸਾਹਮਣੇ ਬੈਠੇ ਹਨ ਅਤੇ ਜੋ ਇਸ ਕੌਸ਼ਲ ਵਿਕਾਸ ਦੇ ਰਸਤੇ ‘ਤੇ ਅੱਗੇ ਵਧਣ ਦਾ ਸੰਕਲਪ ਲੈ ਰਹੇ ਹਨ, ਮੈਂ ਜ਼ਰੂਰ ਕਹਿੰਦਾ ਹਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਅੱਜ ਦੀ ਇਹ ਪ੍ਰਭਾਤ ਮੰਗਲ ਪ੍ਰਭਾਤ ਬਣ ਗਈ ਹੈ। ਮਹਾਰਾਸ਼ਟਰ ਵਿੱਚ 511 ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸਥਾਪਨਾ ਹੋਣ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ

October 19th, 04:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ। ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਇਹ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸੰਚਾਲਿਤ ਕਰਨਗੇ।

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕੁਆਨ ਯਿਊ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ

September 16th, 02:25 pm

ਪ੍ਰਧਾਨ ਮੰਤਰੀ, ਨੇ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕੁਆਨ ਯਿਊ (Lee Kuan Yew) ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ।

ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ) ਦੀ ਸ਼ੁਰੂਆਤ

September 09th, 10:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਅਵਸਰ 'ਤੇ 9 ਸਤੰਬਰ 2023 ਨੂੰ ਸਿੰਗਾਪੁਰ, ਬੰਗਲਾਦੇਸ਼, ਇਟਲੀ, ਸੰਯੁਕਤ ਰਾਜ ਅਮਰੀਕਾ (ਯੂਐੱਸਏ), ਬ੍ਰਾਜ਼ੀਲ, ਅਰਜਨਟੀਨਾ, ਮਾਰੀਸ਼ਸ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨੇਤਾਵਾਂ ਦੇ ਨਾਲ ਗਲੋਬਲ ਬਾਇਓਫਿਊਲ ਅਲਾਇੰਸ ਦੀ ਸ਼ੁਰੂਆਤ ਕੀਤੀ।

18ਵੇਂ ਈਸਟ ਏਸ਼ੀਆ ਸਮਿਟ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

September 07th, 01:28 pm

“ਈਸਟ ਏਸ਼ੀਆ ਸਮਿਟ” (“East Asia Summit”) ਵਿੱਚ ਇੱਕ ਵਾਰ ਫਿਰ ਤੋਂ ਹਿੱਸਾ ਲੈਣਾ ਮੇਰੇ ਲਈ ਪ੍ਰਸੰਨਤਾ ਦਾ ਵਿਸ਼ਾ ਹੈ। ਮੈਂ ਰਾਸ਼ਟਰਪਤੀ ਵਿਡੋਡੋ ਨੂੰ ਉਨ੍ਹਾਂ ਦੇ ਉਤਕ੍ਰਿਸ਼ਟ ਸੰਚਾਲਨ ਦੇ ਲਈ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਇਸ ਬੈਠਕ ਵਿੱਚ ਅਬਜ਼ਰਵਰ (Observer) ਦੇ ਰੂਪ ਵਿੱਚ ਤਿਮੋਰ ਲੇਸਤੇ ਦੇ ਪ੍ਰਧਾਨ ਮੰਤਰੀ His Excellency “ਸੈਨਾਨਾ ਗੁਜ਼ਮਾਓ” (Xanana Gusmão) ਦਾ ਭੀ ਸੁਆਗਤ ਕਰਦਾ ਹਾਂ । ਈਸਟ ਏਸ਼ੀਆ ਸਮਿਟ (East Asia Summit) ਇੱਕ ਬਹੁਤ ਮਹੱਤਵਪੂਰਣ ਮੰਚ ਹੈ ।

ਪ੍ਰਧਾਨ ਮੰਤਰੀ ਦੀ 20ਵੇਂ ਆਸੀਆਨ–ਇੰਡੀਆ ਸਮਿਟ (20th ASEAN-India Summit) ਅਤੇ 18ਵੇਂ ਈਸਟ ਏਸ਼ੀਆ ਸਮਿਟ (18th East Asia Summit) ਵਿੱਚ ਭਾਗੀਦਾਰੀ

September 07th, 11:47 am

ਆਸੀਆਨ-ਇੰਡੀਆ ਸਮਿਟ (ASEAN-India Summit) ਵਿੱਚ , ਪ੍ਰਧਾਨ ਮੰਤਰੀ ਨੇ ਆਸੀਆਨ-ਇੰਡੀਆ ਵਿਆਪਕ ਰਣਨੀਤਕ ਸਾਂਝੇਦਾਰੀ (ASEAN-India Comprehensive Strategic Partnership) ਨੂੰ ਹੋਰ ਸੁਦ੍ਰਿੜ੍ਹ ਬਣਾਉਣ ਅਤੇ ਇਸ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ‘ਤੇ ਆਸੀਆਨ ਭਾਗੀਦਾਰਾਂ ਦੇ ਨਾਲ ਵਿਆਪਕ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ(Indo-Pacific) ਖੇਤਰ ਵਿੱਚ ਆਸੀਆਨ ਦੀ ਕੇਂਦਰੀਅਤਾ(ASEAN centrality) ਦੀ ਪੁਸ਼ਟੀ ਕੀਤੀ ਅਤੇ ਭਾਰਤ ਦੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ)( India's Indo-Pacific Ocean's Initiative (IPOI)) ਅਤੇ ਹਿੰਦ-ਪ੍ਰਸ਼ਾਂਤ ‘ਤੇ ਆਸੀਆਨ ਦ੍ਰਿਸ਼ਟੀਕੋਣ (ਏਓਆਈਪੀ) (ASEAN’s Outlook on the Indo-Pacific (AOIP)) ਦੇ ਦਰਮਿਆਨ ਤਾਲਮੇਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਸੀਆਨ-ਇੰਡੀਆ ਐੱਫਟੀਏ (ਏਆਈਟੀਆਈਜੀਏ)( ASEAN-India FTA (AITIGA)) ਦੀ ਸਮੀਖਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।

20ਵੇਂ ਆਸੀਆਨ-ਇੰਡੀਆ ਸਮਿਟ (20th ASEAN-India Summit) ਵਿੱਚ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

September 07th, 10:39 am

ਇੱਕੀਵੀਂ ਸਦੀ ਏਸ਼ੀਆ ਦੀ ਸਦੀ ਹੈ। ਸਾਡੀ ਸਭ ਦੀ ਸਦੀ ਹੈ। ਇਸ ਦੇ ਲਈ ਜ਼ਰੂਰੀ ਹੈ ਇੱਕ ਰੂਲ-ਬੇਸਡ ਪੋਸਟ ਕੋਵਿਡ ਵਰਲਡ ਆਰਡਰ (a rule-based post-COVID world order) ਦਾ ਨਿਰਮਾਣ; ਅਤੇ ਮਾਨਵ ਕਲਿਆਣ ਦੇ ਲਈ ਸਬਕਾ ਪ੍ਰਯਾਸ।

ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੀ ਰਾਸ਼ਟਰਪਤੀ ਚੋਣ ਜਿੱਤਣ ਦੇ ਲਈ ਥਰਮਨ ਸ਼ਨਮੁਗਰਤਨਮ (Tharman Shanmugaratnam) ਨੂੰ ਵਧਾਈਆਂ ਦਿੱਤੀਆਂ

September 02nd, 10:40 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਥਰਮਨ ਸ਼ਨਮੁਗਰਤਨਮ (Tharman Shanmugaratnam) ਨੂੰ ਵਧਾਈਆਂ ਦਿੱਤੀਆਂ ਹਨ।