ਝਾਰਖੰਡ ਦੇ ਸਿੰਦਰੀ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 01st, 11:30 am

ਝਾਰਖੰਡ ਦੇ ਰਾਜਪਾਲ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਸ਼੍ਰੀ ਚੰਪਈ ਸੋਰੇਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਰਜੁਨ ਮੁੰਡਾ ਜੀ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਹੋਰ ਮਹਾਨੁਭਾਵ, ਅਤੇ ਝਾਰਖੰਡ ਦੇ ਭਾਈਓ ਅਤੇ ਭੈਣੋਂ, ਜੋਹਾਰ! ਅੱਜ ਝਾਰਖੰਡ ਨੂੰ 35 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀਆਂ ਯੋਜਨਾਵਾਂ ਦਾ ਉਪਹਾਰ ਮਿਲਿਆ ਹੈ। ਮੈਂ ਆਪਣੇ ਕਿਸਾਨ ਭਾਈਆਂ ਨੂੰ, ਮੇਰੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਹੋਰ ਝਾਰਖੰਡ ਦੀ ਜਨਤਾ ਨੂੰ ਇਨ੍ਹਾਂ ਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਧਨਬਾਦ ਵਿੱਚ 35,700 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

March 01st, 11:04 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਝਾਰਖੰਡ ਦੇ ਸਿੰਦਰੀ, ਧਨਬਾਦ ਵਿੱਚ 35,700 ਕਰੋੜ ਰੁਪਏ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਫਰਟੀਲਾਇਜ਼ਰ, ਰੇਲ, ਬਿਜਲੀ ਅਤੇ ਕੋਲਾ ਖੇਤਰ ਸ਼ਾਮਲ ਹਨ। ਸ਼੍ਰੀ ਮੋਦੀ ਨੇ ਐੱਚਯੂਆਰਐੱਲ ਮਾਡਲ (HURL Model) ਦਾ ਨਿਰੀਖਣ ਕੀਤਾ ਅਤੇ ਸਿੰਦਰੀ ਪਲਾਂਟ ਕੰਟਰੋਲ ਰੂਮ (Sindri Plant Control Room) ਦਾ ਭੀ ਦੌਰਾ ਕੀਤਾ।