ਦਿੱਲੀ ਦੇ ਲਾਲ ਕਿਲੇ ਵਿੱਚ ਇੰਡੀਆ ਆਰਟ, ਆਰਕੀਟੈਕਚਰ ਐਂਡ ਡਿਜ਼ਾਈਨ ਬਾਇਨੇਲ 2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 08th, 06:00 pm

ਕਾਰਜਕ੍ਰਮ ਵਿੱਚ ਉਪਸਥਿਤ ਮੇਰੇ ਸਹਿਯੋਗੀ ਸ਼੍ਰੀ ਜੀ. ਕਿਸ਼ਨ ਰੈੱਡੀ ਜੀ, ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਡਾਇਨਾ ਕੇਲੌਗ ਜੀ, ਦੁਨੀਆ ਦੇ ਵਿਭਿੰਨ ਦੇਸ਼ਾਂ ਤੋਂ ਆਏ ਅਤਿਥੀਗਣ(ਮਹਿਮਾਨਗਣ), ਕਲਾ ਜਗਤ ਦੇ ਸਾਰੇ ਪਤਵੰਤੇ ਸਾਥੀਓ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ 2023 ਦਾ ਉਦਘਾਟਨ ਕੀਤਾ

December 08th, 05:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਲ ਕਿਲੇ ਵਿਖੇ ਆਯੋਜਿਤ ਪਹਿਲੇ ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ) 2023 (Indian Art, Architecture & Design Biennale (IAADB) 2023) ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਲਾਲ ਕਿਲੇ 'ਤੇ 'ਆਤਮਨਿਰਭਰ ਭਾਰਤ ਸੈਂਟਰ ਫੌਰ ਡਿਜ਼ਾਈਨ' (‘Aatmanirbhar Bharat Centre for Design’)ਅਤੇ ਵਿਦਿਆਰਥੀ ਬਾਇਨੇਲ-ਸਮਉੱਨਤੀ(the student Biennale- Samunnati) ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇੱਕ ਯਾਦਗਾਰੀ ਡਾਕ ਟਿਕਟ (Commemorative Stamp) ਭੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ 'ਤੇ ਲਗਾਈ ਗਈ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ। ਭਾਰਤੀ ਕਲਾ, ਵਾਸਤੂਕਲਾ ਅਤੇ ਡਿਜ਼ਾਈਨ ਬਾਇਨੇਲ (ਆਈਏਏਡੀਬੀ-IAADB) ਦਿੱਲੀ ਵਿੱਚ ਸੱਭਿਆਚਾਰਕ ਖੇਤਰ ਦੇ ਪਰੀਚੈ ਦੇ ਰੂਪ ਵਿੱਚ ਕੰਮ ਕਰੇਗਾ।

ਪ੍ਰਧਾਨ ਮੰਤਰੀ ਨੇ ਸਿੰਧੁਦੁਰਗ ਵਿੱਚ ਆਯੋਜਿਤ ਜਲ ਸੈਨਾ ਦਿਵਸ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

December 04th, 08:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਆਯੋਜਿਤ ਜਲ ਸੈਨਾ ਦਿਵਸ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਸਥਿਤ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ

December 04th, 08:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਸਥਿਤ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਸ਼੍ਰੀ ਮੋਦੀ ਨੇ ਪ੍ਰਤਿਮਾ ‘ਤੇ ਸ਼ਰਧਾ ਸੁਮਨ ਭੀ ਅਰਪਿਤ ਕੀਤੇ ਅਤੇ ਫੋਟੋ ਗੈਲਰੀ ਦਾ ਅਵਲੋਕਨ ਕੀਤਾ।

ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਜਲ ਸੈਨਾ ਦਿਵਸ 2023 ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 04th, 04:35 pm

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਜੀ, ਮੁੱਖ ਮੰਤਰੀ ਏਕਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਰਾਜਨਾਥ ਸਿੰਘ ਜੀ, ਨਾਰਾਇਣ ਰਾਣੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਸੀਡੀਐੱਸ ਜਨਰਲ ਅਨਿਲ ਚੌਹਾਨ ਜੀ, ਜਲ ਸੈਨਾ ਪ੍ਰਮੁੱਖ ਐਡਮਿਰਲ ਆਰ. ਹਰਿ ਕੁਮਾਰ, ਜਲ ਸੈਨਾ ਦੇ ਸਾਰੇ ਸਾਥੀ, ਅਤੇ ਸਾਰੇ ਮੇਰੇ ਪਰਿਵਾਰਜਨ !

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਜਲ ਸੈਨਾ ਦਿਵਸ 2023 ਸਮਾਰੋਹ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ

December 04th, 04:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਤਾਰਕਰਲੀ ਸਮੁੰਦਰ ਤਟ, ਸਿੰਧੁਦੁਰਗ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਏਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੇ ‘ਅਪਰੇਸ਼ਨਲ ਪ੍ਰਦਰਸ਼ਨਾਂ’ ਨੂੰ ਭੀ ਦੇਖਿਆ। ਸ਼੍ਰੀ ਮੋਦੀ ਨੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ।

ਪ੍ਰਧਾਨ ਮੰਤਰੀ 4 ਦਸੰਬਰ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

December 02nd, 04:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ, 2023 ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ 4:15 ਵਜੇ ਮਹਾਰਾਸ਼ਟਰ ਦੇ ਸਿੰਧੁਦੁਰਗ ਪਹੁੰਚਣਗੇ ਅਤੇ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਮਰਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ । ਉਸ ਦੇ ਬਾਅਦ, ਪ੍ਰਧਾਨ ਮੰਤਰੀ ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਤਾਰਕਰਲੀ ਸਮੁੰਦਰ ਤਟ, ਸਿੰਧੁਦੁਰਗ (Tarkarli beach, Sindhudurg) ਤੋਂ ਭਾਰਤ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਏਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੇ ‘ਪਰਿਚਾਲਨ ਪ੍ਰਦਰਸ਼ਨ’(‘Operational Demonstrations’) ਨੂੰ ਭੀ ਦੇਖਣਗੇ।