
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਗਏ
March 17th, 10:26 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਵੀਂ ਦਿੱਲੀ ਵਿਖੇ ਗੁਰਦੁਆਰਾ ਰਕਾਬ ਗੰਜ ਸਾਹਿਬ ਗਏ। ਇਸ ਫੇਰੀ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਸੇਵਾ ਅਤੇ ਮਨੁੱਖਤਾ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੁਨੀਆ ਭਰ ਵਿੱਚ ਸੱਚਮੁੱਚ ਸ਼ਲਾਘਾਯੋਗ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
January 06th, 09:33 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਚਾਰ ਸਾਨੂੰ ਇੱਕ ਪ੍ਰਗਤੀਸ਼ੀਲ, ਸਮ੍ਰਿੱਧ ਅਤੇ ਦਿਆਲੂ ਸਮਾਜ ਬਣਾਉਣ ਦੇ ਲਈ ਪ੍ਰੇਰਿਤ ਕਰਨਗੇ।
ਤੀਸਰੇ ਵੀਰ ਬਾਲ ਦਿਵਸ (3rd Veer Baal Diwas) ਦੇ ਅਵਸਰ ‘ਤੇ ਰਾਸ਼ਟਰੀਯ ਬਾਲ ਪੁਰਸਕਾਰ (Rashtriya Bal Puraskar) ਦੇ 17 ਪੁਰਸਕਾਰ ਜੇਤੂਆਂ (17 awardees) ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ– ਪਾਠ
December 26th, 09:55 pm
ਪੁਰਸਕਾਰ ਪ੍ਰਾਪਤਕਰਤਾ – I have written three Books, my main cause of writing books is I love reading. And I myself have this rare disease and I was given only two years to live but with help of my mom, my sister, my School, …… and the platform that I have published my books on, I have been able to make it to what I am today.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀਯ ਬਾਲ ਪੁਰਸਕਾਰ ਜੇਤੂਆਂ (Rashtriya Bal Puraskar awardees) ਨਾਲ ਗੱਲਬਾਤ ਕੀਤੀ
December 26th, 09:54 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ਤੀਸਰੇ ਵੀਰ ਬਾਲ ਦਿਵਸ ਦੇ ਅਵਸਰ ‘ਤੇ ਰਾਸ਼ਟਰੀਯ ਬਾਲ ਪੁਰਸਕਾਰ ਦੇ 17 ਜੇਤੂਆਂ (17 awardees of Rashtriya Bal Puraskar) ਨਾਲ ਗੱਲਬਾਤ ਕੀਤੀ। ਇਹ ਪੁਰਸਕਾਰ ਬਹਾਦਰੀ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਸਪੋਰਟਸ ਅਤੇ ਕਲਾ ਦੇ ਖੇਤਰ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।ਵੀਰ ਬਾਲ ਦਿਵਸ (Veer Bal Diwas) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 26th, 12:05 pm
ਅੱਜ ਅਸੀਂ ਤੀਸਰੇ ‘ਵੀਰ ਬਾਲ ਦਿਵਸ’ ਦੇ ਆਯੋਜਨ ਦਾ ਹਿੱਸਾ ਬਣ ਰਹੇ ਹਾਂ। ਤਿੰਨ ਸਾਲ ਪਹਿਲੇ ਸਾਡੀ ਸਰਕਾਰ ਨੇ ਵੀਰ ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਅਮਰ ਸਮ੍ਰਿਤੀ(ਯਾਦ) ਵਿੱਚ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਹੁਣ ਇਹ ਦਿਨ ਕਰੋੜਾਂ ਦੇਸ਼ਵਾਸੀਆਂ ਦੇ ਲਈ, ਪੂਰੇ ਦੇਸ਼ ਦੇ ਲਈ ਰਾਸ਼ਟਰੀ ਪ੍ਰੇਰਣਾ ਦਾ ਪੁਰਬ ਬਣ ਗਿਆ ਹੈ। ਇਸ ਦਿਨ ਨੇ ਭਾਰਤ ਦੇ ਕਿਤਨੇ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿੱਤ ਸਾਹਸ ਨਾਲ ਭਰਨ ਦਾ ਕੰਮ ਕੀਤਾ ਹੈ! ਅੱਜ ਦੇਸ਼ ਦੇ 17 ਬੱਚਿਆਂ ਨੂੰ ਵੀਰਤਾ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਸਪੋਰਟਸ ਅਤੇ ਆਰਟਸ ਜਿਹੇ ਖੇਤਰਾਂ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਸਭ ਨੇ ਇਹ ਦਿਖਾਇਆ ਹੈ ਕਿ ਭਾਰਤ ਦੇ ਬੱਚੇ, ਭਾਰਤ ਦੇ ਯੁਵਾ ਕੀ ਕੁਝ ਕਰਨ ਦੀ ਸਮਰੱਥਾ ਰੱਖਦੇ ਹਨ। ਮੈਂ ਇਸ ਅਵਸਰ ‘ਤੇ ਸਾਡੇ ਗੁਰੂਆਂ ਦੇ ਚਰਨਾਂ ਵਿੱਚ, ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ। ਮੈਂ ਅਵਾਰਡ ਜਿੱਤਣ ਵਾਲੇ ਸਾਰੇ ਬੱਚਿਆਂ ਨੂੰ ਵਧਾਈਆਂ ਭੀ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਭੀ ਵਧਾਈਆਂ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਦੇਸ਼ ਦੀ ਤਰਫ਼ ਤੋਂ ਸ਼ੁਭਕਾਮਨਾਵਾਂ ਭੀ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਵੀਰ ਬਾਲ ਦਿਵਸ (Veer Baal Diwas) ਪ੍ਰੋਗਰਾਮ ਵਿੱਚ ਹਿੱਸਾ ਲਿਆ
December 26th, 12:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ਆਯੋਜਿਤ ਵੀਰ ਬਾਲ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਤੀਸਰੇ ਵੀਰ ਬਾਲ ਦਿਵਸ (3rd Veer Baal Diwas) ਆਯੋਜਨ ਦੇ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਅਦੁੱਤੀ ਵੀਰਤਾ ਅਤੇ ਬਲੀਦਾਨ ਦੀ ਯਾਦ ਵਿੱਚ ਵੀਰ ਬਾਲ ਦਿਵਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਹੁਣ ਕਰੋੜਾਂ ਭਾਰਤੀਆਂ ਦੇ ਲਈ ਰਾਸ਼ਟਰੀ ਪ੍ਰੇਰਣਾ ਦਾ ਪੁਰਬ ਬਣ ਗਿਆ ਹੈ ਅਤੇ ਇਸ ਦਿਨ ਨੇ ਕਈ ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿੱਤ ਸਾਹਸ ਦੇ ਲਈ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਵੀਰਤਾ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਅੱਜ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ 17 ਬੱਚਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪੁਰਸਕਾਰ ਵਿਜੇਤਾ ਭਾਰਤ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦੀ ਸਮਰੱਥਾ ਦੇ ਪ੍ਰਤੀਕ ਹਨ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਗੁਰੂਆਂ ਅਤੇ ਵੀਰ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਪੁਰਸਕਾਰ ਵਿਜੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਭੀ ਦਿੱਤੀਆਂ ।ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ
November 15th, 08:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ‘ਤੇ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਕਰੁਣਾ, ਦਇਆ ਅਤੇ ਨਿਮਰਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਦੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
September 04th, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਸਿੱਖ ਨਵੇਂ ਵਰ੍ਹੇ (Sikh New Year) ‘ਤੇ ਸ਼ੁਭਕਾਮਨਾਵਾਂ ਦਿੱਤੀਆਂ
March 14th, 12:11 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਖ ਨਵੇਂ ਵਰ੍ਹੇ (Sikh New Year) ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
January 17th, 08:13 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਅਤੇ ਉਨ੍ਹਾਂ ਦੇ ਸਾਹਸ ਅਤੇ ਕਰੁਣਾ ਨੂੰ ਭੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੇ ਵਿਚਾਰਾਂ ਦੀ ਇੱਕ ਵੀਡੀਓ ਭੀ ਸਾਂਝੀ ਕੀਤੀ।PM Narendra Modi addresses public meetings in Pali & Pilibanga, Rajasthan
November 20th, 12:00 pm
Amidst the ongoing election campaigning in Rajasthan, PM Modi’s rally spree continued as he addressed public meetings in Pali and Pilibanga. Addressing a massive gathering, PM Modi emphasized the nation’s commitment to development and the critical role Rajasthan plays in India’s advancement in the 21st century. The Prime Minister underlined the development vision of the BJP government and condemned the misgovernance of the Congress party in the state.ਪ੍ਰਧਾਨ ਮੰਤਰੀ ਨੇ ਨਾਨਕਸ਼ਾਹੀ ਸੰਮਤ 555 ਦੀ ਸ਼ੁਰੂਆਤ ’ਤੇ ਸਿੱਖ ਸਮੁਦਾਇ ਨੂੰ ਵਧਾਈਆਂ ਦਿੱਤੀਆਂ
March 14th, 09:56 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਨਕਸ਼ਾਹੀ ਸੰਮਤ 555 ਦੀ ਸ਼ੁਰੂਆਤ ’ਤੇ ਦੁਨੀਆ ਭਰ ਦੇ ਸਿੱਖ ਸੁਮਦਾਇ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਅਵਸਰ ’ਤੇ ਨਮਨ ਕੀਤਾ
December 29th, 10:03 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਉਨ੍ਹਾਂ ਨੂੰ ਨਮਨ ਕੀਤਾ ਹੈ।ਨਵੀਂ ਦਿੱਲੀ ਵਿਖੇ ਵੀਰ ਬਾਲ ਦਿਵਸ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 26th, 04:10 pm
ਅੱਜ ਦੇਸ਼ ਪਹਿਲਾ ‘ਵੀਰ ਬਾਲ ਦਿਵਸ’ ਮਨਾ ਰਿਹਾ ਹੈ। ਜਿਸ ਦਿਨ ਨੂੰ, ਜਿਸ ਬਲੀਦਾਨ ਨੂੰ ਅਸੀਂ ਪੀੜ੍ਹੀਆਂ ਤੋਂ ਯਾਦ ਕਰਦੇ ਆਏ ਹਾਂ, ਅੱਜ ਇੱਕ ਰਾਸ਼ਟਰ ਦੇ ਰੂਪ ਵਿੱਚ ਉਸ ਨੂੰ ਇਕਜੁੱਟ ਨਮਨ ਕਰਨ ਦੇ ਲਈ ਇੱਕ ਨਵੀਂ ਸ਼ੁਰੂਆਤ ਹੋਈ ਹੈ। ਸ਼ਹੀਦੀ ਸਪਤਾਹ ਅਤੇ ਇਹ ਵੀਰ ਬਾਲ ਦਿਵਸ, ਸਾਡੀ ਸਿੱਖ ਪਰੰਪਰਾ ਦੇ ਲਈ ਭਾਵਾਂ ਨਾਲ ਭਰਿਆ ਜ਼ਰੂਰ ਹੈ ਲੇਕਿਨ ਇਸ ਨਾਲ ਆਕਾਸ਼ ਜਿਹੀਆਂ ਅਨੰਤ ਪ੍ਰੇਰਣਾਵਾਂ ਵੀ ਜੁੜੀਆਂ ਹਨ। ‘ਵੀਰ ਬਾਲ ਦਿਵਸ’ ਸਾਨੂੰ ਯਾਦ ਦਿਵਾਏਗਾ ਹੈ ਕਿ ਸ਼ੌਰਯ ਦੀ ਪਰਾਕਾਸ਼ਠਾ ਦੇ ਸਮੇਂ ਕਮ ਆਯੂ ਮਾਅਨੇ ਨਹੀਂ ਰੱਖਦੀ। 'ਵੀਰ ਬਾਲ ਦਿਵਸ' ਸਾਨੂੰ ਯਾਦ ਦਿਵਾਏਗਾ ਹੈ ਕਿ ਦਸ ਗੁਰੂਆਂ ਦਾ ਯੋਗਦਾਨ ਕੀ ਹੈ, ਦੇਸ਼ ਦੇ ਸਵੈ-ਅਭਿਮਾਨ ਦੇ ਲਈ ਸਿੱਖ ਪਰੰਪਰਾ ਦਾ ਬਲੀਦਾਨ ਕੀ ਹੈ! ‘ਵੀਰ ਬਾਲ ਦਿਵਸ’ ਸਾਨੂੰ ਦੱਸੇਗਾ ਕਿ- ਭਾਰਤ ਕੀ ਹੈ, ਭਾਰਤ ਦੀ ਪਹਿਚਾਣ ਕੀ ਹੈ! ਹਰ ਸਾਲ ਵੀਰ ਬਾਲ ਦਿਵਸ ਦਾ ਇਹ ਪੁਣਯ ਅਵਸਰ ਸਾਨੂੰ ਆਪਣੇ ਅਤੀਤ ਨੂੰ ਪਹਿਚਾਣਨ ਅਤੇ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਨ ਦੀ ਪ੍ਰੇਰਣਾ ਦੇਵੇਗਾ। ਭਾਰਤ ਦੀ ਯੁਵਾ ਪੀੜ੍ਹੀ ਦੀ ਸਮਰੱਥਾ ਕੀ ਹੈ, ਭਾਰਤ ਦੀ ਯੁਵਾ ਪੀੜ੍ਹੀ ਨੇ ਕੈਸੇ ਅਤੀਤ ਵਿੱਚ ਦੇਸ਼ ਦੀ ਰੱਖਿਆ ਕੀਤੀ ਹੈ, ਮਾਨਵਤਾ ਦੇ ਕਿਤਨੇ ਘੋਰ-ਪ੍ਰਘੋਰ ਅੰਧਕਾਰਾਂ ਤੋਂ ਸਾਡੀ ਯੁਵਾ ਪੀੜ੍ਹੀ ਨੇ ਭਾਰਤ ਨੂੰ ਬਾਹਰ ਕੱਢਿਆ ਹੈ, ‘ਵੀਰ ਬਾਲ ਦਿਵਸ’ ਆਉਣ ਵਾਲੇ ਦਹਾਕਿਆਂ ਅਤੇ ਸਦੀਆਂ ਦੇ ਲਈ ਇਹ ਉਦਘੋਸ਼ ਕਰੇਗਾ।ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ 'ਵੀਰ ਬਾਲ ਦਿਵਸ' ਦੇ ਅਵਸਰ 'ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ
December 26th, 12:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ‘ਵੀਰ ਬਾਲ ਦਿਵਸ’ ਦੇ ਅਵਸਰ 'ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਲਗਭਗ ਤਿੰਨ ਸੌ ਬਾਲ ਕੀਰਤਨੀਆਂ ਦੁਆਰਾ ਕੀਤੇ ਗਏ 'ਸ਼ਬਦ ਕੀਰਤਨ' ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਦਿੱਲੀ ਵਿੱਚ ਲਗਭਗ ਤਿੰਨ ਹਜ਼ਾਰ ਬੱਚਿਆਂ ਦੁਆਰਾ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿੱਖਾ ਕੇ ਰਵਾਨਾ ਕੀਤਾ।ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ‘ਤੇ ਨਮਨ ਕੀਤਾ
October 11th, 09:42 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ‘ਤੇ ਉਨ੍ਹਾਂ ਨੂੰ ਨਮਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਅੱਜ ਆਪਣੇ ਨਿਵਾਸ ‘ਤੇ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ
September 19th, 03:28 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ‘ਤੇ ਇੱਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ 'ਤੇ ਵਧਾਈਆਂ ਦਿੱਤੀਆਂ
August 28th, 12:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ ਸਾਰਿਆਂ ਨੂੰ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਹਨ।ਨਵੀਂ ਦਿੱਲੀ ਵਿੱਚ ਆਪਣੀ ਰਿਹਾਇਸ਼ 'ਤੇ ਸਿੱਖ ਵਫ਼ਦ ਦੀ ਮੇਜ਼ਬਾਨੀ ਬਾਰੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 29th, 05:31 pm
NID ਫਾਉਂਡੇਸ਼ਨ ਦੇ ਮੁੱਖ ਸੁਰੱਖਿਅਕ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਮੇਰੇ ਮਿੱਤਰ ਸ਼੍ਰੀ ਸਤਨਾਮ ਸਿੰਘ ਸੰਧੂ ਜੀ, NID ਫਾਉਂਡੇਸ਼ਨ ਦੇ ਸਾਰੇ ਮੈਂਬਰ ਅਤੇ ਸਾਰੇ ਸਨਮਾਨਤ ਸਾਥੀਗਣ! ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਪਹਿਲਾਂ ਤੋਂ ਜਾਣਨ ਦਾ, ਮਿਲਣ ਦਾ ਅਵਸਰ ਮੈਨੂੰ ਮਿਲਦਾ ਰਿਹਾ ਹੈ। ਗੁਰੂਦੁਆਰਿਆਂ ਵਿੱਚ ਜਾਣਾ, ਸੇਵਾ ਵਿੱਚ ਸਮਾਂ ਦੇਣਾ, ਲੰਗਰਪਾਣਾ, ਸਿੱਖ ਪਰਿਵਾਰਾਂ ਦੇ ਘਰਾਂ ‘ਤੇ ਰਹਿਣਾ, ਇਹ ਮੇਰੇ ਜੀਵਨ ਦਾ ਇੱਕ ਬਹੁਤ ਵੱਡਾ ਸੁਭਾਵਿਕ ਹਿੱਸਾ ਰਿਹਾ ਹੈ। ਇੱਥੇ ਪ੍ਰਧਾਨ ਮੰਤਰੀ ਆਵਾਸ ਵਿੱਚ ਵੀ ਸਮੇਂ-ਸਮੇਂ ‘ਤੇ ਸਿੱਖ ਸੰਤਾਂ ਦੇ ਚਰਣ ਪੈਂਦੇ ਰਹਿੰਦੇ ਹਨ ਅਤੇ ਇਹ ਮੇਰਾ ਵੱਡਾ ਸੁਭਾਗ ਰਿਹਾ ਹੈ। ਉਨ੍ਹਾਂ ਦੀ ਸੰਗਤ ਦਾ ਸੁਭਾਗ ਮੈਨੂੰ ਅਕਸਰ ਮਿਲਦਾ ਰਹਿੰਦਾ ਹੈ।Prime Minister Narendra Modi interacts with Sikh delegation at his residence
April 29th, 05:30 pm
PM Modi hosted a Sikh delegation at 7 Lok Kalyan Marg. Bowing to the great contribution and sacrifices of the Gurus, the PM recalled how Guru Nanak Dev ji awakened the consciousness of the entire nation and brought the nation out of darkness and took it on the path of light.