ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ

October 26th, 05:36 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਸ਼ਿਰਡੀ ਵਿੱਚ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤਾ।

ਪ੍ਰਧਾਨ ਮੰਤਰੀ 26 ਅਕਤੂਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ

October 25th, 11:21 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਅਕਤੂਬਰ, 2023 ਨੂੰ ਮਹਾਹਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ ਇੱਕ ਵਜੇ ਮਹਾਰਾਸ਼ਟਰ ਵਿੱਚ ਅਹਿਮਦਾਬਾਦ ਜ਼ਿਲ੍ਹੇ ਦੇ ਸਿਰੜੀ ਪਹੁੰਚਣਗੇ, ਜਿੱਥੇ ਉਹ ਸ਼੍ਰੀ ਸਾਈਬਾਬਾ ਸਮਾਧੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ। ਉਹ ਮੰਦਿਰ ਵਿੱਚ ਨਵੇਂ ਦਰਸ਼ਨ ਕਤਾਰ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ। ਦੁਪਹਿਰ ਕਰੀਬ ਦੋ ਵਜੇ ਪ੍ਰਧਾਨ ਮੰਤਰੀ ਨਿਲਵੰਡੇ ਡੈਮ ਦਾ ਜਲ ਪੂਜਨ ਕਰਨਗੇ ਅਤੇ ਡੈਮ ਦੇ ਇੱਕ ਨਹਿਰ ਨੈੱਟਵਰਕ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦੁਪਹਿਰ ਲਗਭਗ ਸਵਾ ਤਿੰਨ ਵਜੇ, ਪ੍ਰਧਾਨ ਮੰਤਰੀ ਸਿਰੜੀ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਸਿਹਤ, ਰੇਲ, ਸੜਕ ਅਤੇ ਤੇਲ ਜਿਹੇ ਖੇਤਰਾਂ ਵਿੱਚ ਲਗਭਗ 7500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।