ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਸ਼੍ਰੀ ਸਦਗੁਰੂ ਸੇਵਾ ਸੰਘ ਟ੍ਰਸਟ ਦੇ ਵਿਭਿੰਨ ਪ੍ਰੋਗਰਾਮਸ ਵਿੱਚ ਹਿੱਸਾ ਲਿਆ

October 27th, 07:57 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸਦਗੁਰੂ ਸੇਵਾ ਸੰਘ ਟ੍ਰਸਟ ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਵਿਭਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਰਘੁਵੀਰ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ ਅਤੇ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਸ ਦੇ ਬਾਅਦ ਉਹ ਸ਼੍ਰੀ ਰਾਮ ਸੰਸਕ੍ਰਿਤ ਮਹਾਵਿਦਿਆਲਯ ਗਏ ਜਿੱਥੇ ਗੁਰੂਕੁਲ ਦੀਆਂ ਗਤੀਵਿਧੀਆਂ ਨੂੰ ਦਰਸਾਉਣ ਵਾਲੀ ਗੈਲਰੀ ਨੂੰ ਦੇਖਿਆ। ਉਸ ਦੇ ਬਾਅਦ ਪ੍ਰਧਾਨ ਮੰਤਰੀ ਸਦਗੁਰੂ ਨੇਤ੍ਰ ਚਿਕਿਤਸਾਲਯ ਵੀ ਗਏ ਅਤੇ ਉੱਥੇ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਪੈਦਲ ਹੀ ਅੱਗੇ ਵਧਦੇ ਹੋਏ ਸਦਗੁਰੂ ਮੈਡੀਸਿਟੀ ਦੇ ਮਾਡਲ ਨੂੰ ਵੀ ਦੇਖਿਆ।

ਪ੍ਰਧਾਨ ਮੰਤਰੀ 27 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਚਿਤਰਕੂਟ ਦਾ ਦੌਰਾ ਕਰਨਗੇ

October 26th, 09:14 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਕਤੂਬਰ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ ਇੱਕ ਵੱਜ ਕੇ 45 ਮਿੰਟ ‘ਤੇ ਸਤਨਾ ਜ਼ਿਲ੍ਹੇ ਦੇ ਚਿਤਰਕੂਟ ਪਹੁੰਚਣਗੇ ਅਤੇ ਸ਼੍ਰੀ ਸਦਗੁਰੂ ਸੇਵਾ ਸੰਘ ਟਰੱਸਟ ਦੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਉਹ ਰਘੁਬੀਰ ਮੰਦਿਰ ਵਿਖੇ ਪੂਜਾ ਅਤੇ ਦਰਸ਼ਨ ਕਰਨਗੇ; ਸ਼੍ਰੀ ਰਾਮ ਸੰਸਕ੍ਰਿਤ ਮਹਾਵਿਦਿਆਲਯਾ ਦਾ ਦੌਰਾ ਕਰਨਗੇ; ਸਵਰਗੀ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੀ ਸਮਾਧੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਜਾਨਕੀਕੁੰਡ ਚਿਕਿਤਸਾਲਯਾ ਦੇ ਨਵੇਂ ਵਿੰਗ ਦਾ ਉਦਘਾਟਨ ਕਰਨਗੇ।