ਸੰਯੁਕਤ ਅਰਬ ਅਮੀਰਾਤ ਅਤੇ ਕਤਰ ਦੇ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਦਾ ਬਿਆਨ

February 13th, 10:46 am

ਪਿਛਲੇ ਨੌਂ ਵਰ੍ਹਿਆਂ ਵਿੱਚ, ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਖੁਰਾਕ, ਊਰਜਾ ਸੁਰੱਖਿਆ ਅਤੇ ਸਿੱਖਿਆ (trade and investment, defence and security, food and energy security and education) ਜਿਹੇ ਵਿਭਿੰਨ ਖੇਤਰਾਂ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਨਾਲ ਸਾਡਾ ਸਹਿਯੋਗ ਕਈ ਗੁਣਾ ਵਧ ਗਿਆ ਹੈ। ਸਾਡਾ ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦਾ ਜੁੜਾਅ (people-to-people connect) ਪਹਿਲਾਂ ਨਾਲੋਂ ਕਿਤੇ ਅਧਿਕ ਮਜ਼ਬੂਤ ਹੋਇਆ ਹੈ। ਮੈਂ 13-14 ਫਰਵਰੀ ਤੱਕ ਸਰਕਾਰੀ ਯਾਤਰਾ ‘ਤੇ ਸੰਯੁਕਤ ਅਰਬ ਅਮੀਰਾਤ ਅਤੇ 14-15 ਫਰਵਰੀ ਤੱਕ ਕਤਰ ਦੀ ਯਾਤਰਾ ਕਰ ਰਿਹਾਂ ਹਾਂ। ਸੰਨ 2014 ਦੇ ਬਾਅਦ ਇਹ ਸੰਯੁਕਤ ਅਰਬ ਅਮੀਰਾਤ ਦੀ ਮੇਰੀ ਸੱਤਵੀਂ ਅਤੇ ਕਤਰ ਦੀ ਦੂਸਰੀ ਯਾਤਰਾ ਹੋਵੇਗੀ। ਪਿਛਲੇ ਨੌਂ ਵਰ੍ਹਿਆਂ ਵਿੱਚ, ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਖੁਰਾਕ, ਊਰਜਾ ਸੁਰੱਖਿਆ ਅਤੇ ਸਿੱਖਿਆ (trade and investment, defence and security, food and energy security and education) ਜਿਹੇ ਵਿਭਿੰਨ ਖੇਤਰਾਂ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਨਾਲ ਸਾਡਾ ਸਹਿਯੋਗ ਕਈ ਗੁਣਾ ਵਧ ਗਿਆ ਹੈ। ਸਾਡਾ ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦਾ ਜੁੜਾਅ (people-to-people connect) ਪਹਿਲਾਂ ਨਾਲੋਂ ਕਿਤੇ ਅਧਿਕ ਮਜ਼ਬੂਤ ਹੋਇਆ ਹੈ। ਮੈਂ ਅਬੂ ਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ (His Highness Sheikh Mohamed bin Zayed Al Nahyan, the President of UAE) ਨੂੰ ਮਿਲਣ ਅਤੇ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਨੂੰ ਅੱਗੇ ਵਧਾਉਣ ‘ਤੇ ਵਿਆਪਕ ਚਰਚਾ ਦੇ ਲਈ ਉਤਸੁਕ ਹਾਂ। ਮੈਨੂੰ ਹਾਲ ਹੀ ਵਿੱਚ ਗੁਜਰਾਤ ਵਿੱਚ ਮਹਾਮਹਿਮ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਮਿਲਿਆ, ਜਿੱਥੇ ਉਹ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਵਿੱਚ ਮੁੱਖ ਮਹਿਮਾਨ ਸਨ। ਸੰਯੁਕਤ ਅਰਬ ਅਮੀਰਾਤ ਦੇ ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਅਤੇ ਦੁਬਈ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ (His Highness Sheikh Mohammed bin Rashid Al Maktoum) ਦੇ ਸੱਦੇ ‘ਤੇ, ਮੈਂ 14 ਫਰਵਰੀ 2024 ਨੂੰ ਦੁਬਈ ਵਿੱਚ ਵਿਸ਼ਵ ਸਰਕਾਰ ਸਮਿਟ (World Government Summit) ਵਿੱਚ ਵਿਸ਼ਵ ਨੇਤਾਵਾਂ ਦੀ ਸਭਾ ਨੂੰ ਸੰਬੋਧਨ ਕਰਾਂਗਾ। ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ (Prime Minister His Highness Sheikh Mohammed bin Rashid) ਦੇ ਨਾਲ ਮੇਰੇ ਵਿਚਾਰ-ਵਟਾਂਦਰੇ ਵਿੱਚ ਦੁਬਈ ਦੇ ਨਾਲ ਸਾਡੇ ਬਹੁਮੁਖੀ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਯਾਤਰਾ ਦੇ ਦੌਰਾਨ, ਮੈਂ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਿਰ (first Hindu Mandir) ਦਾ ਭੀ ਉਦਘਾਟਨ ਕਰਾਂਗਾ। ਬੋਚਾਸਨਵਾਸੀ ਅਕਸ਼ਰ ਪੁਰੁਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਮੰਦਿਰ (BAPS temple) ਸਦਭਾਵ, ਸ਼ਾਂਤੀ ਅਤੇ ਸਹਿਣਸ਼ੀਲਤਾ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ-ਦੋਨੋਂ ਦੇਸ਼ ਇਨ੍ਹਾਂ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਨ। ਮੈਂ ਅਬੂ ਧਾਬੀ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਸਾਰੇ ਅਮੀਰਾਤਾਂ ਤੋਂ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕਰਾਂਗਾ। ਕਤਰ ਵਿੱਚ, ਮੈਂ ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ (Sheikh Tamim bin Hamad Al Thani) ਨੂੰ ਮਿਲਣ ਦੇ ਲਈ ਉਤਸੁਕ ਹਾਂ, ਜਿਸ ਦੀ ਅਗਵਾਈ ਹੇਠ, ਕਤਰ ਵਿੱਚ ਅਦਭੁਤ ਵਿਕਾਸ ਅਤੇ ਪਰਿਵਰਤਨ ਜਾਰੀ ਹੈ। ਮੈਂ ਕਤਰ ਵਿੱਚ ਹੋਰ ਉੱਚ ਪਤਵੰਤਿਆਂ ਨੂੰ ਮਿਲਣ ਲਈ ਭੀ ਉਤਸੁਕ ਹਾਂ। ਭਾਰਤ ਅਤੇ ਕਤਰ ਦੇ ਦਰਮਿਆਨ ਇਤਿਹਾਸਿਕ ਤੌਰ ‘ਤੇ ਨਿਕਟ ਅਤੇ ਦੋਸਤਾਨਾ ਸਬੰਧ ਹਨ। ਹਾਲ ਦੇ ਵਰ੍ਹਿਆਂ ਵਿੱਚ, ਦੁਵੱਲੇ ਵਪਾਰ ਅਤੇ ਨਿਵੇਸ਼ ਉੱਚ ਪੱਧਰੀ ਰਾਜਨੀਤਕ ਅਦਾਨ-ਪ੍ਰਦਾਨ, ਊਰਜਾ ਸਾਂਝੇਦਾਰੀ, ਸੰਸਕ੍ਰਿਤੀ ਅਤੇ ਸਿੱਖਿਆ ਵਿੱਚ ਸਹਿਯੋਗ ਸਹਿਤ ਸਾਰੇ ਖੇਤਰਾਂ ਵਿੱਚ ਸਾਡੇ ਬਹੁਮੁਖੀ ਸਬੰਧ ਲਗਾਤਾਰ ਗਹਿਰੇ ਹੋਏ ਹਨ। ਦੋਹਾ ਵਿੱਚ 8,00,000 ਤੋਂ ਅਧਿਕ ਭਾਰਤੀ ਸਮੁਦਾਇ ਦੀ ਉਪਸਥਿਤੀ ਸਾਡੇ ਲੋਕਾਂ ਦੇ ਲੋਕਾਂ ਨਾਲ ਮਜ਼ਬੂਤ ਸਬੰਧਾਂ ਦਾ ਪ੍ਰਮਾਣ ਹੈ।

ਵਰਲਡ ਕਲਾਇਮੇਟ ਐਕਸ਼ਨ ਸਮਿਟ ਦੇ ਲਈ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ

November 30th, 05:44 pm

ਮੇਰੇ ਭਾਈ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਸੱਦੇ ‘ਤੇ, ਮੈਂ 1 ਦਸੰਬਰ 2023 ਨੂੰ ਕੌਪ-28(COP-28) ਦੇ ਵਰਲਡ ਕਲਾਇਮੇਟ ਐਕਸ਼ਨ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਦੁਬਈ ਦੀ ਯਾਤਰਾ ‘ਤੇ ਜਾ ਰਿਹਾ ਹਾਂ। ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਮਹੱਤਵਪੂਰਨ ਸਮਾਗਮ ਸੰਯੁਕਤ ਅਰਬ ਅਮੀਰਾਤ ਦੀ ਪ੍ਰੈਜ਼ੀਡੈਂਸੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਜਲਵਾਯੂ ਕਾਰਵਾਈ (climate action) ਦੇ ਖੇਤਰ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਭਾਗੀਦਾਰ ਰਿਹਾ ਹੈ।