ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਨਾਲ ਮੁਲਾਕਾਤ ਕੀਤੀ
February 14th, 03:49 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 14 ਫਰਵਰੀ 2024 ਨੂੰ ਦੁਬਈ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਦੁਬਈ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ (His Highness Sheikh Mohamed bin Rashid Al Maktoum) ਨਾਲ ਮੁਲਾਕਾਤ ਕੀਤੀ।ਦੁਬਈ ਦੇ ਜੇਬੇਲ ਅਲੀ ਵਿੱਚ ਭਾਰਤ ਮਾਰਟ (Bharat Mart) ਦਾ ਵਰਚੁਅਲ ਨੀਂਹ ਪੱਥਰ ਰੱਖਿਆ
February 14th, 03:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਦੁਬਈ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ (His Highness Sheikh Mohamed bin Rashid Al Maktoum) ਨੇ ਦੁਬਈ ਵਿੱਚ ਜੇਬੇਲ ਅਲੀ ਮੁਕਤ ਵਪਾਰ ਖੇਤਰ (Jebel Ali Free Trade Zone) ਵਿੱਚ ਡੀਪੀ ਵਰਲਡ (DP World) ਦੁਆਰਾ ਬਣਾਏ ਜਾਣ ਵਾਲੇ ਭਾਰਤ ਮਾਰਟ (Bharat Mart) ਦਾ 14 ਫਰਵਰੀ, 2024 ਨੂੰ ਵਰਚੁਅਲ ਨੀਂਹ ਪੱਥਰ ਰੱਖਿਆ।