ਉੱਤਰਾਖੰਡ ਦੇ ਦੇਹਰਾਦੂਨ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 04th, 12:35 pm

ਉੱਤਰਾਖੰਡ ਕਾ, ਸਭੀ ਦਾਣਾ ਸਯਾਣੌ, ਦੀਦੀ-ਭੂਲਿਯੌਂ, ਚੱਚੀ-ਬੋਡਿਯੋਂ ਅਤੇ ਭੈ-ਬੈਣੋ। ਆਪ ਸਬੁ ਥੈਂ, ਮਯਾਰੂ ਪ੍ਰਣਾਮ! ਮਿਥੈ ਭਰੋਸਾ ਛ, ਕਿ ਆਪ ਲੋਗ ਕੁਸ਼ਲ ਮੰਗਲ ਹੋਲਾ! ਮੀ ਆਪ ਲੋਗੋਂ ਥੇ ਸੇਵਾ ਲਗੌਣ ਛੂ, ਆਪ ਸਵੀਕਾਰ ਕਰਾ!

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਵਿੱਚ ਲਗਭਗ 18,000 ਕਰੋੜ ਰੁਪਏ ਕੀਮਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ–ਪੱਥਰ ਰੱਖਿਆ

December 04th, 12:34 pm

ਉਨ੍ਹਾਂ ਸੱਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜੋ ਖੇਤਰ ਵਿੱਚ ਪੁਰਾਣੀ ਜ਼ਮੀਨ ਖਿਸਕਣ ਦੀ ਸਮੱਸਿਆ ਨਾਲ ਨਿਪਟਣ ਦੁਆਰਾ ਯਾਤਰਾ ਨੂੰ ਸੁਰੱਖਿਅਤ ਬਣਾਉਣ 'ਤੇ ਕੇਂਦ੍ਰਤ ਹਨ, ਦੇਵਪ੍ਰਯਾਗ ਤੋਂ ਸ਼੍ਰੀਕੋਟ ਤੱਕ ਸੜਕ ਚੌੜੀ ਕਰਨ ਦਾ ਪ੍ਰੋਜੈਕਟ, ਅਤੇ ਐੱਨਐੱਚ-58 'ਤੇ ਬ੍ਰਹਮਪੁਰੀ ਤੋਂ ਕੋਡਿਆਲਾ ਤੱਕ, ਯਮੁਨਾ ਨਦੀ ਦੇ ਉੱਪਰ ਬਣੇ 120 ਮੈਗਾਵਾਟ ਵਿਆਸੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ, ਦੇਹਰਾਦੂਨ ਵਿਖੇ ਹਿਮਾਲਿਅਨ ਕਲਚਰ ਸੈਂਟਰ ਅਤੇ ਦੇਹਰਾਦੂਨ ਵਿੱਚ ਸਟੇਟ ਆਫ ਆਰਟ ਪਰਫਿਊਮਰੀ ਐਂਡ ਅਰੋਮਾ ਲੈਬਾਰੇਟਰੀ (ਸੈਂਟਰ ਫਾਰ ਐਰੋਮੈਟਿਕ ਪਲਾਂਟਸ)।

ਪ੍ਰਧਾਨ ਮੰਤਰੀ 4 ਦਸੰਬਰ ਨੂੰ ਦੇਹਰਾਦੂਨ ਵਿੱਚ ਤਕਰੀਬਨ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

December 01st, 12:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ, 2021 ਨੂੰ ਦੇਹਰਾਦੂਨ ਦਾ ਦੌਰਾ ਕਰਨਗੇ ਅਤੇ ਦੁਪਹਿਰ 1 ਵਜੇ ਤਕਰੀਬਨ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੌਰੇ ਦਾ ਇੱਕ ਮਹੱਤਵਪੂਰਨ ਫੋਕਸ ਸੜਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਾਲੇ ਪ੍ਰੋਜੈਕਟਾਂ 'ਤੇ ਹੋਵੇਗਾ, ਜਿਸ ਨਾਲ ਯਾਤਰਾ ਸੁਚਾਰੂ ਅਤੇ ਸੁਰੱਖਿਅਤ ਬਣੇਗੀ, ਅਤੇ ਖੇਤਰ ਵਿੱਚ ਟੂਰਿਜ਼ਮ ਵੀ ਵਧੇਗਾ। ਇਹ ਪ੍ਰਧਾਨ ਮੰਤਰੀ ਦੇ ਉਨ੍ਹਾਂ ਖੇਤਰਾਂ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਵਿਜ਼ਨ ਦੇ ਅਨੁਸਾਰ ਹੈ ਜੋ ਕਦੇ ਦੂਰ-ਦਰਾਜ ਸਮਝੇ ਜਾਂਦੇ ਸਨ।