ਵੀਡਿਓ ਸੰਦੇਸ਼ ਦੇ ਜ਼ਰੀਏ ਤ੍ਰਿਸ਼ੂਰ ਵਿੱਚ ਸ੍ਰੀ ਸੀਤਾਰਾਮ ਸਵਾਮੀ ਮੰਦਿਰ ਦੇ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 25th, 09:21 pm
ਕੇਰਲ ਅਤੇ ਤ੍ਰਿਸ਼ੂਰ ਦੇ ਮੇਰੇ ਸਾਰੇ ਭਾਈਆਂ-ਭੈਣਾਂ ਨੂੰ ਤ੍ਰਿਸ਼ੂਰਪੂਰਮ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ। ਤ੍ਰਿਸ਼ੂਰ ਨੂੰ ਕੇਰਲ ਦੀ ਸੱਭਿਆਚਾਰਕ ਰਾਜਧਾਨੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਜਿੱਥੇ ਸੰਸਕ੍ਰਿਤੀ ਹੁੰਦੀ ਹੈ- ਉੱਥੇ ਪਰੰਪਰਾਵਾਂ ਵੀ ਹੁੰਦੀਆਂ ਹਨ, ਕਲਾਵਾਂ ਵੀ ਹੁੰਦੀਆਂ ਹਨ। ਉੱਥੇ ਅਧਿਆਤਮ ਵੀ ਹੁੰਦਾ ਹੈ, ਦਰਸ਼ਨ ਵੀ ਹੁੰਦਾ ਹੈ। ਉੱਥੇ ਉਤਸਵ ਵੀ ਹੁੰਦੇ ਹਨ, ਖੁਸ਼ੀ ਵੀ ਹੁੰਦੀ ਹੈ। ਮੈਨੂੰ ਖੁਸ਼ੀ ਹੈ ਕਿ ਤ੍ਰਿਸ਼ੂਰ ਆਪਣੀ ਇਸ ਵਿਰਾਸਤ ਅਤੇ ਪਹਿਚਾਣ ਨੂੰ ਜੀਵੰਤ ਬਣਾਏ ਹੋਏ ਹੈ। ਸ੍ਰੀ ਸੀਤਾਰਾਮ ਸਵਾਮੀ ਮੰਦਿਰ, ਵਰ੍ਹਿਆਂ ਤੋਂ ਇਸ ਦਿਸ਼ਾ ਵਿੱਚ ਇੱਕ ਊਰਜਾਵਾਨ ਕੇਂਦਰ ਦੇ ਰੂਪ ਵਿੱਚ ਕੰਮ ਕਰਦਾ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਸਾਰਿਆਂ ਨੇ ਇਸ ਮੰਦਿਰ ਨੂੰ ਹੁਣ ਹੋਰ ਵੀ ਦਿਵਯ ਅਤੇ ਭਵਯ ਰੂਪ ਦੇ ਦਿੱਤਾ ਹੈ। ਇਸ ਅਵਸਰ ‘ਤੇ ਸਵਰਨਮੰਡਿਤ ਗਰਭਗ੍ਰਹਿ (The gold-encrusted sanctum) ਵੀ ਭਗਵਾਨ ਸ੍ਰੀ ਸੀਤਾਰਾਮ, ਭਗਵਾਨ ਅਯੱਪਾ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨੇ ਕੇਰਲ ਦੇ ਤ੍ਰਿਸ਼ੂਰ ਵਿੱਚ ਆਯੋਜਿਤ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ
April 25th, 09:20 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਤ੍ਰਿਸ਼ੂਰ ਵਿੱਚ ਆਯੋਜਿਤ ਸ਼੍ਰੀ ਸੀਤਾਰਾਮ ਸੁਆਮੀ ਮੰਦਿਰ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਤ੍ਰਿਸ਼ੂਰ ਪੂਰਮ ਮਹੋਤਸਵ ਦੇ ਪਾਵਨ ਅਵਸਰ ’ਤੇ ਸਭ ਲੋਕਾਂ ਨੂੰ ਵਧਾਈਆਂ ਦਿੱਤੀਆਂ।