ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਸੁਆਗਤ ਕੀਤਾ

December 12th, 08:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲ੍ਹਾ ਬਿਨ ਜਾਇਦ ਅਲ ਨਾਹਯਾਨ ਦਾ ਸੁਆਗਤ ਕੀਤਾ।

ਕੈਬਨਿਟ ਨੇ ਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ 28 ਨਵੇਂ ਨਵੋਦਯ ਵਿਦਿਆਲਯ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ, ਜਿੱਥੇ ਇਹ ਨਹੀਂ ਹਨ

December 06th, 08:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਨਵੋਦਯ ਵਿਦਿਆਲਯ ਯੋਜਨਾ (ਕੇਂਦਰੀ ਖੇਤਰ ਦੀ ਯੋਜਨਾ) ਦੇ ਤਹਿਤ ਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ 28 ਨਵੋਦਯ ਵਿਦਿਆਲਯ (ਐੱਨਵੀ) ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿੱਥੇ ਇਹ ਨਹੀਂ ਹਨ। ਇਨ੍ਹਾਂ 28 ਨਵੋਦਯ ਵਿਦਿਆਲਯਾਂ ਦੀ ਸੂਚੀ ਨੱਥੀ ਹੈ।

ਪ੍ਰਧਾਨ ਮੰਤਰੀ ਨੇ ਨੇਵੀ ਡੇਅ ‘ਤੇ ਇੰਡੀਅਨ ਨੇਵੀ ਦੇ ਬਹਾਦੁਰ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

December 04th, 10:22 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਵੀ ਡੇਅ ‘ਤੇ, ਇੰਡੀਅਨ ਨੇਵੀ ਦੇ ਬਹਾਦੁਰ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਸਮ੍ਰਿੱਧੀ ਸੁਨਿਸ਼ਚਿਤ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਤੇਲ ਖੇਤਰ (ਰੈਗੂਲੇਸ਼ਨ ਅਤੇ ਵਿਕਾਸ) ਐਕਟ 1948 ਵਿੱਚ ਪ੍ਰਸਤਾਵਿਤ ਸੰਸ਼ੋਧਨਾਂ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ

December 03rd, 08:17 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਤੇਲ ਖੇਤਰ (ਰੈਗੂਲੇਸ਼ਨ ਅਤੇ ਵਿਕਾਸ) ਐਕਟ 1948 ਵਿੱਚ ਪ੍ਰਸਾਵਿਤ ਸੰਸ਼ੋਧਨਾਂ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਕਾਨੂੰਨ ਹੈ, ਜੋ ਊਰਜਾ ਸੁਰੱਖਿਆ ਨੂੰ ਹੁਲਾਰਾ ਦੇਵੇਗਾ ਅਤੇ ਸਮ੍ਰਿੱਧ ਭਾਰਤ ਵਿੱਚ ਵੀ ਯੋਗਦਾਨ ਦੇਵੇਗਾ।

ਪ੍ਰਧਾਨ ਮੰਤਰੀ 30 ਨਵੰਬਰ ਤੋਂ 1 ਦਸੰਬਰ ਤੱਕ ਭੁਬਨੇਸ਼ਵਰ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲਾਂ /ਇੰਸਪੈਕਟਰ ਜਨਰਲਾਂ ਦੀ ਆਲ ਇੰਡੀਆ ਕਾਨਫਰੰਸ ਵਿੱਚ ਹਿੱਸਾ ਲੈਣਗੇ

November 29th, 09:54 am

29 ਨਵੰਬਰ ਤੋਂ 1 ਦਸੰਬਰ, 2024 ਤੱਕ ਆਯੋਜਿਤ ਹੋਣ ਵਾਲੇ ਤਿੰਨ ਦਿਨੀਂ ਕਾਨਫਰੰਸ ਵਿੱਚ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਘਟਕਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਵਿੱਚ ਆਤੰਕਵਾਦ ਵਿਰੋਧੀ, ਖੱਬੇ ਪੱਖੀ ਅਤਿਵਾਦ, ਤਟਵਰਤੀ ਸੁਰੱਖਿਆ, ਨਵੇਂ ਅਪਰਾਧਿਕ ਕਾਨੂੰਨ, ਨਾਰਕੌਟਿਕਸ (Counter Terrorism, Left Wing Extremism, Coastal Security, New Criminal Laws, Narcotics) ਆਦਿ ਸ਼ਾਮਲ ਹਨ। ਕਾਨਫਰੰਸ ਦੇ ਦੌਰਾਨ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਭੀ ਪ੍ਰਦਾਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

November 21st, 10:42 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਆਨਾ ਦੇ ਜਾਰਜਟਾਊਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ ਦੇ ਅਵਸਰ ‘ਤੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਕੀਥ ਰੋਲੇ ਨਾਲ ਮੁਲਾਕਾਤ ਕੀਤੀ।

ਸੈਕੰਡ ਇੰਡੀਆ-ਆਸਟ੍ਰੇਲੀਆ ਐਨੂਅਲ ਸਮਿਟ

November 20th, 08:38 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਜੀ-20 ਸਮਿਟ ਦੇ ਦੌਰਾਨ 19 ਨਵੰਬਰ ਨੂੰ ਰੀਓ ਡੀ ਜਨੇਰੀਓ ਵਿੱਚ ਸੈਕੰਡ ਇੰਡੀਆ-ਆਸਟ੍ਰੇਲੀਆ ਐਨੂਅਲ ਸਮਿਟ ਕੀਤਾ। ਫਸਟ ਐਨੂਅਲ ਸਮਿਟ 10 ਮਾਰਚ 2023 ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

November 19th, 06:09 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਮੌਕੇ ‘ਤੇ ਇੰਡੋਨੇਸ਼ੀਆ ਦੇ ਨਵੇਂ ਚੁਣੇ ਰਾਸ਼ਟਰਪਤੀ ਮਹਾਮਹਿਮ ਪ੍ਰਬੋਵੋ ਸੁਬਿਆਂਤੋ (H.E.Prabowo Subianto) ਨਾਲ ਮੁਲਾਕਾਤ ਕੀਤੀ। ਦੋਹਾਂ ਲੀਡਰਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।

ਸਪੇਨ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਭਾਰਤ-ਸਪੇਨ ਦੇ ਦਰਮਿਆਨ ਸੰਯੁਕਤ ਬਿਆਨ (28-29 ਅਕਤੂਬਰ, 2024)

October 28th, 06:32 pm

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ, ਸਪੇਨ ਦੇ ਰਾਸ਼ਟਰਪਤੀ, ਸ਼੍ਰੀ ਪੈਡਰੋ ਸਾਂਚੇਜ਼ 28 -29 ਅਕਤੂਬਰ, 2024 ਨੂੰ ਭਾਰਤ ਦੀ ਸਰਕਾਰੀ ਯਾਤਰਾ ‘ਤੇ ਆਏ।

ਪ੍ਰਧਾਨ ਮੰਤਰੀ ਨੇ ਇਨਫੈਂਟ੍ਰੀ ਦਿਵਸ ਦੇ ਅਵਸਰ ‘ਤੇ ਸਾਰੇ ਅਧਿਕਾਰੀਆਂ, ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਅਜਿੱਤ ਹਿੰਮਤ ਅਤੇ ਸਾਹਸ ਨੂੰ ਸਲਾਮ ਕੀਤਾ

October 27th, 09:07 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਨਫੈਂਟ੍ਰੀ ਦਿਵਸ ਦੇ ਅਵਸਰ ‘ਤੇ ਇਨਫੈਂਟ੍ਰੀ ਦੇ ਸਾਰੇ ਅਧਿਕਾਰੀਆਂ, ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਅਜਿੱਤ ਹਿੰਮਤ ਅਤੇ ਸਾਹਸ ਦੀ ਸ਼ਲਾਘਾ ਕੀਤੀ।

ਆਈਟੀਯੂ-ਵਿਸ਼ਵ ਦੂਰਸੰਚਾਰ ਮਾਨਕੀਕਰਣ ਸਭਾ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 15th, 10:05 am

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜਯੋਤੀਰਾਦਿੱਤਿਯ ਸਿੰਧੀਆ ਜੀ, ਚੰਦ੍ਰਸ਼ੇਖਰ ਜੀ, ITU ਦੀ Secretary-General, ਵਿਭਿੰਨ ਦੇਸ਼ਾਂ ਦੇ ਮੰਤਰੀਗਣ, ਭਾਰਤ ਦੇ ਭਿੰਨ-ਭਿੰਨ ਰਾਜਾਂ ਤੋਂ ਆਏ ਹੋਏ ਸਾਰੇ ਮੰਤਰੀਗਣ, industry leaders, telecom experts, startups ਦੀ ਦੁਨੀਆ ਦੇ ਮੇਰੇ ਪ੍ਰਿਯ ਨੌਜਵਾਨ, ਦੇਸ਼-ਦੁਨੀਆ ਤੋਂ ਆਏ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਈਟੀਯੂ ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ, 2024 ਦਾ ਉਦਘਾਟਨ ਕੀਤਾ

October 15th, 10:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਡਬਲਿਊਟੀਐੱਸਏ) 2024 ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ ਸ਼੍ਰੀ ਮੋਦੀ ਨੇ 8ਵੇਂ ਇੰਡੀਆ ਮੋਬਾਈਲ ਕਾਂਗਰਸ ਦਾ ਭੀ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ।

19ਵੇਂ ਪੂਰਬੀ ਏਸ਼ੀਆ ਸਮਿਟ, ਵਿਐਨਸ਼ੇਨ, ਲਾਓ ਪੀਡੀਆਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

October 11th, 08:15 am

ਭਾਰਤ ਨੇ ਸਦਾ ਆਸੀਆਨ Unity ਅਤੇ Centrality ਦਾ ਸਮਰਥਨ ਕੀਤਾ ਹੈ। ਭਾਰਤ ਦੇ Indo-Pacific ਵਿਜ਼ਨ ਅਤੇ Quad ਸਹਿਯੋਗ ਦੇ ਕੇਂਦਰ ਵਿੱਚ ਵੀ ਆਸੀਆਨ ਹੈ। ਭਾਰਤ ਦੇ Indo-Pacific Oceans’ Initiative” ਅਤੇ ਆਸੀਆਨ Outlook on Indo-Pacific” ਦੇ ਦਰਮਿਆਨ ਗਹਿਰੀਆਂ ਸਮਾਨਤਾਵਾਂ ਹਨ। ਇੱਕ ਫ੍ਰੀ, ਓਪਨ, ਸਮਾਵੇਸ਼ੀ, ਸਮ੍ਰਿੱਧ ਅਤੇ rule-based ਇੰਡੋ-ਪੈਸਿਫਿਕ, ਪੂਰੇ ਖੇਤਰ ਦੀ ਸ਼ਾਂਤੀ ਅਤੇ ਪ੍ਰਗਤੀ ਦੇ ਲਈ ਮਹੱਤਵਪੂਰਨ ਹੈ

ਪ੍ਰਧਾਨ ਮੰਤਰੀ 19ਵੇਂ ਪੂਰਬੀ ਏਸ਼ੀਆ ਸਮਿਟ ਵਿੱਚ ਸ਼ਾਮਲ ਹੋਏ

October 11th, 08:10 am

ਪ੍ਰਧਾਨ ਮੰਤਰੀ ਨੇ 11 ਅਕਤੂਬਰ 2024 ਨੂੰ ਵਿਯਨਤਿਯਾਨੇ, ਲਾਓ ਪੀਡੀਆਰ ਵਿੱਚ 19ਵੇਂ ਪੂਰਬੀ ਏਸ਼ਿਆ ਸਮਿਟ (ਈਏਐੱਸ) ਵਿੱਚ ਭਾਗੀਦਾਰੀ ਕੀਤੀ।

ਵਿਲਮਿੰਗਟਨ ਘੋਸ਼ਣਾ ਪੱਤਰ, ਆਸਟ੍ਰੇਲੀਆ, ਭਾਰਤ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਜ ਨੇਤਾਵਾਂ ਦਾ ਸੰਯੁਕਤ ਬਿਆਨ

September 22nd, 11:51 am

ਅੱਜ, ਅਸੀਂ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪੀਤ ਜੋਸੇਫ ਆਰ. ਬਾਈਡੇਨ, ਜੂਨੀਅਰ-ਵਿਲਮਿੰਗਟਨ, ਡੇਲਾਵੇਅਰ ਵਿੱਚ ਰਾਸ਼ਟਰਪਤੀ ਬਾਈਡੇਨ ਦੁਆਰਾ ਆਯੋਜਿਤ ਚੌਥੇ ਵਿਅਕਤੀਗਤ ਕੁਆਡ ਲੀਡਰਜ਼ ਸਮਿਟ ਵਿੱਚ ਹਿੱਸਾ ਲਿਆ।

ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪੂਰਬੀ ਖੇਤਰ ਵਿੱਚ ਪਣ ਬਿਜਲੀ ਪ੍ਰੋਜੈਕਟਾਂ ਦੇ ਵਿਕਾਸ ਲਈ ਉੱਤਰ ਪੂਰਬੀ ਖੇਤਰ ਦੀਆਂ ਰਾਜ ਸਰਕਾਰਾਂ ਵਲੋਂ ਇਕੁਇਟੀ ਭਾਗੀਦਾਰੀ ਲਈ ਕੇਂਦਰੀ ਵਿੱਤੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ

August 28th, 05:24 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰਾਜ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੀਆਂ ਇਕਾਈਆਂ ਦਰਮਿਆਨ ਸੰਯੁਕਤ ਉੱਦਮ (ਜੇਵੀ) ਸਹਿਯੋਗ ਰਾਹੀਂ ਉੱਤਰ ਪੂਰਬੀ ਖੇਤਰ (ਐੱਨਈਆਰ) ਵਿੱਚ ਪਣ-ਬਿਜਲੀ ਪ੍ਰੋਜੈਕਟਾਂ ਦੇ ਵਿਕਾਸ ਲਈ ਇਕੁਵਿਟੀ ਭਾਗੀਦਾਰੀ ਦੇ ਲਈ ਉੱਤਰ ਪੂਰਬੀ ਖੇਤਰ ਦੀਆਂ ਰਾਜ ਸਰਕਾਰਾਂ ਨੂੰ ਕੇਂਦਰੀ ਵਿੱਤੀ ਸਹਾਇਤਾ (ਸੀਐੱਫਏ) ਪ੍ਰਦਾਨ ਕਰਨ ਲਈ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨੁਸ ਨੂੰ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ 'ਤੇ ਵਧਾਈਆਂ ਦਿੱਤੀਆਂ

August 08th, 10:26 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਵਿੱਚ ਨਵ-ਗਠਿਤ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ (chief advisor) ਦਾ ਪਦ ਸੰਭਾਲਣ ਦੇ ਲਈ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨੁਸ ਨੂੰ ਵਧਾਈਆਂ ਦਿੱਤੀਆਂ।

ਜੰਮੂ ਅਤੇ ਕਸ਼ਮੀਰ ਦੇ ਦਰਾਸ ਵਿਖੇ ਕਰਗਿਲ ਵਿਜੈ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 26th, 09:30 am

ਲੱਦਾਖ ਦੇ ਲੈਫਟੀਨੈਂਟ ਗਵਰਨਰ ਬੀ ਡੀ ਮਿਸ਼ਰਾ ਜੀ, ਕੇਂਦਰੀ ਮੰਤਰੀ ਸੰਜੈ ਸੇਠ, ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ, ਤਿੰਨਾਂ ਸੈਨਾਵਾਂ ਦੇ ਸੈਨਾ ਮੁਖੀ, ਕਰਗਿਲ ਯੁੱਧ ਦੇ ਸਮੇਂ ਸੈਨਾ ਮੁਖੀ ਰਹੇ ਜਨਰਲ ਵੀ ਪੀ ਮਲਿਕ ਜੀ, ਸਾਬਕਾ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਜੀ, ਵੀਰਤਾ ਪੁਰਸਕਾਰ ਪ੍ਰਾਪਤ ਸੇਵਾਰਤ ਅਤੇ ਸੇਵਾਮੁਕਤ ਸੈਨਿਕਾਂ, ਕਰਗਿਲ ਯੁੱਧ ਦੇ ਬਹਾਦਰ ਵੀਰਾਂ ਦੀਆਂ ਮਾਤਾਵਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਸਮਸਤ ਪਰਿਜਨ (ਪਰਿਵਾਰਕ ਮੈਂਬਰ),

ਪ੍ਰਧਾਨ ਮੰਤਰੀ ਨੇ ਕਰਗਿਲ ਵਿਜੈ ਦਿਵਸ (Kargil Vijay Diwas) ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਲੱਦਾਖ ਵਿੱਚ ਸ਼ਰਧਾਂਜਲੀ ਸਮਾਰੋਹ (Shradhanjali Samaroh) ਵਿੱਚ ਹਿੱਸਾ ਲਿਆ

July 26th, 09:20 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ ਲੱਦਾਖ ਵਿੱਚ ਦੇਸ਼ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਹ ਸ਼ਰਧਾਂਜਲੀ ਸਮਾਰੋਹ (Shraddhanjali Samaroh) ਵਿੱਚ ਭੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਗੌਰਵ ਗਾਥਾ: ਐੱਨਸੀਓਜ਼ ਦੁਆਰਾ ਕਰਗਿਲ ਯੁੱਧ ‘ਤੇ ਬ੍ਰੀਫਿੰਗ (Gaurav Gatha: Briefing on Kargil War by NCOs) ਸੁਣੀ ਅਤੇ ਅਮਰ ਸੰਸਮਰਣ: ਹਟ ਆਵ੍ ਰਿਮੈਂਬਰੈਂਸ (Amar Sansmaran: Hut of Remembrance) ਦਾ ਦੌਰਾ ਕੀਤਾ। ਉਨ੍ਹਾਂ ਨੇ ਵੀਰ ਭੂਮੀ (Veer Bhoomi) ਦਾ ਭੀ ਦੌਰਾ ਕੀਤਾ।

ਬਿਮਸਟੇਕ ਵਿਦੇਸ਼ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

July 12th, 01:52 pm

ਬਿਮਸਟੇਕ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸਾਂਝੇ ਤੌਰ ‘ਤੇ ਮੁਲਾਕਾਤ ਕੀਤੀ।