ਜੀ- 7 ਸਿਖਰ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ

June 28th, 08:07 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਦੇ ਦੌਰਾਨ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਸੁਸ਼੍ਰੀ ਉਰਸੁਲਾ ਵੌਨ ਡੇਰ ਲੇਯੇਨ (Ms. Ursula von der Leyen) ਦੇ ਨਾਲ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਮੁਲਾਕਾਤ ਕੀਤੀ

ਜੀ-7 ਸਮਿਟ ਦੌਰਾਨ ਫੈਡਰਲ ਰਿਪਬਲਿਕ ਆਵੑ ਜਰਮਨੀ ਦੇ ਚਾਂਸਲਰ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

June 27th, 09:27 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ (Schloss Elmau) ਵਿੱਚ ਜੀ-7 ਸਮਿਟ ਦੌਰਾਨ ਫੈਡਰਲ ਰਿਪਬਲਿਕ ਆਵੑ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਓਲਾਫ ਸਕੋਲਜ਼ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਜੀ-7 ਸਿਖਰ ਸੰਮੇਲਨ ਦੇ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

June 27th, 09:22 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜੂਨ 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਜੀ ਸਿਖਰ ਸੰਮੇਲਨ ਦੇ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਕੋ ਵਿਡੋਡੋ ਨਾਲ ਮੁਲਾਕਾਤ ਕੀਤੀ।

ਜੀ-7 ਸਮਿਟ ਦੌਰਾਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਬੈਠਕ

June 27th, 09:21 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 27 ਜੂਨ, 2022 ਨੂੰ ਜਰਮਨੀ ਦੇ ਸ਼ਲੌਸ ਐਲਮੌ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਖਾਸ ਤੌਰ 'ਤੇ 2019 ਵਿਚ ਸਹਿਯੋਗ ਦੇ ਰਣਨੀਤਕ ਪ੍ਰੋਗਰਾਮ 'ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ, ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਰੱਖਿਆ, ਸਿੱਖਿਆ ਅਤੇ ਖੇਤੀਬਾੜੀ ਖੇਤਰਾਂ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ ਅਤੇ ਵਪਾਰ ਅਤੇ ਨਿਵੇਸ਼, ਖੁਰਾਕ ਸੁਰੱਖਿਆ, ਰੱਖਿਆ, ਫਾਰਮਾਸਿਊਟੀਕਲ, ਡਿਜੀਟਲ ਵਿੱਤੀ ਸਮਾਵੇਸ਼, ਕੌਸ਼ਲ ਵਿਕਾਸ, ਬੀਮਾ, ਸਿਹਤ ਅਤੇ ਲੋਕਾਂ ਦੇ ਪਰਸਪਰ ਸੰਪਰਕ ਜਿਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ।