ਰਾਜਸਥਾਨ ਦੇ ਸੀਕਰ ਵਿਖੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ/ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 27th, 12:00 pm

ਅੱਜ ਦੇਸ਼ ਵਿੱਚ ਸਵਾ ਲੱਖ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਪਿੰਡ ਅਤੇ ਬਲਾਕ ਲੈਵਲ ‘ਤੇ ਬਣੇ ਇਨ੍ਹਾਂ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ ਨਾਲ ਕਰੋੜਾਂ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਅੱਜ ਡੇਢ ਹਜ਼ਾਰ ਤੋਂ ਜ਼ਿਆਦਾ FPO ਦੇ ਲਈ, ਸਾਡੇ ਕਿਸਾਨਾਂ ਦੇ ਲਈ ‘ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ’ ਯਾਨੀ ONDC ਦਾ ਲੋਕਅਰਪਣ ਵੀ ਹੋਇਆ ਹੈ। ਇਸ ਨਾਲ ਦੇਸ਼ ਦੇ ਕਿਸੇ ਵੀ ਕੋਣੇ ਵਿੱਚ ਬੈਠੇ ਕਿਸਾਨ ਲਈ ਆਪਣੀ ਉਪਜ ਬਜ਼ਾਰ ਤੱਕ ਪੰਹੁਚਾਉਣਾ ਹੋਰ ਅਸਾਨ ਹੋ ਜਾਵੇਗਾ।

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਸੀਕਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

July 27th, 11:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਸੀਕਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ 1.25 ਲੱਖ ਤੋਂ ਵੱਧ ਪੀਐੱਮ ਕਿਸਾਨ ਸਮ੍ਰਿੱਧੀ ਕੇਂਦਰਾਂ (ਪੀਐੱਮਕੇਐੱਸਕੇ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ, ਯੂਰੀਆ ਗੋਲਡ - ਸਲਫਰ ਕੋਟੇਡ ਯੂਰੀਆ ਦੀ ਇੱਕ ਨਵੀਂ ਕਿਸਮ ਨੂੰ ਲਾਂਚ ਕਰਨਾ, ਓਪਨ ਨੈੱਟਵਰਕ ਫੌਰ ਡਿਜੀਟਲ ਕਮਰਸ (ਓਐੱਨਡੀਸੀ) 'ਤੇ 1600 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਨੂੰ ਸ਼ਾਮਲ ਕਰਨਾ, 8.5 ਕਰੋੜ ਲਾਭਪਾਤਰੀਆਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ ਲਗਭਗ 17,000 ਕਰੋੜ ਰੁਪਏ ਦੀ 14ਵੀਂ ਕਿਸ਼ਤ ਦੀ ਰਾਸ਼ੀ ਜਾਰੀ ਕਰਨ, ਚਿਤੌੜਗੜ੍ਹ, ਧੌਲਪੁਰ, ਸਿਰੋਹੀ, ਸੀਕਰ ਅਤੇ ਸ਼੍ਰੀ ਗੰਗਾਨਗਰ ਵਿਖੇ 5 ਨਵੇਂ ਮੈਡੀਕਲ ਕਾਲਜਾਂ ਦਾ ਉਦਘਾਟਨ; ਬਾਰਾਨ, ਬੂੰਦੀ, ਕਰੌਲੀ, ਝੁੰਝੁਨੂ, ਸਵਾਈ ਮਾਧੋਪੁਰ, ਜੈਸਲਮੇਰ ਅਤੇ ਟੌਂਕ ਵਿਖੇ 7 ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਉਦੈਪੁਰ, ਬਾਂਸਵਾੜਾ, ਪ੍ਰਤਾਪਗੜ੍ਹ ਅਤੇ ਡੂੰਗਰਪੁਰ ਜ਼ਿਲ੍ਹਿਆਂ ਵਿੱਚ ਸਥਿਤ 6 ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਅਤੇ ਕੇਂਦਰੀ ਵਿਦਿਆਲਿਆ ਤਿਵਰੀ, ਜੋਧਪੁਰ ਦਾ ਉਦਘਾਟਨ ਕੀਤਾ।

17ਵੀਂ ਭਾਰਤੀ ਸਹਿਕਾਰੀ ਕਾਂਗਰਸ (Indian Cooperative Congress) ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

July 01st, 11:05 am

ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਸਹਿਯੋਗੀ ਸ਼੍ਰੀਮਾਨ ਅਮਿਤ ਸ਼ਾਹ, ਨੈਸ਼ਨਲ ਕੋਆਪਰੇਟਿਵ ਯੂਨੀਅਨ ਦੇ ਪ੍ਰੈਜ਼ੀਡੈਂਟ ਸ਼੍ਰੀਮਾਨ ਦਿਲੀਪ ਸੰਘਾਨੀ, ਡਾਕਟਰ ਚੰਦਰਪਾਲ ਸਿੰਘ ਯਾਦਵ, ਦੇਸ਼ ਦੇ ਕੋਣੇ-ਕੋਣੇ ਤੋਂ ਜੁੜੇ ਕੋਆਪਰੇਟਿਵ ਯੂਨੀਅਨ ਦੇ ਸਾਰੇ ਮੈਂਬਰ, ਸਾਡੇ ਕਿਸਾਨ ਭਾਈ-ਭੈਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਤੁਹਾਨੂੰ ਸਭ ਨੂੰ 17ਵੇਂ ਭਾਰਤੀ ਸਹਿਕਾਰੀ ਮਹਾਸੰਮੇਲਨ ਦੀਆਂ ਬਹੁਤ-ਬਹੁਤ ਵਧਾਈਆਂ। ਮੈਂ ਆਪ ਸਭ ਦਾ ਇਸ ਸੰਮੇਲਨ ਵਿੱਚ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ 17ਵੀਂ ਭਾਰਤੀ ਸਹਿਕਾਰੀ ਕਾਂਗਰਸ ਨੂੰ ਸੰਬੋਧਨ ਕੀਤਾ

July 01st, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਸਹਿਕਾਰਤਾ ਦਿਵਸ ਦੇ ਅਵਸਰ ‘ਤੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 17ਵੀਂ ਭਾਰਤੀ ਸਹਿਕਾਰੀ ਕਾਂਗਰਸ ਨੂੰ ਸੰਬੋਧਨ ਕੀਤਾ। 17ਵੀਂ ਭਾਰਤੀ ਸਹਿਕਾਰੀ ਕਾਂਗਰਸ ਦਾ ਮੁੱਖ ਵਿਸ਼ਾ ‘ਅੰਮ੍ਰਿਤ ਕਾਲ: ਜੀਵੰਤ ਭਾਰਤ ਵਾਸਤੇ ਸਹਿਯੋਗ ਦੇ ਜ਼ਰੀਏ ਸਮ੍ਰਿੱਧੀ ਹੈ’। ਸ਼੍ਰੀ ਮੋਦੀ ਨੇ ਕੋਆਪਰੇਟਿਵ ਮਾਰਕਿਟਿੰਗ, ਕੋਆਪਰੇਟਿਵ ਐਕਸਟੈਂਸ਼ਨ ਅਤੇ ਸਲਾਹਕਾਰ ਸੇਵਾਵਾਂ ਪੋਰਟਲ ਲਈ ਈ-ਕਮਰਸ(ਵਣਜ) ਵੈੱਬਸਾਈਟ ਦੇ ਈ-ਪੋਰਟਲ ਲਾਂਚ ਕੀਤੇ।

ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਵਿਖੇ ਈਸ਼ਾ ਫਾਊਂਡੇਸ਼ਨ ਦੁਆਰਾ ਆਯੋਜਿਤ 'ਮਿੱਟੀ ਬਚਾਓ' ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 05th, 02:47 pm

ਆਪ ਸਭ ਨੂੰ , ਪੂਰੇ ਵਿਸ਼ਵ ਨੂੰ ਵਿਸ਼ਵ ਵਾਤਾਵਰਣ ਦਿਵਸ ਦੀਆਂ ਬਹੁਤ-ਬਹੁਤ ਸੁਭਕਾਮਨਾਵਾਂ। ਸਦਗੁਰੂ ਅਤੇ ਈਸ਼ਾ ਫਾਊਂਡੇਸ਼ਨ ਵੀ ਅੱਜ ਵਧਾਈ ਦੇ ਪਾਤਰ ਹਨ। ਮਾਰਚ ਵਿੱਚ ਉਨ੍ਹਾਂ ਦੀ ਸੰਸਥਾ ਨੇ Save Soil ਅਭਿਯਾਨ ਦੀ ਸ਼ੂਰੂਆਤ ਕੀਤੀ ਸੀ। 27 ਦੇਸ਼ਾ ਵਿੱਚੋਂ ਹੁੰਦੇ ਹੋਏ ਉਨ੍ਹਾਂ ਦੀ ਯਾਤਰਾ ਅੱਜ 75ਵੇਂ ਦਿਨ ਇੱਥੇ ਪਹੁੰਚੀ ਹੈ। ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਪੁਰਬ ਮਨਾ ਰਿਹਾ ਹੈ, ਇਸ ਅੰਮ੍ਰਿਤਕਾਲ ਵਿੱਚ ਨਵੇਂ ਸੰਕਲਪ ਲੈ ਰਿਹਾ ਹੈ, ਤਾਂ ਇਸ ਤਰ੍ਹਾਂ ਦੇ ਜਨ ਅਭਿਯਾਨ ਬਹੁਤ ਅਹਿਮ ਹੋ ਜਾਂਦੇ ਹਨ।

PM Addresses 'Save Soil' Programme Organised by Isha Foundation

June 05th, 11:00 am

PM Modi addressed 'Save Soil' programme organised by Isha Foundation. He said that to save the soil, we have focused on five main aspects. First- How to make the soil chemical free. Second- How to save the organisms that live in the soil. Third- How to maintain soil moisture. Fourth- How to remove the damage that is happening to the soil due to less groundwater. Fifth, how to stop the continuous erosion of soil due to the reduction of forests.

ਪ੍ਰਧਾਨ ਮੰਤਰੀ 5 ਜੂਨ ਨੂੰ 'ਮਿੱਟੀ ਬਚਾਓ ਅੰਦੋਲਨ' 'ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ

June 04th, 09:37 am

ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਵਿਖੇ 'ਮਿੱਟੀ ਬਚਾਓ ਅੰਦੋਲਨ' 'ਤੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।