DMK founded on 'Divide, Divide and Divide' and seeks to destroy 'Sanatan': PM Modi in Vellore
April 10th, 02:50 pm
Ahead of the Lok Sabha elections, Prime Minister Narendra Modi was accorded a warm welcome by the vibrant people of Vellore as he addressed a public meeting in Tamil Nadu. He said, I bow down to the history, mythology, and bravery of Vellore. He added, Vellore created a pivotal revolution against the British, and presently, its robust support for the N.D.A. showcases the spirit of 'Fir ek Baar Modi Sarkar'.Massive crowd support in Vellore & Mettupalayam as PM Modi addresses two public meetings in Tamil Nadu
April 10th, 10:30 am
Ahead of the Lok Sabha elections, Prime Minister Narendra Modi was accorded a warm welcome by the massive crowd support in Vellore and Mettupalayam as he addressed two public meetings in Tamil Nadu. He said, I bow down to the history, mythology, and bravery of Vellore. He added, Vellore created a pivotal revolution against the British, and presently, its robust support for the N.D.A. showcases the spirit of 'Fir ek Baar Modi Sarkar'.ਨਵੀਂ ਦਿੱਲੀ ਵਿੱਚ ਪੋਂਗਲ ਉਤਸਵ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
January 14th, 12:00 pm
ਵਨੱਕਮ, ਤੁਹਾਨੂੰ ਸਾਰਿਆਂ ਨੂੰ ਪੋਂਗਲ ਦੇ ਪਰਵ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ! ਇਨਿਯ ਪੋਂਗਲ ਨਲਵਾੱਤੁਕੱਲ੍! (इनिय पोङ्गल् नल्वाळ्तुक्कल्!)ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਪੋਂਗਲ ਸਮਾਰੋਹਾਂ ਵਿੱਚ ਹਿੱਸਾ ਲਿਆ
January 14th, 11:30 am
ਇਸ ਅਵਸਰ 'ਤੇ, ਪ੍ਰਧਾਨ ਮੰਤਰੀ ਨੇ ਪੋਂਗਲ ਦੇ ਮੌਕੇ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਤਮਿਲ ਨਾਡੂ ਦੇ ਹਰ ਘਰ ਵਿੱਚ ਤਿਉਹਾਰ ਦਾ ਉਤਸ਼ਾਹ ਦੇਖਿਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਦੇ ਜੀਵਨ ਵਿੱਚ ਸੁੱਖ, ਸਮ੍ਰਿੱਧੀ ਅਤੇ ਸੰਤੋਸ਼ ਦੀ ਧਾਰਾ ਦੇ ਨਿਰੰਤਰ ਪ੍ਰਵਾਹ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕੱਲ੍ਹ ਲੋਹੜੀ ਦੇ ਤਿਉਹਾਰ, ਅੱਜ ਮਕਰ ਉੱਤਰਾਇਣ ਦੇ ਉਤਸਵ, ਕੱਲ੍ਹ ਮਨਾਈ ਜਾਣ ਵਾਲੀ ਮਕਰ ਸੰਕ੍ਰਾਂਤੀ ਅਤੇ ਜਲਦੀ ਹੀ ਮਾਘ ਬਿਹੂ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਮੌਜੂਦਾ ਤਿਉਹਾਰਾਂ ਲਈ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਲੋਕਾਂ ਨੇ 'ਮਨ ਕੀ ਬਾਤ' ਦੇ ਲਈ ਜੋ ਪਿਆਰ ਦਿਖਾਇਆ ਹੈ ਉਹ ਅਭੂਤਪੂਰਵ ਹੈ: ਪ੍ਰਧਾਨ ਮੰਤਰੀ ਮੋਦੀ
May 28th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ! ‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰੀ ‘ਮਨ ਕੀ ਬਾਤ’ ਦਾ ਇਹ ਐਪੀਸੋਡ ਦੂਸਰੀ ਸੈਂਚਰੀ ਦੀ ਸ਼ੁਰੂਆਤ ਹੈ। ਪਿਛਲੇ ਮਹੀਨੇ ਅਸੀਂ ਸਾਰਿਆਂ ਨੇ ਇਸ ਦੀ ਸਪੈਸ਼ਲ ਸੈਂਚਰੀ ਨੂੰ ਸੈਲੀਬ੍ਰੇਟ ਕੀਤਾ ਹੈ। ਤੁਹਾਡੀ ਭਾਗੀਦਾਰੀ ਹੀ ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਤਾਕਤ ਹੈ। 100ਵੇਂ ਐਪੀਸੋਡ ਦੇ ਪ੍ਰਸਾਰਣ ਦੇ ਸਮੇਂ ਇੱਕ ਤਰ੍ਹਾਂ ਨਾਲ ਪੂਰਾ ਦੇਸ਼ ਇੱਕ ਸੂਤਰ ਵਿੱਚ ਬੰਨ੍ਹਿਆ ਗਿਆ ਸੀ। ਸਾਡੇ ਸਫਾਈ ਕਰਮੀ ਭੈਣ-ਭਰਾ ਹੋਣ ਜਾਂ ਫਿਰ ਵੱਖ-ਵੱਖ ਖੇਤਰਾਂ ਦੇ ਦਿੱਗਜ, ‘ਮਨ ਕੀ ਬਾਤ’ ਨੇ ਸਾਰਿਆਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ। ਤੁਸੀਂ ਸਾਰਿਆਂ ਨੇ ਜੋ ਆਪਣਾਪਨ ਅਤੇ ਪਿਆਰ ‘ਮਨ ਕੀ ਬਾਤ’ ਦੇ ਲਈ ਵਿਖਾਇਆ ਹੈ, ਉਹ ਅਨੋਖਾ ਹੈ, ਭਾਵੁਕ ਕਰ ਦੇਣ ਵਾਲਾ ਹੈ। ਜਦੋਂ ‘ਮਨ ਕੀ ਬਾਤ’ ਦਾ ਪ੍ਰਸਾਰਣ ਹੋਇਆ ਤਾਂ ਉਸ ਸਮੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਟਾਈਮ ਜ਼ੋਨ ’ਚ, ਕਿਤੇ ਸ਼ਾਮ ਹੋ ਰਹੀ ਸੀ ਤਾ ਕਿਤੇ ਦੇਰ ਰਾਤ ਸੀ, ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ 100ਵੇਂ ਐਪੀਸੋਡ ਨੂੰ ਸੁਣਨ ਦੇ ਲਈ ਸਮਾਂ ਕੱਢਿਆ। ਮੈਂ ਹਜ਼ਾਰਾਂ ਮੀਲ ਦੂਰ ਨਿਊਜ਼ੀਲੈਂਡ ਦਾ ਉਹ ਵੀਡੀਓ ਵੀ ਦੇਖਿਆ, ਜਿਸ ਵਿੱਚ 100 ਸਾਲ ਦੀ ਇੱਕ ਮਾਤਾ ਜੀ ਆਪਣਾ ਅਸ਼ੀਰਵਾਦ ਦੇ ਰਹੇ ਸਨ। ‘ਮਨ ਕੀ ਬਾਤ’ ਬਾਰੇ ਦੇਸ਼-ਵਿਦੇਸ਼ ਦੇ ਲੋਕਾਂ ਨੇ ਆਪਣੇ ਵਿਚਾਰ ਰੱਖੇ ਹਨ। ਬਹੁਤ ਸਾਰੇ ਲੋਕਾਂ ਨੇ ਉਸਾਰੂ ਵਿਸ਼ਲੇਸ਼ਣ ਵੀ ਕੀਤਾ ਹੈ। ਲੋਕਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ‘ਮਨ ਕੀ ਬਾਤ’ ਵਿੱਚ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਪ੍ਰਾਪਤੀਆਂ ਦੀ ਹੀ ਚਰਚਾ ਹੁੰਦੀ ਹੈ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਸ ਅਸ਼ੀਰਵਾਦ ਦੇ ਲਈ ਪੂਰੇ ਆਦਰ ਦੇ ਨਾਲ ਧੰਨਵਾਦ ਦਿੰਦਾ ਹਾਂ।ਕਾਸ਼ੀ ਵਿੱਚ ਕਾਸ਼ੀ ਤੇਲੁਗੂ ਸੰਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 29th, 07:46 pm
ਆਪ ਸਭ ਨੂੰ ਗੰਗਾ-ਪੁਸ਼ਕਰਾਲੁ ਉਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਆਪ ਸਭ ਕਾਸ਼ੀ ਵਿੱਚ ਆਏ ਹੋ, ਇਸ ਲਈ ਇਸ ਯਾਤਰਾ ਵਿੱਚ ਆਪ ਵਿਅਕਤੀਗਤ ਰੂਪ ਨਾਲ ਮੇਰੇ ਵੀ ਅਤਿਥੀ (ਮਹਿਮਾਨ) ਹੋ, ਅਤੇ ਜਿਵੇਂ ਸਾਡੇ ਇੱਥੇ ਕਹਿੰਦੇ ਹਨ ਅਤਿਥੀ ਤਾਂ ਦੇਵ ਸਮਾਨ ਹੈ। ਮੈਂ ਜ਼ਿੰਮੇਦਾਰੀਆਂ ਦੇ ਕਾਰਨ ਭਲੇ ਹੀ ਤੁਹਾਡੇ ਸੁਆਗਤ ਦੇ ਲਈ ਉੱਥੇ ਉਪਸਥਿਤ ਨਹੀਂ ਹੋ ਸਕਿਆ ਹਾਂ, ਲੇਕਿਨ ਮੇਰਾ ਮਨ ਆਪ ਸਭ ਦੇ ਵਿੱਚ ਰਹਿਣ ਦਾ ਅਹਿਸਾਸ ਹੋ ਰਿਹਾ ਹੈ। ਮੈਂ ਇਸ ਆਯੋਜਨ ਦੇ ਲਈ ਕਾਸ਼ੀ-ਤੇਲੁਗੂ ਕਮੇਟੀ ਅਤੇ ਸੰਸਦ ਵਿੱਚ ਮੇਰੇ ਸਾਥੀ ਜੀ ਵੀ ਏ ਐੱਲ ਨਰਸਿਮਹਾ ਰਾਓ ਜੀ ਨੂੰ ਵਧਾਈ ਦਿੰਦਾ ਹਾਂ। ਕਾਸ਼ੀ ਦੇ ਘਾਟ ‘ਤੇ ਇਹ ਗੰਗਾ-ਪੁਸ਼ਕਰਾਲੁ ਉਤਸਵ, ਗੰਗਾ ਅਤੇ ਗੋਦਾਵਰੀ ਦੇ ਸੰਗਮ ਦੀ ਤਰ੍ਹਾਂ ਹੈ। ਇਹ ਭਾਰਤ ਦੀਆਂ ਪ੍ਰਾਚੀਨ ਸੱਭਿਅਤਾਵਾਂ, ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਸੰਗਮ ਦਾ ਉਤਸਵ ਹੈ।ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਗੰਗਾ ਪੁਸ਼ਕਰਾਲੁ ਉਤਸਵ ਨੂੰ ਸੰਬੋਧਿਤ ਕੀਤਾ
April 29th, 07:45 pm
ਪ੍ਰਧਾਨ ਮੰਤਰੀ ਨੇ ਗੰਗਾ ਪੁਸ਼ਕਰਾਲੁ ਉਤਸਵ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦੇ ਕੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਅਤੇ ਸਭ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਥੇ ਉਪਸਥਿਤ ਸਭ ਲੋਕ ਉਨ੍ਹਾਂ ਦੇ ਨਿਜੀ ਅਤਿਥੀ (ਮਹਿਮਾਨ) ਹਨ ਅਤੇ ਭਾਰਤੀ ਸੱਭਿਆਚਾਰ ਵਿੱਚ ਮਹਿਮਾਨ ਨੂੰ ਭਗਵਾਨ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਲੇ ਹੀ ਮੈਂ ਤੁਹਾਡਾ ਸੁਆਗਤ ਕਰਨ ਦੇ ਲਈ ਉੱਥੇ ਉਪਸਥਿਤ ਨਹੀਂ ਹੋ ਸਕਿਆ, ਲੇਕਿਨ ਮੇਰਾ ਮਸਤਕ ਆਪ ਸਭ ਦੇ ਨਾਲ ਹੈ।” ਉਨ੍ਹਾਂ ਨੇ ਕਾਸ਼ੀ-ਤੇਲੁਗੂ ਕਮੇਟੀ ਅਤੇ ਸਾਂਸਦ ਸ਼੍ਰੀ ਜੀਵੀਐੱਲ ਨਰਸਿਮਹਾ ਰਾਓ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕੀਤਾ ਕਿ ਕਾਸ਼ੀ ਦੇ ਘਟਕਾਂ ‘ਤੇ ਆਯੋਜਿਤ ਗੰਗਾ-ਪੁਸ਼ਕਰਾਲੁ ਉਤਸਵ ਗੰਗਾ ਅਤੇ ਗੋਦਾਵਰੀ ਦੇ ਸੰਗਮ ਦੇ ਸਮਾਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਸੱਭਿਅਤਾਵਾਂ, ਸੰਸਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਸੰਗਮ ਦਾ ਉਤਸਵ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇੱਥੇ ਆਯੋਜਿਤ ਹੋਏ ਕਾਸ਼ੀ- ਤਮਿਲ ਸੰਗਮ ਨੂੰ ਯਾਦ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਹਾਲ ਹੀ ਵਿੱਚ ਸੌਰਾਸ਼ਟਰ-ਤਮਿਲ ਸੰਗਮ ਵਿੱਚ ਹਿੱਸਾ ਲੈਣ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਜ਼ਾਦੀ ਕੇ ਅੰਮ੍ਰਿਤ ਕਾਲ ਨੂੰ ਭਾਰਤ ਦੀਆਂ ਵਿਵਿਧਤਾਵਾਂ ਅਤੇ ਸੰਸਕ੍ਰਿਤੀਆਂ ਦੇ ਸੰਗਮ ਦੇ ਰੂਪ ਵਿੱਚ ਦੇਖਿਆ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵਿਵਿਧਤਾਵਾਂ ਦਾ ਇਹ ਸੰਗਮ ਰਾਸ਼ਟਰਵਾਦ ਦੇ ਅੰਮ੍ਰਿਤ ਨੂੰ ਉਤਪੰਨ ਕਰ ਰਿਹਾ ਹੈ, ਜੋ ਭਵਿੱਖ ਵਿੱਚ ਭਾਰਤ ਦੇ ਲਈ ਪੂਰਨ ਊਰਜਾ ਸੁਨਿਸ਼ਚਿਤ ਕਰੇਗਾ।”ਸੌਰਾਸ਼ਟਰ-ਤਮਿਲ ਸੰਗਮਮ ਵਿਖੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
April 26th, 02:30 pm
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਨਾਗਾਲੈਂਡ ਦੇ ਰਾਜਪਾਲ ਸ਼੍ਰੀ ਐੱਲ. ਗਣੇਸ਼ਨ ਜੀ, ਝਾਰਖੰਡ ਦੇ ਰਾਜਪਾਲ ਸੀ ਪੀ ਰਾਧਾਕ੍ਰਿਸ਼ਣਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭਾਈ ਪੁਰਸ਼ੋਤਮ ਰੁਪਾਲਾ ਜੀ, ਐੱਲ ਮੁਰੁਗਨ ਜੀ, ਮੀਨਾਕਸ਼ੀ ਲੇਖੀ ਜੀ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਸੌਰਾਸ਼ਟਰ ਤਮਿਲ ਸੰਗਮਮ੍, ਨਿਗਲ- ਚਿਯਿਲ, ਪੰਗੇਰ- ਕ ਵੰਦਿਰੁੱਕੁਮ੍, ਤਮਿਲਗ ਸੋਂਦੰਗਲ ਅਨੈਵਰੈਯੁਮ, ਵਰੁਗ ਵਰੁਗ ਐੱਨ ਵਰਵੇਰਕਿਰੇਂਨ੍। ਉਂਗਲ ਅਨੈਵਰੈਯੁਮ੍, ਗੁਜਰਾਤ ਮੰਣਿਲ, ਇੰਡਰੁ, ਸੰਦਿੱਤਦਿਲ੍ ਪੇਰੁ ਮਗਿळਚੀ। (सौराष्ट्र तमिळ् संगमम्, निगळ्-चियिल्, पंगेर्-क वन्दिरुक्कुम्, तमिळग सोन्दन्गळ् अनैवरैयुम्, वरुग वरुग एन वरवेरकिरेन्। उन्गळ् अनैवरैयुम्, गुजरात मण्णिल्, इंड्रु, संदित्तदिल् पेरु मगिळ्ची।)ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਤਮਿਲ ਸੰਗਮਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ
April 26th, 10:30 am
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਤੱਥ ਵੱਲ ਧਿਆਨ ਦਿਵਾਇਆ ਕਿ ਮਹਿਮਾਨ ਦੀ ਮੇਜ਼ਬਾਨੀ ਕਰਨਾ ਇੱਕ ਵਿਸ਼ੇਸ਼ ਤਜਰਬਾ ਹੈ ਪਰ ਦਹਾਕਿਆਂ ਬਾਅਦ ਘਰ ਵਾਪਸੀ ਦਾ ਅਨੁਭਵ ਅਤੇ ਖੁਸ਼ੀ ਬੇਮਿਸਾਲ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਸੌਰਾਸ਼ਟਰ ਦੇ ਲੋਕਾਂ ਨੇ ਤਮਿਲ ਨਾਡੂ ਦੇ ਦੋਸਤਾਂ ਲਈ ਰੈਡ ਕਾਰਪੇਟ ਵਿਛਾ ਦਿੱਤਾ ਹੈ ਜੋ ਉਸੇ ਉਤਸ਼ਾਹ ਨਾਲ ਰਾਜ ਦਾ ਦੌਰਾ ਕਰ ਰਹੇ ਹਨ।ਪ੍ਰਧਾਨ ਮੰਤਰੀ 26 ਅਪ੍ਰੈਲ ਨੂੰ ਸੌਰਾਸ਼ਟਰ ਤਮਿਲ ਸੰਗਮਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ
April 25th, 08:00 pm
ਇਸ ਪ੍ਰੋਗਰਾਮ ਦੀ ਸ਼ੁਰੂਆਤ ਏਕ ਭਾਰਤ- ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੁਲਾਰਾ ਦੇਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਸੋਚ ਵਿੱਚ ਨਿਹਿਤ ਹੈ, ਜੋ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਲੋਕਾਂ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਫਿਰ ਤੋਂ ਲੱਭਣ ਵਿੱਚ ਸਹਾਇਤਾ ਕਰਦਾ ਹੈ। ਇਸ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਤੋਂ ਪਹਿਲਾਂ ਕਾਸ਼ੀ ਤਮਿਲ ਸੰਗਮਮ ਦਾ ਆਯੋਜਨ ਕੀਤਾ ਗਿਆ ਸੀ। ਉੱਥੇ ਹੀ, ਸੌਰਾਸ਼ਟਰ ਤਮਿਲ ਸੰਗਮਮ, ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਸਾਂਝਾ ਸੰਸਕ੍ਰਿਤੀ ਅਤੇ ਵਿਰਾਸਤ ਦਾ ਉਤਸਵ ਮਨਾ ਕੇ ਇਸ ਸੋਚ ਨੂੰ ਅੱਗੇ ਵਧਾਉਂਦਾ ਹੈ।ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਤਾਮਿਲ ਸੰਗਮਮ ਦੀ ਵੀਡੀਓ ਸਾਂਝੀ ਕੀਤੀ
April 18th, 10:35 am
ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਤਾਮਿਲ ਸੰਗਮਮ ਵਿੱਚ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਤਾਮਿਲ ਸੰਗਮਮ ਦੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
April 17th, 10:23 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੌਰਾਸ਼ਟਰ ਤਾਮਿਲ ਸੰਗਮਮ ਦੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।ਸੌਰਾਸ਼ਟਰ ਤਾਮਿਲ ਸੰਗਮਮ ਨੇ ਬਹੁਤ ਸਕਾਰਾਤਮਕ ਵਾਤਾਵਰਣ ਬਣਾਇਆ ਹੈ: ਪ੍ਰਧਾਨ ਮੰਤਰੀ
April 15th, 10:09 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੌਰਾਸ਼ਟਰ ਤਾਮਿਲ ਸੰਗਮਮ ਦੇ ਲਈ ਪਹਿਲੇ ਜੱਥੇ ਨੂੰ ਲੈ ਜਾਣ ਲਈ ਵਿਸ਼ੇਸ਼ ਰੇਲਗੱਡੀ ਨੂੰ ਮਦੁਰਾਈ ਤੋਂ ਹਰੀ ਝ਼ੰਡੀ ਦਿਖਾ ਕੇ ਰਵਾਨਾ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।ਐੱਸਟੀ ਸੰਗਮ ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧ ਨੂੰ ਮਜ਼ਬੂਤ ਕਰ ਰਿਹਾ ਹੈ: ਪ੍ਰਧਾਨ ਮੰਤਰੀ
March 26th, 10:49 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਤਮਿਲ ਨਾਡੂ ਅਤੇ ਸੌਰਾਸ਼ਟਰ ਸੰਗਮ (ਐੱਸਟੀ ਸੰਗਮ) ਇੱਕ ਅਜਿਹੇ ਸਬੰਧ ਨੂੰ ਮਜ਼ਬੂਤ ਬਣਾ ਰਿਹਾ ਹੈ ਜੋ ਸਦੀਆਂ ਪਹਿਲਾਂ ਗੁਜਰਾਤ ਅਤੇ ਤਮਿਲ ਨਾਡੂ ਦੇ ਦਰਮਿਆਨ ਸਥਾਪਿਤ ਹੋਇਆ ਸੀ।