ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari-Viksit Bharat) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 11th, 10:30 am
ਅੱਜ ਦਾ ਇਹ ਕਾਰਜਕ੍ਰਮ ਮਹਿਲਾ ਸਸ਼ਕਤੀਕਰਣ ਦੇ ਲਿਹਾਜ਼ ਨਾਲ ਬਹੁਤ ਇਤਿਹਾਸਿਕ ਹੈ। ਅੱਜ ਮੈਨੂੰ ਨਮੋ ਡ੍ਰੋਨ ਦੀਦੀ ਅਭਿਯਾਨ ਦੇ ਤਹਿਤ, 1000 ਆਧੁਨਿਕ ਡ੍ਰੋਨ, ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਣ ਦਾ ਅਵਸਰ ਮਿਲਿਆ ਹੈ। ਦੇਸ਼ ਵਿੱਚ ਜੋ 1 ਕਰੋੜ ਤੋਂ ਜ਼ਿਆਦਾ ਭੈਣਾਂ, ਪਿਛਲੇ ਦਿਨੀਂ ਅਲੱਗ-ਅਲੱਗ ਯੋਜਨਾਵਾਂ ਅਤੇ ਲੱਖਾਂ ਪ੍ਰਯਾਸਾਂ ਦੇ ਕਾਰਨ, 1 ਕਰੋੜ ਭੈਣਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਹ ਅੰਕੜਾ ਛੋਟਾ ਨਹੀਂ ਹੈ। ਅਤੇ ਹੁਣੇ ਜਦੋਂ ਮੈਂ ਬਾਤ ਕਰ ਰਿਹਾ ਸਾਂ ਤਾਂ ਉਹ ਕਿਸ਼ੋਰੀ ਭੈਣ ਮੈਨੂੰ ਕਹਿ ਰਹੀ ਸੀ, ਉਹ ਤਾਂ ਹਰ ਮਹੀਨੇ 60-70 ਹਜ਼ਾਰ, 80 ਹਜ਼ਾਰ ਤੱਕ ਪਹੁੰਚ ਜਾਂਦੀ ਹੈ, ਬੋਲੇ ਕਮਾਉਣ ਵਿੱਚ।ਹੁਣ ਦੇਸ਼ ਦੇ ਨੌਜਵਾਨਾਂ ਨੂੰ ਭੀ ਪ੍ਰੇਰਣਾ ਦੇ ਸਕਦੇ ਹਾਂ, ਪਿੰਡ ਵਿੱਚ ਇੱਕ ਭੈਣ ਆਪਣੇ ਕਾਰੋਬਾਰ ਨਾਲ ਹਰ ਮਹੀਨੇ 60 ਹਜ਼ਾਰ, 70 ਹਜ਼ਾਰ ਰੁਪਏ ਕਮਾਉਂਦੀ ਹੈ। ਉਨ੍ਹਾਂ ਦਾ ਆਤਮਵਿਸ਼ਵਾਸ ਦੇਖੋ, ਹਾਂ ਕਿਸ਼ੋਰੀ ਉੱਥੇ ਬੈਠੀ ਹੈ, ਹੱਥ ਉੱਪਰ ਕਰ ਰਹੀ ਹੈ। ਅਤੇ ਜਦੋਂ ਮੈਂ ਇਹ ਸੁਣਦਾ ਹਾਂ, ਦੇਖਦਾ ਹਾਂ ਤਾਂ ਮੇਰਾ ਵਿਸ਼ਵਾਸ ਬਹੁਤ ਵਧ ਜਾਂਦਾ ਹੈ। ਤੁਹਾਨੂੰ ਅਸਚਰਜ ਹੋਵੇਗਾ ਕਦੇ-ਕਦੇ ਤੁਹਾਡੇ ਜਿਹੇ ਲੋਕਾਂ ਤੋਂ ਛੋਟੀਆਂ-ਮੋਟੀਆਂ ਬਾਤਾਂ ਸੁਣਨ ਨੂੰ ਮਿਲਦੀਆਂ ਹਨ ਨਾ, ਤਾਂ ਮੈਨੂੰ ਵਿਸ਼ਵਾਸ ਵਧ ਜਾਂਦਾ...ਹਾਂ ਯਾਰ ਅਸੀਂ ਸਹੀ ਦਿਸ਼ਾ ਵਿੱਚ ਹਾਂ, ਦੇਸ਼ ਦਾ ਜ਼ਰੂਰ ਕੁਝ ਭਲਾ ਹੋਵੇਗਾ। ਕਿਉਂਕਿ ਅਸੀਂ ਯੋਜਨਾ ਤਾਂ ਬਣਾਈਏ, ਲੇਕਿਨ ਇਸ ਯੋਜਨਾ ਨੂੰ ਪਕੜ ਕੇ ਤੁਸੀਂ ਜੋ ਲਗ ਜਾਂਦੇ ਹੋ ਨਾ...ਅਤੇ ਤੁਸੀਂ ਪਰਿਣਾਮ ਦਿਖਾਉਂਦੇ ਹੋ। ਅਤੇ ਉਸ ਪਰਿਣਾਮ ਦੇ ਕਾਰਨ ਸਰਕਾਰੀ ਬਾਬੂਆਂ ਨੂੰ ਭੀ ਲਗਦਾ ਹੈ...ਹਾਂ ਯਾਰ ਕੁਝ ਅੱਛਾ ਹੋ ਰਿਹਾ ਹੈ, ਤਾਂ ਕੰਮ ਤੇਜ਼ੀ ਨਾਲ ਵਧਦਾ ਹੈ। ਅਤੇ ਇਸੇ ਕਾਰਨ ਜਦੋਂ ਮੈਂ ਫ਼ੈਸਲਾ ਲਿਆ ਕਿ ਮੈਨੂੰ ਹੁਣ 3 ਕਰੋੜ ਲਖਪਤੀ ਦੀਦੀ ਦੇ ਅੰਕੜਿਆਂ ਨੂੰ ਪਾਰ ਕਰਨਾ ਹੈ। ਅਤੇ ਇਸ ਹੀ ਉਦੇਸ਼ ਨਾਲ ਅੱਜ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਭੀ, ਇਨ੍ਹਾਂ ਦੀਦੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਅਤੇ ਮੈਂ ਆਪ ਸਭ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari - Viksit Bharat) ਪ੍ਰੋਗਰਾਮ ਵਿੱਚ ਹਿੱਸਾ ਲਿਆ
March 11th, 10:10 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਸ਼ਕਤ ਨਾਰੀ-ਵਿਕਸਿਤ ਭਾਰਤ ਪ੍ਰੋਗਰਾਮ (Sashakt Nari - Viksit Bharat programme) ਵਿੱਚ ਹਿੱਸਾ ਲਿਆ ਅਤੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ, ਪੂਸਾ, ਨਵੀਂ ਦਿੱਲੀ ਵਿਖੇ ਨਮੋ ਡ੍ਰੋਨ ਦੀਦੀਆਂ (Namo Drone Didis) ਦੇ ਕ੍ਰਿਸ਼ੀ ਡ੍ਰੋਨ ਪ੍ਰਦਰਸ਼ਨ ਦੇ ਸਾਖੀ ਭੀ ਬਣੇ। ਦੇਸ਼ ਭਰ ਵਿੱਚ 10 ਅਲੱਗ-ਅਲੱਗ ਸਥਾਨਾਂ ਤੋਂ ਨਮੋ ਡ੍ਰੋਨ ਦੀਦੀਆਂ (Namo Drone Didis) ਨੇ ਭੀ ਇੱਕ ਸਾਥ (ਇਕੱਠਿਆਂ) ਡ੍ਰੋਨ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੇ ਦੌਰਾਨ 1,000 ਨਮੋ ਡ੍ਰੋਨ ਦੀਦੀਆਂ ਨੂੰ ਡ੍ਰੋਨ ਭੀ ਸੌਂਪੇ। ਪ੍ਰਧਾਨ ਮੰਤਰੀ ਨੇ ਹਰੇਕ ਜ਼ਿਲ੍ਹੇ ਵਿੱਚ ਸਥਾਪਿਤ ਬੈਂਕ ਲਿੰਕੇਜ ਕੈਂਪਸ (Bank Linkage Camps) ਦੇ ਜ਼ਰੀਏ ਰਿਆਇਤੀ ਵਿਆਜ ਦਰ ‘ਤੇ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 8,000 ਕਰੋੜ ਰੁਪਏ ਦੇ ਬੈਂਕ ਰਿਣ ਭੀ ਵੰਡੇ। ਪ੍ਰਧਾਨ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 2000 ਕਰੋੜ ਰੁਪਏ ਦਾ ਪੂੰਜੀ ਸਹਾਇਤਾ ਫੰਡ (Capitalization Support Fund) ਭੀ ਵੰਡਿਆ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਬਾਤਚੀਤ ਭੀ ਕੀਤੀ।ਪ੍ਰਧਾਨ ਮੰਤਰੀ 11 ਮਾਰਚ ਨੂੰ ਦਿੱਲੀ ਵਿੱਚ ਸਸ਼ਕਤ ਨਾਰੀ –ਵਿਕਸਿਤ ਭਾਰਤ (Sashakt Nari - Viksit Bharat) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
March 10th, 11:14 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਮਾਰਚ ਨੂੰ ਸੁਬ੍ਹਾ 10 ਵਜੇ ਸਸ਼ਕਤ ਨਾਰੀ-ਵਿਕਸਿਤ ਭਾਰਤ (Sashakt Nari - Viksit Bharat) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਨਵੀਂ ਦਿੱਲੀ ਦੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ, ਪੂਸਾ ਵਿੱਚ ‘ਨਮੋ ਡ੍ਰੋਨ ਦੀਦੀਆਂ’ (Namo Drone Didis) ਦੁਆਰਾ ਆਯੋਜਿਤ ਖੇਤੀਬਾੜੀ ਡ੍ਰੋਨ ਪ੍ਰਦਰਸ਼ਨ ਦੇਖਣਗੇ। ਦੇਸ਼ ਭਰ ਵਿੱਚ 11 ਅਲੱਗ-ਅਲੱਗ ਸਥਾਨਾਂ ਤੋਂ ਨਮੋ ਡ੍ਰੋਨ ਦੀਦੀਆਂ ਭੀ ਇਕੱਠਿਆਂ ਡ੍ਰੋਨ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੀਆਂ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ 1,000 ਨਮੋ ਦ੍ਰੋਨ ਦੀਦੀਆਂ (Namo Drone Didis) ਨੂੰ ਡ੍ਰੋਨ ਭੀ ਸੌਂਪਣਗੇ।