ਮਥੁਰਾ ਵਿੱਚ ਸੰਤ ਮੀਰਾ ਬਾਈ ਦੀ 525ਵੀਂ ਜਨਮ ਵਰ੍ਹੇਗੰਢ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ
November 23rd, 07:00 pm
ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਆਉਣ ਵਿੱਚ ਵਿਲੰਬ ਹੋਇਆ ਕਿਉਂਕਿ ਮੈਂ ਰਾਜਸਥਾਨ ਵਿੱਚ ਚੋਣ ਦੇ ਇੱਕ ਮੈਦਾਨ ਵਿੱਚ ਸਾਂ,ਅਤੇ ਉਸ ਮੈਦਾਨ ਤੋਂ ਹੁਣ ਇਸ ਭਗਤੀ ਵਾਤਾਵਰਣ ਵਿੱਚ ਆਇਆ ਹਾਂ। ਮੇਰਾ ਸੁਭਾਗ ਹੈ ਕਿ ਮੈਨੂੰ ਅੱਜ ਬ੍ਰਜ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ, ਬ੍ਰਜਵਾਸੀਆਂ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਕਿਉਂਕਿ, ਇੱਥੇ ਉਹੀ ਆਉਂਦਾ ਹੈ ਜਿੱਥੇ ਸ਼੍ਰੀਕ੍ਰਿਸ਼ਨ ਅਤੇ ਸ਼੍ਰੀਜੀ ਬੁਲਾਉਂਦੇ ਹਨ। ਇਹ ਕੋਈ ਸਾਧਾਰਣ ਧਰਤੀ ਨਹੀਂ ਹੈ। ਇਹ ਬ੍ਰਜ ਤਾਂ ਸਾਡੇ ‘ਸ਼ਿਆਮਾ-ਸ਼ਿਆਮ ਜੂ’(‘ਸ਼ਯਾਮਾ-ਸ਼ਯਾਮ ਜੂ’) ਦਾ ਆਪਣਾ ਧਾਮ ਹੈ।ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ‘ਸੰਤ ਮਾਰੀਬਾਈ ਜਨਮੋਤਸਵ’ ਵਿੱਚ ਸ਼ਾਮਲ ਹੋਏ
November 23rd, 06:27 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੰਤ ਮੀਰਾਬਾਈ ਦੀ 525ਵੀਂ ਜਨਮ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਪ੍ਰੋਗਰਾਮ ‘ਸੰਤ ਮੀਰਾਬਾਈ ਜਨਮੋਤਸਵ’ (Sant Mirabai Janmotsav) ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਤ ਮੀਰਾ ਬਾਈ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਭੀ ਅਵਲੋਕਨ ਕੀਤਾ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੇਖਿਆ। ਇਹ ਅਵਸਰ ਸੰਤ ਮੀਰਾਬਾਈ ਦੀ ਯਾਦ ਵਿੱਚ ਸਾਲ ਭਰ ਚਲਣ ਵਾਲੇ ਅਣਗਿਣਤ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ।ਮੀਰਾਬਾਈ ਸਾਡੇ ਦੇਸ਼ ਦੀਆਂ ਮਹਿਲਾਵਾਂ ਦੇ ਲਈ ਪ੍ਰੇਰਣਾ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
October 29th, 11:00 am
ਮੇਰੇ ਪਿਆਰੇ ਪਰਿਵਾਰਜਨੋਂ, ਨਮਸਕਾਰ! ‘ਮਨ ਕੀ ਬਾਤ’ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇਹ ਐਪੀਸੋਡ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ ਪੂਰੇ ਦੇਸ਼ ਵਿੱਚ ਤਿਓਹਾਰਾਂ ਦੀ ਉਮੰਗ ਹੈ। ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਬਹੁਤ-ਬਹੁਤ ਵਧਾਈਆਂ।ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸੰਤ ਮੀਰਾਬਾਈ ਦੀ ਜਯੰਤੀ ’ਤੇ ਵਧਾਈਆਂ ਦਿੱਤੀਆਂ
October 28th, 06:32 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਤ ਮੀਰਾਬਾਈ ਨੂੰ ਉਨ੍ਹਾਂ ਦੀ ਜਯੰਤੀ ‘ਤੇ ਭਾਵਭੀਨੀ ਸ਼ਰਧਾਂਜਲੀ ਅਰਪਿਤ ਕੀਤੀ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਭਗਵਾਨ ਕ੍ਰਿਸ਼ਨ ਦੀ ਬੇਮਿਸਾਲ ਭਗਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਦੋਹੇ ਹਰ ਘਰ ਨੂੰ ਸੁਸ਼ੋਭਿਤ ਕਰਦੇ ਹਨ ਅਤੇ ਉਨ੍ਹਾਂ ਦਾ ਜੀਵਨ ਸਮਾਜ ਦੇ ਲਈ ਪ੍ਰੇਰਣਾ ਹੈ।