ਪ੍ਰਧਾਨ ਮੰਤਰੀ ਨੇ ਡਾ. ਪਿਅਰੇ-ਸਿਲਵੇਂ ਫਿਲਿਓਜ਼ (Dr. Pierre-Sylvain Filliozat) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
December 31st, 02:38 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਪਿਅਰੇ-ਸਿਲਵੇਂ ਫਿਲਿਓਜ਼ (Dr. Pierre-Sylvain Filliozat) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਅੱਜ ਉਨ੍ਹਾਂ ਨੇ ਕਿਹਾ ਕਿ ਡਾ. ਫਿਲਿਓਜ਼ ਨੂੰ, ਵਿਸ਼ੇਸ ਕਰਕੇ ਸਾਹਿਤ ਅਤੇ ਵਿਆਕਰਣ ਦੇ ਖੇਤਰ ਵਿੱਚ, ਸੰਸਕ੍ਰਿਤ ਅਧਿਐਨ ਨੂੰ ਮਕਬੂਲ ਬਣਾਉਣ ਦੇ ਲਈ ਉਨ੍ਹਾਂ ਦੇ ਮਿਸਾਲੀ ਪ੍ਰਯਾਸਾਂ ਦੇ ਲਈ ਯਾਦ ਕੀਤਾ ਜਾਵੇਗਾ।ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
August 25th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।ਭਾਰਤ-ਪੋਲੈਂਡ ਸੰਯੁਕਤ ਸਟੇਟਮੈਂਟ ‘ਰਣਨੀਤਕ ਸਾਂਝੇਦਾਰੀ ਦੀ ਸਥਾਪਨਾ’
August 22nd, 08:21 pm
ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਡੋਨਾਲਡ ਟਸਕ ਦੇ ਸੱਦੇ ‘ਤੇ 21 ਤੋਂ 22 ਅਗਸਤ, 2024 ਤੱਕ ਪੋਲੈਂਡ ਦੀ ਸਰਕਾਰੀ ਯਾਤਰਾ ਕੀਤੀ। ਇਹ ਇਤਿਹਾਸਿਕ ਯਾਤਰਾ ਅਜਿਹੇ ਸਮੇਂ ਵਿੱਚ ਹੋਈ ਹੈ ਜਦੋ ਦੋਵੇਂ ਦੇਸ਼ ਆਪਣੇ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ।ਪੋਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
August 22nd, 03:00 pm
ਵਾਰਸਾ ਜਿਹੇ ਖੂਬਸੂਰਤ ਸ਼ਹਿਰ ਵਿੱਚ ਗਰਮਜੋਸ਼ੀ ਭਰੇ ਸੁਆਗਤ, ਸ਼ਾਨਦਾਰ ਪ੍ਰਾਹੁਣਚਾਰੀ ਸਤਿਕਾਰ, ਅਤੇ ਮਿੱਤਰਤਾ ਭਰੇ ਸ਼ਬਦਾਂ ਲਈ ਮੈਂ ਪ੍ਰਧਾਨ ਮੰਤਰੀ ਟੁਸਕ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਤੁਸੀਂ ਲੰਬੇ ਸਮੇਂ ਤੋਂ ਭਾਰਤ ਦੇ ਚੰਗੇ ਮਿੱਤਰ ਰਹੇ ਹਨ। ਭਾਰਤ ਅਤੇ ਪੋਲੈਂਡ ਦੀ ਮਿੱਤਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ।ਔਸਟ੍ਰੀਆ ਦੇ ਵਿਯਨਾ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 10th, 11:00 pm
ਔਸਟ੍ਰੀਆ ਦਾ ਇਹ ਮੇਰਾ ਪਹਿਲਾ ਦੌਰਾ ਹੈ। ਜੋ ਉਤਸ਼ਾਹ, ਜੋ ਉਮੰਗ ਮੈਂ ਇੱਥੇ ਦੇਖ ਰਿਹਾ ਹਾਂ ਉਹ ਵਾਕਈ ਅਦਭੁਤ ਹੈ। 41 ਵਰ੍ਹਿਆਂ ਦੇ ਬਾਅਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਇੱਥੇ ਆਉਣਾ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤ ਲੋਕ ਅਜਿਹੇ ਹੋਣਗੇ, ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਕੋਈ ਪ੍ਰਧਾਨ ਮੰਤਰੀ ਇੱਥੇ ਆਏ ਸਨ। ਤੁਹਾਨੂੰ ਕੀ ਲਗਦਾ ਹੈ ਇਹ ਇੰਤਜ਼ਾਰ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ ਹੈ ਨਾ? ਚਲੋ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਹੁਣ ਤਾਂ ਤੁਸੀਂ ਖੁਸ਼ ਹੋ ਨਾ? ਮੈਨੂੰ ਦੱਸਣ ਦੇ ਲਈ ਕਹਿ ਰਹੇ ਹਨ ਕਿ real ਵਿੱਚ ਖੁਸ਼ ਹਨ? ਸੱਚਾ?ਪ੍ਰਧਾਨ ਮੰਤਰੀ ਨੇ ਔਸਟ੍ਰੀਆ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
July 10th, 10:45 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਯਨਾ ਵਿੱਚ ਪ੍ਰਵਾਸੀ ਭਾਰਤੀਆਂ ਦੁਆਰਾ ਉਨ੍ਹਾਂ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੇ ਆਗਮਨ ‘ਤੇ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਵੱਡੇ ਉਤਸ਼ਾਹ ਅਤੇ ਸਨੇਹ ਦੇ ਨਾਲ ਸੁਆਗਤ ਕੀਤਾ। ਔਸਟ੍ਰੀਆ ਦੇ ਸੰਘੀ ਸ਼੍ਰਮ ਅਤੇ ਅਰਥਵਿਵਸਥਾ ਮੰਤਰੀ ਮਹਾਮਹਿਮ ਸ਼੍ਰੀ ਮਾਰਟਿਨ ਕੋਚਰ ਵੀ ਸਮੁਦਾਇਕ ਸਭਾ ਵਿੱਚ ਸ਼ਾਮਲ ਹੋਏ।ਵਾਰਾਣਸੀ ਦੇ ਬੀ.ਐੱਚ.ਯੂ ਵਿੱਚ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 23rd, 11:00 am
ਆਪ ਸਭ ਪਰਿਵਾਰ ਦੇ ਲੋਕਾਂ ਨੂੰ ਮੇਰਾ ਪ੍ਰਣਾਮ! ਮਹਾਮਨਾ ਦੇ ਇਸ ਪ੍ਰਾਂਗਣ ਵਿੱਚ ਤੁਹਾਡਾ ਸਭ ਵਿਦਵਾਨਾਂ ਅਤੇ ਵਿਸ਼ੇਸ਼ਕਰਕੇ ਯੁਵਾ ਵਿਦਵਾਨਾਂ ਦੇ ਦਰਮਿਆਨ ਆ ਕੇ ਗਿਆਨ ਦੀ ਗੰਗਾ ਵਿੱਚ ਡੁਬਕੀ ਲਗਾਉਣ ਜੈਸਾ ਅਨੁਭਵ ਹੋ ਰਿਹਾ ਹੈ। ਜੋ ਕਾਸ਼ੀ ਕਾਲਾਤੀਤ ਹੈ, ਜੋ ਕਾਸ਼ੀ ਸਮੇਂ ਤੋਂ ਵੀ ਪ੍ਰਾਚੀਨ ਕਹੀ ਜਾਂਦੀ ਹੈ, ਜਿਸ ਦੀ ਪਹਿਚਾਣ ਨੂੰ ਸਾਡੀ ਆਧੁਨਿਕ ਯੁਵਾ ਪੀੜ੍ਹੀ ਇੰਨੀ ਜ਼ਿੰਮੇਦਾਰੀ ਨਾਲ ਸਸ਼ਕਤ ਕਰ ਰਹੀ ਹੈ। ਇਹ ਦ੍ਰਿਸ਼ ਹਿਰਦੇ ਵਿੱਚ ਸੰਤੋਸ਼ ਵੀ ਦਿੰਦਾ ਹੈ, ਗੌਰਵ ਦੀ ਅਨੁਭੂਤੀ ਵੀ ਕਰਵਾਉਂਦਾ ਹੈ, ਅਤੇ ਇਹ ਵਿਸ਼ਵਾਸ ਵੀ ਦਿਲਾਉਂਦਾ ਹੈ ਕਿ ਅੰਮ੍ਰਿਤਕਾਲ ਵਿੱਚ ਤੁਸੀਂ ਸਾਰੇ ਯੁਵਾ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਓਗੇ। ਅਤੇ ਕਾਸ਼ੀ ਤਾਂ ਸਰਵਵਿਧਾ ਦੀ ਰਾਜਧਾਨੀ ਹੈ। ਅੱਜ ਕਾਸ਼ੀ ਦੀ ਉਹ ਸਮਰੱਥਾ, ਉਹ ਸਰੂਪ ਫਿਰ ਤੋਂ ਸੰਵਰ ਰਿਹਾ ਹੈ। ਇਹ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਅਤੇ ਹੁਣੇ ਮੈਨੂੰ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਅਤੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਦੇਣ ਦਾ ਅਵਸਰ ਮਿਲਿਆ ਹੈ। ਮੈਂ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਮਿਹਨਤ.. ਉਨ੍ਹਾਂ ਦੀ ਪ੍ਰਤਿਭਾ ਲਈ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਗੁਰੂਜਨਾਂ ਨੂੰ ਵੀ ਵਧਾਈ ਦਿੰਦਾ ਹਾਂ। ਜੋ ਯੁਵਾ ਸਫ਼ਲਤਾ ਤੋਂ ਕੁਝ ਕਦਮ ਦੂਰ ਰਹਿ ਗਏ, ਕੁਝ ਤਾਂ ਹੋਣਗੇ, ਕੁਝ 4 ‘ਤੇ ਆ ਕੇ ਅਟਕੇ ਹੋਣਗੇ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ। ਤੁਸੀਂ ਕਾਸ਼ੀ ਦੀ ਗਿਆਨ ਪਰੰਪਰਾ ਦਾ ਹਿੱਸਾ ਬਣੇ, ਉਸ ਦੀ ਪ੍ਰਤੀਯੋਗਿਤਾ ਵਿੱਚ ਵੀ ਸ਼ਾਮਲ ਹੋਏ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਹੈ। ਤੁਹਾਡੇ ਵਿੱਚੋਂ ਕੋਈ ਵੀ ਸਾਥੀ ਹਾਰਿਆ ਨਹੀਂ ਹੈ, ਨਾ ਹੀ ਪਿੱਛੇ ਰਿਹਾ ਹੈ। ਤੁਸੀਂ ਇਸ ਭਾਗੀਦਾਰੀ ਦੇ ਜ਼ਰੀਏ ਕਾਫੀ ਕੁਝ ਨਵਾਂ ਸਿੱਖ ਕੇ ਕਈ ਕਦਮ ਹੋਰ ਅੱਗੇ ਆਏ ਹੋ। ਇਸ ਲਈ, ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਵਾਲਾ ਹਰ ਕੋਈ, ਵਧਾਈ ਦਾ ਪਾਤਰ ਹੈ। ਮੈਂ ਇਸ ਆਯੋਜਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨਿਆਸ, ਕਾਸ਼ੀ ਵਿਦਵਤਪਰਿਸ਼ਦ ਅਤੇ ਸਾਰੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾ ਹਾਂ। ਤੁਸੀਂ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਮੇਰੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਬੇਮਿਸਾਲ ਸਹਿਯੋਗ ਕੀਤਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਵਿੱਚ ਜੋ ਵਿਕਾਸ ਦੇ ਕਾਰਜ ਹੋਏ ਹਨ ਅਤੇ ਕਾਸ਼ੀ ਵਾਰੇ ਸੰਪੂਰਣ ਜਾਣਕਾਰੀ ‘ਤੇ ਅੱਜ ਇੱਥੇ ਦੋ ਬੁੱਕਸ ਵੀ ਲਾਂਚ ਕੀਤੀਆਂ ਗਈਆਂ ਹਨ। ਪਿਛਲੇ 10 ਵਰ੍ਹੇ ਵਿੱਚ ਕਾਸ਼ੀ ਨੇ ਵਿਕਾਸ ਦੀ ਜੋ ਯਾਤਰਾ ਤੈਅ ਕੀਤੀ ਹੈ, ਉਸ ਦੇ ਹਰ ਪੜਾਅ ਅਤੇ ਇੱਥੇ ਦੇ ਸੱਭਿਆਚਾਰ ਦਾ ਵਰਣਨ ਇਨਾਂ ਕੌਫੀ ਟੇਬਲ ਬੁੱਕਸ ਵਿੱਚ ਵੀ ਕੀਤਾ ਗਿਆ ਹੈ। ਇਸ ਦੇ ਇਲਾਵਾ ਜਿੰਨੀਆਂ ਵੀ ਸਾਂਸਦ ਪ੍ਰਤਿਯੋਗੀਤਾਵਾਂ ਕਾਸ਼ੀ ਵਿੱਚ ਆਯੋਜਿਤ ਹੋਈਆਂ ਹਨ ਉਨ੍ਹਾਂ ‘ਤੇ ਵੀ ਛੋਟੀਆਂ-ਛੋਟੀਆਂ ਕਿਤਾਬਾਂ ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਕਾਸ਼ੀਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ
February 23rd, 10:20 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰਤਾ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਾਸ਼ੀ ਸਾਂਸਦ ਪ੍ਰਤੀਯੋਗਿਤਾ ‘ਤੇ ਬੁੱਕਲੈਟ ਅਤੇ ਇੱਕ ਕਾਫੀ ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਨੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਵਾਰਾਣਸੀ ਦੇ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੁਸਤਕਾਂ, ਯੂਨੀਫਾਰਮ, ਸੰਗੀਤ ਯੰਤਰ ਅਤੇ ਮੈਰਿਟ ਸਕਾਲਰਸ਼ਿਪ ਵੀ ਵੰਡੀਆਂ। ਉਨ੍ਹਾਂ ਨੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਗੈਲਰੀ ਦਾ ਵੀ ਦੌਰਾ ਕੀਤਾ ਅਤੇ ਪ੍ਰਤੀਭਾਗੀਆਂ ਦੇ ਨਾਲ “ਸੰਵਰਤੀ ਕਾਸ਼ੀ” ਵਿਸ਼ੇ ‘ਤੇ ਉਨ੍ਹਾਂ ਦੀ ਫੋਟੋਗ੍ਰਾਫ ਐਂਟਰੀਆਂ ਦੇ ਨਾਲ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 08th, 01:00 pm
ਇਸ ਪਵਿੱਤਰ ਆਯੋਜਨ ਵਿੱਚ ਉਪਸਥਿਤ ਸਾਰੇ ਪੂਜਯ ਸੰਤਗਣ, ਅਚਾਰੀਆ ਗੌੜੀਯ ਮਿਸ਼ਨ ਦੇ ਸ਼੍ਰਧੇਯ (ਸਤਿਕਾਰਯੋਗ) ਭਗਤੀ ਸੁੰਦਰ ਸੰਨਿਆਸੀ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਅਰਜੁਨਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਦੇਸ਼ ਅਤੇ ਦੁਨੀਆ ਨਾਲ ਜੁੜੇ ਸਾਰੇ ਕ੍ਰਿਸ਼ਨ ਭਗਤ, ਹੋਰ ਮਹਾਨੁਭਾਵ, ਦੇਵੀਓ ਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
February 08th, 12:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ ਵਿੱਚ ਸ੍ਰੀਲ ਪ੍ਰਭੁਪਾਦ ਜੀ ਦੀ 150ਵੀਂ ਜਯੰਤੀ (ਵਰ੍ਹੇਗੰਢ) ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada ) ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਇੱਕ ਸਿੱਕਾ ਜਾਰੀ ਕੀਤੇ। ਗੌੜੀਯ ਮਿਸ਼ਨ (Gaudiya Mission) ਦੇ ਸੰਸਥਾਪਕ, ਅਚਾਰੀਆ ਸ੍ਰੀਲ ਪ੍ਰਭੁਪਾਦ (Acharya Srila Prabhupada) ਨੇ ਵੈਸ਼ਣਵ ਆਸਥਾ (Vaishnava faith) ਦੇ ਮੂਲਭੂਤ ਸਿਧਾਂਤਾਂ ਦੀ ਸੰਭਾਲ਼ ਅਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।ਆਈ ਸ਼੍ਰੀ ਸੋਨਲ ਮਾਤਾ ਦੇ ਜਨਮ ਸਤਾਬਦੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
January 13th, 12:00 pm
ਜਨਮਸ਼ਤਾਬਦੀ ਦੇ ਇਸ ਤਿੰਨ ਦਿਨਾਂ ਮਹੋਤਸਵ ਦੇ ਦਰਮਿਆਨ ਆਈ ਸ਼੍ਰੀ ਸੋਨਲ ਮਾਂ ਦੀਆਂ ਯਾਦਾਂ ਸਾਡੇ ਨਾਲ ਹਨ। ਭਗਵਤੀ ਸਵਰੂਪ ਸੋਨਲ ਮਾਂ ਇਸ ਗੱਲ ਦੇ ਸਾਕਸ਼ਾਤ ਉਦਾਹਰਣ ਰਹੇ ਕਿ ਭਾਰਤ ਭੂਮੀ ਕਿਸੇ ਵੀ ਯੁੱਗ ਵਿੱਚ ਅਵਤਾਰੀ ਆਤਮਾਵਾਂ ਤੋਂ ਖਾਲੀ ਨਹੀਂ ਹੁੰਦੀ ਹੈ। ਗੁਜਰਾਤ ਅਤੇ ਸੌਰਾਸ਼ਟਰ ਦੀ ਇਹ ਧਰਤੀ ਤਾਂ ਖਾਸ ਤੌਰ ‘ਤੇ ਮਹਾਨ ਸੰਤਾਂ ਅਤੇ ਵਿਭੂਤੀਆਂ ਦੀ ਭੂਮੀ ਰਹੀ ਹੈ। ਕਿਤਨੇ ਹੀ ਸੰਤ ਅਤੇ ਮਹਾਨ ਆਤਮਾਵਾਂ ਨੇ ਇਸ ਖੇਤਰ ਵਿੱਚ ਪੂਰੀ ਮਾਨਵਤਾ ਦੇ ਲਈ ਆਪਣਾ ਪ੍ਰਕਾਸ਼ ਬਿਖੇਰਾ ਹੈ। ਪਵਿੱਤਰ ਗਿਰਨਾਰ ਤਾਂ ਸਾਕਸ਼ਾਤ ਭਗਵਾਨ ਦੱਤਾਤ੍ਰੇਯ ਅਤੇ ਅਣਗਿਣਤ ਸੰਤਾਂ ਦਾ ਸਥਾਨ ਰਿਹਾ ਹੈ। ਸੌਰਾਸ਼ਟਰ ਦੀ ਇਸ ਸਨਾਤਨ ਸੰਤ ਪਰੰਪਰਾ ਵਿੱਚ ਸ਼੍ਰੀ ਸੋਨਲ ਮਾਂ ਆਧੁਨਿਕ ਯੁਗ ਦੇ ਲਈ ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ। ਉਨ੍ਹਾਂ ਦੀ ਆਧਿਅਤਮਿਕ ਊਰਜਾ, ਉਨ੍ਹਾਂ ਦੀਆਂ ਮਾਨਵੀ ਸਿੱਖਿਆਵਾਂ, ਉਨ੍ਹਾਂ ਦੀ ਤਪੱਸਿਆ, ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਇੱਕ ਅਦਭੁਤ ਦੇਵੀ ਆਕਰਸ਼ਣ ਪੈਦਾ ਹੁੰਦਾ ਹੈ। ਉਸ ਦੀ ਅਨੁਭੂਤੀ ਅੱਜ ਵੀ ਜੂਨਾਗੜ੍ਹ ਅਤੇ ਮਢੜਾ ਦੇ ਸੋਨਲ ਧਾਮ ਵਿੱਚ ਕੀਤੀ ਜਾ ਸਕਦੀ ਹੈ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਆਈ ਸ਼੍ਰੀ ਸੋਨਲ ਮਾਤਾ ਜੀ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ
January 13th, 11:30 am
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ ਸ਼੍ਰੀ ਸੋਨਲ ਮਾਂ ਦੀ ਜਨਮਸ਼ਤਾਬਦੀ ਪੌਸ਼ (ਪੋਹ) ਦੇ ਪਵਿੱਤਰ ਮਹੀਨੇ ਵਿੱਚ ਹੋ ਰਹੀ ਹੈ ਅਤੇ ਇਸ ਪਾਵਨ ਆਯੋਜਨ ਨਾਲ ਜੁੜਨਾ ਸੁਭਾਗ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਸੋਨਲ ਮਾਤਾ ਜੀ ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਸਮੁੱਚੇ ਚਾਰਣ ਸਮਾਜ ਅਤੇ ਵਿਵਸਥਾਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਨ੍ਹਾਂ ਨੇ ਕਿਹਾ ਕਿ ਮਢੜਾ ਧਾਮ ਚਾਰਣ ਭਾਈਚਾਰੇ ਦੇ ਲਈ ਸ਼ੁਰਧਾ, ਭਗਤੀ, ਅਨੁਸ਼ਠਾਨ ਅਤੇ ਪਰੰਪਰਾਵਾਂ ਦਾ ਕੇਂਦਰ ਹੈ। ਮੈਂ ਸ਼੍ਰੀ ਆਈ ਦੇ ਚਰਣਾਂ ਵਿੱਚ ਸ਼ੀਸ ਝੁਕਾ ਕੇ ਵੰਦਨ ਕਰਦਾ ਹਾਂ।”140 ਕਰੋੜ ਲੋਕ ਅਨੇਕ ਪਰਿਵਰਤਨ ਲਿਆ ਰਹੇ ਹਨ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ
November 26th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ, ‘ਮਨ ਕੀ ਬਾਤ’ ਵਿੱਚ ਤੁਹਾਡਾ ਸੁਆਗਤ ਹੈ, ਲੇਕਿਨ ਅੱਜ 26 ਨਵੰਬਰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਹਾਂ। ਅੱਜ ਦੇ ਹੀ ਦਿਨ ਦੇਸ਼ ’ਤੇ ਸਭ ਤੋਂ ਭਿਆਨਕ ਆਤੰਕਵਾਦੀ ਹਮਲਾ ਹੋਇਆ ਸੀ। ਆਤੰਕਵਾਦੀਆਂ ਨੇ ਮੁੰਬਈ ਨੂੰ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੇਕਿਨ ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਉਸ ਹਮਲੇ ਤੋਂ ਉੱਭਰੇ ਅਤੇ ਹੁਣ ਪੂਰੇ ਹੌਂਸਲੇ ਦੇ ਨਾਲ ਆਤੰਕ ਨੂੰ ਕੁਚਲ ਭੀ ਰਹੇ ਹਾਂ। ਮੁੰਬਈ ਹਮਲੇ ਵਿੱਚ ਆਪਣਾ ਜੀਵਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ, ਮੈਂ ਸ਼ਰਧਾਂਜਲੀ ਦਿੰਦਾ ਹਾਂ। ਇਸ ਹਮਲੇ ਵਿੱਚ ਸਾਡੇ ਜੋ ਜਾਂਬਾਜ਼ ਵੀਰਗਤੀ ਨੂੰ ਪ੍ਰਾਪਤ ਹੋਏ, ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਤੁਲਸੀ ਪੀਠ ਪ੍ਰੋਗਰਾਮ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 27th, 03:55 pm
ਮੈਂ ਚਿਤ੍ਰਕੂਟ ਦੀ ਪਰਮ ਪਾਵਨ ਭੂਮੀ ਨੂੰ ਮੁੜ-ਪ੍ਰਣਾਮ ਕਰਦਾ ਹਾਂ। ਮੇਰਾ ਸੁਭਾਗ ਹੈ, ਅੱਜ ਪੂਰੇ ਦਿਨ ਮੈਨੂੰ ਅਲੱਗ-ਅਲੱਗ ਮੰਦਿਰਾਂ ਵਿੱਚ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਦਾ ਅਵਸਰ ਮਿਲਿਆ, ਅਤੇ ਸੰਤਾਂ ਦਾ ਅਸ਼ੀਰਵਾਦ ਵੀ ਮਿਲਿਆ ਹੈ। ਖਾਸ ਤੌਰ ‘ਤੇ ਜਗਦਗੁਰੂ ਰਾਮਭਦ੍ਰਾਚਾਰਯ ਜੀ ਦਾ ਜੋ ਸਨੇਹ ਮੈਨੂੰ ਮਿਲਦਾ ਹੈ, ਉਹ ਅਭੀਭੂਤ ਕਰ ਦਿੰਦਾ ਹੈ। ਸਾਰੇ ਸਤਿਕਾਰਯੋਗ ਸੰਤਗਣ, ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਵਿੱਤਰ ਸਥਾਨ ‘ਤੇ ਮੈਨੂੰ ਜਗਦਗੁਰੂ ਜੀ ਦੀਆਂ ਪੁਸਤਕਾਂ ਦੇ ਵਿਮੋਚਨ ਦਾ ਅਵਸਰ ਵੀ ਮਿਲਿਆ ਹੈ। ਅਸ਼ਟਾਧਯਾਯੀ ਭਾਸ਼ਯ, ਰਾਮਾਨੰਦਾਚਾਰਯ ਚਰਿਤਮ, ਅਤੇ ਭਗਵਾਨ ਕ੍ਰਿਸ਼ਣ ਦੀ ਰਾਸ਼ਟਰਲੀਲਾ, ਇਹ ਸਾਰੇ ਗ੍ਰੰਥ ਭਾਰਤ ਦੀ ਮਹਾਨ ਗਿਆਨ ਪਰੰਪਰਾ ਨੂੰ ਹੋਰ ਸਮ੍ਰਿੱਧ ਕਰਨਗੇ। ਮੈਂ ਇਨ੍ਹਾਂ ਪੁਸਤਕਾਂ ਨੂੰ ਜਗਦਗੁਰੂ ਜੀ ਦੇ ਅਸ਼ੀਰਵਾਦ ਦਾ ਇੱਕ ਹੋਰ ਸਰੂਪ ਮੰਨਦਾ ਹਾਂ। ਆਪ ਸਭ ਨੂੰ ਮੈਂ ਇਨ੍ਹਾਂ ਪੁਸਤਕਾਂ ਦੇ ਵਿਮੋਚਨ ‘ਤੇ ਵਧਾਈ ਦਿੰਦਾ ਹਾਂ।PM addresses programme at Tulsi Peeth in Chitrakoot, Madhya Pradesh
October 27th, 03:53 pm
PM Modi visited Tulsi Peeth in Chitrakoot and performed pooja and darshan at Kanch Mandir. Addressing the gathering, the Prime Minister expressed gratitude for performing puja and darshan of Shri Ram in multiple shrines and being blessed by saints, especially Jagadguru Rambhadracharya. He also mentioned releasing the three books namely ‘Ashtadhyayi Bhashya’, ‘Rambhadracharya Charitam’ and ‘Bhagwan Shri Krishna ki Rashtraleela’ and said that it will further strengthen the knowledge traditions of India. “I consider these books as a form of Jagadguru’s blessings”, he emphasized.ਮਨ ਕੀ ਬਾਤ ਦੀ 104ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.08.2023)ਮਨ ਕੀ ਬਾਤ ਦੀ 104ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.08.2023)
August 27th, 11:30 am
ਮੇਰੇ ਪਿਆਰੇ ਪਰਿਵਾਰਜਨ, ਨਮਸਕਾਰ! ‘ਮਨ ਕੀ ਬਾਤ’ ਦੇ ਅਗਸਤ ਐਪੀਸੋਡ ’ਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸੁਆਗਤ ਹੈ। ਮੈਨੂੰ ਯਾਦ ਨਹੀਂ ਕਿ ਕਦੇ ਏਦਾਂ ਹੋਇਆ ਹੋਵੇ ਕਿ ਸਾਵਣ ਦੇ ਮਹੀਨੇ ’ਚ ਦੋ-ਦੋ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਹੋਇਆ ਪਰ ਇਸ ਵਾਰ ਅਜਿਹਾ ਹੋ ਰਿਹਾ ਹੈ। ਸਾਵਣ ਯਾਨੀ ਮਹਾਸ਼ਿਵ ਦਾ ਮਹੀਨਾ, ਉਤਸਵ ਅਤੇ ਖੁਸ਼ੀ ਦਾ ਮਹੀਨਾ। ਚੰਦਰਯਾਨ ਦੀ ਸਫ਼ਲਤਾ ਨੇ ਉਤਸਵ ਦੇ ਇਸ ਮਾਹੌਲ ਨੂੰ ਕਈ ਗੁਣਾਂ ਵਧਾ ਦਿੱਤਾ ਹੈ। ਚੰਦਰਯਾਨ ਨੂੰ ਚੰਦਰਮਾ ਉੱਪਰ ਪਹੁੰਚਿਆਂ 3 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਹ ਸਫ਼ਲਤਾ ਏਨੀ ਵੱਡੀ ਹੈ ਕਿ ਇਸ ਦੀ ਜਿੰਨੀ ਚਰਚਾ ਕੀਤੀ ਜਾਵੇ ਘੱਟ ਹੈ। ਅੱਜ ਜਦ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੈਨੂੰ ਮੇਰੀ ਇੱਕ ਪੁਰਾਣੀ ਕਵਿਤਾ ਦੀਆਂ ਕੁਝ ਪੰਗਤੀਆਂ ਯਾਦ ਆ ਰਹੀਆਂ ਹਨ :ਜੀ20 ਸਿਹਤ ਮੰਤਰੀਆਂ ਦੀ ਬੈਠਕ ਸਮੇਂ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
August 18th, 02:15 pm
ਭਾਰਤ ਦੇ 1.4 ਅਰਬ ਲੋਕਾਂ ਦੀ ਤਰਫ਼ੋਂ, ਮੈਂ ਭਾਰਤ ਅਤੇ ਮੇਰੇ ਹੋਮ ਸਟੇਟ ਗੁਜਰਾਤ ਵਿੱਚ ਨਿੱਘਾ ਸੁਆਗਤ ਕਰਦਾ ਹਾਂ। ਮੈਂ ਭਾਰਤ ਵਿੱਚ 2.4 ਮਿਲੀਅਨ ਡਾਕਟਰਾਂ, 3.5 ਮਿਲੀਅਨ ਨਰਸਾਂ, 1.3 ਮਿਲੀਅਨ ਪੈਰਾਮੈਡਿਕਸ, 1.6 ਮਿਲੀਅਨ ਫਾਰਮਾਸਿਸਟਸ ਅਤੇ ਲੱਖਾਂ ਹੋਰ ਸਿਹਤ ਸੰਭਾਲ਼ ਪ੍ਰੋਫੈਸ਼ਨਲਾਂ ਦਾ ਸੁਆਗਤ ਕਰਨ ਵਿੱਚ ਤੁਹਾਡੇ ਨਾਲ ਸ਼ਾਮਲ ਹਾਂ।ਪ੍ਰਧਾਨ ਮੰਤਰੀ ਜੀ20 ਸਿਹਤ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ
August 18th, 01:52 pm
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਿਹਤ ਸੰਭਾਲ਼ ਖੇਤਰ ਨਾਲ ਜੁੜੇ 2.1 ਮਿਲੀਅਨ ਡਾਕਟਰਾਂ, 3.5 ਮਿਲੀਅਨ ਨਰਸਾਂ, 1.3 ਮਿਲੀਅਨ ਪੈਰਾਮੈਡਿਕਸ, 1.6 ਮਿਲੀਅਨ ਫਾਰਮਾਸਿਸਟ ਅਤੇ ਲੱਖਾਂ ਹੋਰਨਾਂ ਦੀ ਤਰਫ਼ੋਂ ਪਤਵੰਤਿਆਂ ਦਾ ਸਵਾਗਤ ਕੀਤਾ।ਪ੍ਰਧਾਨ ਮੰਤਰੀ ਨੇ ਵਿਸ਼ਵ ਸੰਸਕ੍ਰਿਤ ਦਿਵਸ 'ਤੇ ਵਧਾਈਆਂ ਦਿੱਤੀਆਂ
August 12th, 08:54 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸੰਸਕ੍ਰਿਤ ਦਿਵਸ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਸੰਸਕ੍ਰਿਤ ਨੂੰ ਮਕਬੂਲ ਬਣਾਉਣ ਦੇ ਕੰਮ ਨਾਲ ਜੁੜੇ ਲੋਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਦੋ ਉਦਾਹਰਣਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਸੰਸਕ੍ਰਿਤ ਦੇ ਮਹੱਤਵ ਅਤੇ ਸੁੰਦਰਤਾ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਦਰਮਿਆਨ ਸੰਸਕ੍ਰਿਤ ਦੀ ਵਧਦੀ ਮਕਬੂਲੀਅਤ ਨੂੰ ਵੀ ਉਜਾਗਰ ਕੀਤਾ ਹੈ।‘ਮਨ ਕੀ ਬਾਤ’ ਦੀ 90ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.06.2022)
June 26th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਹਮੇਸ਼ਾ ਦੇ ਵਾਂਗ ਇਸ ਵਾਰ ਵੀ ‘ਮਨ ਕੀ ਬਾਤ’ ਦੇ ਜ਼ਰੀਏ ਤੁਹਾਡੇ ਸਾਰਿਆਂ ਨਾਲ ਜੁੜਨ ਦਾ ਇਹ ਅਨੁਭਵ ਬਹੁਤ ਸੁਖਦ ਰਿਹਾ। ਅਸੀਂ ਦੇਸਵਾਸੀਆਂ ਦੀਆਂ ਸਫ਼ਲਤਾਵਾਂ ਅਤੇ ਪ੍ਰਾਪਤੀਆਂ ਦੀ ਚਰਚਾ ਕੀਤੀ। ਇਸ ਸਾਰੇ ਵਿਚਕਾਰ ਅਸੀਂ ਕੋਰੋਨਾ ਦੇ ਖ਼ਿਲਾਫ਼ ਸਾਵਧਾਨੀ ਨੂੰ ਵੀ ਧਿਆਨ ਵਿੱਚ ਰੱਖਣਾ ਹੈ। ਹਾਲਾਂਕਿ ਸੰਤੋਸ਼ ਦੀ ਗੱਲ ਹੈ ਕਿ ਅੱਜ ਦੇਸ਼ ਦੇ ਕੋਲ ਵੈਕਸੀਨ ਦਾ ਵਿਆਪਕ ਸੁਰੱਖਿਆ ਕਵਚ ਮੌਜੂਦ ਹੈ। ਅਸੀਂ 200 ਕਰੋੜ ਵੈਕਸੀਨ ਡੋਜ਼ ਦੇ ਨਜ਼ਦੀਕ ਪਹੁੰਚ ਗਏ ਹਾਂ। ਦੇਸ਼ ਵਿੱਚ ਤੇਜ਼ੀ ਨਾਲ ਪ੍ਰੀਕੌਸ਼ਨ ਡੋਜ਼ ਵੀ ਲਗਾਈ ਜਾ ਰਹੀ ਹੈ। ਜੇਕਰ ਤੁਹਾਡੀ ਸੈਕਿੰਡ ਡੋਜ਼ ਤੋਂ ਬਾਅਦ ਪ੍ਰੀਕੌਸ਼ਨ ਡੋਜ਼ ਦਾ ਸਮਾਂ ਹੋ ਗਿਆ ਹੈ ਤਾਂ ਤੁਸੀਂ ਇਹ ਤੀਸਰੀ ਡੋਜ਼ ਜ਼ਰੂਰ ਲਓ। ਆਪਣੇ ਪਰਿਵਾਰ ਦੇ ਲੋਕਾਂ ਨੂੰ, ਖਾਸ ਕਰਕੇ ਬਜ਼ੁਰਗਾਂ ਨੂੰ ਵੀ ਪ੍ਰੀਕੌਸ਼ਨ ਡੋਜ਼ ਲਗਵਾਓ। ਅਸੀਂ ਹੱਥਾਂ ਦੀ ਸਫਾਈ ਅਤੇ ਮਾਸਕ ਵਰਗੀਆਂ ਜ਼ਰੂਰੀ ਸਾਵਧਾਨੀਆਂ ਵੀ ਵਰਤਣੀਆਂ ਹੀ ਹਨ। ਅਸੀਂ ਬਾਰਿਸ਼ ਦੇ ਦੌਰਾਨ ਆਸ-ਪਾਸ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਸੁਚੇਤ ਰਹਿਣਾ ਹੈ। ਤੁਸੀਂ ਸਾਰੇ ਸੁਚੇਤ ਰਹੋ, ਸਵਸਥ ਰਹੋ ਅਤੇ ਅਜਿਹੀ ਹੀ ਊਰਜਾ ਨਾਲ ਅੱਗੇ ਵਧਦੇ ਰਹੋ। ਅਗਲੇ ਮਹੀਨੇ ਅਸੀਂ ਇੱਕ ਵਾਰੀ ਫਿਰ ਮਿਲਾਂਗੇ। ਉਦੋਂ ਤੱਕ ਦੇ ਲਈ ਬਹੁਤ-ਬਹੁਤ ਧੰਨਵਾਦ, ਨਮਸਕਾਰ।