ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿੱਚ ਵੋਟਰਾਂ ਨੂੰ ਸੰਬੋਧਨ ਕੀਤਾ
May 30th, 02:32 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਵੋਟਰਾਂ ਨਾਲ ਵੀਡੀਓ ਸੰਦੇਸ਼ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ਹਿਰ ਦੀ ਨੁਮਾਇੰਦਗੀ ਬਾਬਾ ਵਿਸ਼ਵਨਾਥ ਦੀ ਅਪਾਰ ਕਿਰਪਾ ਅਤੇ ਕਾਸ਼ੀਵਾਸੀਆਂ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੈ। ਇਨ੍ਹਾਂ ਚੋਣਾਂ ਨੂੰ ਨਵੀਂ ਕਾਸ਼ੀ ਦੇ ਨਾਲ-ਨਾਲ ਇੱਕ ਨਵੇਂ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਮੌਕੇ ਵਜੋਂ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਵਸਨੀਕਾਂ, ਖਾਸ ਕਰਕੇ ਨੌਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਨੂੰ 1 ਜੂਨ ਨੂੰ ਰਿਕਾਰਡ ਗਿਣਤੀ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ (Amethi Sansad Khel Pratiyogita) 2023 ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
October 13th, 01:00 pm
ਅਮੇਠੀ ਦੇ ਮੇਰੇ ਪ੍ਰਿਯ ਪਰਿਵਾਰਜਨੋਂ, ਆਪ ਸਭ ਨੂੰ ਮੇਰਾ ਨਮਸਕਾਰ। ਅਮੇਠੀ ਸਾਂਸਦ ਖੇਲ-ਕੂਦ ਪ੍ਰਤਿਯੋਗਿਤਾ ਦੇ ਸਮਾਪਨ ਸੈਸ਼ਨ ਵਿੱਚ ਤੁਹਾਡੇ (ਆਪਕੇ) ਦਰਮਿਆਨ ਆਉਣਾ, ਤੁਹਾਡੇ ਨਾਲ (ਆਪਸੇ) ਜੁੜਨਾ, ਮੇਰੇ ਲਈ ਵਿਸ਼ੇਸ਼ ਹੈ। ਦੇਸ਼ ਵਿੱਚ ਖੇਡਾਂ ਦੇ ਲਈ ਇਹ ਮਹੀਨਾ ਬੜਾ ਸ਼ੁਭ ਹੈ। ਸਾਡੇ ਖਿਡਾਰੀਆਂ ਨੇ ਏਸ਼ੀਅਨ ਗੇਮਸ(ਏਸ਼ਿਆਈ ਖੇਡਾਂ) ਵਿੱਚ ਮੈਡਲ ਦੀ ਸੈਂਚੁਰੀ ਲਗਾ ਦਿੱਤੀ ਹੈ। ਇਨ੍ਹਾਂ ਆਯੋਜਨਾਂ ਦੇ ਦਰਮਿਆਨ ਅਮੇਠੀ ਦੇ ਖਿਡਾਰੀਆਂ ਨੇ ਭੀ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਸਾਂਸਦ ਖੇਲ-ਕੂਦ ਪ੍ਰਤਿਯੋਗਿਤਾ ਵਿੱਚ ਸ਼ਾਮਲ ਹੋਏ ਸਾਰੇ ਖਿਡਾਰੀਆਂ ਨੂੰ ਮੈਂ ਵਧਾਈ ਦਿੰਦਾ ਹਾਂ। ਇਸ ਪ੍ਰਤਿਯੋਗਿਤਾ ਨਾਲ ਤੁਹਾਨੂੰ (ਆਪਕੋ) ਜੋ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਮਿਲਿਆ ਹੈ, ਉਸ ਨੂੰ ਆਪ ਭੀ ਮਹਿਸੂਸ ਕਰਦੇ ਹੋਵੋਗੇ, ਪੂਰੇ ਖੇਤਰ ਦੇ ਭੀ ਲੋਕ ਮਹਿਸੂਸ ਕਰਦੇ ਹੋਣਗੇ, ਅਤੇ ਮੈਂ ਤਾਂ ਸੁਣ ਕੇ ਹੀ ਮਹਿਸੂਸ ਕਰਨ ਲਗ ਜਾਂਦਾ ਹਾਂ।ਪ੍ਰਧਾਨ ਮੰਤਰੀ ਨੇ ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ
October 13th, 12:40 pm
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ (Amethi Sansad Khel Pratiyogita )2023 ਵਿੱਚ ਹਿੱਸਾ ਲੈਣ ਵਾਲਿਆਂ ਨਾਲ ਜੁੜਨਾ ਇੱਕ ਵਿਸ਼ੇਸ਼ ਅਹਿਸਾਸ ਹੈ। ਇਹ ਮਹੀਨਾ ਦੇਸ਼ ਵਿੱਚ ਖੇਡਾਂ ਦੇ ਲਈ ਸ਼ੁਭ ਹੈ, ਕਿਉਂਕਿ ਭਾਰਤੀ ਖਿਡਾਰੀਆਂ ਨੇ ਏਸ਼ਿਆਈ ਖੇਡਾਂ ਵਿੱਚ ਮੈਡਲਾਂ ਦੀ ਸੈਂਕੜਾ ਬਣਾਇਆ ਹੈ, ਇਸ ਲਈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਆਯੋਜਨਾਂ ਦੇ ਜ਼ਰੀਏ ਅਮੇਠੀ ਦੇ ਅਨੇਕ ਖਿਡਾਰੀਆਂ ਨੇ ਭੀ ਅਮੇਠੀ ਸਾਂਸਦ ਖੇਲ ਪ੍ਰਤਿਯੋਗਿਤਾ (Amethi Sansad Khel Pratiyogita) ਵਿੱਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਤਿਯੋਗਿਤਾ ਨਾਲ ਐਥਲੀਟਾਂ ਨੂੰ ਜੋ ਨਵੀਂ ਊਰਜਾ ਅਤੇ ਆਤਮ-ਵਿਸ਼ਵਾਸ ਮਿਲਿਆ ਹੈ, ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਹੁਣ ਇਸ ਜੋਸ਼ ਨੂੰ ਕਾਇਮ ਰੱਖਣ ਅਤੇ ਬਿਹਤਰੀਨ ਨਤੀਜਿਆਂ ਦੇ ਲਈ ਤਿਆਰ ਕਰਨ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ 25 ਦਿਨਾਂ ਵਿੱਚ ਤੁਸੀਂ ਜੋ ਅਨੁਭਵ ਪ੍ਰਾਪਤ ਕੀਤਾ ਹੈ, ਉਹ ਤੁਹਾਡੇ ਸਪੋਰਟਿੰਗ ਕਰੀਅਰ ਦੇ ਲਈ ਇੱਕ ਬੜੀ ਵਿਸ਼ੇਸ਼ਤਾ (ਥਾਤੀ) ਹੈ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਹਰ ਉਸ ਵਿਅਕਤੀ ਨੂੰ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਅਧਿਆਪਕ, ਕੋਚ, ਸਕੂਲ ਜਾਂ ਕਾਲਜ ਪ੍ਰਤੀਨਿਧੀ ਦੀ ਭੂਮਿਕਾ ਵਿੱਚ ਇਸ ਮਹਾਨ ਅਭਿਯਾਨ ਵਿੱਚ ਸ਼ਾਮਲ ਹੋ ਕੇ ਇਨ੍ਹਾਂ ਯੁਵਾ ਖਿਡਾਰੀਆਂ ਦਾ ਸਮਰਥਨ ਅਤੇ ਪ੍ਰੋਤਸਾਹਨ ਕੀਤਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇੱਕ ਲੱਖ ਤੋਂ ਅਧਿਕ ਖਿਡਾਰੀਆਂ ਦਾ ਜੁਟਣਾ ਆਪਣੇ ਆਪ ਵਿੱਚ ਇੱਕ ਬੜੀ ਬਾਤ ਹੈ । ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਅਮੇਠੀ ਸਾਂਸਦ ਸਮ੍ਰਿਤੀ ਇਰਾਨੀ ਜੀ (Amethi MP Smriti Irani ji) ਨੂੰ ਵਧਾਈਆਂ ਦਿੱਤੀਆਂ, ਜਿਨ੍ਹਾਂ ਨੇ ਇਸ ਆਯੋਜਨ ਨੂੰ ਇਤਨਾ ਸਫ਼ਲ ਬਣਾਇਆ।