ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 13th, 02:10 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਯਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਾਥੀ, ਪ੍ਰਯਾਗਰਾਜ ਦੇ ਮੇਅਰ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਲਗਭਗ 5500 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ
December 13th, 02:00 pm
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਜਿੱਥੇ 45 ਦਿਨਾਂ ਤੱਕ ਚੱਲਣ ਵਾਲੇ ਮਹਾਯੱਗ ਦੇ ਲਈ ਪ੍ਰਤੀਦਿਨ ਲੱਖਾਂ ਸ਼ਰਧਾਲੂਆਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਇਸ ਅਵਸਰ ਦੇ ਲਈ ਇੱਕ ਨਵਾਂ ਸ਼ਹਿਰ ਵਸਾਇਆ ਜਾਂਦਾ ਹੈ। ਪ੍ਰਧਾਨ ਮਤੰਰੀ ਨੇ ਕਿਹਾ ਕਿ ਪ੍ਰਯਾਗਰਾਜ ਦੀ ਧਰਤੀ ‘ਤੇ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ ਵਰ੍ਹੇ ਹੋਣ ਵਾਲੇ ਮਹਾਕੁੰਭ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਏਕਤਾ ਦੇ ਅਜਿਹੇ ਮਹਾਯੱਗ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਉਨ੍ਹਾਂ ਨੇ ਮਹਾਕੁੰਭ ਦੇ ਸਫ਼ਲ ਆਯੋਜਨ ਦੇ ਲਈ ਲੋਕਾਂ ਨੂੰ ਸ਼ੁਭਾਕਮਾਨਾਵਾਂ ਦਿੱਤੀਆਂ।ਹਰਿਆਣਾ ਦੇ ਪਾਨੀਪਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 05:54 pm
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਜੀ, ਇੱਥੇ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਅਤੇ ਇੱਥੇ ਦੀ ਸੰਤਾਨ ਅਤੇ ਇੱਥੇ ਦੇ ਸਾਂਸਦ ਸਾਬਕਾ ਮੁੱਖ ਮੰਤਰੀ ਅਤੇ ਸਰਕਾਰ ਵਿੱਚ ਮੇਰੇ ਸਾਥੀ ਸ਼੍ਰੀ ਮਨੋਹਰ ਲਾਲ ਜੀ, ਸ਼੍ਰੀ ਕ੍ਰਿਸ਼ਣ ਪਾਲ ਜੀ, ਹਰਿਆਣਾ ਸਰਕਾਰ ਵਿੱਚ ਮੰਤਰੀ ਸ਼ਰੁਤੀ ਜੀ, ਆਰਤੀ ਜੀ, ਸਾਂਸਦਗਣ, ਵਿਧਾਇਕਗਣ...ਦੇਸ਼ ਦੇ ਅਨੇਕਾਂ LIC ਕੇਂਦਰਾਂ ਨਾਲ ਜੁੜੇ ਹੋਏ ਸਾਰੇ ਸਾਥੀ, ਅਤੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਲਆਈਸੀ ਦੀ 'ਬੀਮਾ ਸਖੀ ਯੋਜਨਾ' ਦੀ ਸ਼ੁਰੂਆਤ ਕੀਤੀ
December 09th, 04:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਪਾਨੀਪਤ ਵਿੱਚ ਮਹਿਲਾ ਸਸ਼ਕਤੀਕਰਣ ਅਤੇ ਵਿੱਤੀ ਸਮਾਵੇਸ਼ ਲਈ ਆਪਣੀ ਵਚਨਬੱਧਤਾ ਦੇ ਤਹਿਤ ਜੀਵਨ ਬੀਮਾ ਨਿਗਮ ਦੀ ‘ਬੀਮਾ ਸਖੀ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦੇ ਮੇਨ ਕੈਂਪਸ ਦਾ ਨੀਂਹ ਪੱਥਰ ਵੀ ਰੱਖਿਆ। ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਮਹਿਲਾ ਸਸ਼ਕਤੀਕਰਣ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮਹੀਨੇ ਦਾ 9ਵਾਂ ਦਿਨ ਵਿਸ਼ੇਸ਼ ਹੈ ਕਿਉਂਕਿ ਸਾਡੇ ਧਰਮ ਗ੍ਰੰਥਾਂ ਵਿੱਚ 9 ਨੰਬਰ ਨੂੰ ਸ਼ੁਭ ਮੰਨਿਆ ਗਿਆ ਹੈ ਅਤੇ ਨਵ ਦੁਰਗਾ ਦੇ ਨੌਂ ਰੂਪਾਂ ਨਾਲ ਜੁੜਿਆ ਹੋਇਆ ਹੈ, ਜਿਸ ਦੀ ਨਵਰਾਤਰੀ ਦੌਰਾਨ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਨਾਰੀ ਸ਼ਕਤੀ ਦੀ ਪੂਜਾ ਦਾ ਦਿਨ ਹੈ।ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸੈਸ਼ਨ ਵਿਖੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ
November 20th, 01:40 am
ਅੱਜ ਦੇ session ਦਾ ਥੀਮ ਬਹੁਤ ਪ੍ਰਾਸਂਗਿਕ ਹੈ, ਸਾਡੀ ਭਾਵੀ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਹੈ। ਨਵੀਂ ਦਿੱਲੀ G-20 ਸਮਿਟ ਦੇ ਦੌਰਾਨ, ਅਸੀਂ SDGs ਨੂੰ ਗਤੀ ਦੇਣ ਦੇ ਲਈ ਵਾਰਾਣਸੀ Action ਪਲਾਨ ਅਪਣਾਇਆ ਸੀ। 2030 ਤੱਕ Renewable ਐਨਰਜੀ ਨੂੰ ਤਿੰਨ ਗੁਣਾ ਅਤੇ energy efficiency rate ਨੂੰ ਦੋ ਗੁਣਾ ਕਰਨ ਦਾ ਸੰਕਲਪ ਲਿਆ ਸੀ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਅਸੀਂ ਇਸ ਦਾ ਸੁਆਗਤ ਕਰਦੇ ਹਾਂ। ਇਸ ਸਬੰਧ ਵਿੱਚ, Sustainable Development Agenda ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਅਤੇ ਪ੍ਰਯਾਸਾਂ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ।ਪ੍ਰਧਾਨ ਮੰਤਰੀ ਨੇ ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸੈਸ਼ਨ ਨੂੰ ਸੰਬੋਧਨ ਕੀਤਾ
November 20th, 01:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟਿਕਾਊ ਵਿਕਾਸ ਅਤੇ ਐਨਰਜੀ ਟ੍ਰਾਂਜ਼ਿਸ਼ਨ ‘ਤੇ ਜੀ-20 ਸਮਿਟ ਦੇ ਸੈਸ਼ਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਜੀ-20 ਸਮਿਟ ਦੇ ਦੌਰਾਨ ਸਮੂਹ ਨੇ 2030 ਤੱਕ ਅਖੁੱਟ ਊਰਜਾ ਸਮਰੱਥਾ ਨੂੰ ਤਿੰਨ ਗੁਣਾ ਅਤੇ ਊਰਜਾ ਦਕਸ਼ਤਾ ਦਰ ਨੂੰ ਦੁੱਗਣਾ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਟਿਕਾਊ ਵਿਕਾਸ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਦੇ ਲਈ ਬ੍ਰਾਜ਼ੀਲ ਦੇ ਫ਼ੈਸਲੇ ਦਾ ਸੁਆਗਤ ਕੀਤਾ।ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 16th, 10:15 am
100 ਸਾਲ ਪਹਿਲੇ ਹਿੰਦੁਸਤਾਨ ਟਾਇਮਸ ਦਾ ਉਦਘਾਟਨ ਪੂਜਯ ਬਾਪੂ ਨੇ ਕੀਤਾ ਸੀ…ਉਹ ਗੁਜਰਾਤੀ ਭਾਸ਼ੀ ਸਨ ਅਤੇ 100 ਸਾਲ ਦੇ ਬਾਅਦ ਇੱਕ ਦੂਸਰੇ ਗੁਜਰਾਤੀ ਨੂੰ ਤੁਸੀਂ ਬੁਲਾ (ਸੱਦ) ਲਿਆ। ਇਸ ਇਤਿਹਾਸਿਕ ਯਾਤਰਾ ਲਈ ਮੈਂ ਹਿੰਦੁਸਤਾਨ ਟਾਇਮਸ ਨੂੰ ਅਤੇ 100 ਸਾਲ ਦੀ ਯਾਤਰਾ ਵਿੱਚ ਜੋ-ਜੋ ਲੋਕ ਇਸ ਦੇ ਨਾਲ ਜੁੜੇ ਹਨ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਖਾਦ-ਪਾਣੀ ਦਾ ਕੰਮ ਕੀਤਾ ਹੈ, ਸੰਘਰਸ਼ ਕੀਤਾ ਹੈ, ਸੰਕਟ ਝੱਲੇ ਹਨ, ਲੇਕਿਨ ਟਿਕੇ ਰਹੇ ਹਨ... ਉਹ ਸਭ ਅੱਜ ਵਧਾਈ ਦੇ ਪਾਤਰ ਹਨ, ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਆਪ ਸਭ ਨੂੰ 100 ਸਾਲ ਦੀ ਯਾਤਰਾ ਬਹੁਤ ਬੜੀ ਹੁੰਦੀ ਹੈ ਜੀ। ਆਪ (ਤੁਸੀਂ ) ਸਭ ਇਸ ਅਭਿਨੰਦਨ ਦੇ ਹੱਕਦਾਰ ਹੋ, ਅਤੇ ਮੇਰੇ ਤਰਫ਼ੋਂ ਭਵਿੱਖ ਦੇ ਲਈ ਭੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਹੁਣੇ ਜਦੋਂ ਮੈਂ ਆਇਆ ਤਾਂ ਫੈਮਿਲੀ ਦੇ ਲੋਕਾਂ ਨਾਲ ਮਿਲਣਾ ਤਾਂ ਹੋਇਆ ਹੀ ਹੋਇਆ, ਲੇਕਿਨ ਮੈਨੂੰ 100 ਸਾਲ ਦੀ ਯਾਤਰਾ ਇੱਕ ਸ਼ਾਨਦਾਰ ਐਗਜ਼ੀਬਿਸ਼ਨ ਦੇਖਣ ਦਾ ਅਵਸਰ ਮਿਲਿਆ। ਮੈਂ ਭੀ ਆਪ ਸਭ ਨੂੰ ਕਹਾਂਗਾ ਕਿ ਅਗਰ ਸਮਾਂ ਹੈ ਤਾਂ ਕੁਝ ਸਮਾਂ ਉੱਥੇ ਬਿਤਾ ਕੇ ਹੀ ਜਾਣਾ। ਇਹ ਸਿਰਫ਼ ਇੱਕ ਐਗਜ਼ੀਬਿਸ਼ਨ ਨਹੀਂ ਹੈ ਮੈਂ ਕਹਿੰਦਾ ਹਾਂ ਇਹ ਇੱਕ ਐਕਸਪੀਰਿਐਂਸ ਹੈ। ਐਸਾ ਲਗਿਆ ਜਿਵੇਂ 100 ਸਾਲ ਦਾ ਇਤਹਾਸ ਅੱਖਾਂ ਦੇ ਸਾਹਮਣੇ ਤੋਂ ਗੁਜਰ ਗਿਆ। ਮੈਂ ਉਸ ਦਿਨ ਦੇ ਅਖ਼ਬਾਰ ਦੇਖੋ ਜੋ ਦੇਸ਼ ਦੀ ਸੁਤੰਤਰਤਾ ਅਤੇ ਸੰਵਿਧਾਨ ਲਾਗੂ ਹੋਣ ਦੇ ਦਿਨ ਛਪੇ ਸਨ। ਇੱਕ ਤੋਂ ਵਧਕੇ ਇੱਕ ਦਿੱਗਜ, ਮਹਾਨੁਭਾਵ ਹਿੰਦੁਸਤਾਨ ਟਾਇਮਸ ਲਈ ਲਿਖਿਆ ਕਰਦੇ ਸਨ। ਮਾਰਟਿਨ ਲੂਥਰ ਕਿੰਗ, ਨੇਤਾਜੀ ਸੁਭਾਸ਼ ਬਾਬੂ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ, ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan)। ਇਨ੍ਹਾਂ ਦੇ ਲੇਖਾਂ ਨੇ ਤੁਹਾਡੇ ਅਖ਼ਬਾਰ ਨੂੰ ਚਾਰ ਚੰਦ ਲਗਾ ਦਿੱਤੇ। ਅਸਲ ਵਿੱਚ ਅਸੀਂ ਬਹੁਤ ਲੰਬੀ ਯਾਤਰਾ ਕਰਕੇ ਇੱਥੇ ਤੱਕ ਪੁੱਜੇ ਹਨ। ਸੁਤੰਤਰਤਾ ਦੀ ਲੜਾਈ ਲੜਨ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਆਸਾਂ ਦੇ ਅਥਾਹ ਸਮੁੰਦਰ ਦੀਆਂ ਲਹਿਰਾਂ ‘ਤੇ ਸਵਾਰ ਹੋ ਕੇ ਅਸੀਂ ਅੱਗੇ ਵਧੇ ਹਾਂ। ਇਹ ਯਾਤਰਾ ਆਪਣੇ ਆਪ ਵਿੱਚ ਅਭੂਤਪੂਰਵ ਹੈ, ਅਦਭੁਤ ਹੈ। ਮੈਂ ਤੁਹਾਡੇ ਅਖ਼ਬਾਰ ਦੀ ਖ਼ਬਰ ਵਿੱਚ ਉਸ ਉਤਸ਼ਾਹ ਨੂੰ ਮਹਿਸੂਸ ਕੀਤਾ ਜੋ ਅਕਤੂਬਰ 1947 ਵਿੱਚ ਕਸ਼ਮੀਰ ਦੇ ਰਲੇਵੇਂ ਦੇ ਬਾਅਦ ਹਰ ਦੇਸ਼ਵਾਸੀ ਵਿੱਚ ਸੀ। ਹਾਲਾਂਕਿ ਉਸ ਪਲ ਮੈਨੂੰ ਇਸ ਦਾ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਦੀਆਂ ਸਥਿਤੀਆਂ ਨੇ 7 ਦਹਾਕਿਆਂ ਤੱਕ ਕਸ਼ਮੀਰ ਨੂੰ ਹਿੰਸਾ ਵਿੱਚ ਘੇਰ ਕੇ ਰੱਖਿਆ। ਅੱਜ ਤੁਹਾਡੇ ਅਖ਼ਬਾਰ ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਰਿਕਾਰਡ ਵੋਟਿੰਗ ਜਿਹੀਆਂ ਖ਼ਬਰਾਂ ਛਪਦੀਆਂ ਹਨ ਇਹ ਕੰਟ੍ਰਾਸਟ ਹੈ। ਇੱਕ ਹੋਰ ਨਿਊਜ਼ ਪੇਪਰ ਪ੍ਰਿੰਟ ਇੱਕ ਪ੍ਰਕਾਰ ਨਾਲ ਨਜ਼ਰ ਹਰ ਇੱਕ ਦੀ ਜਾਵੇਗੀ ਉੱਥੇ, ਤੁਹਾਡੀ ਨਜ਼ਰ ਟਿਕੇਗੀ। ਉਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦੀ ਖ਼ਬਰ ਸੀ, ਤਾਂ ਦੂਸਰੀ ਤਰਫ਼ ਅਟਲ ਜੀ ਦੁਆਰਾ ਬੀਜੇਪੀ ਦੀ ਨੀਂਹ ਰੱਖੇ ਜਾਣ ਦਾ ਸਮਾਚਾਰ ਸੀ। ਅਤੇ ਇਹ ਕਿਤਨਾ ਸੁਖਦ ਸੰਜੋਗ ਹੈ ਕਿ ਬੀਜੇਪੀ ਅੱਜ ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ
November 16th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਟਾਇਮਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਟਾਇਮਸ ਦਾ ਉਦਘਾਟਨ 100 ਸਾਲ ਪਹਿਲੇ ਮਹਾਤਮਾ ਗਾਂਧੀ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਹਿੰਦੁਸਤਾਨ ਟਾਇਮਸ ਨੂੰ 100 ਸਾਲ ਦੀ ਇਤਿਹਾਸਿਕ ਯਾਤਰਾ ਦੇ ਲਈ ਵਧਾਈਆਂ ਦਿੱਤੀਆਂ ਅਤੇ ਇਸ ਦੇ ਉਦਘਾਟਨ ਦੇ ਬਾਅਦ ਤੋਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਦੇ ਭਾਵੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਾਲੀ ਥਾਂ ‘ਤੇ ਹਿੰਦੁਸਤਾਨ ਟਾਇਮਸ ਦੀ ਪ੍ਰਦਰਸ਼ਨੀ ਦੇਖਣ ਦੇ ਬਾਅਦ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਅਨੁਭਵ ਤੋਂ ਵਧਕੇ ਸੀ ਅਤੇ ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੂੰ ਇਸ ਪ੍ਰਦਰਸ਼ਨੀ ਨੂੰ ਦੇਖਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੇ ਪੁਰਾਣੇ ਸਮਾਚਾਰ ਪੱਤਰਾਂ ਨੂੰ ਦੇਖਿਆ ਜਦੋਂ ਭਾਰਤ ਨੂੰ ਸੁਤੰਤਰਤਾ ਮਿਲੀ ਸੀ ਅਤੇ ਸੰਵਿਧਾਨ ਲਾਗੂ ਹੋਇਆ ਸੀ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਮਾਰਟਿਨ ਲੂਥਰ ਕਿੰਗ,ਨੇਤਾਜੀ ਸੁਭਾਸ਼ ਚੰਦਰ ਬੋਸ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪੇਈ , ਡਾਕਟਰ ਐੱਮ.ਐੱਸ. ਸਵਾਮੀਨਾਥਨ (Martin Luther King, Netaji Subhas Chandra Bose, Dr. Syama Prasad Mookerjee, Atal Bihari Vajpayee, and Dr. M. S. Swaminathan) ਜਿਹੇ ਕਈ ਦਿੱਗਜਾਂ ਨੇ ਹਿੰਦੁਸਤਾਨ ਟਾਇਮਸ ਦੇ ਲਈ ਲੇਖ ਲਿਖੇ ਸਨ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਨਾਲ-ਨਾਲ ਸੁਤੰਤਰਤਾ ਦੇ ਬਾਅਦ ਦੀ ਅਵਧੀ ਵਿੱਚ ਉਮੀਦਾਂ ਦੇ ਨਾਲ ਅੱਗੇ ਵਧਣ ਦੀ ਇਹ ਲੰਬੀ ਯਾਤਰਾ ਅਭੂਤਪੂਰਵ ਅਤੇ ਅਦਭੁਤ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਤੂਬਰ 1947 ਵਿੱਚ ਕਸ਼ਮੀਰ ਦੇ ਭਾਰਤ ਵਿੱਚ ਰਲੇਵੇਂ ਦੀ ਖ਼ਬਰ ਪੜ੍ਹਕੇ ਉਨ੍ਹਾਂ ਨੂੰ ਭੀ ਉਹੋ ਜਿਹਾ ਹੀ ਉਤਸ਼ਾਹ ਮਹਿਸੂਸ ਹੋਇਆ ਜਿਹੋ ਜਿਹਾ ਹਰੇਕ ਨਾਗਰਿਕ ਨੂੰ ਹੁੰਦਾ ਹੈ। ਲੇਕਿਨ ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਹ ਭੀ ਅਹਿਸਾਸ ਹੋਇਆ ਕਿ ਕਿਵੇਂ ਅਨਿਸ਼ਚਿਤਤਾ ਨੇ ਕਸ਼ਮੀਰ ਨੂੰ ਸੱਤ ਦਹਾਕਿਆਂ ਤੱਕ ਹਿੰਸਾ ਵਿੱਚ ਜਕੜੀ ਰੱਖਿਆ । ਸ਼੍ਰੀ ਮੋਦੀ ਨੇ ਕਿਹਾ ਕਿ ਲੇਕਿਨ ਇਹ ਖੁਸ਼ੀ ਦੀ ਬਾਤ ਹੈ ਕਿ ਇਨ੍ਹੀਂ ਦਿਨੀਂ ਜੰਮੂ-ਕਸ਼ਮੀਰ (J&K) ਵਿੱਚ ਚੋਣਾਂ ਵਿੱਚ ਰਿਕਾਰਡ ਵੋਟਿੰਗ ਦੀਆਂ ਖ਼ਬਰਾਂ ਸਮਾਚਾਰ ਪੱਤਰਾਂ ਵਿੱਚ ਛਪ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਹੋਰ ਅਖ਼ਬਾਰ ਬਹੁਤ ਵਿਸ਼ੇਸ਼ ਲਗਿਆ ਜਿਸ ਵਿੱਚ ਇੱਕ ਤਰਫ਼ ਅਸਾਮ ਨੂੰ ਅਸ਼ਾਂਤ ਖੇਤਰ ਐਲਾਨਣ ਦਾ ਸਮਾਚਾਰ ਸੀ ਤਾਂ ਦੂਸਰੀ ਤਰਫ਼ ਅਟਲ ਜੀ (Atal Ji) ਦੁਆਰਾ ਭਾਰਤੀਯ ਜਨਤਾ ਪਾਰਟੀ (Bhartiya Janata Party) ਦੀ ਨੀਂਹ ਰੱਖਣ ਦਾ ਸਮਾਚਾਰ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸੁਖਦ ਸੰਜੋਗ ਹੈ ਕਿ ਅੱਜ ਭਾਜਪਾ (BJP) ਅਸਾਮ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਬੜੀ ਭੂਮਿਕਾ ਨਿਭਾ ਰਹੀ ਹੈ।Maharashtra will lead the vision of a ’Viksit Bharat’, and the BJP and Mahayuti are working with this commitment: PM in Panvel
November 14th, 02:50 pm
At rally in Panvel, PM Modi highlighted the region's rich marine resources and outlined government efforts to empower the coastal economy. He mentioned initiatives such as the introduction of modern boats and navigation systems, along with the PM Matsya Sampada Yojana, which provided thousands of crores in assistance to fishermen. The government also linked fish farmers to the Kisan Credit Card and launched schemes for the Mahadev Koli and Agari communities. He added that ₹450 crore was being invested to develop three new ports in Konkan, which would further boost fishermen's incomes and support the Blue Economy.PM Modi delivers impactful addresses in Chhatrapati Sambhajinagar, Panvel & Mumbai, Maharashtra
November 14th, 02:30 pm
In powerful speeches at public meetings in Chhatrapati Sambhajinagar, Panvel & Mumbai, Prime Minister Narendra Modi highlighted the crucial choice facing Maharashtra in the upcoming elections - between patriotism and pisive forces. PM Modi assured the people of Maharashtra that the BJP-Mahayuti government is dedicated to uplifting farmers, empowering youth, supporting women, and advancing marginalized communities.Ensuring a better life for Jharkhand’s sisters and daughters is my foremost priority: PM Modi in Bokaro
November 10th, 01:18 pm
Jharkhand’s campaign heats up as PM Modi’s back-to-back rallies boost enthusiasm across the state. Ahead of the first phase of Jharkhand’s assembly elections, PM Modi today addressed a mega rally in Bokaro. He said that there is only one echo among the people of the state that: ‘Roti, Beti, Maati ki pukar, Jharkhand mein BJP-NDA Sarkar,’ and people want BJP-led NDA to come to power in the assembly polls.”PM Modi captivates crowds with impactful speeches in Jharkhand’s Bokaro & Gumla
November 10th, 01:00 pm
Jharkhand’s campaign heats up as PM Modi’s back-to-back rallies boost enthusiasm across the state. Ahead of the first phase of Jharkhand’s assembly elections, PM Modi today addressed two mega rallies in Bokaro and Gumla. He said that there is only one echo among the people of the state that: ‘Roti, Beti, Maati ki pukar, Jharkhand mein BJP-NDA Sarkar,’ and people want BJP-led NDA to come to power in the assembly polls.”ਉੱਤਰਾਖੰਡ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਮੂਲ ਪਾਠ
November 09th, 11:00 am
ਅੱਜ ਤੋਂ ਹੀ ਉੱਤਰਾਖੰਡ ਦੀ ਸਿਲਵਰ ਜਯੰਤੀ ਦੀ ਸ਼ੁਰੂਆਤ ਹੋ ਰਹੀ ਹੈ। ਯਾਨੀ ਸਾਡਾ ਉੱਤਰਾਖੰਡ ਆਪਣੇ 25ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸਾਨੂੰ ਹੁਣ ਉੱਤਰਾਖੰਡ ਦੇ ਉੱਜਵਲ ਭਵਿੱਖ ਦੇ ਲਈ 25 ਵਰ੍ਹੇ ਦੀ ਯਾਤਰਾ ਸ਼ੁਰੂ ਕਰਨੀ ਹੈ ਇਸ ਵਿੱਚ ਇੱਕ ਸੁਖਦ ਸੰਜੋਗ ਵੀ ਹੈ। ਇਹ ਯਾਤਰਾ ਅਜਿਹੇ ਸਮੇਂ ਵਿੱਚ ਹੋਵੇਗੀ ਜਦੋਂ ਦੇਸ਼ ਵੀ 25 ਵਰ੍ਹਿਆਂ ਦੇ ਅੰਮ੍ਰਿਤਕਾਲ ਵਿੱਚ ਹੈ। ਯਾਨੀ ਵਿਕਸਿਤ ਭਾਰਤ ਲਈ ਵਿਕਸਿਤ ਉੱਤਰਾਖੰਡ, ਦੇਸ਼ ਇਸ ਸੰਕਲਪ ਵਿੱਚ ਇਸੇ ਕਾਲਖੰਡ ਵਿੱਚ ਪੂਰਾ ਹੁੰਦੇ ਦੇਖੇਗਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵਭੂਮੀ ਉੱਤਰਾਖੰਡ ਦੇ ਸਿਲਵਰ ਜੁਬਲੀ ਵਰ੍ਹੇ ’ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ
November 09th, 10:40 am
ਮੈਂ ਉੱਤਰਾਖੰਡ ਦੇ ਵਿਕਾਸ ਅਤੇ ਪਹਿਚਾਣ ਨੂੰ ਮਜ਼ਬੂਤ ਕਰਨ ਲਈ ਰਾਜ ਦੇ ਲੋਕਾਂ ਨੂੰ ਪੰਜ ਅਤੇ ਇੱਥੇ ਆਉਣ ਵਾਲੇ ਤੀਰਥਯਾਤਰੀਆਂ ਅਤੇ ਸੈਲਾਨੀਆਂ ਨੂੰ ਚਾਰ ਤਾਕੀਦਾਂ ਕਰ ਰਿਹਾ ਹਾਂ: ਪੀਐੱਮEk Hain To Safe Hain: PM Modi in Nashik, Maharashtra
November 08th, 12:10 pm
A large audience gathered for public meeting addressed by Prime Minister Narendra Modi in Nashik, Maharashtra. Reflecting on his strong bond with the state, PM Modi said, “Whenever I’ve sought support from Maharashtra, the people have blessed me wholeheartedly.” He further emphasized, “If Maharashtra moves forward, India will prosper.” Over the past two and a half years, the Mahayuti government has demonstrated the rapid progress the state can achieve.Article 370 will never return. Baba Saheb’s Constitution will prevail in Kashmir: PM Modi in Dhule, Maharashtra
November 08th, 12:05 pm
A large audience gathered for a public meeting addressed by PM Modi in Dhule, Maharashtra. Reflecting on his bond with Maharashtra, PM Modi said, “Whenever I’ve asked for support from Maharashtra, the people have blessed me wholeheartedly.”PM Modi addresses public meetings in Dhule & Nashik, Maharashtra
November 08th, 12:00 pm
A large audience gathered for public meetings addressed by Prime Minister Narendra Modi in Dhule and Nashik, Maharashtra. Reflecting on his strong bond with the state, PM Modi said, “Whenever I’ve sought support from Maharashtra, the people have blessed me wholeheartedly.” He further emphasized, “If Maharashtra moves forward, India will prosper.” Over the past two and a half years, the Mahayuti government has demonstrated the rapid progress the state can achieve.ਪ੍ਰਧਾਨ ਮੰਤਰੀ ਨੇ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
October 10th, 05:38 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਤਨ ਟਾਟਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਸ਼੍ਰੀ ਟਾਟਾ ਦੂਰਦਰਸ਼ੀ, ਉਦਯੋਗਪਤੀ, ਦਿਆਲੂ ਅਤੇ ਅਸਾਧਾਰਣ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਨਿਮਰਤਾ, ਦਿਆਲੂਤਾ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਲਈ ਅਟੁੱਟ ਪ੍ਰਤੀਬੱਧਤਾ ਦੇ ਕਾਰਨ ਕਈ ਲੋਕਾਂ ਵਿੱਚ ਆਪਣੀ ਜਗ੍ਹਾ ਬਣਾਈ।ਸਵੱਛਤਾ ਹੀ ਸੇਵਾ 2024 ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
October 02nd, 10:15 am
ਅੱਜ 2 ਅਕਤੂਬਰ ਦੇ ਦਿਨ, ਮੈਂ ਕਰਤੱਵਬੋਧ ਨਾਲ ਵੀ ਭਰਿਆ ਹੋਇਆ ਹੈ। ਅਤੇ ਉਨਾ ਹੀ ਭਾਵੁਕ ਵੀ ਹਾਂ। ਅੱਜ ਸਵੱਛ ਭਾਰਤ ਮਿਸ਼ਨ ਨੂੰ, ਉਸ ਦੀ ਯਾਤਰਾ ਨੂੰ 10 ਸਾਲ ਦੇ ਮੁਕਾਮ ‘ਤੇ ਅਸੀਂ ਪਹੁੰਚਾ ਚੁੱਕੇ ਹਾਂ। ਸਵੱਛ ਭਾਰਤ ਮਿਸ਼ਨ ਦੀ ਇਹ ਯਾਤਰਾ, ਕਰੋੜਾਂ ਭਾਰਤੀਆਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਬੀਤੇ 10 ਸਾਲਾਂ ਵਿੱਚ ਕੋਟਿ-ਕੋਟਿ ਭਾਰਤੀਆਂ ਨੇ ਇਸ ਮਿਸ਼ਨ ਨੂੰ ਅਪਣਾਇਆ ਹੈ, ਆਪਣਾ ਮਿਸ਼ਨ ਬਣਾਇਆ ਹੈ, ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ। ਮੇਰੇ ਅੱਜ ਦੇ 10 ਸਾਲ ਦੀ ਇਸ ਯਾਤਰਾ ਦੇ ਪੜਾਵ ‘ਤੇ ਮੈਂ ਹਰ ਦੇਸ਼ਵਾਸੀ, ਸਾਡੇ ਸਫਾਈ ਮਿੱਤਰ, ਸਾਡੇ ਧਰਮਗੁਰੂ, ਸਾਡੇ ਖਿਡਾਰੀ, ਸਾਡੇ ਸੈਲਿਬ੍ਰਿਟੀ, NGOs, ਮੀਡੀਆ ਦੇ ਸਾਥੀ... ਸਾਰਿਆਂ ਦੀ ਸਰਾਹਨਾ ਕਰਦਾ ਹਾਂ,, ਭੂਰੀ-ਭੂਰੀ ਪ੍ਰਸ਼ੰਸਾ ਕਰਦਾ ਹਾਂ। ਆਪ ਸਭ ਨੇ ਮਿਲ ਕੇ ਸਵੱਛ ਭਾਰਤ ਨੂੰ ਇਤਨਾ ਵੱਡਾ ਜਨ-ਅੰਦੋਲਨ ਬਣਾ ਦਿੱਤਾ। ਮੈਂ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਸਾਬਕਾ ਰਾਸ਼ਟਰਪਤੀ ਜੀ, ਸਾਬਕਾ ਉਪ ਰਾਸ਼ਟਰਪਤੀ ਜੀ, ਉਨ੍ਹਾਂ ਨੇ ਵੀ ਸਵੱਛਤਾ ਦੀ ਹੀ ਸੇਵਾ ਇਸ ਪ੍ਰੋਗਰਾਮ ਵਿੱਚ ਸ਼੍ਰਮਦਾਨ ਕੀਤਾ, ਦੇਸ਼ ਨੂੰ ਬਹੁਤ ਵੱਡੀ ਪ੍ਰੇਰਣਾ ਦਿੱਤੀ। ਅੱਜ ਮੈਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਮਹੋਦਯ ਦਾ ਵੀ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਅੱਜ ਦੇਸ਼ ਭਰ ਵਿੱਚ ਸਵੱਛਤਾ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਹਨ। ਲੋਕ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਮੁਹੱਲਿਆਂ ਨੂੰ ਚੌਲ ਹੋਣ, ਫਲੈਟਸ ਹੋਣ, ਸੋਸਾਇਟੀ ਹੋਵੇ, ਖੁਦ ਆਗ੍ਰਹਿ ਨਾਲ ਸਾਫ ਸਫਾਈ ਕਰ ਰਹੇ ਹਨ। ਕਈ ਰਾਜਾਂ ਦੇ ਮੁੱਖ ਮੰਤਰੀ, ਮੰਤਰੀਗਣ ਅਤੇ ਦੂਸਰੇ ਜਨ ਪ੍ਰਤੀਨਿਧੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਬੀਤੇ ਪਖਵਾੜੇ ਵਿੱਚ, ਮੈਂ ਇਸੇ ਪਖਵਾੜੇ ਦੀ ਗੱਲ ਕਰਦਾ ਹਾਂ, ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੇ ਸਵੱਛਤਾ ਹੀ ਸੇਵਾ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਕਿ ਸੇਵਾ ਪਖਵਾੜਾ ਦੇ 15 ਦਿਨਾਂ ਵਿੱਚ, ਦੇਸ਼ ਭਰ ਵਿੱਚ 27 ਲੱਖ ਤੋਂ ਵੱਧ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਨਿਰੰਤਰ ਪ੍ਰਯਾਸ ਕਰਕੇ ਹੀ ਅਸੀਂ ਆਪਣੇ ਭਾਰਤ ਨੂੰ ਸਵੱਛ ਬਣਾ ਸਕਦੇ ਹਾਂ। ਮੈਂ ਸਾਰਿਆਂ ਦਾ, ਹਰੇਕ ਭਾਰਤੀ ਦਾ ਹਾਰਦਿਕ ਅਭਿਨੰਦਨ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਦਿਵਸ 2024 ਵਿੱਚ ਹਿੱਸਾ ਲਿਆ
October 02nd, 10:10 am
ਸਵੱਛਤਾ ਦੇ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ- ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ 9600 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਸਵੱਛਤਾ ਅਤੇ ਸਫ਼ਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਅਮਰੁਤ ਅਤੇ ਅਮਰੁਤ 2.0 ਰਾਸ਼ਟਰੀ ਸਵੱਛ ਗੰਗਾ ਮਿਸ਼ਨ ਅਤੇ ਗੋਬਰਧਨ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਸ ਵੀ ਸ਼ਾਮਲ ਹਨ। ਸਵੱਛਤਾ ਹੀ ਸੇਵਾ 2024 ਦਾ ਵਿਸ਼ਾ ਹੈ-‘ ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’