ਪ੍ਰਧਾਨ ਮੰਤਰੀ ਨੇ ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਨੂੰ ਮੁੜ ਸੁਰਜੀਤ ਕਰਨ ਲਈ ਜਨਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ
April 24th, 10:52 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਨੂੰ ਮੁੜ ਸੁਰਜੀਤ ਕਰਨ ਲਈ ਲੋਕਾਂ ਦੁਆਰਾ ਕੀਤੇ ਜਾਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਬਲਪੁਰ ਦੇ ਪ੍ਰਾਚੀਨ ਸੰਗ੍ਰਾਮ ਸਾਗਰ ਦੇ ਕਾਇਆਕਲਪ ਲਈ ਲੋਕਾਂ ਦਾ ਸ਼੍ਰਮਦਾਨ ਸ਼ਲਾਘਾਯੋਗ ਹੈ। ਸ਼੍ਰੀ ਮੋਦੀ ਜਬਲਪੁਰ ਦੇ ਸਾਂਸਦ ਸ਼੍ਰੀ ਰਾਕੇਸ਼ ਸਿੰਘ ਦੇ ਇੱਕ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ ਜਨ ਪ੍ਰਤੀਨਿਧੀਆਂ, ਜਬਲਪੁਰ ਦੇ ਕਲੈਕਟਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨਾਲ ਸੰਗ੍ਰਾਮ ਸਾਗਰ ਦੇ ਆਲੇ-ਦੁਆਲੇ ਦੇ ਇਲਾਕੇ ਦਾ ਸੁੰਦਰੀਕਰਣ ਕਰਨ ਲਈ ਸੰਗ੍ਰਾਮ ਸਾਗਰ ਦਾ ਨਿਰੀਖਣ ਕੀਤਾ ਸੀ।