ਮਣੀਪੁਰ ਸੰਗਈ ਫੈਸਟੀਵਲ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ ਪਾਠ
November 30th, 05:40 pm
ਕੋਰੋਨਾ ਦੇ ਚਲਦੇ ਇਸ ਵਾਰ ਦੋ ਸਾਲ ਬਾਅਦ ਸੰਗਈ ਫੈਸਟੀਵਲ ਦਾ ਆਯੋਜਨ ਹੋਇਆ। ਮੈਨੂੰ ਖੁਸ਼ੀ ਹੈ ਕਿ, ਇਹ ਆਯੋਜਨ ਪਹਿਲਾਂ ਤੋਂ ਹੋਰ ਵੀ ਅਧਿਕ ਸ਼ਾਨਦਾਰ ਸਰੂਪ ਵਿੱਚ ਸਾਹਮਣੇ ਆਇਆ। ਇਹ ਮਣੀਪੁਰ ਦੇ ਲੋਕਾਂ ਦੀ ਸਪਿਰਿਟ ਅਤੇ ਜਜ਼ਬੇ ਨੂੰ ਦਿਖਾਉਂਦਾ ਹੈ। ਵਿਸ਼ੇਸ਼ ਤੌਰ ’ਤੇ, ਮਣੀਪੁਰ ਸਰਕਾਰ ਨੇ ਜਿਸ ਤਰ੍ਹਾਂ ਇੱਕ ਵਿਆਪਕ ਵਿਜ਼ਨ ਦੇ ਨਾਲ ਇਸ ਦਾ ਆਯੋਜਨ ਕੀਤਾ, ਉਹ ਵਾਕਈ ਸ਼ਲਾਘਾਯੋਗ ਹੈ। ਮੈਂ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਜੀ ਅਤੇ ਪੂਰੀ ਸਰਕਾਰ ਦੀ ਇਸ ਦੇ ਲਈ ਸ਼ਲਾਘਾ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ ਰਾਹੀਂ ਮਣੀਪੁਰ ਸੰਗਈ ਫੈਸਟੀਵਲ ਨੂੰ ਸੰਬੋਧਨ ਕੀਤਾ
November 30th, 05:20 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਮਣੀਪੁਰ ਸੰਗਈ ਫੈਸਟੀਵਲ ਨੂੰ ਸੰਬੋਧਨ ਕੀਤਾ। ਰਾਜ ਵਿੱਚ ਸਭ ਤੋਂ ਮਹਾਨ ਤਿਉਹਾਰ ਵਜੋਂ ਮਨਾਇਆ ਜਾਣ ਵਾਲਾ ਮਣੀਪੁਰ ਸੰਗਈ ਫੈਸਟੀਵਲ ਮਣੀਪੁਰ ਨੂੰ ਇੱਕ ਵਿਸ਼ਵ ਪੱਧਰੀ ਟੂਰਿਸਟ ਸਥਾਨ ਵਜੋਂ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤਿਉਹਾਰ ਦਾ ਨਾਮ ਰਾਜ ਦੇ ਜਾਨਵਰ, ਸੰਗਈ ਦੇ ਨਾਮ 'ਤੇ ਰੱਖਿਆ ਗਿਆ ਹੈ, ਜੋ ਸਿਰਫ਼ ਮਣੀਪੁਰ ਵਿੱਚ ਪਾਇਆ ਜਾਂਦਾ ਹੈ।