ਪ੍ਰਧਾਨ ਮੰਤਰੀ 26 ਨਵੰਬਰ ਨੂੰ ਸੰਵਿਧਾਨ ਦਿਵਸ ਸਮਾਰੋਹ ’ਚ ਹਿੱਸਾ ਲੈਣਗੇ
November 24th, 05:14 pm
ਰਾਸ਼ਟਰ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਏਗਾ। ਇੱਥੇ ਵਰਨਣਯੋਗ ਹੈ ਕਿ 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ, ਜਿਸ ਲਈ 26 ਨਵੰਬਰ ਨੂੰ ‘ਸੰਵਿਧਾਨ ਦਿਵਸ’ ਮਨਾਇਆ ਜਾਂਦਾ ਹੈ। ਸੰਵਿਧਾਨ ਦਿਵਸ ਨੂੰ ਮਨਾਉਣਾ 2015 ’ਚ ਸ਼ੁਰੂ ਹੋਇਆ ਸੀ, ਜੋ ਇਸ ਇਤਿਹਾਸਿਕ ਤਰੀਕ ਦੇ ਮਹੱਤਵ ਨੂੰ ਉਚਿਤ ਮਾਨਤਾ ਦੇਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ’ਤੇ ਆਧਾਰਤ ਹੈ। ਇਸ ਦ੍ਰਿਸ਼ਟੀਕੋਣ ਦਾ ਅਧਾਰ 2010 ’ਚ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਆਯੋਜਿਤ ‘ਸੰਵਿਧਾਨ ਗੌਰਵ ਯਾਤਰਾ’ ’ਚ ਨਿਹਿਤ ਹੋ ਸਕਦਾ ਹੈ।