ਤਨਜ਼ਾਨੀਆ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ ਅਤੇ ਭਾਰਤ ਅਤੇ ਤਨਜ਼ਾਨੀਆ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦੇ ਲਾਂਚ ਦੇ ਦੌਰਾਨ ਜਾਰੀ ਸੰਯੁਕਤ ਬਿਆਨ (8-10 ਅਕਤੂਬਰ 2023)
October 09th, 06:57 pm
1. ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਸੱਦੇ ‘ਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਮਹਾਮਹਿਮ ਸਾਮੀਆ ਸੁਲੁਹੁ ਹਸਨ 8 ਤੋਂ 10 ਅਕਤੂਬਰ 2023 ਤੱਕ ਭਾਰਤ ਦੀ ਸਰਕਾਰੀ ਯਾਤਰਾ 'ਤੇ ਆਏ। ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ (H.E. President Samia Suluhu Hassan) ਦੇ ਨਾਲ ਵਿਦੇਸ਼ ਮਾਮਲੇ ਅਤੇ ਪੂਰਬ ਅਫਰੀਕੀ ਸਹਿਯੋਗ ਮੰਤਰੀ ਮਾਣਯੋਗ ਜਨਵਰੀ ਮਕਾਂਬਾ (ਐੱਮਪੀ) (Hon. January Makamba) (MP) ਸਮੇਤ ਇੱਕ ਉੱਚ ਪੱਧਰੀ ਵਫ਼ਦ ਭਾਰਤ ਆਇਆ। ਇਸ ਵਿੱਚ ਵਿਭਿੰਨ ਖੇਤਰਾਂ ਦੇ ਮੈਂਬਰ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਤਨਜ਼ਾਨੀਆ ਕਾਰੋਬਾਰੀ ਸਮੁਦਾਇ (Tanzania Business Community) ਦੇ ਮੈਂਬਰ ਭੀ ਸ਼ਾਮਲ ਸਨ।ਤਨਜ਼ਾਨੀਆ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ
October 09th, 12:00 pm
ਤਨਜ਼ਾਨੀਆ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਕਿੰਤੂ ਉਹ ਭਾਰਤ ਅਤੇ ਭਾਰਤ ਦੇ ਲੋਕਾਂ ਨਾਲ ਲੰਬੇ ਅਰਸੇ ਤੋਂ ਜੁੜੇ ਹੋਏ ਹਨ।