ਐੱਸਸੀਓ ਸਮਿਟ ਸਮੇਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

September 16th, 01:30 pm

ਅੱਜ, ਜਦੋਂ ਪੂਰਾ ਵਿਸ਼ਵ ਮਹਾਮਾਰੀ ਦੇ ਬਾਅਦ ਆਰਥਿਕ ਰਿਕਵਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, SCO ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। SCO ਦੇ ਮੈਂਬਰ ਦੇਸ਼ ਗਲੋਬਲ GDP ਵਿੱਚ ਲਗਭਗ 30 ਪ੍ਰਤੀਸ਼ਤ ਦਾ ਯੋਗਦਾਨ ਦਿੰਦੇ ਹਨ, ਅਤੇ ਵਿਸ਼ਵ ਦੀ 40 ਪ੍ਰਤੀਸ਼ਤ ਜਨਸੰਖਿਆ ਵੀ SCO ਦੇਸ਼ਾਂ ਵਿੱਚ ਨਿਵਾਸ ਕਰਦੀ ਹੈ। ਭਾਰਤ SCO ਮੈਂਬਰਾਂ ਦੇ ਦਰਮਿਆਨ ਅਧਿਕ ਸਹਿਯੋਗ ਅਤੇ ਆਪਸੀ ਵਿਸ਼ਵਾਸ ਦਾ ਸਮਰਥਨ ਕਰਦਾ ਹੈ। ਮਹਾਮਾਰੀ ਅਤੇ ਯੂਕ੍ਰੇਨ ਦੇ ਸੰਕਟ ਨਾਲ ਗਲੋਬਲ ਸਪਲਾਈ ਚੇਨਸ ਵਿੱਚ ਕਈ ਰੁਕਾਵਟਾਂ ਉਤਪੰਨ ਹੋਈਆਂ, ਜਿਸ ਦੇ ਕਾਰਨ ਪੂਰਾ ਵਿਸ਼ਵ ਅਭੂਤਪੂਰਵ ਊਰਜਾ ਅਤੇ ਅਨਾਜ ਸੰਕਟ ਦਾ ਸਾਹਮਣਾ ਕਰ ਰਿਹਾ ਹੈ। SCO ਨੂੰ ਸਾਡੇ ਖੇਤਰ ਵਿੱਚ ਭਰੋਸੇਯੋਗ, ਰੈਜ਼ਿਲਿਐਂਟ ਅਤੇ persified ਸਪਲਾਈ ਚੇਨਸ ਵਿਕਸਿਤ ਕਰਨ ਦੇ ਲਈ ਪ੍ਰਯਤਨ ਕਰਨੇ ਚਾਹੀਦੇ ਹਨ। ਇਸ ਦੇ ਲਈ ਬਿਹਤਰ connectivity ਦੀ ਜ਼ਰੂਰਤ ਤਾਂ ਹੋਵੇਗੀ ਹੀ, ਨਾਲ ਹੀ ਇਹ ਵੀ ਮਹੱਤਵਪੂਰਨ ਹੋਵੇਗਾ ਕਿ ਅਸੀਂ ਸਾਰੇ ਇੱਕ ਦੂਸਰੇ ਨੂੰ transit ਦਾ ਪੂਰਾ ਅਧਿਕਾਰ ਦੇਈਏ।

ਪ੍ਰਧਾਨ ਮੰਤਰੀ ਐੱਸੀਓ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਸਮਰਕੰਦ ਪਹੁੰਚੇ

September 15th, 10:01 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸ਼ਾਮ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਸ਼ਾਵਕਤ ਮਿਰਜ਼ਿਯੋਯੇਵ ਦੇ ਸੱਦੇ ’ਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ (ਪਰਿਸ਼ਦ) ਦੀ 22ਵੀਂ ਬੈਠਕ ਵਿੱਚ ਹਿੱਸਾ ਲੈਣ ਦੇ ਲਈ ਉਜ਼ਬੇਕਿਸਤਾਨ ਦੇ ਸਮਰਕੰਦ ਪਹੁੰਚ ਗਏ ਹਨ।

ਪ੍ਰਧਾਨ ਮੰਤਰੀ ਦਾ ਆਪਣੀ ਉਜ਼ਬੇਕਿਸਤਾਨ ਯਾਤਰਾ ਤੋਂ ਪਹਿਲਾਂ ਰਵਾਨਗੀ ਬਿਆਨ

September 15th, 02:15 pm

ਮੈਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸ਼ਾਵਕਤ ਮਿਰਜ਼ਿਯੋਯੇਵ (Shavkat Mirziyoyev) ਦੇ ਸੱਦੇ ’ਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ (ਪਰਿਸ਼ਦ) ਦੀ ਬੈਠਕ ਵਿੱਚ ਹਿੱਸਾ ਲੈਣ ਦੇ ਲਈ ਸਮਰਕੰਦ ਦਾ ਦੌਰਾ ਕਰਾਂਗਾ।