ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੇ ਮੌਕੇ ‘ਤੇ ਦਿੱਤੇ ਹੋਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

November 12th, 03:00 pm

ਮਾਂ ਭਾਰਤੀ ਦੇ ਜੈਘੋਸ਼ ਦੀ ਇਹ ਗੂੰਜ, ਭਾਰਤੀ ਸੈਨਾਵਾਂ ਅਤੇ ਸੁਰੱਖਿਆ ਬਲਾਂ ਦੇ ਪਰਾਕ੍ਰਮ ਦਾ ਇਹ ਉਦਘੋਸ਼, ਇਤਿਹਾਸਿਕ ਧਰਤੀ, ਅਤੇ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ। ਇਹ ਅਦਭੁਤ ਸੰਯੋਗ ਹੈ, ਇਹ ਅਦਭੁਤ ਮਿਲਾਪ ਹੈ। ਸੰਤੋਖ ਅਤੇ ਆਨੰਦ ਨਾਲ ਭਰ ਦੇਣ ਵਾਲਾ ਇਹ ਪਲ ਮੇਰੇ ਲਈ ਵੀ, ਤੁਹਾਡੇ ਲਈ ਵੀ ਅਤੇ ਦੇਸ਼ਵਾਸੀਆਂ ਦੇ ਲਈ ਵੀ ਦੀਵਾਲੀ ਵਿੱਚ ਨਵਾਂ ਪ੍ਰਕਾਸ਼ ਪਹੁੰਚਾਏਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਸਾਰੇ ਦੇਸ਼ਵਾਸੀਆਂ ਨੂੰ ਸੀਮਾ ਪਾਰ ਤੋਂ, ਆਖਿਰੀ ਪਿੰਡ ਤੋਂ ਜਿਸ ਨੂੰ ਮੈਂ ਹੁਣ ਪਹਿਲਾਂ ਪਿੰਡ ਕਹਿੰਦਾ ਹਾਂ, ਉੱਥੇ ਤੈਨਾਤ ਸਾਡੇ ਸੁਰੱਖਿਆ ਬਲ ਦੇ ਸਾਥੀਆਂ ਦੇ ਨਾਲ ਜਦੋਂ ਦੀਵਾਲੀ ਮਨਾ ਰਿਹਾ ਹਾਂ, ਤਾਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਇਹ ਵਧਾਈ ਵੀ ਬਹੁਤ ਸਪੈਸ਼ਲ ਹੋ ਜਾਂਦੀ ਹੈ। ਦੇਸ਼ਵਾਸੀਆਂ ਨੂੰ ਮੇਰੀ ਬਹੁਤ-ਬਹੁਤ ਵਧਾਈ, ਦੀਵਾਲੀ ਦੀਆਂ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿੱਚ ਬਹਾਦਰ ਜਵਾਨਾਂ ਨਾਲ ਦੀਵਾਲੀ ਮਨਾਈ

November 12th, 02:31 pm

ਆਪਣੇ ਤਜ਼ਰਬੇ ਨੂੰ ਬਿਆਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਉਹਾਰ ਉੱਥੇ ਹੁੰਦਾ ਹੈ ਜਿੱਥੇ ਪਰਿਵਾਰ ਹੁੰਦਾ ਹੈ ਅਤੇ ਸਰਹੱਦ ਦੀ ਸੁਰੱਖਿਆ ਲਈ ਤਿਉਹਾਰ ਵਾਲੇ ਦਿਨ ਪਰਿਵਾਰ ਤੋਂ ਦੂਰ ਰਹਿਣ ਦੀ ਸਥਿਤੀ ਨੂੰ ਡਿਊਟੀ ਪ੍ਰਤੀ ਸਮਰਪਣ ਦਾ ਸਿਖਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਨੂੰ ਆਪਣਾ ਪਰਿਵਾਰ ਸਮਝਣ ਦੀ ਭਾਵਨਾ ਸੁਰੱਖਿਆ ਕਰਮੀਆਂ ਨੂੰ ਮਕਸਦ ਦੀ ਭਾਵਨਾ ਦਿੰਦੀ ਹੈ। ਉਨ੍ਹਾਂ ਕਿਹਾ “ਦੇਸ਼ ਇਸ ਲਈ ਤੁਹਾਡਾ ਆਭਾਰੀ ਅਤੇ ਰਿਣੀ ਹੈ। ਇਸੇ ਲਈ ਹਰ ਘਰ ਵਿੱਚ ਤੁਹਾਡੀ ਸੁਰੱਖਿਆ ਲਈ ਇੱਕ 'ਦੀਆ' ਜਗਾਇਆ ਜਾਂਦਾ ਹੈ।” ਉਨ੍ਹਾਂ ਅੱਗੇ ਕਿਹਾ “ਜਿੱਥੇ ਜਵਾਨ ਤੈਨਾਤ ਹਨ, ਉਹ ਜਗ੍ਹਾ ਮੇਰੇ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ ਹੈ। ਜਿੱਥੇ ਵੀ ਤੁਸੀਂ ਹੋ, ਉਥੇ ਹੀ ਮੇਰਾ ਤਿਉਹਾਰ ਹੈ। ਇਹ ਸ਼ਾਇਦ 30-35 ਸਾਲਾਂ ਤੋਂ ਇਵੇਂ ਹੀ ਚੱਲ ਰਿਹਾ ਹੈ।”

ਭਾਰਤ ਦੇ ਪਹਿਲੇ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਕੌਰੀਡੋਰ ਦੇ ਉਦਘਾਟਨ ਅਤੇ ਨਮੋ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 20th, 04:35 pm

ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ, ਊਰਜਾਵਾਨ ਮੁੱਖ ਮੰਤਰੀ ਭਾਈ ਯੋਗੀ ਆਦਿੱਤਯਨਾਥ ਜੀ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੈਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, ਵੀ ਕੇ ਸਿੰਘ ਜੀ, ਕੌਸ਼ਲ ਕਿਸ਼ੋਰ ਜੀ, ਹੋਰ ਸਾਰੇ ਸੀਨੀਅਰ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਰਿਵਾਰਜਨੋਂ।

ਪ੍ਰਧਾਨ ਮੰਤਰੀ ਨੇ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਭਾਰਤ ਦੇ ਪਹਿਲੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਦੀ ਸ਼ੁਰੂਆਤ ਕੀਤੀ

October 20th, 12:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼, ਗਾਜ਼ੀਆਬਾਦ ਵਿੱਚ ਸਾਹਿਬਾਬਾਦ ਰੈਪਿਡਐਕਸ ਸਟੇਸ਼ਨ ਵਿਖੇ ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਾਹਿਬਾਬਾਦ ਨੂੰ ਦੁਹਾਈ ਡਿਪੂ ਨਾਲ ਜੋੜਨ ਵਾਲੀ ਨਮੋ ਭਾਰਤ ਰੈਪਿਡਐਕਸ ਟ੍ਰੇਨ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਭਾਰਤ ਵਿੱਚ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਬੰਗਲੁਰੂ ਮੈਟਰੋ ਦੇ ਪੂਰਬ-ਪੱਛਮੀ ਕੋਰੀਡੋਰ ਦੇ ਦੋ ਹਿੱਸੇ ਰਾਸ਼ਟਰ ਨੂੰ ਸਮਰਪਿਤ ਕੀਤੇ।