
ਪ੍ਰਧਾਨ ਮੰਤਰੀ ਦੇ ਘਾਨਾ ਗਣਰਾਜ ਦੀ ਸੰਸਦ ਨੂੰ ਸੰਬੋਧਨ ਦਾ ਮੂਲ-ਪਾਠ
July 03rd, 03:45 pm
ਘਾਨਾ ਵਿੱਚ ਹੋਣਾ ਮੇਰੇ ਲਈ ਸੁਭਾਗ ਦੀ ਬਾਤ ਹੈ- ਇੱਕ ਐਸੀ ਭੂਮੀ ਜੋ ਲੋਕਤੰਤਰ, ਗਰਿਮਾ ਅਤੇ ਲਚੀਲੇਪਣ ਦੀ ਭਾਵਨਾ ਫੈਲਾਉਂਦੀ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ, ਮੈਂ ਆਪਣੇ ਨਾਲ 1.4 ਬਿਲੀਅਨ ਭਾਰਤੀਆਂ ਦੀ ਸਦਭਾਵਨਾ ਅਤੇ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਘਾਨਾ ਦੀ ਸੰਸਦ ਨੂੰ ਸੰਬੋਧਨ ਕੀਤਾ
July 03rd, 03:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਘਾਨਾ ਦੀ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਐਸਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਸੰਸਦ ਦੇ ਸਪੀਕਰ, ਮਾਣਯੋਗ ਸ਼੍ਰੀ ਅਲਬਾਨ ਕਿੰਗਸਫੋਰਡ ਸੁਮਾਨਾ ਬਾਗਬਿਨ (Speaker of Parliament, Hon’ble Alban Kingsford Sumana Bagbin) ਦੁਆਰਾ ਬੁਲਾਏ ਗਏ ਇਸ ਸੈਸ਼ਨ ਵਿੱਚ ਦੋਹਾਂ ਦੇਸ਼ਾਂ ਦੇ ਸੰਸਦ ਮੈਂਬਰ, ਸਰਕਾਰੀ ਅਧਿਕਾਰੀ ਅਤੇ ਵਿਸ਼ਿਸ਼ਟ ਮਹਿਮਾਨ ਸ਼ਾਮਲ ਹੋਏ। ਇਹ ਸੰਬੋਧਨ ਭਾਰਤ-ਘਾਨਾ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪਲ ਸੀ, ਜੋ ਦੋਹਾਂ ਦੇਸ਼ਾਂ ਨੂੰ ਇਕਜੁੱਟ ਕਰਨ ਵਾਲੇ ਪਰਸਪਰ ਸਨਮਾਨ ਅਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।
ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਆਚਾਰੀਆਂ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 28th, 11:15 am
ਅੱਜ ਅਸੀਂ ਸਾਰੇ ਭਾਰਤ ਦੀ ਆਧਿਆਤਮ ਪਰੰਪਰਾ ਦੇ ਇੱਕ ਮਹੱਤਵਪੂਰਣ ਮੌਕੇ ਦੇ ਸਾਕਸ਼ੀ ਬਣ ਰਹੇ ਹਾਂ। ਪੂਜਯ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ, ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਪੁਣਯ ਪਰਵ, ਉਨ੍ਹਾਂ ਦੀਆਂ ਅਮਰ ਪ੍ਰੇਰਣਾਵਾਂ ਨਾਲ ਭਰਿਆ ਇਹ ਪ੍ਰੋਗਰਾਮ, ਇੱਕ ਅਭੂਤਪੂਰਵ ਪ੍ਰੇਰਕ ਵਾਤਾਵਰਣ ਦਾ ਨਿਰਮਾਣ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਸ ਪ੍ਰਬੰਧ ਵਿੱਚ ਇੱਥੇ ਮੌਜੂਦ ਲੋਕਾਂ ਦੇ ਨਾਲ ਹੀ, ਲੱਖਾਂ ਲੋਕ ਔਨਲਾਈਨ ਵਿਵਸਥਾ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹਨ। ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ, ਮੈਨੂੰ ਇੱਥੇ ਆਉਣ ਦਾ ਮੌਕੇ ਦੇਣ ਲਈ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ
June 28th, 11:01 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰਤ ਦੀ ਅਧਿਆਤਮਿਕ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣ ਰਿਹਾ ਹੈ, ਅਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਸ਼ਤਾਬਦੀ ਸਮਾਰੋਹ ਦੀ ਪਵਿੱਤਰਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਚਾਰਿਆ ਦੀ ਅਮਰ ਪ੍ਰੇਰਨਾ ਨਾਲ ਭਰਪੂਰ ਇਹ ਸਮਾਗਮ ਇੱਕ ਅਸਾਧਾਰਣ ਅਤੇ ਉਤਸ਼ਾਹਜਨਕ ਮਾਹੌਲ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।140 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਅਤੇ ਸਮੂਹਿਕ ਭਾਗੀਦਾਰੀ ਦੇ ਬਲ ‘ਤੇ ਦੇਸ਼ ਨੇ ਸੁਸ਼ਾਸਨ ਅਤੇ ਪਰਿਵਰਤਨ 'ਤੇ ਸਪਸ਼ਟ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਹਨ: ਪ੍ਰਧਾਨ ਮੰਤਰੀ
June 09th, 09:40 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਡੀਏ (NDA) ਸਰਕਾਰ ਦੇ ਪਿਛਲੇ 11 ਵਰ੍ਹਿਆਂ ਦੇ ਕਾਰਜਕਾਲ ਵਿੱਚ ਭਾਰਤ ਵਿੱਚ ਆਏ ਜ਼ਿਕਰਯੋਗ ਪਰਿਵਰਤਨ ‘ਤੇ ਪ੍ਰਕਾਸ਼ ਪਾਇਆ ਹੈ।ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਦੇ ਲਾਂਚ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
May 29th, 06:45 pm
ਅੱਜ ਭਗਵਾਨ ਜਗਨਨਾਥ ਜੀ ਦੇ ਅਸ਼ੀਰਵਾਦ ਨਾਲ ਦੇਸ਼ ਦੇ ਕਿਸਾਨਾਂ ਦੇ ਲਈ ਬਹੁਤ ਬੜਾ ਅਭਿਯਾਨ ਸ਼ੁਰੂ ਹੋ ਰਿਹਾ ਹੈ। ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ (Viksit Krishi Sankalp Abhiyan) ਆਪਣੇ ਆਪ ਵਿੱਚ ਇਹ ਇੱਕ ਅਨੋਖੀ ਪਹਿਲ ਹੈ। ਮੌਨਸੂਨ ਦਸਤਕ ਦੇ ਰਿਹਾ ਹੈ, ਖਰੀਫ਼ ਦੇ ਮੌਸਮ ਦੀ ਤਿਆਰੀ ਹੈ ਅਤੇ ਅਜਿਹੇ ਵਿੱਚ ਆਉਣ ਵਾਲੇ 12 ਤੋਂ 15 ਦਿਨ ਤੱਕ ਦੇਸ਼ ਦੇ ਵਿਗਿਆਨੀਆਂ ਦੀਆਂ, ਐਕਸਪਰਟਸ ਦੀਆਂ, ਅਧਿਕਾਰੀਆਂ ਦੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਦੀਆਂ 2 ਹਜ਼ਾਰ ਤੋਂ ਅਧਿਕ ਟੋਲੀਆਂ, 2 ਹਜ਼ਾਰ ਤੋਂ ਅਧਿਕ ਟੀਮਾਂ ਪਿੰਡ-ਪਿੰਡ ਜਾ ਰਹੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ (Viksit Krishi Sankalp Abhiyan) ਨੂੰ ਸੰਬੋਧਨ ਕੀਤਾ
May 29th, 06:44 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ (Viksit Krishi Sankalp Abhiyan) ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ, ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ (Viksit Krishi Sankalp Abhiyan) ਦੀ ਸ਼ੁਰੂਆਤ ਕਿਸਾਨਾਂ ਦੇ ਲਈ ਇੱਕ ਮਹੱਤਵਪੂਰਨ ਪਹਿਲ ਹੈ ਅਤੇ ਖੇਤੀਬਾੜੀ ਦੇ ਵਿਕਾਸ ਨੂੰ ਸਮਰਥਨ ਦੇਣ ਦਾ ਇੱਕ ਅਨੂਠਾ ਪ੍ਰਯਾਸ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਨਸੂਨ ਨਜ਼ਦੀਕ ਆਉਣ ਅਤੇ ਖਰੀਫ਼ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋਣ ਦੇ ਨਾਲ, ਅਗਲੇ 12 ਤੋਂ 15 ਦਿਨਾਂ ਵਿੱਚ ਵਿਗਿਆਨੀਆਂ, ਮਾਹਰਾਂ, ਅਧਿਕਾਰੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਬਣੇ 2000 ਦਲ 700 ਤੋਂ ਅਧਿਕ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਪਿੰਡਾਂ ਦੇ ਲੱਖਾਂ ਕਿਸਾਨਾਂ ਨਾਲ ਸੰਪਰਕ ਕਰਨਗੇ। ਉਨ੍ਹਾਂ ਨੇ ਸਾਰੇ ਕਿਸਾਨਾਂ ਅਤੇ ਇਨ੍ਹਾਂ ਦਲਾਂ ਵਿੱਚ ਸ਼ਾਮਲ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਸਵੀਕਾਰ ਕੀਤਾ।From the land of Sindoor Khela, India showcased its strength through Operation Sindoor: PM Modi in Alipurduar, West Bengal
May 29th, 02:00 pm
PM Modi addressed a public meeting in Alipurduar, West Bengal. He ignited the spirit of the people urging them to take charge of shaping a prosperous future for Bengal & India. He lambasted the TMC for shielding corrupt leaders and appealed to the people to reject TMC. The PM invoked the Bengal’s spirit by saying “From the land of Sindoor Khela, India showcased its strength through Operation Sindoor.”PM Modi rallies in Alipurduar, West Bengal with a resounding Call to Action
May 29th, 01:40 pm
PM Modi addressed a public meeting in Alipurduar, West Bengal. He ignited the spirit of the people urging them to take charge of shaping a prosperous future for Bengal & India. He lambasted the TMC for shielding corrupt leaders and appealed to the people to reject TMC. The PM invoked the Bengal’s spirit by saying “From the land of Sindoor Khela, India showcased its strength through Operation Sindoor.”ਪੱਛਮ ਬੰਗਾਲ ਦੇ ਅਲੀਪੁਰਦੁਆਰ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 29th, 01:30 pm
ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਸੁਕਾਂਤਾ ਮਜੂਮਦਾਰ ਜੀ, ਪੱਛਮ ਬੰਗਾਲ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ, ਸੁਵੇਂਦੁ ਅਧਿਕਾਰੀ ਜੀ, ਅਲੀਪੁਰਦੁਆਰ ਦੇ ਮਕਬੂਲ ਸਾਂਸਦ ਭਾਈ ਮਨੋਜ ਤਿੱਗਾ ਜੀ, ਹੋਰ ਸਾਂਸਦ, ਵਿਧਾਇਕ ਅਤੇ ਬੰਗਾਲ ਦੇ ਮੇਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮ ਬੰਗਾਲ ਦੇ ਅਲੀਪੁਰਦੁਆਰ ਵਿੱਚ 1010 ਕਰੋੜ ਰੁਪਏ ਦੋਂ ਅਧਿਕ ਦੀ ਲਾਗਤ ਵਾਲੇ ਸਿਟੀ ਗੈਸ ਵੰਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
May 29th, 01:20 pm
ਭਾਰਤ ਵਿੱਚ ਸਿਟੀ ਗੈਸ ਡ੍ਰਿਸਟ੍ਰੀਬਿਊਸ਼ਨ (ਸੀਜੀਡੀ-CGD) ਨੈੱਟਵਰਕ ਦੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਅਲੀਪੁਰਦੁਆਰ ਵਿੱਚ ਸੀਜੀਡੀ ਪ੍ਰੋਜੈਕਟ ਦਾ ਨੀਂਹ ਪੱਥੜ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅਲੀਪੁਰਦੁਆਰ ਦੀ ਇਤਿਹਾਸਿਕ ਧਰਤੀ ਤੋਂ ਪੱਛਮ ਬੰਗਾਲ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਖੇਤਰ ਦੇ ਸਮ੍ਰਿੱਧ ਸੱਭਿਆਚਾਰਕ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਖੇਤਰ ਨਾ ਕੇਵਲ ਆਪਣੀ ਸੀਮਾਵਾਂ ਦੁਆਰਾ ਬਲਕਿ ਆਪਣੀਆਂ ਗਹਿਰੀਆਂ ਪਰੰਪਰਾਵਾਂ ਅਤੇ ਸਬੰਧਾਂ ਦੁਆਰਾ ਭੀ ਪਹਿਚਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਲੀਪੁਰਦੁਆਰ ਦੀ ਸੀਮਾ ਭੂਟਾਨ ਨਾਲ ਲਗਦੀ ਹੈ, ਜਦਕਿ ਅਸਾਮ ਦੂਸਰੀ ਤਰਫ਼ ਇਸ ਦਾ ਸੁਆਗਤ ਕਰਦਾ ਹੈ, ਜਿਸ ਦੇ ਦੋਨੋਂ ਤਰਫ਼ ਜਲਪਾਈਗੁਡੀ ਦੀ ਕੁਦਰਤੀ ਸੁੰਦਰਤਾ ਅਤੇ ਕੂਚ ਬਿਹਾਰ ਦਾ ਗੌਰਵ ਹੈ ਜੋ ਇਸ ਖੇਤਰ ਦਾ ਅਭਿੰਨ ਅੰਗ ਹੈ। ਉਨ੍ਹਾਂ ਨੇ ਬੰਗਾਲ ਦੀ ਵਿਰਾਸਤ ਅਤੇ ਏਕਤਾ ਵਿੱਚ ਇਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਇਸ ਸਮ੍ਰਿੱਧ ਭੂਮੀ ਦੀ ਯਾਤਰਾ ਕਰਨ ‘ਤੇ ਆਪਣਾ ਸੁਭਾਗ ਵਿਅਕਤ ਕੀਤਾ।ਸਿੱਕਿਮ@50 ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 29th, 10:00 am
ਸਿੱਕਿਮ ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ ਜੀ, ਰਾਜ ਦੇ ਲੋਕਪ੍ਰਿਯ ਮੁੱਖ ਮੰਤਰੀ, ਮੇਰੇ ਮਿੱਤਰ ਪ੍ਰੇਮ ਸਿੰਘ ਤਮਾਂਗ ਜੀ, ਸੰਸਦ ਵਿੱਚ ਮੇਰੇ ਸਾਥੀ ਦੋਰਜੀ ਸ਼ੇਰਿੰਗ ਲੇਪਚਾ ਜੀ, ਡਾ. ਇੰਦਰਾ ਹਾਂਗ ਸੁੱਬਾ ਜੀ, ਉਪਸਥਿਤ ਹੋਰ ਜਨਪ੍ਰਤੀਨਿਧੀਗਣ, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਸਿੱਕਿਮ@50’ ਸਮਾਰੋਹ ਨੂੰ ਸੰਬੋਧਨ ਕੀਤਾ
May 29th, 09:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿੱਕਿਮ ਦੀ ਰਾਜਧਾਨੀ ਗੰਗਟੋਕ ਵਿੱਚ ‘ਸਿੱਕਿਮ@50’ ਪ੍ਰੋਗਰਾਮ ਨੂੰ ਸਬੰਧੋਨ ਕੀਤਾ। ਪ੍ਰੋਗਰਾਮ ਦਾ ਵਿਸ਼ਾ ਸੀ ‘ਪ੍ਰਗਤੀ ਦੇ ਨਾਲ ਉਦੇਸ਼ ਜੁੜਿਆ ਹੋਵੇ ਤਾਂ ਪ੍ਰਕਿਰਤੀ ਵਿਕਾਸ ਦਾ ਦੁਆਰ ਖੋਲ੍ਹ ਦਿੰਦੀ ਹੈ’। ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਿੱਕਿਮ ਨਿਵਾਸੀਆਂ ਨੂੰ ਸਿੱਕਿਮ ਰਾਜ ਬਣਨ ਦੀ 50ਵੀਂ ਵਰ੍ਹੇਗੰਢ ਦੇ ਇਸ ਵਿਸ਼ੇਸ਼ ਦਿਨ ‘ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਲੋਕਾਂ ਦੇ ਜ਼ੋਸ਼, ਊਰਜਾ ਅਤੇ ਉਤਸ਼ਾਹ ਨੂੰ ਵਿਅਕਤੀਗਤ ਤੌਰ ‘ਤੇ ਦੇਖਣਾ ਚਾਹੁੰਦੇ ਸਨ, ਲੇਕਿਨ ਖਰਾਬ ਮੌਸਮ ਦੇ ਕਾਰਨ ਉਹ ਉਪਸਥਿਤ ਨਹੀਂ ਹੋ ਸਕੇ। ਉਨ੍ਹਾਂ ਨੇ ਨਿਕਟ ਭਵਿੱਖ ਵਿੱਚ ਸਿੱਕਿਮ ਆਉਣ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਅਤੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪਿਛਲੇ 50 ਵਰ੍ਹਿਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਉਨ੍ਹਾਂ ਨੇ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਦੇ ਲਈ ਸਿੱਕਿਮ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇੱਕ ਵਾਰ ਫਿਰ ਸਿੱਕਿਮ ਨਿਵਾਸੀਆਂ ਨੂੰ ਉਨ੍ਹਾਂ ਦੇ ਰਾਜ ਬਣਨ ਦੇ ਗੋਲਡਨ ਜੁਬਲੀ ਸਮਾਰੋਹ ‘ਤੇ ਵਧਾਈਆਂ ਦਿੱਤੀਆਂ।ਗਾਂਧੀਨਗਰ ਵਿੱਚ ਗੁਜਰਾਤ ਸ਼ਹਿਰੀ ਵਿਕਾਸ ਕਹਾਣੀ ਦੇ 20 ਸਾਲਾਂ ਦੇ ਸਮਾਰੋਹ (celebrations of 20 years of Gujarat Urban Growth Story) ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 27th, 11:30 am
ਮੈਂ ਦੋ ਦਿਨ ਤੋਂ ਗੁਜਰਾਤ ਵਿੱਚ ਹਾਂ। ਕੱਲ੍ਹ ਮੈਨੂੰ ਵਡੋਦਰਾ, ਦਾਹੋਦ, ਭੁਜ , ਅਹਿਮਦਾਬਾਦ ਅਤੇ ਅੱਜ ਸੁਬ੍ਹਾ-ਸੁਬ੍ਹਾ ਗਾਂਧੀ ਨਗਰ, ਮੈਂ ਜਿੱਥੇ-ਜਿੱਥੇ ਗਿਆ, ਐਸਾ ਲਗ ਰਿਹਾ ਹੈ, ਦੇਸਭਗਤੀ ਦਾ ਜਵਾਬ ਗਰਜਨਾ ਕਰਦਾ ਸਿੰਦੁਰਿਯਾ ਸਾਗਰ, ਸਿੰਦੁਰਿਯਾ ਸਾਗਰ ਦੀ ਗਰਜਨਾ ਅਤੇ ਲਹਿਰਾਉਂਦਾ ਤਿਰੰਗਾ, ਜਨ-ਮਨ ਦੇ ਹਿਰਦੇ ਵਿੱਚ ਮਾਤਭੂਮੀ ਦੇ ਪ੍ਰਤੀ ਅਪਾਰ ਪ੍ਰੇਮ, ਇੱਕ ਐਸਾ ਨਜ਼ਾਰਾ ਸੀ, ਇੱਕ ਐਸਾ ਦ੍ਰਿਸ਼ ਸੀ ਅਤੇ ਇਹ ਸਿਰਫ਼ ਗੁਜਰਾਤ ਵਿੱਚ ਨਹੀਂ, ਹਿੰਦੁਸਤਾਨ ਦੇ ਕੋਣੇ-ਕੋਣੇ ਵਿੱਚ ਹੈ। ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹੈ। ਸਰੀਰ ਕਿਤਨਾ ਹੀ ਤੰਦਰੁਸਤ ਕਿਉਂ ਨਾ ਹੋਵੇ, ਲੇਕਿਨ ਅਗਰ ਇੱਕ ਕੰਡਾ ਚੁਭਦਾ ਹੈ, ਤਾਂ ਪੂਰਾ ਸਰੀਰ ਪਰੇਸ਼ਾਨ ਰਹਿੰਦਾ ਹੈ। ਹੁਣ ਅਸੀਂ ਤੈ ਕਰ ਲਿਆ ਹੈ, ਉਸ ਕੰਡੇ ਨੂੰ ਕੱਢ ਕੇ ਰਹਾਂਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਦੇ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ
May 27th, 11:09 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਪਿਛਲੇ 20 ਵਰ੍ਹਿਆਂ ਦੇ ਦੌਰਾਨ ਗੁਜਰਾਤ ਸ਼ਹਿਰੀ ਵਿਕਾਸ ‘ਤੇ ਕੇਂਦ੍ਰਿਤ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ 'ਤੇ, ਉਨ੍ਹਾਂ ਨੇ ਸ਼ਹਿਰੀ ਵਿਕਾਸ ਵਰ੍ਹੇ 2005 ਦੇ 20 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2025 ਦੀ ਸ਼ੁਰੂਆਤ ਕੀਤੀ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਦਿਨਾਂ ਦੌਰਾਨ ਵਡੋਦਰਾ, ਦਾਹੋਦ, ਭੁਜ, ਅਹਿਮਦਾਬਾਦ ਅਤੇ ਗਾਂਧੀਨਗਰ ਦੀ ਆਪਣੀ ਯਾਤਰਾ ਦੌਰਾਨ, ਉਹ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦੀ ਗਰਜ ਅਤੇ ਤਿਰੰਗੇ ਲਹਿਰਾਉਣ ਦੇ ਨਾਲ ਦੇਸ਼ ਭਗਤੀ ਦੇ ਜੋਸ਼ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦੇਖਣ ਵਾਲਾ ਦ੍ਰਿਸ਼ ਸੀ ਅਤੇ ਇਹ ਭਾਵਨਾ ਸਿਰਫ਼ ਗੁਜਰਾਤ ਵਿੱਚ ਹੀ ਨਹੀਂ, ਬਲਕਿ ਭਾਰਤ ਦੇ ਹਰ ਕੋਣੇ ਅਤੇ ਹਰ ਭਾਰਤੀ ਦੇ ਦਿਲ ਵਿੱਚ ਸੀ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਨੇ ਆਤੰਕਵਾਦ ਦੇ ਕੰਡੇ ਨੂੰ ਕੱਢਣ ਦਾ ਮਨ ਬਣਾ ਲਿਆ ਸੀ ਅਤੇ ਇਹ ਪੂਰੀ ਦ੍ਰਿੜ੍ਹਤਾ ਨਾਲ ਕੀਤਾ ਗਿਆ।ਬਿਹਾਰ ਦੇ ਮਧੂਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਪ੍ਰੋਗਰਾਮ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 24th, 12:00 pm
ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ, ਤੁਸੀ ਜਿੱਥੇ ਹੋ ਉੱਥੇ, ਆਪਣੇ ਸਥਾਨ ‘ਤੇ ਬੈਠੇ ਰਹਿ ਕਰਕੇ ਹੀ, ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੈ, ਬੈਠ ਕੇ ਹੀ 22 ਤਾਰੀਖ ਨੂੰ ਜਿਨ੍ਹਾਂ ਪਰਿਵਾਰਜਨਾਂ ਨੂੰ ਅਸੀਂ ਗੁਆਇਆ ਹੈ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਪਲ ਅਸੀਂ ਆਪਣੇ ਸਥਾਨ ‘ਤੇ ਬੈਠ ਕਰਕੇ ਹੀ, ਮੌਨ ਵਰਤ ਕਰਕੇ ਆਪਣੇ-ਆਪਣੇ ਈਸ਼ਟ ਦੇਵ ਨੂੰ ਯਾਦ ਕਰਦੇ ਹੋਏ, ਉਨ੍ਹਾਂ ਸਾਰੀਆਂ ਨੂੰ ਸ਼ਰਧਾਂਜਲੀ ਦੇਵਾਂਗੇ, ਉਸ ਤੋਂ ਬਾਅਦ ਮੈਂ ਅੱਜ ਆਪਣੀ ਗੱਲ ਸ਼ੁਰੂ ਕਰਾਂਗਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਬਿਹਾਰ ਦੇ ਮਧੂਬਨੀ ਵਿੱਚ 13,480 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ
April 24th, 11:50 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਬਿਹਾਰ ਦੇ ਮਧੂਬਨੀ ਵਿੱਚ 13,480 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਲੋਕਾਂ ਨੂੰ 22 ਅਪ੍ਰੈਲ, 2025 ਨੂੰ ਪਹਿਲਗਾਮ ਵਿੱਚ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਮੌਨ ਰੱਖਣ ਅਤੇ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਪੂਰਾ ਦੇਸ਼ ਮਿਥਿਲਾ ਅਤੇ ਬਿਹਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਵਿਕਾਸ ਦੇ ਉਦੇਸ਼ ਨਾਲ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਜਲੀ, ਰੇਲਵੇ ਅਤੇ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਇਹ ਪਹਿਲਾਂ ਬਿਹਾਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਗੀਆਂ । ਉਨ੍ਹਾਂ ਨੇ ਮਹਾਨ ਕਵੀ ਅਤੇ ਰਾਸ਼ਟਰੀ ਪ੍ਰਤੀਕ ਰਾਮਧਾਰੀ ਸਿੰਘ ਦਿਨਕਰ ਜੀ ਨੂੰ ਉਨ੍ਹਾਂ ਦੀ ਪੁਣਯਤਿਥੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ / ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 12:00 pm
ਹਰਿਆਣਾ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਰਾਓ ਇੰਦਰਜੀਤ ਸਿੰਘ ਜੀ, ਕ੍ਰਿਸ਼ਨਪਾਲ ਜੀ, ਹਰਿਆਣਾ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਹਰਿਆਣਾ ਕੇ ਮੇਰੇ ਭਾਈ-ਬੇਹਣਾ ਨੇ ਮੋਦੀ ਦੀ ਰਾਮ-ਰਾਮ। (हरियाणा के मेरे भाई-बेहणा ने मोदी की राम-राम।)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
April 14th, 11:54 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਯਮੁਨਾਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਨੇ ਹਰਿਆਣਾ ਦੀ ਪਵਿੱਤਰ ਭੂਮੀ ਨੂੰ ਨਮਨ ਕੀਤਾ ਅਤੇ ਇਸ ਨੂੰ ਮਾਂ ਸਰਸਵਤੀ ਦੀ ਉਤਪਤੀ (ਮੂਲ ਸਥਲ), ਮੰਤਰਾ ਦੇਵੀ (Mantra Devi) ਦਾ ਨਿਵਾਸ ਸਥਲ, ਪੰਚਮੁਖੀ ਹਨੂੰਮਾਨ ਜੀ ਦਾ ਸਥਾਨ ਅਤੇ ਪਵਿੱਤਰ ਕਪਾਲ ਮੋਚਨ ਸਾਹਿਬ ਦਾ ਸਥਲ ਦੱਸਿਆ। ਉਨ੍ਹਾਂ ਨੇ ਕਿਹਾ, “ਹਰਿਆਣਾ ਸੱਭਿਆਚਾਰ, ਭਗਤੀ ਅਤੇ ਸਮਰਪਣ ਦਾ ਸੰਗਮ ਹੈ।” ਉਨ੍ਹਾਂ ਨੇ ਬਾਬਾ ਸਾਹੇਬ ਅੰਬੇਡਕਰ ਦੀ 135ਵੀਂ ਜਯੰਤੀ ‘ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਾਬਾ ਸਾਹੇਬ ਦੇ ਵਿਜ਼ਨ ਅਤੇ ਪ੍ਰੇਰਣਾ ‘ਤੇ ਚਾਨਣਾ ਪਾਇਆ, ਜਿਸ ਨਾਲ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਮਾਰਗਦਰਸ਼ਨ ਮਿਲ ਰਿਹਾ ਹੈ।ਮੱਧ ਪ੍ਰਦੇਸ਼ ਦੇ ਆਨੰਦਪੁਰ ਧਾਮ (Anandpur Dham) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 11th, 03:37 pm
ਸੁਆਮੀ ਵਿਚਾਰ ਪੂਰਨ ਆਨੰਦ ਜੀ ਮਹਾਰਾਜ ਜੀ, ਰਾਜਪਾਲ ਮੰਗੂਭਾਈ ਪਟੇਲ, ਮੁੱਖ ਮੰਤਰੀ ਮੋਹਨ ਯਾਦਵ , ਕੈਬਿਨਟ ਵਿੱਚ ਮੇਰੇ ਸਾਥੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸਾਂਸਦ ਵੀ. ਡੀ. ਸ਼ਰਮਾ ਜੀ, ਸਾਂਸਦ ਜਨਾਰਦਨ ਸਿੰਘ ਸੀਗ੍ਰੀਵਾਲ ਜੀ, ਮੰਚ ‘ਤੇ ਉਪਸਥਿਤ ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਇੱਥੇ ਬਹੁਤ ਬੜੀ ਸੰਖਿਆ ਵਿੱਚ ਦਿੱਲੀ, ਹਰਿਆਣਾ, ਪੰਜਾਬ ਅਤੇ ਪੂਰੇ ਦੇਸ਼ ਤੋਂ ਸ਼ਰਧਾਲੂ ਆਏ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। (Swami Vichar Purna Anand Ji Maharaj Ji, Governor Mangubhai Patel ji, Chief Minister Mohan Yadav ji, my cabinet colleague Jyotiraditya Scindia Ji, MP V.D. Sharma Ji, MP Janardan Singh Sigriwal Ji, other dignitaries present on the stage, and my dear brothers and sisters, a very large number of devotees have come here from Delhi, Haryana, Punjab and the whole country. I greet all of you.)