ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਭਰ ਦੇ ਰਾਜਨੇਤਾਵਾਂ ਵੱਲੋਂ ਵਧਾਈ ਸੰਦੇਸ਼ ਮਿਲਣੇ ਨਿਰੰਤਰ ਜਾਰੀ ਹਨ

June 11th, 05:47 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੰਦੇਸ਼ਾਂ ਲਈ ਵਿਸ਼ਵ ਭਰ ਦੇ ਰਾਜਨੇਤਾਵਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਵਿਸ਼ਵ ਭਰ ਦੇ ਰਾਜਨੇਤਾਵਾਂ ਦੇ ਵਧਾਈ ਸੰਦੇਸ਼ਾਂ ਅਤੇ ਟੈਲੀਫੋਨ ਕਾਲ ਦਾ ਜਵਾਬ ਦਿੱਤਾ।

ਪ੍ਰਧਾਨ ਮੰਤਰੀ ਨੇ ਇੰਡੀਅਨ ਨੇਵੀ ਦੁਆਰਾ ਬੁਲਗਾਰੀਆ ਦੇ ਹਾਈਜੈਕ ਜਹਾਜ਼ “ਰੂਏਨ” (“Ruen”) ਨੂੰ ਬਚਾਉਣ ਦੇ ਸਬੰਧ ਵਿੱਚ ਬੁਲਗਾਰੀਆ ਗਣਰਾਜ ਦੇ ਰਾਸ਼ਟਰਪਤੀ ਦੇ ਧੰਨਵਾਦੀ ਸੰਦੇਸ਼ ਦਾ ਜਵਾਬ ਦਿੱਤਾ

March 19th, 10:39 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਡੀਅਨ ਨੇਵੀ ਦੁਆਰਾ ਬੁਲਗਾਰੀਆ ਦੇ ਹਾਈਜੈਕ ਜਾਹਜ਼ “ਰੂਏਨ” (“Ruen”) ਅਤੇ ਉਸ ਵਿੱਚ ਸਵਾਰ 7 ਬੁਲਗਾਰੀਆ ਦੇ ਨਾਗਿਰਕਾਂ ਸਮੇਤ ਉਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਦੇ ਸਬੰਧ ਵਿੱਚ ਬੁਲਗਾਰੀਆ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਰੁਮੇਨ ਰਾਦੇਵ ਦੇ ਧੰਨਵਾਦੀ ਸੰਦੇਸ਼ ਦਾ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਨੇਵੀਗੇਸ਼ਨ ਦੀ ਸੁਤੰਤਰਤਾ ਦੀ ਰੱਖਿਆ ਕਰਨ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਡਕੈਤੀ ਅਤੇ ਆਤੰਕਵਾਦ ਨਾਲ ਨਜਿੱਠਣ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਸ਼ਲਾਘਾ ‘ਤੇ ਜ਼ੋਰ ਦਿੱਤਾ।