ਪ੍ਰਧਾਨ ਮੰਤਰੀ 5 ਜਨਵਰੀ ਨੂੰ ਦਿੱਲੀ ਵਿੱਚ 12,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ ਪ੍ਰੋਜੈਕਟਾਂ ਦਾ ਮੁੱਖ ਉਦੇਸ਼: ਖੇਤਰੀ ਸੰਪਰਕ ਵਧਾਉਣਾ ਅਤੇ ਯਾਤਰਾ ਨੂੰ ਸੁਲਭ ਬਣਾਉਣਾ ਹੈ
January 04th, 05:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜਨਵਰੀ ਨੂੰ ਦੁਪਹਿਰ ਕਰੀਬ 12 ਵਜੇ ਕੇ 15 ਮਿੰਟ ‘ਤੇ ਦਿੱਲੀ ਵਿੱਚ 12,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜ ਕੇ 15 ਮਿੰਟ ‘ਤੇ ਸਾਹਿਬਾਬਾਦ ਆਰਆਰਟੀਐੱਸ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਆਰਆਰਟੀਐੱਸ ਸਟੇਸ਼ਨ ਤੱਕ ਨਮੋ ਭਾਰਤ ਟ੍ਰੇਨ ਵਿੱਚ ਯਾਤਰਾ ਵੀ ਕਰਨਗੇ।ਕੈਬਨਿਟ ਨੇ ਦਿੱਲੀ ਮੈਟਰੋ ਫੇਜ IV ਪ੍ਰੋਜੈਕਟ ਦੇ ਰਿਠਾਲਾ-ਕੁੰਡਲੀ ਕੌਰੀਡੋਰ ਨੂੰ ਮੰਜ਼ੂਰੀ ਦਿੱਤੀ
December 06th, 08:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ-IV ਪ੍ਰੋਜੈਕਟ ਦੇ 26.463 ਕਿਲੋਮੀਟਰ ਲੰਬੇ ਰਿਠਾਲਾ-ਨਰੇਲਾ-ਨਾਥੂਪੁਰ (ਕੁੰਡਲੀ) ਕੌਰੀਡੋਰ ਨੂੰ ਮੰਜ਼ੂਰੀ ਦੇ ਦਿੱਤੀ ਹੈ ਜੋ ਰਾਸ਼ਟਰੀ ਰਾਜਧਾਨੀ ਅਤੇ ਗੁਆਂਢੀ ਰਾਜ ਹਰਿਆਣਾ ਦਰਮਿਆਨ ਸੰਪਰਕ ਨੂੰ ਹੋਰ ਵਧਾਏਗਾ। ਇਸ ਕੌਰੀਡੋਰ ਨੂੰ ਮੰਜ਼ੂਰੀ ਮਿਲਣ ਦੀ ਮਿਤੀ ਤੋਂ 4 ਸਾਲਾਂ ਵਿੱਚ ਪੂਰਾ ਕੀਤਾ ਜਾਣਾ ਤੈਅ ਹੈ।