ਵਿਸ਼ਵ ਟੀ-20 ਚੈਂਪੀਅਨ ਭਾਰਤੀ ਕ੍ਰਿਕਟ ਟੀਮ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲਪਾਠ
July 05th, 04:00 pm
ਪ੍ਰਧਾਨ ਮੰਤਰੀ-ਸਾਥੀਓ! ਤੁਹਾਡਾ ਸਭ ਦਾ ਸੁਆਗਤ ਹੈ ਅਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਸ਼ ਨੂੰ ਉਤਸ਼ਾਹ ਨਾਲ ਵੀ ਅਤੇ ਉਤਸਵ ਨਾਲ ਵੀ ਭਰ ਦਿੱਤਾ ਹੈ। ਅਤੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸ਼ਾਵਾਂ-ਇੱਛਾਵਾਂ ਨੂੰ ਤੁਸੀਂ ਜਿੱਤ ਲਿਆ ਹੈ। ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਤੁਹਾਨੂੰ। ਆਮਤੌਰ ‘ਤੇ ਮੈਂ ਦੇਰ ਰਾਤ ਦਫ਼ਤਰ ਵਿੱਚ ਕੰਮ ਕਰਦਾ ਰਹਿੰਦਾ ਹਾਂ। ਲੇਕਿਨ ਇਸ ਵਾਰ ਟੀਵੀ ਵੀ ਚਲ ਰਿਹਾ ਸੀ ਅਤੇ ਫਾਈਲ ਵੀ ਚਲ ਰਹੀ ਸੀ, ਧਿਆਨ ਕੇਂਦ੍ਰਿਤ ਨਹੀਂ ਹੋ ਰਿਹਾ ਸੀ ਫਾਈਲ ਵਿੱਚ। ਲੇਕਿਨ ਤੁਸੀਂ ਲੋਕਾਂ ਨੇ ਸ਼ਾਨਦਾਰ ਆਪਣੀ ਟੀਮ ਸਿਪਰਿਟ ਨੂੰ ਵੀ ਦਿਖਾਇਆ ਹੈ, ਆਪਣੇ ਟੈਲੇਂਟ ਨੂੰ ਵੀ ਦਿਖਾਇਆ ਹੈ ਅਤੇ patience ਨਜ਼ਰ ਆ ਰਹੀ ਸੀ। ਮੈਂ ਦੇਖ ਰਿਹਾ ਸੀ ਕਿ patience ਸੀ, ਹੜਬੜੀ ਨਹੀਂ ਸੀ। ਬੜੇ ਹੀ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ ਤੁਸੀਂ ਲੋਕ ਤਾਂ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ-ਬਹੁਤ ਵਧਾਈ ਹੈ, ਸਾਥੀਓ।ਪ੍ਰਧਾਨ ਮੰਤਰੀ ਨੇ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ ਹੋਏ ਸੜਕ ਹਾਦਸੇ 'ਤੇ ਦੁਖ ਪ੍ਰਗਟਾਇਆ
December 30th, 04:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ ਹੋਏ ਸੜਕ ਹਾਦਸੇ ‘ਤੇ ਦੁਖ ਪ੍ਰਗਟਾਇਆ ਹੈ।