ਪ੍ਰਧਾਨ ਮੰਤਰੀ ਨੇ ਸੁਗਮਯ ਭਾਰਤ ਅਭਿਯਾਨ ਦੇ 9 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ

December 03rd, 04:22 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਗਮਯ ਭਾਰਤ ਅਭਿਯਾਨ ਦੇ 9 ਵਰ੍ਹੇ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਲਈ ਪਹੁੰਚ, ਸਮਾਨਤਾ ਅਤੇ ਅਵਸਰ ਨੂੰ ਹੋਰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਦਿਵਿਯਾਂਗ ਭੈਣਾਂ ਅਤੇ ਭਰਾਵਾਂ ਦੇ ਧੀਰਜ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੇ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।