Prime Minister meets with Prime Minister of the UK
November 19th, 05:41 am
PM Modi and UK Prime Minister Keir Starmer met at the G20 Summit in Rio. They discussed strengthening the India-UK Comprehensive Strategic Partnership, focusing on trade, emerging technologies, green finance, and people-to-people ties. Both leaders agreed to resume FTA negotiations and announced new Indian consulates in Belfast and Manchester. They also addressed issues on economic offenders and migration, directing officials to expedite cooperation on key bilateral matters.ਪਰਿਣਾਮਾਂ ਦੀ ਸੂਚੀ: ਜਰਮਨੀ ਦੇ ਚਾਂਸਲਰ ਦੀ 7ਵੀਂ ਅੰਤਰ-ਸਰਕਾਰੀ ਸਲਾਹ-ਮਸ਼ਵਰੇ ਦੇ ਲਈ ਭਾਰਤ ਦੀ ਯਾਤਰਾ
October 25th, 04:50 pm
ਅਪਰਾਧਿਕ ਮਾਮਲਿਆਂ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮਐੱਲਏਟੀ)ਐੱਨਡੀਟੀਵੀ ਵਰਲਡ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 21st, 10:25 am
ਅਸੀਂ ਬੀਤੇ 4-5 ਸਾਲ ਦੇ ਕਾਲਖੰਡ ਨੂੰ ਦੇਖੀਏ... ਤਾਂ ਜ਼ਿਆਦਾਤਰ ਚਰਚਾਵਾਂ ਵਿੱਚ ਇੱਕ ਬਾਤ ਕੌਮਨ ਰਹੀ ਹੈ... ਅਤੇ ਉਹ ਬਾਤ ਹੈ... ਚਿੰਤਾ... ਭਵਿੱਖ ਨੂੰ ਲੈ ਕੇ ਚਿੰਤਾ... ਕੋਰੋਨਾ ਦੇ ਸਮੇਂ ਚਿੰਤਾ ਰਹੀ ਕਿ ਗਲੋਬਲ ਪੈਂਡਮਿਕ ਨਾਲ ਕਿਵੇਂ ਨਿਪਟੀਏ... ਕੋਵਿਡ ਵਧਿਆ ਤਾਂ ਦੁਨੀਆ ਭਰ ਦੀ ਇਕੌਨਮੀ ਨੂੰ ਲੈ ਕੇ ਚਿੰਤਾ ਹੋਣ ਲਗੀ... ਕੋਰੋਨਾ ਨੇ ਮਹਿੰਗਾਈ ‘ਤੇ ਚਿੰਤਾ ਵਧਾਈ... ਬੇਰੋਜ਼ਗਾਰੀ ‘ਤੇ ਚਿੰਤਾ ਵਧਾਈ... ਕਲਾਇਮੇਟ ਚੇਂਜ ਨੂੰ ਲੈ ਕੇ ਚਿੰਤਾ ਤਾਂ ਸੀ ਹੀ... ਫਿਰ ਜੋ ਯੁੱਧ ਸ਼ੁਰੂ ਹੋਏ, ਉਨ੍ਹਾਂ ਦੀ ਵਜ੍ਹਾ ਨਾਲ ਚਰਚਾਵਾਂ ਵਿੱਚ ਚਿੰਤਾ ਹੋਰ ਵਧ ਗਈ... ਗਲੋਬਲ ਸਪਲਾਈ ਚੇਨ ਬਿਖਰਣ ਦੀ ਚਿੰਤਾ... ਨਿਰਦੋਸ਼ ਲੋਕਾਂ ਦੀ ਜਾਨ ਜਾਣ ਦੀ ਚਿੰਤਾ... ਇਹ ਤਣਾਅ, ਇਹ ਟੈਨਸ਼ਨ, ਇਹ conflicts, ਇਹ ਸਭ ਕੁਝ ਗਲੋਬਲ ਸਮਿਟਸ ਅਤੇ ਸੈਮੀਨਾਰਸ ਦੇ ਵਿਸ਼ੇ ਬਣ ਗਏ। ਅਤੇ ਅੱਜ ਜਦੋਂ ਚਰਚਾ ਦਾ ਕੇਂਦਰ ਚਿੰਤਾ ਹੀ ਹੈ, ਤਦ ਭਾਰਤ ਵਿੱਚ ਕਿਸ ਤਰ੍ਹਾਂ ਦਾ ਚਿੰਤਨ ਹੋ ਰਿਹਾ ਹੈ...? ਕਿਤਨਾ ਬੜਾ ਕੰਟ੍ਰਾਡਿਕਸ਼ਨ ਹੈ। ਇੱਥੇ ਚਰਚਾ ਹੋ ਰਹੀ ਹੈ ‘ਦ ਇੰਡੀਅਨ ਸੈਂਚੁਰੀ’... ਭਾਰਤ ਦੀ ਸ਼ਤਾਬਦੀ, ਦੁਨੀਆ ਵਿੱਚ ਮਚੀ ਉਥਲ-ਪੁਥਲ ਦੇ ਦਰਮਿਆਨ, ਭਾਰਤ ਉਮੀਦ ਦੀ ਇੱਕ ਕਿਰਨ ਬਣਿਆ ਹੈ... ਜਦੋਂ ਦੁਨੀਆ ਚਿੰਤਾ ਵਿੱਚ ਡੁੱਬੀ ਹੈ, ਤਦ ਭਾਰਤ ਆਸ਼ਾ ਦਾ ਸੰਚਾਰ ਕਰ ਰਿਹਾ ਹੈ। ਅਤੇ ਐਸਾ ਨਹੀਂ ਹੈ ਕਿ ਗਲੋਬਲ ਸਿਚੁਏਸ਼ਨਸ ਨਾਲ ਸਾਨੂੰ ਫਰਕ ਨਹੀਂ ਪੈਂਦਾ... ਸਾਨੂੰ ਫਰਕ ਪੈਂਦਾ ਹੈ.. ਚੁਣੌਤੀਆਂ ਭਾਰਤ ਦੇ ਸਾਹਮਣੇ ਭੀ ਹਨ... ਲੇਕਿਨ ਇੱਕ ਸੈਂਸ ਆਵ੍ ਪਾਜ਼ਿਟਿਵਿਟੀ ਇੱਥੇ ਹੈ, ਜਿਸ ਨੂੰ ਅਸੀਂ ਸਾਰੇ ਫੀਲ ਕਰ ਰਹੇ ਹਾਂ। ਅਤੇ ਇਸ ਲਈ... ਦ ਇੰਡੀਅਨ ਸੈਂਚੁਰੀ ਦੀਆਂ ਬਾਤਾਂ ਹੋ ਰਹੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2024 ਨੂੰ ਸੰਬੋਧਨ ਕੀਤਾ
October 21st, 10:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ (NDTV World Summit) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਸਮਿਟ ਵਿੱਚ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਉਨ੍ਹਾਂ ਨੇ ਵਿਭਿੰਨ ਖੇਤਰਾਂ ਦੇ ਆਲਮੀ ਦਿੱਗਜਾਂ ਦਾ ਸੁਆਗਤ ਕੀਤਾ, ਜੋ ਇਸ ਵਿੱਚ ਆਪਣੇ ਵਿਚਾਰ ਰੱਖਣਗੇ।ਜੁਆਇੰਟ ਫੈਕਟ ਸ਼ੀਟ – ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਜਾਰੀ ਰੱਖਣਗੇ
September 22nd, 12:00 pm
ਅੱਜ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੁਸਟੀ ਕੀਤੀ ਕਿ 21ਵੀਂ ਸਦੀ ਦੀ ਨਿਰਣਾਇਕ ਸਾਂਝੇਦਾਰੀ, ਯੂ.ਐੱਸ. ਭਾਰਤ ਵਿਆਪਕ ਆਲਮੀ ਅਤੇ ਰਣਨੀਤਕ ਸਾਂਝੇਦਾਰੀ, ਨਿਰਣਾਇਕ ਤੌਰ ‘ਤੇ ਇੱਕ ਮਹੱਤਵਅਕਾਂਖੀ ਏਜੰਡਾ ਪੂਰਾ ਕਰ ਰਹੀ ਹੈ ਜੋ ਆਲਮੀ ਹਿਤ ਦੇ ਲਈ ਹੈ। ਦੋਵੇਂ ਨੇਤਾਵਾਂ ਨੇ ਉਸ ਇਤਿਹਾਸਿਕ ਸਮੇਂ ‘ਤੇ ਵਿਚਾਰ ਕੀਤਾ ਜਦੋਂ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਮੱਧ ਵਿਸ਼ਵਾਸ ਅਤੇ ਸਹਿਯੋਗ ਦੇ ਬੇਮਿਸਾਲ ਪੱਧਰ ‘ਤੇ ਸੀ। ਦੋਵੇਂ ਨੇਤਾਵਾਂ ਨੇ ਪੁਸ਼ਟੀ ਕੀਤੀ ਕਿ ਯੂ.ਐੱਸ-ਭਾਰਤ ਸਾਂਝੇਦਾਰੀ ਨੂੰ ਲੋਕਤੰਤਰ, ਸੁਤੰਤਰਤਾ, ਕਾਨੂੰਨ ਦੇ ਸ਼ਾਸਨ, ਮਾਨਵਅਧਿਕਾਰਾਂ, ਬਹੁਲਵਾਦ ਅਤੇ ਸਾਰਿਆਂ ਲਈ ਬਰਾਬਰ ਅਵਸਰਾਂ ਨੂੰ ਕਾਇਮ ਰੱਖਣ ਵਿੱਚ ਪ੍ਰਯਾਸ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਵੱਧ ਸੰਪੂਰਨ ਸੰਘ ਬਣਨ ਅਤੇ ਸਮਾਨ ਟੀਚਿਆਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰਦੇ ਹਨ।ਟੌਪ ਸੈਮੀਕੰਡਕਟਰ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼- CEOs) ਨੇ ਗ੍ਰੇਟਰ ਨੌਇਡਾ, ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਸੈਮੀਕੌਨ ਇੰਡੀਆ (SEMICON India) 2024 ਵਿੱਚ ਭਾਰਤ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ
September 11th, 04:28 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਮਾਰਟ ਵਿੱਚ ਸੈਮੀਕੌਨ ਇੰਡੀਆ (SEMICON India) 2024 ਦਾ ਉਦਘਾਟਨ ਕੀਤਾ। ‘ਸ਼ੇਪਿੰਗ ਦ ਸੈਮੀਕੰਡਕਟਰ ਫਿਊਚਰ’(‘Shaping the Semiconductor Future’) ਥੀਮ ਦੇ ਨਾਲ ਸੈਮੀਕੌਨ ਇੰਡੀਆ (SEMICON India) 2024 ਦਾ ਆਯੋਜਨ 11 ਤੋਂ 13 ਸਤੰਬਰ ਤੱਕ ਕੀਤਾ ਜਾ ਰਿਹਾ ਹੈ। ਇਹ ਤਿੰਨ ਦਿਨੀਂ ਕਾਨਫਰੰਸ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀਆਂ ਨੂੰ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਦੀ ਹੈ, ਜੋ ਸੈਮੀਕੰਡਕਟਰ ਦੇ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਦੀ ਪਰਿਕਲਪਨਾ ਕਰਦੀ ਹੈ। ਇਸ ਕਾਨਫਰੰਸ ਵਿੱਚ ਵਿਸ਼ਵ ਪੱਧਰ ਦੇ ਸੈਮੀਕੰਡਕਟਰ ਦਿੱਗਜਾਂ ਦੀ ਟੌਪ ਲੀਡਰਸ਼ਿਪ ਹਿੱਸਾ ਲੈ ਰਹੀ ਹੈ, ਜੋ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਗਲੋਬਲ ਲੀਡਰਾਂ, ਕੰਪਨੀਆਂ ਅਤੇ ਮਾਹਰਾਂ ਨੂੰ ਇੱਕ ਮੰਚ ‘ਤੇ ਨਾਲ ਲਿਆਵੇਗੀ। ਕਾਨਫਰੰਸ ਵਿੱਚ 250 ਤੋਂ ਅਧਿਕ ਪ੍ਰਦਰਸ਼ਕ ਅਤੇ 150 ਵਕਤਾ ਭੀ ਹਿੱਸਾ ਲੈ ਰਹੇ ਹਨ।ਪ੍ਰਧਾਨ ਮੰਤਰੀ ਨੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (Anusandhan National Research Foundation) ਦੀ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ
September 10th, 04:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਆਵਾਸ 7, ਲੋਕ ਕਲਿਆਣ ਮਾਰਗ ‘ਤੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ-ANRF) ਦੀ ਗਵਰਨਿੰਗ ਬਾਡੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਭਾਰਤ ਦੇ ਸਾਇੰਸ ਅਤੇ ਟੈਕਨੋਲੋਜੀ ਲੈਂਡਸਕੇਪ ਅਤੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ(research and development programmes) ਨੂੰ ਫਿਰ ਤੋਂ ਤਿਆਰ ਕਰਨ ‘ਤੇ ਚਰਚਾ ਕੀਤੀ ਗਈ।ਖੇਤੀਬਾੜੀ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 03rd, 09:35 am
ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਇੰਟਰਨੈਸ਼ਨਲ ਕਾਨਫਰੰਸ ਆਵ੍ ਐਗਰੀਕਲਚਰ ਇਕਨੌਮਿਕਸ ਦੇ ਪ੍ਰੈਜ਼ੀਡੈਂਟ ਡਾਕਟਰ ਮਤੀਨ ਕੈਮ, ਨੀਤੀ ਆਯੋਗ ਦੇ ਮੈਂਬਰ ਸ਼੍ਰੀ ਰਮੇਸ਼ ਜੀ, ਭਾਰਤ ਅਤੇ ਹੋਰ ਦੇਸ਼ਾਂ ਦੇ agriculture scientists, Research ਨਾਲ ਜੁੜੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਸਾਡੇ ਸਾਥੀ, ਐਗਰੀਕਲਚਰ ਸੈਕਟਰ ਨਾਲ ਜੁੜੇ experts ਅਤੇ stakeholders, ਦੇਵੀਓ ਅਤੇ ਸੱਜਣੋਂ,ਪ੍ਰਧਾਨ ਮੰਤਰੀ ਨੇ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ
August 03rd, 09:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ (ਐੱਨਏਐੱਸਸੀ-NASC) ਕੰਪਲੈਕਸ ਵਿੱਚ ਖੇਤੀਬਾੜੀ ਅਰਥਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ (ਆਈਸੀਏਈ-ICAE) ਦਾ ਉਦਘਾਟਨ ਕੀਤਾ। ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ “ਟ੍ਰਾਂਸਫਾਰਮੇਸ਼ਨ ਟੁਵਰਡਸ ਸਸਟੇਨੇਬਲ ਐਗਰੀ-ਫੂਡ ਸਿਸਟਮਸ” (“Transformation Towards Sustainable Agri-Food Systems”) ਹੈ। ਇਸ ਦਾ ਉਦੇਸ਼ ਆਲਮੀ ਚੁਣੌਤੀਆਂ ਜਿਵੇਂ ਜਲਵਾਯੂ ਪਰਿਵਰਤਨ, ਕੁਦਰਤੀ ਸੰਸਾਧਨਾਂ ਦੀ ਗਿਰਾਵਟ, ਵਧਦੀ ਉਤਪਾਦਨ ਲਾਗਤ ਅਤੇ ਸੰਘਰਸ਼ (ਦਵੰਦ) ਨੂੰ ਧਿਆਨ ਵਿੱਚ ਰੱਖਦੇ ਹੋਏ, ਟਿਕਾਊ ਕ੍ਰਿਸ਼ੀ ਦੀ ਤਰਫ਼ ਤਤਕਾਲ ਧਿਆਨ ਦੇਣਾ ਹੈ। ਇਸ ਕਾਨਫਰੰਸ ਵਿੱਚ ਲਗਭਗ 75 ਦੇਸ਼ਾਂ ਦੇ ਲਗਭਗ 1,000 ਪ੍ਰਤੀਨਿਧੀਆਂ ਨੇ ਹਿੱਸਾ ਲਿਆ।Today, Congress party is roaming around like the ‘Sultan’ of a ‘Tukde-Tukde’ gang: PM Modi in Mysuru
April 14th, 10:07 pm
Prime Minister Narendra Modi addressed a public meeting in Mysuru, Karnataka, seeking blessings from Tai Chamundeshwari. Expressing reverence, he bowed to the feet of Tai Chamundeshwari, Tai Bhuvaneshwari, and Tai Kaveri, symbolizing the essence of power inherent in the land of Mysuru and Karnataka. Acknowledging the significant presence of the people, especially the mothers and sisters of Karnataka, PM Modi emphasized the state's resounding call for the return of the Modi government.PM Modi addresses a public meeting in Mysuru, Karnataka
April 14th, 05:00 pm
Prime Minister Narendra Modi addressed a public meeting in Mysuru, Karnataka, seeking blessings from Tai Chamundeshwari. Expressing reverence, he bowed to the feet of Tai Chamundeshwari, Tai Bhuvaneshwari, and Tai Kaveri, symbolizing the essence of power inherent in the land of Mysuru and Karnataka. Acknowledging the significant presence of the people, especially the mothers and sisters of Karnataka, PM Modi emphasized the state's resounding call for the return of the Modi government.ਰੋਜ਼ਗਾਰ ਮੇਲੇ (Rozgar Mela) ਦੇ ਤਹਿਤ ਇੱਕ ਲੱਖ ਤੋਂ ਅਧਿਕ ਨਿਯੁਕਤੀ ਪੱਤਰਾਂ ਦੀ ਵੰਡ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 12th, 11:00 am
ਅੱਜ 1 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰ ਵਿੱਚ ਨੌਕਰੀ ਦੇ ਲਈ ਨਿਯੁਕਤੀ-ਪੱਤਰ ਦਿੱਤੇ ਗਏ ਹਨ। ਤੁਸੀਂ ਸਖ਼ਤ ਮਿਹਨਤ ਨਾਲ ਆਪਣੀ ਇਹ ਸਫ਼ਲਤਾ ਹਾਸਲ ਕੀਤੀ ਹੈ। ਮੈਂ ਆਪ ਸਭ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨੌਜਵਾਨਾਂ ਨੂੰ ਭਾਰਤ ਸਰਾਕਰ ਵਿੱਚ ਨੌਕਰੀ ਦੇਣ ਦਾ ਅਭਿਯਾਨ ਲਗਾਤਾਰ ਤੇਜ਼ ਗਤੀ ਨਾਲ ਚਲ ਰਿਹਾ ਹੈ। ਪਹਿਲੇ ਦੀਆਂ ਸਰਕਾਰਾਂ ਵਿੱਚ ਨੌਕਰੀ ਦੇ ਲਈ ਵਿਗਿਆਪਨ ਜਾਰੀ ਹੋਣ ਤੋਂ ਲੈ ਕੇ ਨਿਯੁਕਤੀ ਪੱਤਰ ਦੇਣ ਤੱਕ ਬਹੁਤ ਲੰਬਾ ਸਮਾਂ ਲਗ ਜਾਂਦਾ ਸੀ। ਇਸ ਦੇਰੀ ਦਾ ਫਾਇਦਾ ਉਠਾ ਕੇ, ਉਸ ਦੌਰਾਨ ਰਿਸ਼ਵਤ ਕਾ ਖੇਲ ਭੀ ਜਮ ਕੇ ਹੁੰਦਾ ਸੀ। ਅਸੀਂ ਭਾਰਤ ਸਰਕਾਰ ਵਿੱਚ ਭਰਤੀ ਦੀ ਪ੍ਰਕਿਰਿਆ ਨੂੰ ਹੁਣ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ (RozgarMela) ਦੇ ਤਹਿਤ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ ਲੋਕਾਂ ਨੂੰ ਇੱਕ ਲੱਖ ਤੋਂ ਅਧਿਕ ਨਿਯੁਕਤੀ ਪੱਤਰ ਵੰਡੇ
February 12th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਵ ਨਿਯੁਕਤ ਲੋਕਾਂ ਨੂੰ 1 ਲੱਖ ਤੋਂ ਅਧਿਕ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਏਕੀਕ੍ਰਿਤ ਕੰਪਲੈਕਸ “ਕਰਮਯੋਗੀ ਭਵਨ” (“KarmayogiBhavan”) ਦੇ ਪਹਿਲੇ ਪੜਾਅ (Phase I) ਦਾ ਨੀਂਹ ਪੱਥਰ ਭੀ ਰੱਖਿਆ। ਇਹ ਕੰਪਲੈਕਸ ਮਿਸ਼ਨ ਕਰਮਯੋਗੀ (Mission Karmayogi) ਦੇ ਵਿਭਿੰਨ ਥੰਮ੍ਹਾਂ ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ ਨੂੰ ਹੁਲਾਰਾ ਦੇਵੇਗਾ।17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 10th, 04:59 pm
ਅੱਜ ਦਾ ਇਹ ਦਿਵਸ ਲੋਕਤੰਤਰ ਦੀ ਇੱਕ ਮਹਾਨ ਪਰੰਪਰਾ ਦਾ ਮਹੱਤਵਪਰੂਨ ਦਿਵਸ ਹੈ। 17ਵੀਂ ਲੋਕ ਸਭਾ ਨੇ 5 ਵਰ੍ਹੇ ਦੇਸ਼ ਸੇਵਾ ਵਿੱਚ ਜਿਸ ਪ੍ਰਕਾਰ ਨਾਲ ਅਨੇਕ ਵਿਵਿਧ ਮਹੱਤਵਪੂਰਨ ਨਿਰਣੇ ਕੀਤੇ। ਅਨੇਕ ਚੁਣੌਤੀਆਂ ਨੂੰ ਸਭ ਨੇ ਆਪਣੀ ਸਮਰੱਥਾ ਨਾਲ ਦੇਸ਼ ਨੂੰ ਉਚਿਤ ਦਿਸ਼ਾ ਦੇਣ ਦਾ ਪ੍ਰਯਾਸ, ਇੱਕ ਪ੍ਰਕਾਰ ਨਾਲ ਇਹ ਅੱਜ ਦਾ ਦਿਵਸ ਸਾਡੀ ਸਭ ਦੀ ਉਨ੍ਹਾਂ ਪੰਜ ਵਰ੍ਹਿਆਂ ਦੀ ਵਿਚਾਰਕ ਯਾਤਰਾ ਦਾ,ਰਾਸ਼ਟਰ ਨੂੰ ਸਮਰਪਿਤ ਉਸ ਸਮੇਂ ਦਾ, ਦੇਸ਼ ਨੂੰ ਫਿਰ ਤੋਂ ਇੱਕ ਵਾਰ ਆਪਣੇ ਸੰਕਲਪਾਂ ਨੂੰ ਰਾਸ਼ਟਰ ਦੇ ਚਰਨਾਂ ਵਿੱਚ ਸਮਰਪਿਤ ਕਰਨ ਦਾ ਇਹ ਅਵਸਰ ਹੈ। ਇਹ ਪੰਜ ਵਰ੍ਹੇ ਦੇਸ਼ ਵਿੱਚ ਰਿਫਾਰਮ, ਪਰਫਾਰਮ ਐਂਡ ਟ੍ਰਾਂਸਫਾਰਮ, ਇਹ ਬਹੁਤ rare ਹੁੰਦਾ ਹੈ, ਕਿ ਰਿਫਾਰਮ ਭੀ ਹੋਵੇ, ਪਰਫਾਰਮ ਭੀ ਹੋਵੇ ਅਤੇ ਟ੍ਰਾਂਸਫਾਰਮ ਹੁੰਦਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਪਾਉਂਦੇ ਹੋਈਏ, ਇੱਕ ਨਵਾਂ ਵਿਸ਼ਵਾਸ ਭਰਦਾ ਹੋਵੇ। ਇਹ ਆਪਣੇ ਆਪ ਵਿੱਚ 17ਵੀਂ (ਸਤ੍ਹਾਰਵੀਂ) ਲੋਕ ਸਭਾ ਤੋਂ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੇਸ਼ 17ਵੀਂ (ਸਤ੍ਹਾਰਵੀਂ) ਲੋਕ ਸਭਾ ਨੂੰ ਜ਼ਰੂਰ ਅਸ਼ੀਰਵਾਦ ਦਿੰਦਾ ਰਹੇਗਾ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਦਾ ਬਹੁਤ ਮਹੱਤਵਪੂਰਨ ਰੋਲ ਰਿਹਾ ਹੈ, ਮਹੱਤਵਪੂਰਨ ਭੂਮਿਕਾ ਰਹੀ ਹੈ। ਅਤੇ ਇਹ ਸਮਾਂ ਹੈ ਕਿ ਮੈਂ ਸਾਰੇ ਮਾਣਯੋਗ ਸਾਂਸਦਾਂ ਦਾ ਇਸ ਗਰੁੱਪ ਦੇ ਨੇਤਾ ਦੇ ਨਾਤੇ ਭੀ ਅਤੇ ਆਪ ਸਭ ਨੂੰ ਇੱਕ ਸਾਥੀ ਦੇ ਨਾਤੇ ਭੀ ਆਪ ਸਭ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕੀਤਾ
February 10th, 04:54 pm
ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਵਸਰ ਭਾਰਤ ਦੇ ਲੋਕਤੰਤਰ ਦੇ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹੱਤਵਪੂਰਨ ਨਿਰਣੇ ਲੈਣ ਅਤੇ ਦੇਸ਼ ਨੂੰ ਦਿਸ਼ਾ ਦੇਣ ਵਿੱਚ 17ਵੀਂ ਲੋਕ ਸਭਾ ਦੇ ਸਾਰੇ ਮੈਂਬਰਾਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਰਾਸ਼ਟਰ ਨੂੰ ਆਪਣੀ ਵਿਚਾਰਕ ਯਾਤਰਾ ਅਤੇ ਉਸ ਦੀ ਬਿਹਤਰੀ ਦੇ ਲਈ ਸਮਾਂ ਸਮਰਪਿਤ ਕਰਨ ਦਾ ਵਿਸ਼ੇਸ਼ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (Reform, Perform and Transform) ਪਿਛਲੇ 5 ਵਰ੍ਹਿਆਂ ਤੋਂ ਮੰਤਰ (mantra) ਰਿਹਾ ਹੈ” ਅਤੇ ਇਸ ਨੂੰ ਅੱਜ ਪੂਰਾ ਦੇਸ਼ ਅਨੁਭਵ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਲੋਕ 17ਵੀਂ ਲੋਕ ਸਭਾ ਨੂੰ ਉਸ ਦੇ ਪ੍ਰਯਾਸਾਂ ਦੇ ਲਈ ਅਸ਼ੀਰਵਾਦ ਦੇਣਾ ਜਾਰੀ ਰੱਖਾਂਗੇ। ਸ਼੍ਰੀ ਮੋਦੀ ਨੇ ਸਦਨ ਦੇ ਸਾਰੇ ਮੈਂਬਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਦੇ ਪ੍ਰਤੀ ਅਤੇ ਵਿਸ਼ੇਸ਼ ਕਰਕੇ ਸਦਨ ਦੇ ਲੋਕ ਸਭਾ ਦੇ ਸਪੀਕਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਦਾ ਧੰਨਵਾਦ ਕੀਤਾ ਅਤੇ ਸਦਨ ਨੂੰ ਹਮੇਸ਼ਾ ਮੁਸਕਰਾਉਂਦੇ ਹੋਏ, ਸੰਤੁਲਿਤ ਅਤੇ ਨਿਰਪੱਖ ਤਰੀਕੇ ਨਾਲ ਚਲਾਉਣ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ।ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਆਯੋਜਿਤ ਭਾਰਤ ਮੋਬਿਲਿਟੀ ਗਲੋਬਲ ਐਕਸਪੋ (Bharat Mobility Global Expo) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 02nd, 04:31 pm
ਹੁਣੇ ਮੈਂ ਪੀਯੂਸ਼ ਜੀ ਨੂੰ ਸੁਣ ਰਿਹਾ ਸਾਂ, ਉਹ ਕਹਿ ਰਹੇ ਸਨ ਕਿ ਆਪ (ਤੁਸੀਂ) ਆਏ ਤਾਂ ਸਾਡਾ ਹੌਸਲਾ ਵਧ ਜਾਂਦਾ ਹੈ। ਲੇਕਿਨ ਮੈਂ ਦੇਖ ਰਿਹਾ ਸਾਂ ਇੱਥੇ ਤਾਂ ਸਾਰੇ ਹੌਰਸ ਪਾਵਰ ਵਾਲੇ ਲੋਕ ਬੈਠੇ ਹਨ। ਤਦ ਤੈਅ ਹੋ ਗਿਆ ਹੈ ਕਿ ਕਿਸ ਨੂੰ ਕਿੱਥੋਂ ਹੌਸਲਾ ਮਿਲਣ ਵਾਲਾ ਹੈ। ਸਭ ਤੋਂ ਪਹਿਲੇ ਤਾਂ ਮੈਂ Automotive Industry ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਅੱਜ ਹਰ ਸਟਾਲ ‘ਤੇ ਤਾਂ ਨਹੀਂ ਜਾ ਪਾਇਆ, ਲੇਕਿਨ ਜਿਤਨੇ ਭੀ ਸਟਾਲਸ ਮੈਂ ਦੇਖੇ, ਉਹ ਬਹੁਤ ਹੀ ਪ੍ਰਭਾਵਿਤ ਕਰਨ ਵਾਲੇ ਸਨ। ਸਾਡੇ ਦੇਸ਼ ਵਿੱਚ ਇਹ ਸਭ ਹੋ ਰਿਹਾ ਹੈ, ਦੇਖਦੇ ਹਾਂ ਤਾਂ ਹੋਰ ਆਨੰਦ ਹੋ ਜਾਂਦਾ ਹੈ। ਮੈਂ ਤਾਂ ਕਦੇ ਗੱਡੀ ਖਰੀਦੀ ਨਹੀਂ ਹੈ, ਇਸ ਲਈ ਮੈਨੂੰ ਕੋਈ ਅਨੁਭਵ ਨਹੀਂ ਹੈ, ਕਿਉਂਕਿ ਮੈਂ ਕਦੇ ਸਾਇਕਲ ਭੀ ਨਹੀਂ ਖਰੀਦੀ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਭੀ ਕਹਾਂਗਾ ਕਿ ਇਸ ਐਕਸਪੋ ਨੂੰ ਆ ਕੇ ਜ਼ਰੂਰ ਦੇਖਣ। ਇਹ ਆਯੋਜਨ Mobility Community ਅਤੇ ਪੂਰੀ Supply Chain ਨੂੰ ਇੱਕ ਮੰਚ ‘ਤੇ ਲਿਆਇਆ ਹੈ। ਮੈਂ ਆਪ ਸਭ (ਤੁਹਾਡਾ ਸਾਰਿਆਂ) ਦਾ Bharat Mobility Global Expo ਵਿੱਚ ਅਭਿਨੰਦਨ ਕਰਦਾ ਹਾਂ, ਅਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸ਼ਾਇਦ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਮੇਰੀ ਪਹਿਲੀ ਟਰਮ ਸੀ, ਉਸ ਸਮੇਂ ਮੈਂ ਇੱਕ ਗਲੋਬਲ ਲੈਵਲ ਦੀ mobility conference ਪਲਾਨ ਕੀਤੀ ਸੀ। ਅਤੇ ਉਸ ਸਮੇਂ ਦੀਆਂ ਚੀਜ਼ਾਂ ਅਗਰ ਆਪ (ਤੁਸੀਂ) ਨਿਕਾਲ ਕੇ (ਕੱਢ ਕੇ) ਦੇਖੋਗੇ ਤਾਂ ਬੈਟਰੀ ‘ਤੇ ਸਾਡਾ ਫੋਕਸ ਕਿਉਂ ਹੋਣਾ ਚਾਹੀਦਾ ਹੈ, Electric Vehicle ਦੀ ਤਰਫ਼ ਸਾਨੂੰ ਕਿਵੇਂ ਜਲਦੀ ਜਾਣਾ ਚਾਹੀਦਾ ਹੈ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਬਹੁਤ ਵਿਸਤਾਰ ਨਾਲ ਉਹ ਸਮਿਟ ਹੋਇਆ ਸੀ, ਗਲੋਬਲ ਐਕਸਪਰਟਸ ਆਏ ਸਨ। ਅਤੇ ਅੱਜ ਮੈਂ ਮੇਰੀ ਦੂਸਰੀ ਟਰਮ ਵਿੱਚ ਦੇਖ ਰਿਹਾ ਹਾਂ ਕਿ ਅੱਛੀ ਖਾਸੀ ਮਾਤਰਾ ਵਿੱਚ ਪ੍ਰਗਤੀ ਹੋ ਰਹੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੀਸਰੀ ਟਰਮ ਵਿੱਚ.. ਚਲੋ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ। ਅਤੇ ਆਪ (ਤੁਸੀਂ) ਲੋਕ ਤਾਂ mobility ਦੀ ਦੁਨੀਆ ਵਿੱਚ ਹੋ, ਤਾਂ ਇਹ ਇਸ਼ਾਰਾ ਦੇਸ਼ ਵਿੱਚ ਜਲਦੀ ਤੋਂ ਪਹੁੰਚੇਗਾ।ਪ੍ਰਧਾਨ ਮੰਤਰੀ ਨੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ (Bharat Mobility Global Expo) 2024 ਨੂੰ ਸੰਬੋਧਨ ਕੀਤਾ
February 02nd, 04:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਭਾਰਤ ਦੀ ਸਭ ਤੋਂ ਬੜੀ ਅਤੇ ਆਪਣੇ ਤਰ੍ਹਾਂ ਦੀ ਪਹਿਲੀ ਗਤੀਸ਼ੀਲਤਾ ਪ੍ਰਦਰਸ਼ਨੀ-ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਐਕਸਪੋ ਦਾ ਅਵਲੋਕਨ ਭੀ ਕੀਤਾ । ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਗਤੀਸ਼ੀਲਤਾ ਅਤੇ ਮੋਟਰ ਵਾਹਨਾਂ ਦੀਆਂ ਵੈਲਿਊ ਚੇਨਸ ਵਿੱਚ ਭਾਰਤ ਦੀਆਂ ਸਮੱਰਥਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਵਿੱਚ ਪ੍ਰਦਰਸ਼ਨੀਆਂ, ਸੰਮੇਲਨ, ਖਰੀਦਦਾਰ-ਵਿਕ੍ਰੇਤਾ ਬੈਠਕਾਂ, ਸਟੇਟ ਸੈਸ਼ਨਸ, ਸੜਕ ਸੁਰੱਖਿਆ ਮੰਡਪ ਅਤੇ ਗੋ-ਕਾਰਟਿੰਗ (go-karting) ਜਿਹੇ ਜਨ-ਕੇਂਦ੍ਰਿਤ (public-centric) ਆਕਰਸ਼ਣ ਸ਼ਾਮਲ ਹਨ।ਰਾਮ ਸਭ ਦੇ ਦਿਲ ਵਿੱਚ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
January 28th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਦੇ ਜ਼ਰੀਏ ਸਾਡਾ ਤੇ ਤੁਹਾਡਾ ਜੋ ਰਿਸ਼ਤਾ ਬਣਿਆ ਹੈ, ਉਹ ਇੱਕ ਦਹਾਕਾ ਪੁਰਾਣਾ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਇਸ ਦੌਰ ’ਚ ਵੀ ਰੇਡੀਓ ਪੂਰੇ ਦੇਸ਼ ਨੂੰ ਜੋੜਨ ਦਾ ਇੱਕ ਮਜ਼ਬੂਤ ਜ਼ਰੀਆ ਹੈ। ਰੇਡੀਓ ਦੀ ਤਾਕਤ ਕਿੰਨਾ ਬਦਲਾਅ ਲਿਆ ਸਕਦੀ ਹੈ, ਇਸ ਦੀ ਇੱਕ ਨਿਵੇਕਲੀ ਮਿਸਾਲ ਛੱਤੀਸਗੜ੍ਹ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬੀਤੇ ਕਰੀਬ 7 ਵਰ੍ਹਿਆਂ ’ਚ ਇੱਥੇ ਰੇਡੀਓ ’ਤੇ ਇੱਕ ਹਰਮਨਪਿਆਰੇ ਪ੍ਰੋਗਰਾਮ ਦਾ ਪ੍ਰਸਾਰਣ ਹੋ ਰਿਹਾ ਹੈ, ਜਿਸ ਦਾ ਨਾਮ ਹੈ ‘ਹਮਰ ਹਾਥੀ - ਹਮਰ ਗੋਠ’। ਨਾਮ ਸੁਣ ਕੇ ਤੁਹਾਨੂੰ ਲੱਗ ਸਕਦਾ ਹੈ ਕਿ ਰੇਡੀਓ ਤੇ ਹਾਥੀ ਦਾ ਭਲਾ ਕੀ ਕਨੈਕਸ਼ਨ ਹੋ ਸਕਦਾ ਹੈ ਪਰ ਇਹੀ ਤਾਂ ਰੇਡੀਓ ਦੀ ਖੂਬੀ ਹੈ। ਛੱਤੀਸਗੜ੍ਹ ’ਚ ਆਕਾਸ਼ਵਾਣੀ ਦੇ ਚਾਰ ਕੇਂਦਰਾਂ ਅੰਬਿਕਾਪੁਰ, ਰਾਏਪੁਰ, ਬਿਲਾਸਪੁਰ ਅਤੇ ਰਾਏਗੜ੍ਹ ਤੋਂ ਹਰ ਸ਼ਾਮ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਛੱਤੀਸਗੜ੍ਹ ਦੇ ਜੰਗਲਾਂ ਅਤੇ ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਬੜੇ ਧਿਆਨ ਨਾਲ ਇਸ ਪ੍ਰੋਗਰਾਮ ਨੂੰ ਸੁਣਦੇ ਹਨ। ‘ਹਮਰ ਹਾਥੀ - ਹਮਰ ਗੋਠ’ ਪ੍ਰੋਗਰਾਮ ’ਚ ਦੱਸਿਆ ਜਾਂਦਾ ਹੈ ਕਿ ਹਾਥੀਆਂ ਦਾ ਝੁੰਡ ਜੰਗਲ ਦੇ ਕਿਸ ਇਲਾਕੇ ’ਚੋਂ ਗੁਜਰ ਰਿਹਾ ਹੈ। ਇਹ ਜਾਣਕਾਰੀ ਇੱਥੋਂ ਦੇ ਲੋਕਾਂ ਦੇ ਬਹੁਤ ਕੰਮ ਆਉਂਦੀ ਹੈ। ਲੋਕਾਂ ਨੂੰ ਜਿਵੇਂ ਹੀ ਰੇਡੀਓ ਤੋਂ ਹਾਥੀਆਂ ਦੇ ਝੁੰਡ ਦੇ ਆਉਣ ਦੀ ਜਾਣਕਾਰੀ ਮਿਲਦੀ ਹੈ, ਉਹ ਸਾਵਧਾਨ ਹੋ ਜਾਂਦੇ ਹਨ, ਜਿਨ੍ਹਾਂ ਰਸਤਿਆਂ ਤੋਂ ਹਾਥੀ ਲੰਘਦੇ ਹਨ, ਉੱਧਰ ਜਾਣ ਦਾ ਖ਼ਤਰਾ ਟਲ ਜਾਂਦਾ ਹੈ। ਇਸ ਨਾਲ ਜਿੱਥੇ ਇੱਕ ਪਾਸੇ ਹਾਥੀਆਂ ਦੇ ਝੁੰਡ ਤੋਂ ਨੁਕਸਾਨ ਦੀ ਸੰਭਾਵਨਾ ਘੱਟ ਹੋ ਰਹੀ ਹੈ, ਉੱਥੇ ਹੀ ਹਾਥੀਆਂ ਦੇ ਬਾਰੇ ਡਾਟਾ ਜੁਟਾਉਣ ’ਚ ਮਦਦ ਮਿਲਦੀ ਹੈ। ਇਸ ਡਾਟਾ ਦੇ ਇਸਤੇਮਾਲ ਨਾਲ ਭਵਿੱਖ ਵਿੱਚ ਹਾਥੀਆਂ ਦੀ ਸੁਰੱਖਿਆ ’ਚ ਵੀ ਮਦਦ ਮਿਲੇਗੀ। ਇੱਥੇ ਹਾਥੀਆਂ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਨਾਲ ਜੰਗਲ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਹਾਥੀਆਂ ਦੇ ਨਾਲ ਤਾਲਮੇਲ ਬਿਠਾਉਣਾ ਅਸਾਨ ਹੋ ਗਿਆ ਹੈ। ਛੱਤੀਸਗੜ੍ਹ ਦੀ ਇਸ ਬੇਮਿਸਾਲ ਪਹਿਲ ਅਤੇ ਇਸ ਦੇ ਅਨੁਭਵਾਂ ਦਾ ਲਾਭ ਦੇਸ਼ ਦੇ ਦੂਸਰੇ ਜੰਗਲੀ ਖੇਤਰਾਂ ’ਚ ਰਹਿਣ ਵਾਲੇ ਲੋਕ ਵੀ ਲੈ ਸਕਦੇ ਹਨ।ਵੱਲਾਲਾਰ (Vallalar) ਦੇ ਨਾਮ ਨਾਲ ਭੀ ਜਾਣੇ ਜਾਂਦੇ ਸ਼੍ਰੀ ਰਾਮਲਿੰਗ ਸਵਾਮੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 05th, 02:00 pm
ਵਣੱਕਮ!(Vanakkam!) ਵੱਲਾਲਾਰ (Vallalar) ਦੇ ਨਾਮ ਨਾਲ ਮਕਬੂਲ ਮਹਾਨ ਸ਼੍ਰੀ ਰਾਮਲਿੰਗ ਸਵਾਮੀ ਜੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਇਸ ਕਾਰਜਕ੍ਰਮ ਨੂੰ ਸੰਬੋਧਿਤ ਕਰਨਾ ਸਨਮਾਨ ਦੀ ਬਾਤ ਹੈ। ਇਹ ਹੋਰ ਭੀ ਖਾਸ ਹੈ ਕਿ ਇਹ ਕਾਰਜਕ੍ਰਮ ਵਡਾਲੁਰ(Vadalur) ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਵੱਲਾਲਾਰ (Vallalar) ਨਾਲ ਨਿਕਟਤਾ ਨਾਲ ਜੁੜਿਆ ਹੋਇਆ ਸਥਾਨ ਹੈ। ਵੱਲਾਲਾਰ ਸਾਡੇ ਸਭ ਤੋਂ ਸਨਮਾਨਿਤ ਸੰਤਾਂ ਵਿੱਚੋਂ ਇੱਕ ਹਨ। ਉਹ 19ਵੀਂ ਸਦੀ ਵਿੱਚ ਇਸ ਧਰਤੀ ‘ਤੇ ਆਏ, ਲੇਕਿਨ ਉਨ੍ਹਾਂ ਦੀ ਅਧਿਆਤਮਿਕ ਅੰਤਰਦ੍ਰਿਸ਼ਟੀ ਅੱਜ ਭੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦਾ ਪ੍ਰਭਾਵ ਆਲਮੀ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਕਈ ਸੰਗਠਨ ਕੰਮ ਕਰ ਰਹੇ ਹਨ।ਪ੍ਰਧਾਨ ਮੰਤਰੀ ਨੇ ਵੱਲਾਲਾਰ (Vallalar) ਦੇ ਨਾਮ ਨਾਲ ਭੀ ਜਾਣੇ ਜਾਂਦੇ ਸ਼੍ਰੀ ਰਾਮਲਿੰਗ ਸਵਾਮੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਸੰਬੋਧਨ ਕੀਤਾ “ਵੱਲਾਲਾਰ ਦਾ ਪ੍ਰਭਾਵ ਆਲਮੀ ਹੈ”
October 05th, 01:30 pm
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਲਾਲਾਰ ਨਾਲ ਨਿਕਟਤਾ ਨਾਲ ਜੁੜੇ ਸਥਾਨ ਵਡਾਲੂਰ (Vadalur) ਵਿੱਚ ਕਾਰਜਕ੍ਰਮ ਆਯੋਜਿਤ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵੱਲਾਲਾਰ 19ਵੀਂ ਸਦੀ ਦੇ ਭਾਰਤ ਵਿੱਚ ਰਹਿਣ ਵਾਲੇ ਸਭ ਤੋਂ ਪ੍ਰਤਿਸ਼ਠਿਤ ਸੰਤਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀਆਂ ਅਧਿਆਤਮਿਕ ਸਿੱਖਿਆਵਾਂ ਅੱਜ ਭੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਵੱਲਾਲਾਰ ਦਾ ਪ੍ਰਭਾਵ ਆਲਮੀ ਹੈ” ਅਤੇ ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਈ ਸੰਗਠਨ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਅੱਜ ਚਲ ਰਹੇ ਹਨ।