ਵਿਕਸਿਤ ਭਾਰਤ ਬਜਟ (Viksit Bharat Budget) ‘ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

February 01st, 02:07 pm

ਅੱਜ ਦਾ ਇਹ ਬਜਟ, interim budget ਤਾਂ ਹੈ ਹੀ, ਲੇਕਿਨ ਇਹ ਬਜਟ inclusive ਅਤੇ innovative ਬਜਟ ਹੈ। ਇਸ ਬਜਟ ਵਿੱਚ ਕੌਂਟੀਨਿਊਟੀ ਦਾ ਕਾਨਫੀਡੈਂਸ ਹੈ। ਇਹ ਬਜਟ ਵਿਕਸਿਤ ਭਾਰਤ ਦੇ 4 ਸਤੰਭ(ਥੰਮ੍ਹ)-ਯੁਵਾ, ਗ਼ਰੀਬ, ਮਹਿਲਾ ਅਤੇ ਕਿਸਾਨ, ਸਾਰਿਆਂ ਨੂੰ Empower ਕਰੇਗਾ। ਨਿਰਮਲਾ ਜੀ ਦਾ ਇਹ ਬਜਟ, ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਬਜਟ ਹੈ। ਇਸ ਬਜਟ ਵਿੱਚ 2047 ਦੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਗਰੰਟੀ ਹੈ। ਮੈਂ ਨਿਰਮਲਾ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਬਜਟ ਸਿਰਫ਼ ਅੰਤ੍ਰਿਮ ਬਜਟ ਨਹੀਂ ਬਲਕਿ ਇੱਕ ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਬਜਟ ਹੈ: ਪ੍ਰਧਾਨ ਮੰਤਰੀ

February 01st, 12:36 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ “ਕੇਵਲ ਇੱਕ ਅੰਤ੍ਰਿਮ ਬਜਟ ਨਹੀਂ ਬਲਕਿ ਇੱਕ ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਬਜਟ ਦੱਸਿਆ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਬਜਟ ਨਿਰੰਤਰਤਾ ਦਾ ਭਰੋਸਾ ਰੱਖਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਇਹ ਬਜਟ ਵਿਕਸਿਤ ਭਾਰਤ (developed India) ਦੇ ਸਾਰੇ ਥੰਮ੍ਹਾਂ- ਨੌਜਵਾਨਾਂ, ਗ਼ਰੀਬਾਂ, ਮਹਿਲਾਵਾਂ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਵੇਗਾ(the youth, the poor, women, and farmers)।”

ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

December 19th, 11:32 pm

21ਵੀਂ ਸਦੀ ਦਾ ਭਾਰਤ ਅੱਜ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ ਦੇ ਮੰਤਰ ‘ਤੇ ਅੱਗੇ ਵਧ ਰਿਹਾ ਹੈ। ਕੁਝ ਹੋ ਹੀ ਨਹੀਂ ਸਕਦਾ, ਇਹ ਬਦਲ ਹੀ ਨਹੀਂ ਸਕਦਾ, ਇਸ ਸੋਚ ਤੋਂ ਹੁਣ ਹਰ ਭਾਰਤੀ ਬਾਹਰ ਨਿਕਲਿਆ ਹੈ। ਇਸੇ ਨਵੀਂ ਸੋਚ ਦੇ ਚਲਦੇ, ਬੀਤੇ 10 ਵਰ੍ਹਿਆ ਵਿੱਚ ਭਾਰਤ 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਈਕੌਨਮੀ ਬਣਿਆ ਹੈ। ਅੱਜ ਭਾਰਤ ਦੇ UPI ਦਾ ਡੰਕਾ ਪੂਰੀ ਦੁਨੀਆ ਵਿੱਚ ਵਜ ਰਿਹਾ ਹੈ। ਕੋਰੋਨਾ ਦੇ ਮਹਾਸੰਕਟ ਦੌਰਾਨ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ਬਣਾਈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮੁਫ਼ਤ ਵਿੱਚ ਵੈਕਸੀਨ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਅਤੇ ਦੁਨੀਆ ਦੇ ਦਰਜ਼ਨਾਂ ਦੇਸ਼ਾਂ ਨੂੰ ਵੈਕਸੀਨ ਪਹੁੰਚਾਈ।

ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ

December 19th, 09:30 pm

ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਸਟੀਟਿਊਟ ਆਫ਼ ਇੰਜੀਨਿਅਰਿੰਗ, ਮੈਸੂਰ, ਕਰਨਾਟਕ ਦੇ ਸ਼੍ਰੀ ਸੋਇਕਤ ਦਾਸ ਅਤੇ ਸ਼੍ਰੀ ਪ੍ਰੋਤਿਕ ਸਾਹਾ (Soikat Das and Mr Protik Saha) ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕੋਲਾ ਮੰਤਰਾਲੇ ਦੇ ਟ੍ਰਾਂਸਪੋਟੇਸ਼ਨ ਅਤੇ ਲੌਜਿਸਟਿਕਸ ਵਿਸ਼ੇ ‘ਤੇ ਕੰਮ ਕੀਤਾ ਹੈ। ਉਹ ਰੇਲਵੇ ਕਾਰਗੋ ਦੇ ਲਈ ਇੰਟਰਨੈੱਟ ਆਫ਼ ਥਿੰਗਸ (ਆਈਓਟੀ) ਅਧਾਰਿਤ ਪ੍ਰਣਾਲੀ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਕਾਥੌਨ ਉਨ੍ਹਾਂ ਦੇ ਲਈ ਵੀ ਸਿੱਖਣ ਦਾ ਅਵਸਰ ਹੈ ਅਤੇ ਉਹ ਹਮੇਸ਼ਾ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕਰਨ ਲਈ ਉਤਸੁਕ ਰਹਿੰਦੇ ਹਨ। ਪ੍ਰਤੀਭਾਗੀਆਂ ਦੇ ਖਿੜੇ ਚਿਹਰਿਆਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਤਸ਼ਾਹ, ਇੱਛਾਸ਼ਕਤੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦਾ ਲਗਾਓ ਭਾਰਤ ਦੀ ਯੁਵਾ ਸ਼ਕਤੀ ਦੀ ਪਹਿਚਾਣ ਬਣ ਗਈ ਹੈ।

ਭਾਰਤ ਅਤੇ ਸਵੀਡਨ ਨੇ ਸੀਓਪੀ (COP)-28 ਵਿਖੇ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ ਦੇ ਦੂਸਰੇ ਫੇਜ਼ ਦੀ ਸਹਿ-ਮੇਜ਼ਬਾਨੀ ਕੀਤੀ

December 01st, 08:29 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁਬਈ ਵਿੱਚ ਸੀਓਪੀ (COP)-28 ਵਿੱਚ 2024-26 ਦੀ ਅਵਧੀ ਦੇ ਲਈ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ (ਲੀਡਆਈਟੀ 2.0- LeadIT 2.0) ਦੇ ਫੇਜ਼-II ਨੂੰ ਸੰਯੁਕਤ ਤੌਰ ‘ਤੇ ਲਾਂਚ (co-launched) ਕੀਤਾ।

ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸਿੰਧੀਆ ਸਕੂਲ ਦੇ 125ਵੇਂ ਸਥਾਪਨਾ ਦਿਵਸ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 21st, 11:04 pm

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂ ਭਾਈ ਪਟੇਲ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸਿੰਧੀਆ ਸਕੂਲ ਦੇ ਡਾਇਰੈਕਟਰ ਮੰਡਲ ਦੇ ਪ੍ਰਧਾਨ ਅਤੇ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਜਯੋਤੀਰਾਦਿਤਿਆ ਸਿੰਧੀਆ ਜੀ, ਸ਼੍ਰੀ ਨਰੇਂਦਰ ਸਿੰਘ ਤੋਮਰ, ਡਾ. ਜਿਤੇਂਦਰ ਸਿੰਘ, ਸਕੂਲ ਮੈਨੇਜਮੈਂਟ ਦੇ ਸਾਥੀ ਅਤੇ ਸਾਰੇ ਕਰਮਚਾਰੀ, ਅਧਿਆਪਕ ਅਤੇ ਅਭਿਭਾਵਕ ਗਣ ਅਤੇ ਮੇਰੇ ਪਿਆਰੇ ਯੁਵਾ ਸਾਥੀਓ!

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ‘ਸਿੰਧੀਆ ਸਕੂਲ’ ਦੇ 125ਵੇਂ ਸੰਸਥਾਪਕ ਦਿਵਸ ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ

October 21st, 05:40 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ‘ਦ ਸਿੰਧੀਆ ਸਕੂਲ’ ਦੇ 125ਵੇਂ ਸੰਸਥਾਪਕ ਦਿਵਸ ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸਕੂਲ ਵਿੱਚ ‘ਮਲਟੀਪਰਪਸ ਸਪੋਰਟਸ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ ਅਤੇ ਵਿਸ਼ਿਸ਼ਟ ਸਾਬਕਾ ਵਿਦਿਆਰਥੀਆਂ ਅਤੇ ਟੌਪ ਉਪਲਬਧੀਆਂ ਹਾਸਲ ਕਰਨਾ ਵਾਲਿਆਂ ਨੂੰ ਸਕੂਲ ਦੇ ਸਲਾਨਾ ਪੁਰਸਕਾਰ ਪ੍ਰਦਾਨ ਕੀਤੇ। ਸਿੰਧੀਆ ਸਕੂਲ ਦੀ ਸਥਾਪਨਾ ਵਰ੍ਹੇ 1897 ਵਿੱਚ ਹੋਈ ਸੀ ਅਤੇ ਇਹ ਇਤਿਹਾਸਿਕ ਗਵਾਲੀਅਰ ਕਿਲੇ ਦੇ ਟੌਪ ‘ਤੇ ਸਥਿਤ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ।

ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਦੀ ਸਫ਼ਲਤਾ ‘ਤੇ ਵਿਸ਼ਵ ਨੇਤਾਵਾਂ ਦੇ ਸੰਦੇਸ਼ਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ

August 24th, 10:03 am

ਅਨੇਕ ਵਿਸ਼ਵ ਨੇਤਾਵਾਂ ਨੇ ਚੰਦਰਯਾਨ-3 ਦੇ ਚੰਦਰਮਾ ‘ਤੇ ਸਫ਼ਲਤਾਪੂਰਵਕ ਉਤਰਨ ਦੇ ਲਈ ਭਾਰਤ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਐਕਸ (X) ‘ਤੇ ਉੱਤਰ ਦਿੰਦੇ ਹੋਏ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

PM Modi and First Lady of the US Jill Biden visit the National Science Foundation

June 22nd, 02:49 am

PM Modi and First Lady of the US Jill Biden visited the National Science Foundation. They participated in the ‘Skilling for Future Event’. It is a unique event focused on promoting vocational education and skill development among youth. Both PM Modi and First Lady Jill Biden discussed collaborative efforts aimed at creating a workforce for the future. PM Modi highlighted various initiatives undertaken by India to promote education, research & entrepreneurship in the country.

ਰਿਪਬਲਿਕ ਟੀਵੀ ਦੇ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 26th, 08:01 pm

ਅਰਣਬ ਗੋਸੁਆਮੀ ਜੀ, ਰਿਪਬਲਿਕ ਮੀਡੀਆ ਨੈੱਟਵਰਕ ਦੇ ਸਾਰੇ ਸਾਥੀ, ਦੇਸ਼-ਵਿਦੇਸ਼ ਵਿੱਚ ਨੇ ਆਤਮਹੱਤਿਆ ਦੀ, ਤਾਂ ਇੱਕ ਚਿਟ ਛੱਡ ਕੇ ਗਈ ਕਿ ਮੈਂ ਜ਼ਿੰਦਗੀ ਵਿੱਚ ਥੱਕ ਗਈ ਹਾਂ, ਮੈਂ ਜੀਣਾ ਨਹੀਂ ਚਾਹੁੰਦੀ ਹਾਂ, ਤਾਂ ਮੈਂ ਇਹ ਖਾ ਕੇ ਤਾਲਾਬ ਵਿੱਚ ਕੁੱਦ ਕੇ ਮਰ ਜਾਓਗੀ। ਹੁਣ ਸਵੇਰੇ ਦੇਖਿਆ ਬੇਟੀ ਘਰ ਵਿੱਚ ਨਹੀਂ ਹੈ। ਤਾਂ ਬਿਸਤਰ ਵਿੱਚ ਚਿੱਠੀ ਮਿਲੀ ਤਾਂ ਪਿਤਾਜੀ ਨੂੰ ਬੜਾ ਗੁੱਸਾ ਆਇਆ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਰੀਪਬਲਿਕ ਸੰਮੇਲਨ ਨੂੰ ਸੰਬੋਧਨ ਕੀਤਾ

April 26th, 08:00 pm

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰੀਪਬਲਿਕ ਸੰਮੇਲਨ ਦਾ ਹਿੱਸਾ ਬਣਨ ਲਈ ਧੰਨਵਾਦ ਪ੍ਰਗਟਾਇਆ ਅਤੇ ਅਗਲੇ ਮਹੀਨੇ 6 ਸਾਲ ਪੂਰੇ ਹੋਣ 'ਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਸਾਲ 2019 ਵਿੱਚ 'ਇੰਡਿਆਜ਼ ਮੂਮੈਂਟ' ਥੀਮ ਦੇ ਨਾਲ ਰੀਪਬਲਿਕ ਸੰਮੇਲਨ ਵਿੱਚ ਆਪਣੀ ਭਾਗੀਦਾਰੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਲੋਕਾਂ ਦੇ ਫਤਵੇ ਦਾ ਪਿਛੋਕੜ ਸੀ, ਜਦੋਂ ਨਾਗਰਿਕਾਂ ਨੇ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਅਤੇ ਸਥਿਰਤਾ ਨਾਲ ਸਰਕਾਰ ਚੁਣੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, ''ਦੇਸ਼ ਨੇ ਮਹਿਸੂਸ ਕੀਤਾ ਕਿ ਭਾਰਤ ਦਾ ਪਲ ਹੁਣ ਆ ਗਿਆ ਹੈ। ਇਸ ਸਾਲ ਦੇ ਥੀਮ ‘ਟਾਇਮ ਆਵ੍ ਟ੍ਰਾਂਸਫਾਰਮੇਸ਼ਨ’ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕ ਹੁਣ ਜ਼ਮੀਨੀ ਪੱਧਰ ‘ਤੇ ਉਸ ਬਦਲਾਅ ਨੂੰ ਦੇਖ ਸਕਦੇ ਹਨ, ਜਿਸ ਦੀ ਕਲਪਨਾ 4 ਸਾਲ ਪਹਿਲਾਂ ਕੀਤੀ ਗਈ ਸੀ।

ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 12th, 04:01 pm

ਮੈਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਹੁਬਲੀ ਆਉਣ ਦਾ ਸੁਭਾਗ ਮਿਲਿਆ ਸੀ। ਜਿਸ ਤਰ੍ਹਾਂ ਹੁਬਲੀ ਦੇ ਮੇਰੇ ਪਿਆਰੇ ਭਾਈਆਂ ਅਤੇ ਭੈਣਾਂ ਨੇ ਸੜਕਾਂ ਦੇ ਕਿਨਾਰੇ ਖੜੇ ਹੋ ਕੇ ਮੈਨੂੰ ਅਸ਼ੀਰਵਾਦ ਦਿੱਤਾ, ਉਹ ਪਲ ਮੈਂ ਕਦੇ ਭੁੱਲ ਨਹੀਂ ਸਕਦਾ ਹਾਂ ਇਤਨਾ ਪਿਆਰ, ਇਤਨੇ ਅਸ਼ੀਰਵਾਦ। ਬੀਤੇ ਸਮੇਂ ਵਿੱਚ ਮੈਨੂੰ ਕਰਨਾਟਕ ਦੇ ਅਨੇਕ ਖੇਤਰਾਂ ਵਿੱਚ ਜਾਣ ਦਾ ਅਵਸਰ ਮਿਲਿਆ ਹੈ। ਬੰਗਲੁਰੂ ਤੋਂ ਲੈ ਕੇ ਬੇਲਾਗਾਵੀ ਤੱਕ, ਕਲਬੁਰਗੀ ਤੋਂ ਲੈ ਕੇ ਸ਼ਿਮੋਗਾ ਤੱਕ, ਮੈਸੂਰ ਤੋਂ ਲੈ ਕੇ ਤੁਮਕੁਰੂ ਤੱਕ, ਮੈਨੂੰ ਕੰਨੜਿਗਾ ਲੋਕਾਂ ਨੇ ਜਿਸ ਤਰ੍ਹਾਂ ਦਾ ਸਨੇਹ ਦਿੱਤਾ ਹੈ, ਅਪਣਾਪਣ ਦਿੱਤਾ ਹੈ, ਇੱਕ ਤੋਂ ਵਧ ਕੇ ਇੱਕ, ਤੁਹਾਡਾ ਇਹ ਪਿਆਰ, ਤੁਹਾਡੇ ਅਸ਼ੀਰਵਾਦ ਅਭਿਭੂਤ ਕਰਨ ਵਾਲੇ ਹਨ। ਇਹ ਸਨੇਹ ਤੁਹਾਡਾ ਮੇਰੇ ‘ਤੇ ਬਹੁਤ ਬੜਾ ਰਿਣ ਹੈ, ਕਰਜ਼ ਹੈ ਅਤੇ ਇਸ ਕਰਜ਼ ਨੂੰ ਮੈਂ ਕਰਨਾਟਕ ਦੀ ਜਨਤਾ ਦੀ ਲਗਾਤਾਰ ਸੇਵਾ ਕਰਕੇ ਚੁਕਾਵਾਗਾ।

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਹੁਬਲੀ-ਧਾਰਵਾੜ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

March 12th, 04:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੁਬਲੀ-ਧਾਰਵਾੜ , ਕਰਨਾਟਕ ਵਿੱਚ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਆਈਆਈਟੀ ਧਾਰਵਾੜ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਸ਼ਾਮਲ ਹੈ, ਜਿਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਫਰਵਰੀ, 2019 ਵਿੱਚ ਰੱਖਿਆ ਸੀ। ਇਸ ਦੇ ਇਲਾਵਾ 1507 ਮੀਟਰ ਲੰਬੇ ਸਿੱਧਾਰੂਢਾ ਸਵਾਮੀਜੀ ਹੁਬਲੀ ਸਟੇਸ਼ਨ ਨੂੰ ਵੀ ਸਮਰਪਿਤ ਕੀਤਾ ਗਿਆ, ਜੋ ਦੁਨੀਆ ਦਾ ਸਭ ਤੋਂ ਲੰਮਾ ਰੇਲਵੇ ਸਟੇਸ਼ਨ ਹੈ ਅਤੇ ਇਸ ਨੂੰ ਹਾਲ ਵਿੱਚ ਗਿਨੀਜ ਬੁੱਕ ਆਵ੍ ਵਰਲਡ ਰਿਕਾਰਡਸ ਨੇ ਵੀ ਮਾਨਤਾ ਦਿੱਤੀ ਸੀ। ਨਾਲ ਹੀ, ਖੇਤਰ ਵਿੱਚ ਸੰਪਰਕ (ਕਨੈਕਟਿਵਿਟੀ) ਨੂੰ ਹੁਲਾਰਾ ਦੇਣ ਲਈ ਹੋਸਪੇਟੇ- ਹੁਬਲੀ-ਤੀਨਾਈਘਾਟ ਸੈਕਸ਼ਨ ਦੇ ਬਿਜਲੀਕਰਣ ਅਤੇ ਹੋਸਪੇਟੇ ਸਟੇਸ਼ਨ ਦੇ ਅੱਪਗ੍ਰੇਡ ਕਾਰਜ ਦਾ ਵੀ ਲੋਕ ਅਰਪਣ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਹੁਬਲੀ-ਧਾਰਵਾੜ ਸਮਾਰਟ ਸਿਟੀ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਜੈਦੇਵ ਹੌਸਪਿਟਲ ਐਂਡ ਰਿਸਰਚ ਸੈਂਟਰ, ਧਾਰਵਾੜ ਬਹੁ-ਗ੍ਰਾਮ ਜਲ ਸਪਲਾਈ ਯੋਜਨਾ ਅਤੇ ਤੁਪਰਿਹੱਲਾ ਫਲਡ ਡੈਮੇਜ ਕੰਟਰੋਲ ਪ੍ਰੋਜੇਕਟ ਦਾ ਨੀਂਹ ਪੱਥਰ ਵੀ ਰੱਖਿਆ।

ਬਜਟ ਦੇ ਬਾਅਦ ‘ਯੁਵਾ ਸ਼ਕਤੀ ਦਾ ਦੋਹਨ-ਕੌਸ਼ਲ ਅਤੇ ਸਿੱਖਿਆ’ ’ਤੇ ਹੋਏ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 25th, 12:13 pm

Skill ਅਤੇ Eduction, ਇਹ ਅੰਮ੍ਰਿਤਕਾਲ ਵਿੱਚ ਦੇਸ਼ ਦੇ ਦੋ ਸਭ ਤੋਂ ਮਹੱਤਵਪੂਰਨ Tools ਹਨ। ਵਿਕਸਿਤ ਭਾਰਤ ਦੇ ਵਿਜ਼ਨ ਨੂੰ ਲੈ ਕੇ ਦੇਸ਼ ਦੀ ਅੰਮ੍ਰਿਤਯਾਤਰਾ ਦੀ ਅਗਵਾਈ ਸਾਡੇ ਯੁਵਾ ਹੀ ਕਰ ਰਹੇ ਹਨ। ਇਸ ਲਈ, ਅੰਮ੍ਰਿਤਕਾਲ ਦੇ ਪ੍ਰਥਮ ਬਜਟ ਵਿੱਚ ਨੌਜਵਾਨਾਂ ਨੂੰ, ਅਤੇ ਉਨ੍ਹਾਂ ਦੇ ਭਵਿੱਖ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਸਾਡਾ ਐਜ਼ੂਕੇਸ਼ਨ ਸਿਸਟਮ practical ਹੋਵੇ, industry oriented ਹੋਵੇ, ਇਹ ਬਜਟ ਇਸ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਵਰ੍ਹਿਆਂ ਤੋਂ ਸਾਡਾ education sector, rigidity ਦਾ ਸ਼ਿਕਾਰ ਰਿਹਾ। ਅਸੀਂ ਇਸ ਨੂੰ ਬਦਲਣ ਦਾ ਪ੍ਰਯਾਸ ਕੀਤਾ ਹੈ। ਅਸੀਂ education ਅਤੇ skilling ਨੂੰ ਨੌਜਵਾਨਾਂ ਦੇ aptitude ਅਤੇ ਆਉਣ ਵਾਲੇ ਸਮੇਂ ਦੀ ਡਿਮਾਂਡ ਦੇ ਹਿਸਾਬ ਨਾਲ reorient ਕੀਤਾ। ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਲਰਨਿੰਗ ਅਤੇ ਸਕਿਲਿੰਗ, ਦੋਹਾਂ ’ਤੇ ਸਮਾਨ ਜ਼ੋਰ ਦਿੱਤਾ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਪ੍ਰਯਾਸ ਵਿੱਚ ਸਾਨੂੰ ਟੀਚਰਸ ਦੀ ਬਹੁਤ ਸਪੋਰਟ ਮਿਲੀ। ਇਸ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਅਤੀਤ ਦੇ ਬੋਝ ਤੋਂ ਮੁਕਤ ਕਰਨ ਦਾ ਬਹੁਤ ਹੌਸਲਾ ਮਿਲਿਆ ਹੈ। ਇਸ ਨੇ ਸਰਕਾਰ ਨੂੰ ਐਜ਼ੂਕੇਸ਼ਨ ਅਤੇ ਸਕਿਲਿੰਗ ਸੈਕਟਰ ਵਿੱਚ ਅਤੇ ਰਿਫਾਰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ‘ਹਾਰਨੇਸਿੰਗ ਯੂਥ ਪਾਵਰ-ਸਕਿਲਿੰਗ ਐਂਡ ਐਜੁਕੇਸ਼ਨ’ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਿਤ ਕੀਤਾ

February 25th, 09:55 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਹਾਰਨੇਸਿੰਗ ਯੂਥ ਪਾਵਰ – ਸਕਿਲਿੰਗ ਐਂਡ ਐਜੁਕੇਸ਼ਨ’ (ਯੁਵਾਸ਼ਕਤੀ ਦਾ ਸਦਉਪਯੋਗ-ਨਿਪੁਣਤਾ ਅਤੇ ਸਿੱਖਿਆ) ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਿਤ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨ ਹੋਣ ਵਾਲੀਆਂ ਪਹਿਲਾ ਦੇ ਕਾਰਗਰ ਲਾਗੂਕਰਨ ਦੇ ਲਈ ਸੁਝਾਅ ਅਤੇ ਵਿਚਾਰ ਦੀ ਭਾਲ ਕਰਨ ਦੇ ਕ੍ਰਮ ਵਿੱਚ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਵਿੱਚੋਂ ਇਹ ਤੀਸਰਾ ਵੈਬੀਨਾਰ ਹੈ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ

January 24th, 09:49 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਦੇ ਜੇਤੂਆਂ ਦੀ ਸ਼ਲਾਘਾ ਕੀਤੀ ਹੈ। ਭਾਰਤ ਸਰਕਾਰ ਛੇ ਸ਼੍ਰੇਣੀਆਂ ਜਿਵੇਂ ਕਿ ਇਨੋਵੇਸ਼ਨ , ਸਮਾਜ ਸੇਵਾ, ਟੀਕਾਕਾਰੀ, ਖੇਡਾਂ, ਕਲਾ ਅਤੇ ਸੱਭਿਆਚਾਰ ਅਤੇ ਬਹਾਦਰੀ ਵਿੱਚ ਅਸਾਧਾਰਣ ਪ੍ਰਾਪਤੀਆਂ ਲਈ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਪ੍ਰਦਾਨ ਕਰ ਰਹੀ ਹੈ। ਬਾਲ ਸ਼ਕਤੀ ਪੁਰਸਕਾਰ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਦੇਸ਼ ਭਰ ਦੇ 11 ਬੱਚਿਆਂ ਨੂੰ ਪੀਐੱਮਆਰਬੀਪੀ-2023 ਲਈ ਚੁਣਿਆ ਗਿਆ ਹੈ। ਪੁਰਸਕਾਰ ਜੇਤੂਆਂ ਵਿੱਚ 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ 6 ਲੜਕੇ ਅਤੇ 5 ਲੜਕੀਆਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ

January 24th, 07:38 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ’ਤੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਪੁਰਸਕਾਰ ਜੇਤੂਆਂ ਦੇ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ

December 09th, 07:39 pm

ਸਵੇਰੇ ਕਰੀਬ 9:30 ਵਜੇ ਪ੍ਰਧਾਨ ਮੰਤਰੀ ਨਾਗਪੁਰ ਰੇਲਵੇ ਸਟੇਸ਼ਨ 'ਤੇ ਪਹੁੰਚਣਗੇ ਜਿੱਥੇ ਉਹ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣਗੇ। ਸਵੇਰੇ ਕਰੀਬ 10 ਵਜੇ, ਪ੍ਰਧਾਨ ਮੰਤਰੀ ਫ੍ਰੀਡਮ ਪਾਰਕ ਮੈਟਰੋ ਸਟੇਸ਼ਨ ਤੋਂ ਖਾਪੜੀ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕਰਨਗੇ, ਜਿੱਥੇ ਉਹ 'ਨਾਗਪੁਰ ਮੈਟਰੋ ਫੇਜ਼ I' ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਗਰਾਮ ਦੌਰਾਨ ਉਹ ‘ਨਾਗਪੁਰ ਮੈਟਰੋ ਫੇਜ਼-2’ ਦਾ ਨੀਂਹ–ਪੱਥਰ ਵੀ ਰੱਖਣਗੇ। ਸਵੇਰੇ ਕਰੀਬ 10:45 ਵਜੇ, ਪ੍ਰਧਾਨ ਮੰਤਰੀ ਨਾਗਪੁਰ ਅਤੇ ਸ਼ਿਰਡੀ ਨੂੰ ਜੋੜਨ ਵਾਲੇ ਸਮ੍ਰਿੱਧੀ ਮਹਾਮਾਰਗ ਦੇ ਫੇਜ਼-1 ਦਾ ਉਦਘਾਟਨ ਕਰਨਗੇ ਅਤੇ ਹਾਈਵੇਅ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ 11:15 ਵਜੇ ਏਮਸ ਨਾਗਪੁਰ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਰੋਜ਼ਗਾਰ ਮੇਲੇ ਦੇ ਤਹਿਤ ਲਗਭਗ 71,000 ਨਵਨਿਯੁਕਤ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦੀ ਵੰਡ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 22nd, 10:31 am

ਆਪ ਸਭ ਨੂੰ ਬਹੁਤ-ਬਹੁਤ ਵਧਾਈ। ਅੱਜ ਦੇਸ਼ ਦੇ 45 ਸ਼ਹਿਰਾਂ ਵਿੱਚ 71 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਯਾਨੀ, ਅੱਜ ਇੱਕ ਸਾਥ (ਇਕੱਠਿਆਂ) ਹਜ਼ਾਰਾਂ ਘਰਾਂ ਵਿੱਚ ਖੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਪਿਛਲੇ ਮਹੀਨੇ ਅੱਜ ਦੇ ਹੀ ਦਿਨ ਧਨਤੇਰਸ ’ਤੇ ਕੇਂਦਰ ਸਰਕਾਰ ਦੀ ਤਰਫ਼ ਤੋਂ 75 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਨ। ਹੁਣ ਅੱਜ ਦਾ ਇਹ ਵਿਸ਼ਾਲ ਰੋਜ਼ਗਾਰ ਮੇਲਾ ਦਿਖਾਉਂਦਾ ਹੈ ਕਿ ਸਰਕਾਰ ਕਿਸ ਤਰ੍ਹਾਂ government job ਦੇਣ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦੇ ਤਹਿਤ ਨਵੇਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ ਲਗਭਗ 71,000 ਨਿਯੁਕਤੀ ਪੱਤਰ ਪ੍ਰਦਾਨ ਕੀਤੇ

November 22nd, 10:30 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਦੇ ਤਹਿਤ ਨਵੇਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ ਲਗਭਗ 71,000 ਨਿਯੁਕਤੀ ਪੱਤਰ ਪ੍ਰਦਾਨ ਕੀਤੇ। ਰੋਜ਼ਗਾਰ ਮੇਲੇ ਦੇ ਰੋਜ਼ਗਾਰ ਸਿਰਜਣਾ ਨੂੰ ਅੱਗੇ ਵਧਾਉਣ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਦੇ ਨਾਲ-ਨਾਲ ਪ੍ਰਤੱਖ ਰੂਪ ਨਾਲ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਕਰਨ ਦੇ ਲਈ ਸਾਰਥਕ ਅਵਸਰ ਪ੍ਰਦਾਨ ਕਰਨ ਵਿੱਚ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨ ਦੀ ਉਮੀਦ ਹੈ। ਇਸ ਤੋਂ ਪਹਿਲਾਂ ਰੋਜ਼ਗਾਰ ਮੇਲੇ ਦੇ ਤਹਿਤ ਅਕਤੂਬਰ ਵਿੱਚ 75,000 ਤੋਂ ਅਧਿਕ ਨਵੇਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ।