ਪ੍ਰਧਾਨ ਮੰਤਰੀ ਨੇ ਰਿਪਬਲਿਕ ਸਮਿਟ 2024 ਨੂੰ ਸੰਬੋਧਨ ਕੀਤਾ

March 07th, 08:50 pm

ਇਸ ਮੌਕੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਹਾਕਾ ਭਾਰਤ ਦਾ ਹੈ ਅਤੇ ਇਸ ਤੱਥ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਬਿਆਨ ਕੋਈ ਰਾਜਨੀਤਕ ਨਹੀਂ ਸੀ। ਉਨ੍ਹਾਂ ਥੀਮ ਦੇ ਅਨੁਸਾਰ ਅਗਲੇ ਦਹਾਕੇ ਦੇ ਭਾਰਤ ਬਾਰੇ ਚਰਚਾ ਸ਼ੁਰੂ ਕਰਨ ਲਈ ਰਿਪਬਲਿਕ ਟੀਮ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਦੁਨੀਆ ਦਾ ਮੰਨਣਾ ਹੈ ਕਿ ਇਹ ਭਾਰਤ ਦਾ ਦਹਾਕਾ ਹੈ।” ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮੌਜੂਦਾ ਦਹਾਕਾ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਪੂਰਾ ਕਰਨ ਦਾ ਮਾਧਿਅਮ ਬਣੇਗਾ।