ਵੌਇਸ ਆਫ਼ ਗਲੋਬਲ ਸਾਊਥ ਸਮਿਟ 3.0 ਦੇ ਉਦਘਾਟਨੀ ਨੇਤਾਵਾਂ ਦੇ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 17th, 10:00 am
140 ਕਰੋੜ ਭਾਰਤੀਆਂ ਦੀ ਤਰਫ ਤੋਂ, ਤੀਸਰੀ Voice of Global South ਸਮਿਟ ਵਿੱਚ ਆਪ ਸਾਰਿਆਂ ਦਾ ਹਾਰਦਿਕ ਸੁਆਗਤ ਹੈ।‘ਰੀਚਿੰਗ ਦ ਲਾਸਟ ਮਾਈਲ’ ’ਤੇ ਪੋਸਟ ਬਜਟ ਵੈਬੀਨਾਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 27th, 10:16 am
ਆਮ ਤੌਰ ’ਤੇ ਇਹ ਪਰੰਪਰਾ ਰਹੀ ਹੈ ਕਿ ਬਜਟ ਦੇ ਬਾਅਦ, ਬਜਟ ਦੇ ਸੰਦਰਭ ਵਿੱਚ ਸੰਸਦ ’ਚ ਚਰਚਾ ਹੁੰਦੀ ਹੈ। ਅਤੇ ਇਹ ਜ਼ਰੂਰੀ ਵੀ ਹੈ, ਉਪਯੋਗੀ ਵੀ ਹੈ। ਲੇਕਿਨ ਸਾਡੀ ਸਰਕਾਰ ਬਜਟ ’ਤੇ ਚਰਚਾ ਨੂੰ ਇੱਕ ਕਦਮ ਅੱਗੇ ਲੈ ਕੇ ਗਈ ਹੈ। ਬੀਤੇ ਕੁਝ ਵਰ੍ਹਿਆਂ ਤੋਂ ਸਾਡੀ ਸਰਕਾਰ ਨੇ ਬਜਟ ਬਣਾਉਣ ਤੋਂ ਪਹਿਲਾਂ ਵੀ ਅਤੇ ਬਜਟ ਬਣਾਉਣ ਦੇ ਬਾਅਦ ਵੀ ਸਾਰੇ ਸਟੇਕਹੋਲਡਰਸ ਨਾਲ ਗਹਿਨ ਮੰਥਨ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਇਹ Implementation ਦੇ ਲਿਹਾਜ਼ ਨਾਲ, Time Bound Delivery ਦੇ ਲਿਹਾਜ਼ ਨਾਲ ਬਹਤ ਹੀ ਮਹੱਤਵਪੂਰਨ ਹੈ। ਇਸ ਨਾਲ Taxpayers Money ਦੀ ਪਾਈ-ਪਾਈ ਦਾ ਸਹੀ ਇਸਤੇਮਾਲ ਵੀ ਸੁਨਿਸ਼ਚਿਤ ਹੁੰਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਮੈਂ ਅਲੱਗ-ਅਲੱਗ ਫੀਲਡ ਦੇ ਐਕਸਪਰਟਸ ਨਾਲ ਬਾਤ ਕਰ ਚੁੱਕਿਆ ਹਾਂ। ਅੱਜ Reaching The Last Mile, ਜੋ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਤੁਹਾਡੀਆਂ ਨੀਤੀਆਂ,ਤੁਹਾਡੀਆਂ ਯੋਜਨਾਵਾਂ ਆਖਰੀ ਹਾਸ਼ੀਏ’ਤੇ ਬੈਠੇ ਹੋਏ ਵਿਅਕਤੀ ਤੱਕ ਕਿਤਨੀ ਜਲਦੀ ਪਹੁੰਚਦੀ ਹੈ, ਕੈਸੇ ਪਹੁੰਚਦੀਆਂ ਹਨ, ਇਹ ਬਹੁਤ ਮਹੱਤਵਪੂਰਨ ਹੈ। ਅਤੇ ਇਸ ਲਈ ਅੱਜ ਸਾਰੇ ਸਟੇਕਹੋਲਡਰਸ ਦੇ ਨਾਲ ਇਸੇ ਵਿਸ਼ੇ ’ਤੇ ਵਿਆਪਕ ਚਰਚਾ ਹੋ ਰਹੀ ਹੈ ਕਿ ਬਜਟ ਵਿੱਚ ਲੋਕ ਕਲਿਆਣਦੇ ਇਤਨੇਕੰਮ ਹੁੰਦੇ ਹਨ, ਇਤਨਾ ਬਜਟ ਹੁੰਦਾ ਹੈ, ਅਸੀਂ ਉਸ ਨੂੰ ਲਾਭਾਰਥੀ ਤੱਕ ਪੂਰੀ transparency ਦੇ ਨਾਲ ਕੈਸੇ ਪਹੁੰਚਾ ਸਕਦੇ ਹਾਂ।ਪ੍ਰਧਾਨ ਮੰਤਰੀ ਨੇ 'ਆਖਰੀ ਮੀਲ ਤੱਕ ਪਹੁੰਚ' ਵਿਸ਼ੇ 'ਤੇ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
February 27th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਖਰੀ ਮੀਲ ਤੱਕ ਪਹੁੰਚ’ ਵਿਸ਼ੇ ‘ਤੇ ਇੱਕ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਚੌਥਾ ਵੈਬੀਨਾਰ ਹੈ।