ਪ੍ਰਧਾਨ ਮੰਤਰੀ ਨੇ ਐੱਨਸੀਸੀ ਦਿਵਸ ‘ਤੇ ਐੱਨਸੀਸੀ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

November 28th, 06:14 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਸੀਸੀ ਦਿਵਸ ‘ਤੇ ਐੱਨਸੀਸੀ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਐੱਨਸੀਸੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਨੂੰ ਸਮਰਥਨ ਦੇਣ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ ਨਾਲ ਐਸੋਸੀਏਸ਼ਨ ਨੂੰ ਸਮ੍ਰਿੱਧ ਬਣਾਉਣ ਦੀ ਵੀ ਤਾਕੀਦ ਕੀਤੀ ।

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ 'ਰਾਸ਼ਟਰ ਰਕਸ਼ਾ ਸਮਰਪਣ ਪਰਵ' ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 19th, 05:39 pm

ਜੌਨ ਧਰਤੀ ਪੈ ਹਮਾਈ ਰਾਨੀ ਲਕਸ਼ਮੀਬਾਈ ਜੂ ਨੇ, ਆਜ਼ਾਦੀ ਕੇ ਲਾਨੇ, ਅਪਨੋ ਸਬਈ ਨਿਯੋਛਾਰ ਕਰ ਦਓ, ਵਾ ਧਰਤੀ ਕੇ ਬਾਸਿਯਨ ਖੋਂ ਹਮਾਔ ਹਾਥ ਜੋੜ ਕੇ ਪਰਨਾਮ ਪੌਂਚੇ। ਝਾਂਸੀ ਨੇ ਤੋ ਆਜ਼ਾਦੀ ਕੀ ਅਲਖ ਜਗਾਈ ਹਤੀ। ਇਤੈ ਕੀ ਮਾਟੀ ਕੇ ਕਨ ਕਨ ਮੇਂ, ਬੀਰਤਾ ਅਤੇ ਦੇਸ ਪ੍ਰੇਮ ਬਸੋ ਹੈ। ਝਾਂਸੀ ਕੀ ਵੀਰਾਂਗਨਾ ਰਾਨੀ ਲਕਸ਼ਮੀ ਬਾਈ ਜੂ ਕੋ, ਹਮਾਓ ਕੋਟਿ ਕੋਟਿ ਨਮਨ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ‘ਚ ਹਿੱਸਾ ਲਿਆ

November 19th, 05:38 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ‘ਰਾਸ਼ਟਰੀ ਰਕਸ਼ਾ ਸਮਰਪਣ ਪਰਵ’ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਝਾਂਸੀ ਦੇ ਕਿਲੇ ਅੰਦਰ ਆਯੋਜਿਤ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ਦੀ ਇੱਕ ਵਿਸ਼ਾਲ ਰਸਮ ਦੌਰਾਨ ਰੱਖਿਆ ਮੰਤਰਾਲੇ ਦੀਆਂ ਕਈ ਨਵੀਆਂ ਪਹਿਲਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਪ੍ਰੋਜੈਕਟਾਂ ਵਿੱਚ ‘ਐੱਨਸੀਸੀ ਐਲੂਮਨੀ ਐਸੋਸੀਏਸ਼ਨ’, ਪ੍ਰਧਾਨ ਮੰਤਰੀ ਨੂੰ ਇਸ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਰਜਿਸਟਰ ਕੀਤਾ ਗਿਆ; ਐੱਨਸੀਸੀ ਕੈਡੇਟਸ ਲਈ ਨੈਸ਼ਨਲ ਪ੍ਰੋਗਰਾਮ ਆੱਵ੍ ਸਿਮੂਲੇਸ਼ਨ ਟ੍ਰੇਨਿੰਗ ਦੀ ਸ਼ੁਰੂਆਤ; ਰਾਸ਼ਟਰੀ ਜੰਗੀ ਯਾਦਗਾਰ ‘ਚ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਓਸਕ; ਨੈਸ਼ਨਲ ਵਾਰ ਮੈਮੋਰੀਅਲ ਦੀ ਮੋਬਾਇਲ ਐਪ; ਭਾਰਤੀ ਸਮੁੰਦਰੀ ਫ਼ੌਜ ਲਈ ਡੀਆਰਡੀਓ ਵੱਲੋਂ ਡਿਜ਼ਾਈਨ ਤੇ ਵਿਕਸਿਤ ਕੀਤਾ ‘ਅਡਵਾਂਸਡ ਇਲੈਕਟ੍ਰੌਨਿਕ ਵਾਰਫ਼ੇਅਰ ਸੁਇਟ ‘ਸ਼ਕਤੀ’; ਹਲਕਾ ਜੰਗੀ ਹੈਲੀਕਾਪਟਰ ਤੇ ਡ੍ਰੋਨਜ਼ ਸ਼ਾਮਲ ਹਨ। ਉਨ੍ਹਾਂ ਯੂਪੀ ਡਿਫੈਂਸ ਇੰਡਸਟ੍ਰੀਅਲ ਕੌਰੀਡੋਰ ਦੇ ਝਾਂਸੀ ਨੋਡ ਵਿਖੇ ਭਾਰਤ ਡਾਇਨਾਮਿਕਸ ਲਿਮਿਟਿਡ ਦੇ 400 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ–ਪੱਥਰ ਵੀ ਰੱਖਿਆ।