ਭੁਵਨੇਸ਼ਵਰ, ਓਡੀਸ਼ਾ ਵਿੱਚ ਵਿਭਿੰਨ ਵਿਕਾਸ ਯੋਜਨਾਵਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

September 17th, 12:26 pm

ਓਡੀਸ਼ਾ ਦੇ ਗਵਰਨਰ ਰਘੁਬਰ ਦਾਸ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਮੋਹਨ ਮਾਂਝੀ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਜੁਏਲ ਓਰਾਮ ਜੀ, ਧਰਮੇਂਦਰ ਪ੍ਰਧਾਨ ਜੀ, ਅੰਨਪੂਰਣਾ ਦੇਵੀ ਜੀ, ਓਡੀਸ਼ਾ ਦੇ ਡਿਪਟੀ ਸੀਐੱਮ ਕੇ.ਵੀ. ਸਿੰਘਦੇਵ ਜੀ, ਸ਼੍ਰੀਮਤੀ ਪ੍ਰਭਾਤੀ ਪਰੀਡਾ ਜੀ, ਸਾਂਸਦਗਣ, ਵਿਧਾਇਕਗਣ, ਦੇਸ਼ ਦੇ ਕੋਨੇ-ਕੋਨੇ ਤੋਂ ਅੱਜ ਸਾਡੇ ਨਾਲ ਜੁੜੇ ਹੋਏ ਸਾਰੇ ਮਹਾਨੁਭਾਵ ਅਤੇ ਓਡੀਸ਼ਾ ਦੇ ਮੇਰੇ ਭਾਈਓ ਅਤੇ ਭੈਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਮਹਿਲਾ-ਕੇਂਦਰਿਤ ਸਭ ਤੋਂ ਵੱਡੀ ਯੋਜਨਾ ‘ਸੁਭਦ੍ਰਾ’ (SUBHADRA) ਲਾਂਚ ਕੀਤੀ

September 17th, 12:24 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਸਰਕਾਰ ਦੀ ਪ੍ਰਮੁੱਖ ਯੋਜਨਾ ‘ਸੁਭਦ੍ਰਾ’ ਲਾਂਚ ਕੀਤੀ। ਇਹ ਮਹਿਲਾ ਕੇਂਦ੍ਰਿਤ ਸਭ ਤੋਂ ਵੱਡੀ ਯੋਜਨਾ ਹੈ ਅਤੇ ਇਸ ਦੇ ਤਹਿਤ 1 ਕਰੋੜ ਤੋਂ ਵੱਧ ਮਹਿਲਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ 10 ਲੱਖ ਤੋਂ ਵੱਧ ਮਹਿਲਾਵਾਂ ਦੇ ਬੈਂਕ ਅਕਾਊਂਟ ਵਿੱਚ ਫੰਡ ਟ੍ਰਾਂਸਫਰ ਵੀ ਕੀਤਾ। ਸ਼੍ਰੀ ਮੋਦੀ ਨੇ 2800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਅਤੇ 1000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਲਗਭਗ 14 ਰਾਜਾਂ ਦੇ ਪੀਐੱਮਏਵਾਈ-ਜੀ ਦੇ ਤਹਿਤ ਲਗਭਗ 10 ਲੱਖ ਲਾਭਪਾਤਰੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ, ਦੇਸ਼ ਭਰ ਤੋਂ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਦੇ 26 ਲੱਖ ਲਾਭਾਰਥੀਆਂ ਦੇ ਗ੍ਰਹਿ ਪ੍ਰਵੇਸ਼ ਸੈਲੀਬ੍ਰੇਸ਼ਨ ਵਿੱਚ ਹਿੱਸਾ ਲਿਆ ਅਤੇ ਪੀਐੱਮਏਵਾਈ (ਗ੍ਰਾਮੀਣ ਅਤੇ ਸ਼ਹਿਰੀ) ਲਾਭਾਰਥੀਆਂ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੀਐੱਮਏਵਾਈ-ਜੀ ਦੇ ਲਈ ਅਤਿਰਿਕਤ ਪਰਿਵਾਰਾਂ ਦੇ ਸਰਵੇਖਣ ਲਈ ਆਵਾਸ+2024 ਐਪ ਅਤੇ ਪ੍ਰਧਾਨ ਮੰਤਰੀ ਯੋਜਨਾ-ਸ਼ਹਿਰੀ (ਪੀਐੱਮਏਵਾਈ-ਯੂ) 2.0 ਦੀਆਂ ਓਪ੍ਰੇਸ਼ਨਲ ਗਾਈਡਲਾਈਨਜ਼ ਵੀ ਲਾਂਚ ਕੀਤੀਆਂ।

ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪੀਐੱਮ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਬਾਤਚੀਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 14th, 05:49 pm

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਸਿੰਘ ਪੁਰੀ ਜੀ, ਭਾਗਵਤ ਕਰਾਡ ਜੀ, ਦਿੱਲੀ ਦੇ ਲੈਫਟੀਨੈਂਟ ਗਵਰਨਰ, ਵੀ ਕੇ ਸਕਸੈਨਾ ਜੀ, ਇੱਥੇ ਉਪਸਥਿਤ ਹੋਰ ਸਾਰੇ ਮਹਾਨੁਭਾਵ, ਅਤੇ ਅੱਜ ਦੇ ਕਾਰਜਕ੍ਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਦੇਸ਼ ਦੇ ਸੈਂਕੜੋਂ ਸ਼ਹਿਰਾਂ ਵਿੱਚ ਲੱਖਾਂ ਰੇਹੜੀ-ਪਟੜੀ ਵਾਲੇ ਸਾਡੇ ਭਾਈ ਭੈਣ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਸਭ ਦਾ ਭੀ ਸੁਆਗਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਪੀਐੱਮ ਸਵਨਿਧੀ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ

March 14th, 05:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਜੇਐੱਲਐੱਨ ਸਟੇਡੀਅਮ ਵਿੱਚ ਪੀਐੱਮ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਯੋਜਨਾ ਦੇ ਤਹਿਤ ਦਿੱਲੀ ਦੇ 5,000 ਰੇਹੜੀ ਪਟੜੀ ਵਾਲਿਆਂ ਸਹਿਤ 1 ਲੱਖ ਰੇਹੜੀ ਪਟੜੀ ਵਾਲਿਆਂ ਨੂੰ ਲੋਨ ਪ੍ਰਦਾਨ ਕੀਤੇ। ਉਨ੍ਹਾਂ ਨੇ ਪੰਜ ਲਾਭਾਰਥੀਆਂ ਨੂੰ ਪੀਐੱਮ ਸਵਨਿਧੀ ਲੋਨ ਦੇ ਚੈੱਕ ਸੌਂਪੇ। ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਫੇਜ਼ 4 ਦੇ ਦੋ ਅਤਿਰਿਕਤ ਗਲਿਆਰਿਆਂ (ਕੌਰੀਡੋਰਾਂ) ਦਾ ਨੀਂਹ ਪੱਥਰ ਭੀ ਰੱਖਿਆ।

ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਕੋਲਕਾਤਾ ਵਿੱਚ 15,400 ਕਰੋੜ ਰੁਪਏ ਲਾਗਤ ਦੇ ਕਈ ਕਨੈਕਟਿਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

March 06th, 01:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ 15,400 ਕਰੋੜ ਰੁਪਏ ਲਾਗਤ ਦੇ ਕਈ ਕਨੈਕਟਿਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਮੈਟਰੋ ਰੇਲ ਅਤੇ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ- RRTS) ਸਹਿਤ ਸ਼ਹਿਰੀ ਗਤੀਸ਼ੀਲਤਾ ਖੇਤਰ ਦੀ ਜ਼ਰੂਰਤ ਪੂਰਾ ਕਰਨ ਵਾਲੇ ਵਿਕਾਸ ਪ੍ਰੋਜੈਕਟ ਹਨ।

ਨਵਸਾਰੀ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ, ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 22nd, 04:40 pm

ਗੁਜਰਾਤ ਵਿੱਚ ਅੱਜ ਦਾ ਇਹ ਮੇਰਾ ਤੀਸਰਾ ਪ੍ਰੋਗਰਾਮ ਹੈ। ਅੱਜ ਸਵੇਰੇ ਹੀ ਮੈਨੂੰ ਅਹਿਮਦਾਬਾਦ ਵਿੱਚ ਪੂਰੇ ਗੁਜਰਾਤ ਦੇ ਲੱਖਾਂ ਪਸ਼ੂਪਾਲਕ ਸਾਥੀ, ਡੇਅਰੀ ਉਦਯੋਗ ਨਾਲ ਜੁੜੇ ਲੋਕ, ਉਨ੍ਹਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ, ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਸ ਦੇ ਬਾਅਦ ਮੇਹਸਾਣਾ ਵਿੱਚ ਵਾਡੀਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਆਯੋਜਨ ਨਾਲ ਜੁੜਨ ਦਾ ਸੁਭਾਗ ਮਿਲਿਆ। ਅਤੇ ਹੁਣ ਇੱਥੇ ਨਵਸਾਰੀ ਵਿੱਚ ਆਪ ਸਭ ਦੇ ਦਰਮਿਆਨ ਵਿਕਾਸ ਦੇ ਇਸ ਉਤਸਵ ਵਿੱਚ ਸ਼ਾਮਲ ਹੋ ਰਿਹਾ ਹਾਂ। ਤੁਸੀਂ ਇੱਕ ਕੰਮ ਕਰੋ, ਜਿਵੇਂ ਭੂਪੇਂਦਰ ਭਾਈ ਨੇ ਕਿਹਾ ਕਿ ਸ਼ਾਇਦ ਆਜ਼ਾਦੀ ਦੇ ਬਾਅਦ ਪਹਿਲੀ ਇੱਕ ਹੀ ਵਾਰ ਵਿੱਚ ਇੰਨੇ ਸਾਰੇ ਰੁਪਏ ਦੇ ਵਿਕਾਸ ਦੇ ਕੰਮ ਹੋਏ ਹੋਣ ਅਜਿਹਾ ਪਹਿਲੀ ਵਾਰ ਹੋਇਆ ਹੈ। ਤਾਂ ਵਿਕਾਸ ਦੇ ਇੰਨੇ ਵੱਡੇ ਉਤਸਵ ਵਿੱਚ ਇੱਕ ਕੰਮ ਕਰੋ ਆਪ ਸਭ, ਕਰੋਗੇ? ਆਪਣਾ ਮੋਬਾਈਲ ਕੱਢ ਕੇ ਉਸ ਦੀ ਫਲੈਸ਼ ਲਾਈਟ ਚਾਲੂ ਕਰੋ, ਅਤੇ ਵਿਕਾਸ ਉਤਸਵ ਵਿੱਚ ਭਾਗੀਦਾਰ ਬਣੋ। ਭਾਰਤ ਮਾਤਾ ਕੀ ਜੈ...ਅਜਿਹਾ ਨਹੀਂ ਚਲੇਗਾ ਠੰਡਾ-ਠੰਡਾ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ। ਸ਼ਾਬਾਸ਼। ਨਵਸਾਰੀ ਵਿੱਚ ਜਿਵੇਂ ਹੀਰਾ ਚਮਕਦਾ ਹੋਵੇ ਅਜਿਹਾ ਲਗ ਰਿਹਾ ਹੈ ਅੱਜ। ਥੋੜੀ ਦੇਰ ਪਹਿਲਾਂ ਵਡੋਦਰਾ, ਨਵਸਾਰੀ, ਭਰੂਚ, ਸੂਰਤ ਅਤੇ ਦੂਸਰੇ ਖੇਤਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਸ ਮਿਲੇ ਹਨ। ਟੈਕਸਟਾਈਲ, ਬਿਜਲੀ ਅਤੇ ਸ਼ਹਿਰੀ ਵਿਕਾਸ ਨਾਲ ਜੁੜੇ 40 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਨਵਸਾਰੀ ਵਿੱਚ 47,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

February 22nd, 04:25 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਨਵਸਾਰੀ ਵਿੱਚ 47,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਬਿਜਲੀ ਉਤਪਾਦਨ, ਰੇਲ ਸੜਕ, ਕੱਪੜਾ, ਸਿੱਖਿਆ, ਵਾਟਰ ਸਪਲਾਈ, ਕਨੈਕਟੀਵਿਟੀ ਅਤੇ ਸ਼ਹਿਰੀ ਵਿਕਾਸ ਜਿਹੇ ਕਈ ਖੇਤਰ ਸ਼ਾਮਲ ਹਨ।

ਲਖਨਊ ਵਿੱਚ ਯੂਪੀ ਗਲੋਬਲ ਇਨਵੈਸਟਰਸ ਸਮਿਟ ਦੇ ਚੌਥੇ ਗ੍ਰਾਉਂਡਬ੍ਰੇਕਿੰਗ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

February 19th, 03:00 pm

ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦੇ ਲਈ ਵਿਕਸਿਤ ਉੱਤਰ ਪ੍ਰਦੇਸ਼ ਦੇ ਨਿਰਮਾਣ ਦੇ ਸੰਕਲਪ ਦੇ ਨਾਲ ਇਕਜੁੱਟ ਹੋਏ ਹਾਂ। ਅਤੇ ਮੈਨੂੰ ਦੱਸਿਆ ਗਿਆ ਕਿ ਇਸ ਸਮੇਂ ਟੈਕਨੋਲੋਜੀ ਦੇ ਮਾਧਿਅਮ ਨਾਲ ਸਾਡੇ ਨਾਲ ਯੂਪੀ ਦੀ 400 ਤੋਂ ਜ਼ਿਆਦਾ ਵਿਧਾਨ ਸਭਾ ਸੀਟਾਂ ‘ਤੇ ਲੱਖਾਂ ਲੋਕ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਜੋ ਲੋਕ ਟੈਕਨੋਲੋਜੀ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਹਨ, ਮੈਂ ਮੇਰੇ ਇਨ੍ਹਾਂ ਸਾਰੇ ਪਰਿਵਾਰਜਨਾਂ ਦਾ ਵੀ ਦਿਲ ਤੋਂ ਸੁਆਗਤ ਕਰਦਾ ਹਾਂ। 7-8 ਵਰ੍ਹੇ ਪਹਿਲਾਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਉੱਤਰ ਪ੍ਰਦੇਸ਼ ਵਿੱਚ ਵੀ ਨਿਵੇਸ਼ ਅਤੇ ਨੌਕਰੀਆਂ ਨੂੰ ਲੈ ਕੇ ਅਜਿਹਾ ਮਾਹੌਲ ਬਣੇਗਾ। ਚਾਰੋਂ ਤਰਫ਼ ਅਪਰਾਧ, ਦੰਗੇ, ਛੀਨਾ-ਛਪਟੀ, ਇਹੀ ਖਬਰਾਂ ਆਉਂਦੀਆਂ ਰਹਿੰਦੀਆਂ ਸਨ। ਉਸ ਦੌਰਾਨ ਅਗਰ ਕੋਈ ਕਹਿੰਦਾ ਕਿ ਯੂਪੀ ਨੂੰ ਵਿਕਸਿਤ ਬਣਾਵਾਂਗੇ, ਤਾਂ ਸ਼ਾਇਦ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਵਿਸ਼ਵਾਸ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ। ਲੇਕਿਨ ਅੱਜ ਦੇਖੋ, ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਉੱਤਰ ਪ੍ਰਦੇਸ਼ ਦੀ ਧਰਤੀ ‘ਤੇ ਉਤਰ ਰਿਹਾ ਹੈ। ਅਤੇ ਮੈਂ ਉੱਤਰ ਪ੍ਰਦੇਸ਼ ਦਾ ਸਾਂਸਦ ਹਾਂ। ਅਤੇ ਮੇਰੇ ਉੱਤਰ ਪ੍ਰਦੇਸ਼ ਵਿੱਚ ਜਦੋਂ ਕੁਝ ਹੁੰਦਾ ਹੈ ਤਾਂ ਮੈਨੂੰ ਸਭ ਤੋਂ ਜ਼ਿਆਦਾ ਆਨੰਦ ਹੁੰਦਾ ਹੈ। ਅੱਜ ਹਜ਼ਾਰਾਂ ਪ੍ਰੋਜੈਕਟਸ ‘ਤੇ ਕੰਮ ਸ਼ੁਰੂ ਹੋ ਰਿਹਾ ਹੈ। ਇਹ ਜੋ ਫੈਕਟਰੀਆਂ ਲਗ ਰਹੀਆਂ ਹਨ, ਇਹ ਜੋ ਉਦਯੋਗ ਲਗ ਰਹੇ ਹਨ, ਇਹ ਯੂਪੀ ਦੀ ਤਸਵੀਰ ਬਦਲਣ ਵਾਲੇ ਹਨ। ਮੈਂ ਸਾਰੇ ਨਿਵੇਸ਼ਕਾਂ ਨੂੰ, ਅਤੇ ਖਾਸ ਤੌਰ ‘ਤੇ ਯੂਪੀ ਦੇ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਨੇ ਲਖਨਊ, ਉੱਤਰ ਪ੍ਰਦੇਸ਼ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕੀਤਾ

February 19th, 02:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਫਰਵਰੀ 2023 ਵਿੱਚ ਆਯੋਜਿਤ ਯੂਪੀ ਗਲੋਬਲ ਇਨਵੈਸਟਰਸ ਸਮਿਟ 2023 ਦੇ ਚੌਥੇ ਗਰਾਊਂਡਬ੍ਰੇਕਿੰਗ ਸਮਾਰੋਹ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ 10 ਲੱਖ ਕਰੋੜ ਰੁਪਏ ਤੋਂ ਵੱਧ ਦੇ 14000 ਪ੍ਰੋਜੈਕਟਸ ਸ਼ੁਰੂ ਕੀਤੇ। ਇਹ ਪ੍ਰੋਜੈਕਟਸ ਮੈਨੂਫੈਕਚਰਿੰਗ, ਅਖੁੱਟ ਊਰਜਾ, ਆਈਟੀ ਅਤੇ ਆਈਟੀਈਐੱਸ, ਫੂਡ ਪ੍ਰੋਸੈੱਸਿੰਗ, ਹਾਊਸਿੰਗ ਅਤੇ ਰੀਅਲ ਅਸਟੇਟ, ਹੌਸਪਿਟੈਲਿਟੀ ਤੇ ਐਂਟਰਟੇਨਮੈਂਟ ਅਤੇ ਸਿੱਖਿਆ ਆਦਿ ਜਿਹੇ ਖੇਤਰਾਂ ਨਾਲ ਸਬੰਧਿਤ ਹਨ।

ਪ੍ਰਧਾਨ ਮੰਤਰੀ ਨੇ ਰੀਜਨਲ ਰੈਪਿਡ ਟ੍ਰੇਨ ਨਮੋ ਭਾਰਤ 'ਤੇ ਸਵਾਰ ਹੋ ਕੇ ਯਾਤਰਾ ਕੀਤੀ

October 20th, 12:30 pm

ਪ੍ਰਧਾਨ ਮੰਤਰੀ ਨੇ ਅੱਜ ਰੀਜਨਲ ਰੈਪਿਡ ਟ੍ਰੇਨ ਨਮੋ ਭਾਰਤ ’ਤੇ ਸਵਾਰ ਹੋ ਕੇ ਯਾਤਰਾ ਕੀਤੀ। ਪ੍ਰਧਾਨ ਮੰਤਰੀ ਨੇ ਅੱਜ ਇਸ ਰੀਜਨਲ ਰੈਪਿਡ ਟ੍ਰੇਨ ਦਾ ਹਰੀ ਝੰਡੀ ਦਿਖਾ ਕੇ ਸ਼ੁਭਰੰਭ ਕੀਤਾ।

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 02nd, 01:01 pm

ਯੂਪੀ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਸੰਜੀਵ ਬਾਲਯਾਨ ਜੀ, ਵੀਕੇ ਸਿੰਘ ਜੀ, ਮੰਤਰੀ ਸ਼੍ਰੀ ਦਿਨੇਸ਼ ਖਟੀਕ ਜੀ, ਸ਼੍ਰੀ ਉਪੇਂਦਰ ਤਿਵਾਰੀ ਜੀ, ਸ਼੍ਰੀ ਕਪਿਲ ਦੇਵ ਅਗਰਵਾਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸਤਯਪਾਲ ਸਿੰਘ ਜੀ, ਰਾਜੇਂਦਰ ਅਗਰਵਾਲ ਜੀ, ਵਿਜਯਪਾਲ ਸਿੰਘ ਤੋਮਰ ਜੀ, ਸ਼੍ਰੀਮਤੀ ਕਾਂਤਾ ਕਰਦਮ ਜੀ, ਵਿਧਾਇਕ ਭਾਈ ਸੋਮੇਂਦਰ ਤੋਮਰ ਜੀ, ਸੰਗੀਤ ਸੋਮ ਜੀ, ਜਿਤੇਂਦਰ ਸਤਵਾਲ ਜੀ, ਸਤਯ ਪ੍ਰਕਾਸ਼ ਅਗਰਵਾਲ ਜੀ, ਮੇਰਠ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਗੌਰਵ ਚੌਧਰੀ ਜੀ, ਮੁਜ਼ੱਫਰਨਗਰ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਵੀਰਪਾਲ ਜੀ, ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਮੇਰਠ-ਮੁਜ਼ੱਫਰਨਗਰ, ਦੂਰ-ਦੂਰ ਤੋਂ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਆਪ ਸਭ ਨੂੰ ਸਾਲ 2022 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ

January 02nd, 01:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ‘ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ’ ਦਾ ਨੀਂਹ ਪੱਥਰ ਰੱਖਿਆ। ਇਹ ਖੇਡ ਯੂਨੀਵਰਸਿਟੀ ਲਗਭਗ 700 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ ਤੇ ਇਹ ਸਮੇਤ ਸਿੰਥੈਟਿਕ ਹਾਕੀ ਮੈਦਾਨ, ਫ਼ੁਟਬਾਲ ਦਾ ਮੈਦਾਨ, ਬਾਸਕੇਟਬਾਲ / ਵੌਲੀਬਾਲ / ਹੈਂਡਬਾਲ / ਕਬੱਡੀ ਦਾ ਮੈਦਾਨ, ਲਾੱਅਨ ਟੈਨਿਕਸ ਕੋਰਟ, ਜਿਮਨੇਜ਼ੀਅਮ ਹਾਲ ਤੇ ਸਾਈਕਲਿੰਗ ਵੇਲੋਡ੍ਰੋਮ ਜਿਹੇ ਆਧੁਨਿਕ ਤੇ ਅਤਿ–ਆਧੁਨਿਕ ਖੇਡ ਬੁਨਿਆਦੀ ਢਾਂਚੇ ਨਾਲ ਲੈਸ ਹੋਵੇਗੀ। ਇਸ ਯੂਨੀਵਰਸਿਟੀ ‘ਚ ਹੋਰ ਸੁਵਿਧਾਵਾਂ ਤੋਂ ਇਲਾਵਾ ਨਿਸ਼ਾਨੇਬਾਜ਼ੀ, ਸਕੁਐਸ਼, ਜਿਮਨਾਸਟਿਕਸ, ਵੇਟ–ਲਿਫ਼ਟਿੰਗ, ਨਿਸ਼ਾਨੇਬਾਜ਼ੀ, ਕਿਸ਼ਤੀ–ਚਾਲਨ ਤੇ ਕਯਾਕਿੰਗ ਜਿਹੀਆਂ ਸੁਵਿਧਾਵਾਂ ਵੀ ਹੋਣਗੀਆਂ। ਇਸ ਯੂਨੀਵਰਸਿਟੀ ‘ਚ 540 ਖਿਡਾਰਨਾਂ ਤੇ 540 ਖਿਡਾਰੀਆਂ ਸਮੇਤ 1,080 ਖਿਡਾਰੀਆਂ ਨੂੰ ਸਿਖਲਾਈ (ਟ੍ਰੇਨਿੰਗ) ਦੇਣ ਦੀ ਸਮਰੱਥਾ ਹੋਵੇਗੀ।

ਕਾਨਪੁਰ ਮੈਟਰੋ ਪ੍ਰੋਜੈਕਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 28th, 01:49 pm

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਹਰਦੀਪ ਪੁਰੀ ਜੀ, ਇੱਥੋਂ ਦੇ ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਸਾਧਵੀ ਨਿਰੰਜਨ ਜਯੋਤੀ ਜੀ, ਭਾਨੁਪ੍ਰਤਾਪ ਵਰਮਾ ਜੀ, ਯੂਪੀ ਸਰਕਾਰ ਵਿੱਚ ਮੰਤਰੀ ਸ਼੍ਰੀ ਸਤੀਸ਼ ਮਹਾਨਾ ਜੀ, ਨੀਲਿਮਾ ਕਟਿਯਾਰ ਜੀ, ਰਣਵੇਂਦਰ ਪ੍ਰਤਾਪ ਜੀ, ਲਖਨ ਸਿੰਘ ਜੀ, ਅਜੀਤ ਪਾਲ ਜੀ, ਇੱਥੇ ਉਪਸਥਿਤ ਸਾਰੇ ਆਦਰਯੋਗ ਸਾਂਸਦਗਣ ਸਾਰੇ ਆਦਰਯੋਗ ਵਿਧਾਇਕਗਣ, ਹੋਰ ਸਾਰੇ ਜਨਪ੍ਰਤੀਨਿਧੀ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਰਿਸ਼ੀਆਂ-ਮੁਨੀਆਂ ਦੀ ਤਪੋਸਥਲੀ, ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਵੀਰਾਂ ਦੀ ਪ੍ਰੇਰਣਾ ਸਥਲੀ, ਆਜ਼ਾਦ ਭਾਰਤ ਦੀ ਉਦਯੋਗਿਕ ਸਮਰੱਥਾ ਨੂੰ ਊਰਜਾ ਦੇਣ ਵਾਲੇ ਇਸ ਕਾਨਪੁਰ ਨੂੰ ਮੇਰਾ ਸ਼ਤ-ਸ਼ਤ ਨਮਨ। ਇਹ ਕਾਨਪੁਰ ਹੀ ਹੈ ਜਿਸ ਨੇ ਪੰਡਿਤ ਦੀਨਦਿਆਲ ਉਪਾਧਿਆਇ, ਸੁੰਦਰ ਸਿੰਘ ਭੰਡਾਰੀ ਜੀ ਅਤੇ ਅਟਲ ਬਿਹਾਰੀ ਵਾਜਪੇਈ ਜਿਹੀ ਵਿਜ਼ਨਰੀ ਲੀਡਰਸ਼ਿਪ ਨੂੰ ਘੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਤੇ ਅੱਜ ਸਿਰਫ਼ ਕਾਨਪੁਰ ਨੂੰ ਹੀ ਖੁਸ਼ੀ ਹੈ ਐਸਾ ਨਹੀਂ ਹੈ, ਵਰੁਣ ਦੇਵਤਾ ਜੀ ਦਾ ਵੀ ਇਸ ਖੁਸ਼ੀ ਵਿੱਚ ਹਿੱਸਾ ਲੈਣ ਦਾ ਮਨ ਕਰ ਗਿਆ।

ਪ੍ਰਧਾਨ ਮੰਤਰੀ ਨੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ

December 28th, 01:46 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕੀਤਾ। ਉਨ੍ਹਾਂ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦਾ ਨਿਰੀਖਣ ਕੀਤਾ ਤੇ ਆਆਈਟੀ ਮੈਟਰੋ ਸਟੇਸ਼ਨ ਤੋਂ ਗੀਤਾ ਨਗਰ ਤੱਕ ਦਾ ਸਫ਼ਰ ਮੈਟਰੋ ਰੇਲ ਰਾਹੀਂ ਕੀਤਾ। ਉਨ੍ਹਾਂ ਬੀਨਾ–ਪਨਕੀ ਮਲਟੀ–ਪ੍ਰੋਡਕਟ ਪਾਈਪਲਾਈਨ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ। ਇਹ ਪਾਈਪਲਾਈ ਮੱਧ ਪ੍ਰਦੇਸ਼ ਦੇ ਬੀਨਾ ਤੇਲ–ਸੋਧਕ ਕਾਰਖਾਨੇ ਤੋਂ ਸ਼ੁਰੂ ਹੋ ਕੇ ਕਾਨਪੁਰ ਦੇ ਪਨਕੀ ਤੱਕ ਆਉਂਦੀ ਹੈ ਤੇ ਇਸ ਨਾਲ ਬੀਨਾ ਤੇਲ–ਸੋਧਕ ਕਾਰਖਾਨੇ ਦੇ ਪੈਟਰੋਲੀਅਮ ਉਤਪਾਦਾਂ ਤੱਕ ਇਸ ਖੇਤਰ ਦੀ ਪਹੁੰਚ ਵਧੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਮੌਜੂਦ ਸਨ।