ਪ੍ਰਧਾਨ ਮੰਤਰੀ ਨੇ ਪੰਜ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
June 27th, 10:17 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ’ਤੇ ਪੰਜ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪੰਜ ਵੰਦੇ ਭਾਰਤ ਟ੍ਰੇਨਾਂ ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ; ਭੋਪਾਲ (ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ; ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ; ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਅਤੇ ਗੋਆ (ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਹਨ।ਅਜਮੇਰ ਅਤੇ ਦਿੱਲੀ ਕੈਂਟ ਨੂੰ ਜੋੜ੍ਹਨ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਦਾ ਸੰਬੋਧਨ
April 12th, 11:01 am
ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰ ਜੀ, ਰਾਜਸਥਾਨ ਦੇ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਜੀ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਵਿੱਚ ਨੇਤਾ ਵਿਰੋਧੀ ਧਿਰ, ਮੰਚ ‘ਤੇ ਵਿਰਾਜਮਾਨ ਸਾਰੇ ਸਾਂਸਦਗਣ, ਵਿਧਾਇਕਗਣ, ਹੋਰ ਸਾਰੇ ਮਹਾਨੁਭਾਵ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ, ਮਾਂ ਭਾਰਤੀ ਦੀ ਵੰਦਨਾ ਕਰਨ ਵਾਲੀ ਰਾਜਸਥਾਨ ਦੀ ਧਰਤੀ ਨੂੰ ਅੱਜ ਪਹਿਲੀ ਵੰਦੇ ਭਾਰਤ ਟ੍ਰੇਨ ਮਿਲ ਰਹੀ ਹੈ। ਦਿੱਲੀ ਕੈਂਟ-ਅਜਮੇਰ ਵੰਦੇ ਭਾਰਤ ਐਕਸਪ੍ਰੈੱਸ ਤੋਂ, ਜੈਪੁਰ-ਦਿੱਲੀ ਆਉਣਾ-ਜਾਣਾ ਹੋਰ ਅਸਾਨ ਹੋ ਜਾਵੇਗਾ। ਇਹ ਟ੍ਰੇਨ, ਰਾਜਸਥਾਨ ਦੀ ਟੂਰਿਜ਼ਮ ਇੰਡਸਟਰੀ ਨੂੰ ਵੀ ਬਹੁਤ ਮਦਦ ਕਰੇਗੀ। ਤੀਰਥ ਸਥਾਨ ਪੁਸ਼ਕਰ ਹੋਵੇ ਜਾਂ ਫਿਰ ਅਜਮੇਰ ਸ਼ਰੀਫ, ਆਸਥਾ ਦੇ ਐਸੇ ਮਹੱਤਵਪੂਰਨ ਸਥਲਾਂ ਤੱਕ ਪਹੁੰਚਣ ਵਿੱਚ ਵੀ ਹੁਣ ਸ਼ਰਧਾਲੂਆਂ ਨੂੰ ਜ਼ਿਆਦਾ ਅਸਾਨੀ ਹੋਵੇਗੀ।ਪ੍ਰਧਾਨ ਮੰਤਰੀ ਨੇ ਅਜਮੇਰ ਅਤੇ ਦਿੱਲੀ ਕੈਂਟ ਦਰਮਿਆਨ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
April 12th, 11:00 am
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਬਹਾਦਰੀ ਦੀ ਧਰਤੀ ਰਾਜਸਥਾਨ ਨੂੰ ਆਪਣੀ ਪਹਿਲੀ ਵੰਦੇ ਭਾਰਤ ਟ੍ਰੇਨ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ, ਜੋ ਨਾ ਸਿਰਫ ਜੈਪੁਰ ਦਿੱਲੀ ਦਰਮਿਆਨ ਯਾਤਰਾ ਨੂੰ ਅਸਾਨ ਕਰੇਗੀ ਬਲਕਿ ਰਾਜਸਥਾਨ ਦੇ ਟੂਰਿਜ਼ਮ ਉਦਯੋਗ ਨੂੰ ਵੀ ਹੁਲਾਰਾ ਦੇਵੇਗੀ ਅਤੇ ਇਹ ਤੀਰਥਰਾਜ ਪੁਸ਼ਕਰ ਅਤੇ ਅਜਮੇਰ ਸ਼ਰੀਫ ਜਿਹੇ ਆਸਥਾ ਦੇ ਅਸਥਾਨਾਂ ਤੱਕ ਪਹੁੰਚ ਵਿੱਚ ਮਦਦ ਕਰੇਗੀ।ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
November 25th, 01:06 pm
ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ, ਕਰਮਯੋਗੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਇੱਥੋਂ ਦੇ ਕਰਮਠ ਸਾਡੇ ਪੁਰਾਣੇ ਸਾਥੀ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਜੀ, ਜਨਰਲ ਵੀ ਕੇ ਸਿੰਘ ਜੀ, ਸੰਜੀਵ ਬਾਲਿਯਾਨ ਜੀ,ਐੱਸਪੀ ਸਿੰਘ ਬਘੇਲ ਜੀ, ਬੀ ਐੱਲ ਵਰਮਾ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਸ਼੍ਰੀ ਲਕਸ਼ਮੀ ਨਾਰਾਇਣ ਚੌਧਰੀ ਜੀ, ਸ਼੍ਰੀ ਜੈ ਪ੍ਰਤਾਪ ਸਿੰਘ ਜੀ, ਸ਼੍ਰੀਕਾਂਤ ਸ਼ਰਮਾ ਜੀ, ਭੂਪੇਂਦਰ ਚੌਧਰੀ ਜੀ, ਸ਼੍ਰੀ ਨੰਦਗੋਪਾਲ ਗੁਪਤਾ ਜੀ, ਅਨਿਲ ਸ਼ਰਮਾ ਜੀ, ਧਰਮ ਸਿੰਘ ਸੈਨੀ ਜੀ, ਅਸ਼ੋਕ ਕਟਾਰੀਆ ਜੀ, ਸ਼੍ਰੀ ਜੀ. ਐੱਸ ਧਰਮੇਸ਼ ਜੀ, ਸੰਸਦ ਵਿੱਚ ਮੇਰੇ ਸਾਥੀ ਡਾਕਟਰ ਮਹੇਸ਼ ਸ਼ਰਮਾ ਜੀ, ਸ਼੍ਰੀ ਸੁਰੇਂਦਰ ਸਿੰਘ ਨਾਗਰ ਜੀ,ਸ਼੍ਰੀ ਭੋਲਾ ਸਿੰਘ ਜੀ, ਸਥਾਨਕ ਵਿਧਾਇਕ ਸ਼੍ਰੀ ਧੀਰੇਂਦਰ ਸਿੰਘ ਜੀ, ਮੰਚ ’ਤੇ ਬਿਰਾਜਮਾਨ ਹੋਰ ਸਾਰੇ ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ–ਪੱਥਰ ਰੱਖਿਆ
November 25th, 01:01 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ’ਚ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ–ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਜਨਰਲ ਵੀ.ਕੇ. ਸਿੰਘ, ਸ਼੍ਰੀ ਸੰਜੀਵ ਬਲਿਯਾਨ, ਸ਼੍ਰੀ ਐੱਸਪੀ ਸਿੰਘ ਬਘੇਲ ਅਤੇ ਸ਼੍ਰੀ ਬੀਐੱਲ ਵਰਮਾ ਮੌਜੂਦ ਸਲ।ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਵਿਭਿੰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
November 15th, 03:21 pm
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਜੀ, ਇੱਥੇ ਉਪਸਥਿਤ ਹੋਰ ਮਹਾਨੁਭਾਵ, ਭਾਈਓ ਅਤੇ ਭੈਣੋ,ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਵਿਭਿੰਨ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
November 15th, 03:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੋਪਾਲ, ਮੱਧ ਪ੍ਰਦੇਸ਼ ’ਚ ਵਿਭਿੰਨ ਰੇਲਵੇ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਭੋਪਾਲ ’ਚ ਪੁਨਰਵਿਕਸਿਤ ਕੀਤਾ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ’ਚ ਗੇਜ ਪਰਿਵਰਤਿਤ ਅਤੇ ਬਿਜਲੀਕ੍ਰਿਤ ਉਜੈਨ–ਫ਼ਤੇਹਾਬਾਦ ਚੰਦਰਵਤੀਗੰਜ ਬ੍ਰੌਡ ਗੇਜ ਸੈਕਸ਼ਨ, ਭੋਪਾਲ–ਬਾਰਖੇੜਾ ਸੈਕਸ਼ਨ ’ਚ ਤੀਜੀ ਲਾਈਨ, ਗੇਜ ਪਰਿਵਰਤਿਤ ਤੇ ਬਿਜਲੀਕ੍ਰਿਤ ਮਠੇਲਾ–ਨੀਮਾਰ ਖੇੜੀ ਬ੍ਰੌਡ ਗੇਜ ਸੈਕਸ਼ਨ ਅਤੇ ਬਿਜਲੀਕ੍ਰਿਤ ਗੁਨਾ–ਗਵਾਲੀਅਰ ਸੈਕਸ਼ਨ ਸਮੇਤ ਰੇਲਵੇਜ਼ ਦੀਆਂ ਕਈ ਹੋਰ ਪਹਿਲਕਦਮੀਆਂ ਵੀ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਪ੍ਰਧਾਨ ਮੰਤਰੀ ਨੇ ਉਜੈਨ–ਇੰਦੌਰ ਅਤੇ ਇੰਦੌਰ–ਉਜੈਨ ਵਿਚਾਲੇ ਨਵੀਂਆਂ MEMU ਟ੍ਰੇਨਾਂ ਵੀ ਝੰਡੀ ਵਿਖਾ ਕੇ ਰਵਾਨਾ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਵੀ ਮੌਜੂਦ ਸਨ।ਪ੍ਰਧਾਨ ਮੰਤਰੀ ਭੋਪਾਲ ਵਿੱਚ ਮੁੜ–ਵਿਕਸਿਤ ਕੀਤਾ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ
November 14th, 04:41 pm
ਮੱਧ ਪ੍ਰਦੇਸ਼ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ, 2021 ਨੂੰ ਮੁੜ–ਵਿਕਸਿਤ ਕੀਤੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਦਾ ਸ਼ਾਮੀਂ 3:00 ਵਜੇ ਉਦਘਾਟਨ ਕਰਨਗੇ।‘ਜਨਜਾਤੀਯ ਗੌਰਵ ਦਿਵਸ’ ਦੇ ਅਵਸਰ ‘ਤੇ ਪ੍ਰਧਾਨ ਮੰਤਰੀ 15 ਨਵੰਬਰ ਨੂੰ ਮੱਧ ਪ੍ਰਦੇਸ਼ ਜਾਣਗੇ
November 14th, 04:40 pm
ਭਾਰਤ ਸਰਕਾਰ 15 ਨਵੰਬਰ ਨੂੰ ਅਮਰ ਸ਼ਹੀਦ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ‘ਜਨਜਾਤੀਯ ਗੌਰਵ ਦਿਵਸ’ ਵਜੋਂ ਮਨਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭੋਪਾਲ ਦੇ ਜੰਬੂਰੀ ਮੈਦਾਨ ’ਚ ਆਯੋਜਿਤ ‘ਜਨਜਾਤੀਯ ਗੌਰਵ ਦਿਵਸ ਮਹਾ–ਸੰਮੇਲਨ’ ’ਚ ਭਾਗ ਲੈਣਗੇ, ਜਿੱਥੇ ਉਹ ਦੁਪਹਿਰ 1:00 ਵਜੇ ਜਨਜਾਤੀਯ (ਕਬਾਇਲੀ) ਭਾਈਚਾਰੇ ਦੀ ਭਲਾਈ ਲਈ ਅਨੇਕ ਪਹਿਲਾਂ ਦੀ ਸ਼ੁਰੂਆਤ ਕਰਨਗੇ।