ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀ ਅਰਪਿਤ ਕੀਤੀ
October 02nd, 03:43 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਘਾਟ ਜਾ ਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਉਨ੍ਹਾਂ ਨੂੰ ਸ਼ਰਧਾ-ਸੁਮਨ ਅਰਪਿਤ ਕੀਤੇ।ਮਨ ਕੀ ਬਾਤ ਦੀ 105ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (24.09.2023)
September 24th, 11:30 am
ਮੇਰੇ ਪਿਆਰੇ ਪਰਿਵਾਰਜਨੋ, ਨਮਸਕਾਰ! ‘ਮਨ ਕੀ ਬਾਤ’ ਦੇ ਇੱਕ ਹੋਰ ਐਪੀਸੋਡ ਵਿੱਚ, ਮੈਨੂੰ ਤੁਹਾਡੇ ਨਾਲ ਦੇਸ਼ ਦੀ ਸਫਲਤਾ, ਦੇਸ਼ ਵਾਸੀਆਂ ਦੀ ਸਫਲਤਾ, ਉਨ੍ਹਾਂ ਦੇ ਪ੍ਰੇਰਣਾਦਾਇਕ ਜੀਵਨ ਸਫ਼ਰ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ ਹੈ। ਅੱਜ-ਕੱਲ੍ਹ, ਮੈਨੂੰ ਜ਼ਿਆਦਾਤਰ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ ਜੋ ਮੁੱਖ ਤੌਰ ‘ਤੇ ਦੋ ਵਿਸ਼ਿਆਂ ‘ਤੇ ਹਨ। ਪਹਿਲਾ ਵਿਸ਼ਾ ਚੰਦਰਯਾਨ-3 ਦੀ ਸਫਲ ਲੈਂਡਿੰਗ ਹੈ ਅਤੇ ਦੂਜਾ ਵਿਸ਼ਾ ਦਿੱਲੀ ਵਿੱਚ ਜੀ-20 ਦਾ ਸਫਲ ਆਯੋਜਨ ਹੈ। ਮੈਨੂੰ ਦੇਸ਼ ਦੇ ਹਰ ਹਿੱਸੇ ਤੋਂ, ਸਮਾਜ ਦੇ ਹਰ ਵਰਗ ਤੋਂ, ਹਰ ਉਮਰ ਦੇ ਲੋਕਾਂ ਤੋਂ ਅਣਗਿਣਤ ਪੱਤਰ ਮਿਲੇ ਹਨ। ਜਦੋਂ ਚੰਦਰਯਾਨ-3 ਦਾ ਲੈਂਡਰ ਚੰਦਰਮਾ ‘ਤੇ ਉਤਰਨ ਵਾਲਾ ਸੀ ਤਾਂ ਕਰੋੜਾਂ ਲੋਕ ਵੱਖ-ਵੱਖ ਮਾਧਿਅਮਾਂ ਰਾਹੀਂ ਹਰ ਪਲ ਇਸ ਘਟਨਾ ਨੂੰ ਦੇਖ ਰਹੇ ਸਨ। ਇਸਰੋ ਦੇ ਯੂਟਿਊਬ ਲਾਈਵ ਚੈਨਲ ‘ਤੇ ਇਸ ਘਟਨਾ ਨੂੰ 80 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ - ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਦਰਸਾਉਂਦਾ ਹੈ ਕਿ ਕਰੋੜਾਂ ਭਾਰਤੀਆਂ ਦਾ ਚੰਦਰਯਾਨ-3 ਨਾਲ ਕਿੰਨਾ ਡੂੰਘਾ ਲਗਾਵ ਹੈ। ਚੰਦਰਯਾਨ ਦੀ ਇਸ ਸਫਲਤਾ ‘ਤੇ ਦੇਸ਼ ’ਚ ਇਨ੍ਹੀਂ ਦਿਨੀਂ ਇੱਕ ਬਹੁਤ ਹੀ ਸ਼ਾਨਦਾਰ ਕੁਇਜ਼ ਮੁਕਾਬਲਾ ਚੱਲ ਰਿਹਾ ਹੈ- ਪ੍ਰਸ਼ਨ ਮੁਕਾਬਲਾ ਅਤੇ ਇਸ ਦਾ ਨਾਂ ਰੱਖਿਆ ਗਿਆ ਹੈ- ’ਚੰਦਰਯਾਨ-3 ਮਹਾਕਵਿਜ਼’ MyGov ਪੋਰਟਲ ‘ਤੇ ਕਰਵਾਏ ਜਾ ਰਹੇ ਇਸ ਮੁਕਾਬਲੇ ’ਚ ਹੁਣ ਤੱਕ 15 ਲੱਖ ਤੋਂ ਵੱਧ ਲੋਕ ਹਿੱਸਾ ਲੈ ਚੁੱਕੇ ਹਨ। MyGov ਦੇ ਲਾਂਚ ਹੋਣ ਤੋਂ ਬਾਅਦ ਕਿਸੇ ਵੀ ਕਵਿਜ਼ ਵਿੱਚ ਇਹ ਸਭ ਤੋਂ ਵੱਡੀ ਭਾਗੀਦਾਰੀ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਅਜੇ ਤੱਕ ਇਸ ਵਿੱਚ ਹਿੱਸਾ ਨਹੀਂ ਲਿਆ ਹੈ ਤਾਂ ਦੇਰ ਨਾ ਕਰੋ, ਇਸ ਵਿੱਚ ਅਜੇ ਛੇ ਦਿਨ ਬਾਕੀ ਹਨ। ਇਸ ਕਵਿਜ਼ ਵਿੱਚ ਹਿੱਸਾ ਲਓ।ਜੀ20 ਰਾਸ਼ਟਰਾਂ ਦੇ ਨੇਤਾਵਾਂ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ
September 10th, 12:26 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀ20 ਦੇ ਮੈਂਬਰ ਰਾਸ਼ਟਰਾਂ ਦੇ ਨੇਤਾਵਾਂ ਦੇ ਨਾਲ ਅੱਜ ਇਤਿਹਾਸਿਕ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਗਾਂਧੀ ਜੀ ਦੇ ਸਦੀਵੀ ਆਦਰਸ਼ ਇੱਕ ਸਦਭਾਵਨਾ-ਪੂਰਨ, ਸਮਾਵੇਸ਼ੀ ਅਤੇ ਸਮ੍ਰਿੱਧ ਆਲਮੀ ਭਵਿੱਖ ਦੇ ਸਮੂਹਿਕ ਦ੍ਰਿਸ਼ਟੀਕੋਣ ਦਾ ਮਾਰਗਦਰਸ਼ਨ ਕਰਦੇ ਹਨ।