ਨਵੀਂ ਦਿੱਲੀ ਵਿੱਚ ਬੀ20 ਸਮਿਟ ਇੰਡੀਆ 2023 ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ

August 27th, 03:56 pm

ਆਪ (ਤੁਸੀਂ) ਸਾਰੇ ਬਿਜ਼ਨਸ ਲੀਡਰਸ ਇੱਕ ਐਸੇ ਸਮੇਂ ਵਿੱਚ ਭਾਰਤ ਆਏ ਹੋ, ਜਦੋਂ ਸਾਡੇ ਪੂਰੇ ਦੇਸ਼ ਵਿੱਚ ਸੈਲੀਬ੍ਰੇਸ਼ਨ ਦਾ ਮਾਹੌਲ ਹੈ। ਭਾਰਤ ਵਿੱਚ ਹਰ ਸਾਲ ਆਉਣ ਵਾਲਾ ਲੰਬਾ ਫੈਸਟੀਵਲ ਸੀਜ਼ਨ, ਇੱਕ ਤਰ੍ਹਾਂ ਨਾਲ prepone ਹੋ ਗਿਆ ਹੈ। ਇਹ ਫੈਸਟੀਵਲ ਸੀਜ਼ਨ ਐਸਾ ਹੁੰਦਾ ਹੈ, ਜਦੋਂ ਸਾਡੀ ਸੋਸਾਇਟੀ ਭੀ ਸੈਲੀਬ੍ਰੇਟ ਕਰਦੀ ਹੈ ਅਤੇ ਸਾਡਾ ਬਿਜ਼ਨਸ ਭੀ ਸੈਲੀਬ੍ਰੇਟ ਕਰਦਾ ਹੈ। ਅਤੇ ਇਸ ਵਾਰ ਇਹ 23 ਅਗਸਤ ਤੋਂ ਹੀ ਸ਼ੁਰੂ ਹੋ ਗਿਆ ਹੈ। ਅਤੇ ਇਹ ਸੈਲੀਬ੍ਰੇਸ਼ਨ ਹੈ ਚੰਦਰਮਾ ’ਤੇ ਚੰਦਰਯਾਨ ਦੇ ਪਹੁੰਚਣ ਦਾ।

ਪ੍ਰਧਾਨ ਮੰਤਰੀ ਨੇ ਬੀ-20 ਸਮਿਟ ਇੰਡੀਆ 2023 ਨੂੰ ਸੰਬੋਧਨ ਕੀਤਾ

August 27th, 12:01 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬੀ-20 ਸਮਿਟ ਇੰਡੀਆ 2023 ਨੂੰ ਸੰਬੋਧਨ ਕੀਤਾ। ਬੀ-20 ਸਮਿਟ ਇੰਡੀਆ ਵਿਸ਼ਵ ਭਰ ਦੇ ਨੀਤੀ ਨਿਰਮਾਤਾਵਾਂ, ਬਿਜ਼ਨਸ ਲੀਡਰਾਂ ਅਤੇ ਮਾਹਿਰਾਂ ਨੂੰ ਬੀ-20 ਇੰਡੀਆ ਕਮਿਊਨੀਕ (Communique) ‘ਤੇ ਵਿਚਾਰ-ਵਟਾਂਦਰਾ ਅਤੇ ਚਰਚਾ ਕਰਨ ਦੇ ਲਈ ਇਕਜੁੱਟ ਕਰਦਾ ਹੈ। ਬੀ-20 ਭਾਰਤ ਕਮਿਊਨੀਕ ਵਿੱਚ ਜੀ-20 ਨੂੰ ਪੇਸ਼ ਕਰਨ ਦੇ ਲਈ 54 ਸਿਫ਼ਾਰਸ਼ਾਂ ਅਤੇ 172 ਨੀਤੀਗਤ ਕਾਰਵਾਈਆਂ ਸ਼ਾਮਲ ਹਨ।

ਪ੍ਰਧਾਨ ਮੰਤਰੀ 27 ਅਗਸਤ ਨੂੰ ਬੀ-20 ਇੰਡੀਆ ਸਮਿਟ 2023 (B20 Summit India 2023) ਨੂੰ ਸੰਬੋਧਨ ਕਰਨਗੇ

August 26th, 09:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਅਗਸਤ, 2023 ਨੂੰ ਨਵੀਂ ਦਿੱਲੀ ਵਿੱਚ ਦੁਪਹਿਰ 12 ਵਜੇ ਬੀ-20 ਇੰਡੀਆ ਸਮਿਟ 2023 (B20 Summit India 2023) ਨੂੰ ਸੰਬੋਧਨ ਕਰਨਗੇ।