ਪ੍ਰਧਾਨ ਮੰਤਰੀ ਨੇ ਲਾਭਾਰਥੀ ਕਿਸਾਨ ਦਾ ਸੁਆਗਤ ‘ਜੈ ਜਗਨਨਾਥ’ ਨਾਲ ਕੀਤਾ
November 30th, 01:25 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ ਸੰਕਲਪ ਯਾਤਰਾ’(Viksit Bharat Sankalp Yatra) ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡ੍ਰੋਨ ਕੇਂਦਰ (Pradhan Mantri Mahila Kisan Drone Kendra) ਭੀ ਲਾਂਚ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਏਮਸ, ਦੇਵਘਰ (AIIMS, Deoghar) ਵਿੱਚ ਖੋਲ੍ਹੇ ਗਏ ਇਤਿਹਾਸਿਕ 10,000ਵੇਂ ਜਨ ਔਸ਼ਧੀ ਕੇਂਦਰ (Jan Aushadi Kendra) ਦਾ ਭੀ ਲੋਕਅਰਪਣ ਕੀਤਾ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਦਾ ਪ੍ਰੋਗਰਾਮ ਭੀ ਲਾਂਚ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਸ਼ੁਰੂਆਤ ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੇ ਦੌਰਾਨ ਮਹਿਲਾ ਸੈਲਫ ਹੈਲਪ ਗਰੁੱਪਾਂ (women SHGs) ਨੂੰ ਡ੍ਰੋਨ ਪ੍ਰਦਾਨ ਕਰਨ ਅਤੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦੀ ਸੰਖਿਆ 10,000 ਤੋਂ ਵਧਾ ਕੇ 25,000 ਕਰਨ ਵਾਲੀਆਂ, ਇਨ੍ਹਾਂ ਦੋਨਾਂ ਪਹਿਲਾਂ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ ਇਨ੍ਹਾਂ ਦੋਨਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਪ੍ਰਤੀਕ ਹੈ।