ਫੈਕਟ ਸ਼ੀਟ: ਕੁਆਡ ਦੇਸ਼ਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਦੇ ਬੋਝ ਨੂੰ ਘਟਾਉਣ ਲਈ ਕੈਂਸਰ ਮੂਨਸ਼ੌਟ ਪਹਿਲ ਦੀ ਸ਼ੁਰੂਆਤ ਕੀਤੀ

September 22nd, 12:03 pm

ਅੱਜ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਯਤਨ ਸ਼ੁਰੂ ਕਰ ਰਹੇ ਹਨ, ਜਿਸਦੀ ਸ਼ੁਰੂਆਤ ਸਰਵਾਈਕਲ ਕੈਂਸਰ ਤੋਂ ਹੋ ਰਹੀ ਹੈ, ਜੋ ਕਾਫੀ ਹੱਦ ਤੱਕ ਰੋਕਥਾਮਯੋਗ ਰੋਗ ਹੈ, ਜੋ ਕਿ ਇਸ ਖੇਤਰ ਵਿੱਚ ਇੱਕ ਵੱਡਾ ਸਿਹਤ ਸੰਕਟ ਬਣ ਰਿਹਾ ਹੈ, ਅਤੇ ਕੈਂਸਰ ਦੀਆਂ ਹੋਰ ਕਿਸਮਾਂ ਨਾਲ ਨਜਿੱਠਣ ਲਈ ਵੀ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਇਹ ਪਹਿਲ ਕੁਆਡ ਲੀਡਰਸ ਸੰਮੇਲਨ ਵਿੱਚ ਕੀਤੀਆਂ ਘੋਸ਼ਣਾਵਾਂ ਦੇ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ।

QUAD ਨੇਤਾਵਾਂ ਦੇ ਕੈਂਸਰ ਮੂਨਸ਼ੌਟ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ

September 22nd, 06:25 am

ਇਸ ਮਹੱਤਵਪੂਰਨ ਪ੍ਰੋਗਰਾਮ ਦੇ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਬਾਇਡਨ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਇਹ, Affordable, Accessible ਅਤੇ Quality Healthcare ਦੇ ਲਈ ਸਾਡੇ ਸਾਂਝੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦਾ ਹੈ। Covid pandemic ਦੇ ਦੌਰਾਨ ਅਸੀਂ ਇੰਡੋ-ਪੈਸੀਫਿਕ ਦੇ ਲਈ “QUAD ਵੈਕਸੀਨ ਇਨੀਸ਼ਿਏਟਿਵ” ਲਿਆ ਸੀ। ਅਤੇ, ਮੈਨੂੰ ਖੁਸ਼ੀ ਹੈ ਕਿ QUAD ਵਿੱਚ ਅਸੀਂ ਸਰਵਾਈਕਲ ਕੈਂਸਰ ਜਿਹੇ ਚੈਲੇਂਜ ਦਾ ਮਿਲ ਕੇ ਸਾਹਮਣਾ ਕਰਨ ਦਾ ਫੈਸਲਾ ਲਿਆ ਹੈ।

ਪ੍ਰਧਾਨ ਮੰਤਰੀ ਨੇ ਕੁਆਡ ਕੈਂਸਰ ਮੂਨਸ਼ੌਟ ਸਮਾਗਮ ਵਿੱਚ ਹਿੱਸਾ ਲਿਆ

September 22nd, 06:10 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਲਮਿੰਗਟਨ, ਡੇਲਾਵੇਅਰ ਵਿੱਚ ਕੁਆਡ ਲੀਡਰਮ ਸਮਿਟ ਦੇ ਮੌਕੇ ‘ਤੇ ਰਾਸ਼ਟਰਪਤੀ ਜੋਸੇਫ ਆਰ ਬਾਇਡੇਨ ਜੂਨੀਅਰ ਦੁਆਰਾ ਆਯੋਜਿਤ ਕੁਆਡ ਕੈਂਸਰ ਮੂਨਸ਼ੌਟ ਸਮਾਗਮ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਵਿਲਮਿੰਗਟਨ, ਡੇਲਾਵੇਅਰ (Delaware) ਵਿੱਚ ਛੇਵੀਂ ਕੁਆਡ ਲੀਡਰਜ਼ ਸਮਿਟ ਵਿੱਚ ਸ਼ਾਮਲ ਹੋਏ

September 22nd, 05:21 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21 ਸਤੰਬਰ 2024 ਨੂੰ ਵਿਲਮਿੰਗਟਨ, ਡੇਲਾਵੇਅਰ ਵਿੱਚ ਕੁਆਡ ਲੀਡਰਸ ਦੀ ਛੇਵੀਂ ਸਮਿਟ ਵਿੱਚ ਹਿੱਸਾ ਲਿਆ। ਇਸ ਮਹੱਤਵਪੂਰਨ ਬੈਠਕ ਦਾ ਆਯੋਜਨ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਸਫ ਆਰ. ਬਾਇਡਨ ਨੇ ਕੀਤਾ ਸੀ। ਸਮਿਟ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ੍ਰੀ ਐਂਥਨੀ ਅਲਬਾਨੀਜ਼ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ , ਮਹਾਮਹਿਮ ਸ੍ਰੀ ਫੁਮਿਓ ਕਿਸ਼ਿਦਾ ਵੀ ਸ਼ਾਮਲ ਹੋਏ।