ਪ੍ਰਧਾਨ ਮੰਤਰੀ ਨੂੰ ਕਤਰ ਦੇ ਅਮੀਰ ਨੇ ਟੈਲੀਫੋਨ ‘ਤੇ ਵਧਾਈ ਦਿੱਤੀ
June 10th, 09:24 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ (10 ਜੂਨ, 2024) ਕਤਰ ਦੇ ਅਮੀਰ ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਟੈਲੀਫੋਨ ‘ਤੇ ਵਧਾਈ ਦਿੱਤੀ।ਲਖਨਊ ਵਿੱਚ ਯੂਪੀ ਗਲੋਬਲ ਇਨਵੈਸਟਰਸ ਸਮਿਟ ਦੇ ਚੌਥੇ ਗ੍ਰਾਉਂਡਬ੍ਰੇਕਿੰਗ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
February 19th, 03:00 pm
ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦੇ ਲਈ ਵਿਕਸਿਤ ਉੱਤਰ ਪ੍ਰਦੇਸ਼ ਦੇ ਨਿਰਮਾਣ ਦੇ ਸੰਕਲਪ ਦੇ ਨਾਲ ਇਕਜੁੱਟ ਹੋਏ ਹਾਂ। ਅਤੇ ਮੈਨੂੰ ਦੱਸਿਆ ਗਿਆ ਕਿ ਇਸ ਸਮੇਂ ਟੈਕਨੋਲੋਜੀ ਦੇ ਮਾਧਿਅਮ ਨਾਲ ਸਾਡੇ ਨਾਲ ਯੂਪੀ ਦੀ 400 ਤੋਂ ਜ਼ਿਆਦਾ ਵਿਧਾਨ ਸਭਾ ਸੀਟਾਂ ‘ਤੇ ਲੱਖਾਂ ਲੋਕ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਜੋ ਲੋਕ ਟੈਕਨੋਲੋਜੀ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਹਨ, ਮੈਂ ਮੇਰੇ ਇਨ੍ਹਾਂ ਸਾਰੇ ਪਰਿਵਾਰਜਨਾਂ ਦਾ ਵੀ ਦਿਲ ਤੋਂ ਸੁਆਗਤ ਕਰਦਾ ਹਾਂ। 7-8 ਵਰ੍ਹੇ ਪਹਿਲਾਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਉੱਤਰ ਪ੍ਰਦੇਸ਼ ਵਿੱਚ ਵੀ ਨਿਵੇਸ਼ ਅਤੇ ਨੌਕਰੀਆਂ ਨੂੰ ਲੈ ਕੇ ਅਜਿਹਾ ਮਾਹੌਲ ਬਣੇਗਾ। ਚਾਰੋਂ ਤਰਫ਼ ਅਪਰਾਧ, ਦੰਗੇ, ਛੀਨਾ-ਛਪਟੀ, ਇਹੀ ਖਬਰਾਂ ਆਉਂਦੀਆਂ ਰਹਿੰਦੀਆਂ ਸਨ। ਉਸ ਦੌਰਾਨ ਅਗਰ ਕੋਈ ਕਹਿੰਦਾ ਕਿ ਯੂਪੀ ਨੂੰ ਵਿਕਸਿਤ ਬਣਾਵਾਂਗੇ, ਤਾਂ ਸ਼ਾਇਦ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ, ਵਿਸ਼ਵਾਸ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ। ਲੇਕਿਨ ਅੱਜ ਦੇਖੋ, ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਉੱਤਰ ਪ੍ਰਦੇਸ਼ ਦੀ ਧਰਤੀ ‘ਤੇ ਉਤਰ ਰਿਹਾ ਹੈ। ਅਤੇ ਮੈਂ ਉੱਤਰ ਪ੍ਰਦੇਸ਼ ਦਾ ਸਾਂਸਦ ਹਾਂ। ਅਤੇ ਮੇਰੇ ਉੱਤਰ ਪ੍ਰਦੇਸ਼ ਵਿੱਚ ਜਦੋਂ ਕੁਝ ਹੁੰਦਾ ਹੈ ਤਾਂ ਮੈਨੂੰ ਸਭ ਤੋਂ ਜ਼ਿਆਦਾ ਆਨੰਦ ਹੁੰਦਾ ਹੈ। ਅੱਜ ਹਜ਼ਾਰਾਂ ਪ੍ਰੋਜੈਕਟਸ ‘ਤੇ ਕੰਮ ਸ਼ੁਰੂ ਹੋ ਰਿਹਾ ਹੈ। ਇਹ ਜੋ ਫੈਕਟਰੀਆਂ ਲਗ ਰਹੀਆਂ ਹਨ, ਇਹ ਜੋ ਉਦਯੋਗ ਲਗ ਰਹੇ ਹਨ, ਇਹ ਯੂਪੀ ਦੀ ਤਸਵੀਰ ਬਦਲਣ ਵਾਲੇ ਹਨ। ਮੈਂ ਸਾਰੇ ਨਿਵੇਸ਼ਕਾਂ ਨੂੰ, ਅਤੇ ਖਾਸ ਤੌਰ ‘ਤੇ ਯੂਪੀ ਦੇ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਲਖਨਊ, ਉੱਤਰ ਪ੍ਰਦੇਸ਼ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕੀਤਾ
February 19th, 02:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ਵਿਕਸਿਤ ਭਾਰਤ ਵਿਕਸਿਤ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਫਰਵਰੀ 2023 ਵਿੱਚ ਆਯੋਜਿਤ ਯੂਪੀ ਗਲੋਬਲ ਇਨਵੈਸਟਰਸ ਸਮਿਟ 2023 ਦੇ ਚੌਥੇ ਗਰਾਊਂਡਬ੍ਰੇਕਿੰਗ ਸਮਾਰੋਹ ਵਿੱਚ ਪੂਰੇ ਉੱਤਰ ਪ੍ਰਦੇਸ਼ ਵਿੱਚ 10 ਲੱਖ ਕਰੋੜ ਰੁਪਏ ਤੋਂ ਵੱਧ ਦੇ 14000 ਪ੍ਰੋਜੈਕਟਸ ਸ਼ੁਰੂ ਕੀਤੇ। ਇਹ ਪ੍ਰੋਜੈਕਟਸ ਮੈਨੂਫੈਕਚਰਿੰਗ, ਅਖੁੱਟ ਊਰਜਾ, ਆਈਟੀ ਅਤੇ ਆਈਟੀਈਐੱਸ, ਫੂਡ ਪ੍ਰੋਸੈੱਸਿੰਗ, ਹਾਊਸਿੰਗ ਅਤੇ ਰੀਅਲ ਅਸਟੇਟ, ਹੌਸਪਿਟੈਲਿਟੀ ਤੇ ਐਂਟਰਟੇਨਮੈਂਟ ਅਤੇ ਸਿੱਖਿਆ ਆਦਿ ਜਿਹੇ ਖੇਤਰਾਂ ਨਾਲ ਸਬੰਧਿਤ ਹਨ।ਹਰਿਆਣਾ ਦੇ ਰੇਵਾੜੀ ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 16th, 01:50 pm
ਮੈਂ ਜਦੋਂ ਵੀ ਰੇਵਾੜੀ ਆਉਂਦਾ ਹਾਂ, ਤਾਂ ਕਿੰਨੀਆਂ ਹੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਰੇਵਾੜੀ ਨਾਲ ਮੇਰਾ ਰਿਸ਼ਤਾ ਕੁਝ ਅਲੱਗ ਹੀ ਰਿਹਾ ਹੈ। ਮੈਂ ਜਾਣਦਾ ਹਾਂ, ਰੇਵਾੜੀ ਦੇ ਲੋਕ ਮੋਦੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਅਤੇ ਹੁਣੇ ਮੇਰੇ ਮਿੱਤਰ ਰਾਓ ਇੰਦਰਜੀਤ ਜੀ ਨੇ ਜਿਵੇਂ ਦੱਸਿਆ ਮੁੱਖ ਮੰਤਰੀ ਮਨੋਹਰ ਲਾਲ ਜੀ ਨੇ ਜਿਵੇਂ ਦੱਸਿਆ ਕਿ ਮੈਂ 2013 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੀਐੱਮ ਦੇ ਉਮੀਦਵਾਰ ਦੇ ਰੂਪ ਵਿੱਚ ਐਲਾਨ ਕੀਤਾ ਸੀ, ਤਾਂ ਮੇਰਾ ਪਹਿਲਾ ਪ੍ਰੋਗਰਾਮ ਰੇਵਾੜੀ ਵਿੱਚ ਹੋਇਆ ਸੀ ਅਤੇ ਉਸ ਸਮੇਂ ਰੇਵਾੜੀ ਨੇ 272 ਪਾਰ ਦਾ ਅਸ਼ੀਰਵਾਦ ਦਿੱਤਾ ਸੀ। ਅਤੇ ਤੁਹਾਡਾ ਉਹ ਅਸ਼ੀਰਵਾਦ ਸਿੱਧੀ ਬਣ ਗਿਆ। ਹੁਣ ਲੋਕ ਕਹਿ ਰਹੇ ਹਨ ਕਿ ਫਿਰ ਮੈ ਇੱਕ ਵਾਰ ਰੇਵਾੜੀ ਆਇਆ ਹਾਂ, ਤਾਂ ਤੁਹਾਡਾ ਅਸ਼ੀਰਵਾਦ ਹੈ, ਇਸ ਵਾਰ 400 ਪਾਰ, NDA ਸਰਕਾਰ, 400 ਪਾਰ।ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਰੇਵਾੜੀ ਵਿੱਚ 9,750 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ
February 16th, 01:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਰੇਵਾੜੀ ਵਿੱਚ 9750 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸ਼ਹਿਰੀ ਆਵਾਜਾਈ, ਸਿਹਤ, ਰੇਲ ਅਤੇ ਟੂਰਿਜ਼ਮ ਨਾਲ ਸਬੰਧਿਤ ਕਈ ਮਹੱਤਵਪੂਰਨ ਸੈਕਟਰਾਂ ਨੂੰ ਪੂਰਾ ਕਰਦੇ ਹਨ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦਿਖਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ।ਵਿਕਸਿਤ ਭਾਰਤ ਵਿਕਸਿਤ ਰਾਜਸਥਾਨ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 16th, 11:30 am
ਵਿਕਸਿਤ ਭਾਰਤ-ਵਿਕਸਿਤ ਰਾਜਸਥਾਨ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਇਸ ਸਮੇਂ ਰਾਜਸਥਾਨ ਦੀ ਹਰ ਵਿਧਾਨ ਸਭਾ ਤੋਂ ਲੱਖਾਂ ਸਾਥੀ ਜੁੜੇ ਹੋਏ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ ਅਤੇ ਮੈਂ ਮੁੱਖ ਮੰਤਰੀ ਜੀ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਟੈਕਨੋਲੋਜੀ ਦਾ ਇੰਨਾ ਸ਼ਾਨਦਾਰ ਉਪਯੋਗ ਕਰਕੇ ਜਨ-ਜਨ ਤੱਕ ਪਹੁੰਚਣ ਦਾ ਮੈਨੂੰ ਅਵਸਰ ਦਿੱਤਾ ਹੈ। ਕੁਝ ਦਿਨ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਜੀ ਦਾ ਤੁਸੀਂ ਜੈਪੁਰ ਵਿੱਚ ਜੋ ਸੁਆਗਤ ਸਤਿਕਾਰ ਕੀਤਾ, ਉਸ ਦੀ ਗੂੰਜ ਪੂਰੇ ਭਾਰਤ ਵਿੱਚ, ਇੰਨਾ ਹੀ ਨਹੀਂ ਪੂਰੇ ਫਰਾਂਸ ਵਿੱਚ ਵੀ ਉਸ ਦੀ ਗੂੰਜ ਰਹੀ ਹੈ। ਅਤੇ ਹੀ ਤਾਂ ਰਾਜਸਥਾਨ ਦੇ ਲੋਕਾਂ ਦੀ ਖ਼ਾਸੀਅਤ ਹੈ। ਸਾਡੇ ਰਾਜਸਥਾਨ ਦੇ ਭਾਈ-ਭੈਣ ਜਿਸ ‘ਤੇ ਪ੍ਰੇਮ ਲੁਟਾਉਂਦੇ ਹਨ, ਕੋਈ ਕਸਰ ਬਾਕੀ ਨਹੀਂ ਛੱਡਦੇ।ਪ੍ਰਧਾਨ ਮੰਤਰੀ ਨੇ 'ਵਿਕਸਿਤ ਭਾਰਤ, 'ਵਿਕਸਿਤ ਰਾਜਸਥਾਨ' ਪ੍ਰੋਗਰਾਮ ਨੂੰ ਸੰਬੋਧਨ ਕੀਤਾ
February 16th, 11:07 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਵਿਕਸਿਤ ਭਾਰਤ ‘ਵਿਕਸਿਤ ਰਾਜਸਥਾਨ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ 17,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਲੋਕਅਰਪਣ ਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟਸ ਸੜਕ, ਰੇਲ, ਸੂਰਜੀ ਊਰਜਾ, ਪਾਵਰ ਟ੍ਰਾਂਸਮਿਸ਼ਨ, ਪੀਣ ਵਾਲਾ ਪਾਣੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਸਮੇਤ ਕਈ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ।ਪ੍ਰਧਾਨ ਮੰਤਰੀ ਨੇ ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
February 15th, 05:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੋਹਾ ਵਿਖੇ ਆਪਣੇ ਪਹਿਲੇ ਰੁਝੇਵੇਂ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਅਬਦੁਲਰਹਮਾਨ ਅਲ ਥਾਨੀ (His Excellency Sheikh Mohammed bin Abdulrahman Al Thani) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਕਤਰ ਦੀ ਰਾਜਧਾਨੀ ਦੋਹਾ ਪਹੁੰਚੇ
February 15th, 01:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਕਤਰ ਦੇ ਸਰਕਾਰੀ ਦੌਰੇ ‘ਤੇ ਦੋਹਾ ਪਹੁੰਚੇ। ਇਹ ਪ੍ਰਧਾਨ ਮੰਤਰੀ ਦੀ ਕਤਰ ਦੀ ਦੂਸਰੀ ਯਾਤਰਾ ਹੈ। ਉਹ ਪਹਿਲੀ ਵਾਰ ਜੂਨ 2016 ਵਿੱਚ ਕਤਰ ਗਏ ਸਨ।ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਨੰਬਰ 1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ (Magnus Carlsen) ‘ਤੇ ਜਿੱਤ ਹਾਸਲ ਕਰਨ ਦੇ ਲਈ ਕਾਰਤੀਕੇਯਨ ਮੁਰਲੀ (Karthikeyan Murali) ਦੀ ਸਰਾਹਨਾ ਕੀਤੀ
October 19th, 06:27 pm
ਪ੍ਰਧਾਨ ਮੰਤਰੀ ਨੇ ਕਤਰ ਮਾਸਟਰਸ 2023 ਪ੍ਰਤੀਯੋਗਿਤਾ ਵਿੱਚ ਵਿਸ਼ਵ ਦੇ ਨੰਬਰ 1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ (Magnus Carlsen) ‘ਤੇ ਜਿੱਤ ਹਾਸਲ ਕਰਨ ਦੇ ਲਈ ਕਾਰਤੀਕੇਯਨ ਮੁਰਲੀ ((Karthikeyan Murali)) ਦੀ ਸਰਾਹਨਾ ਕੀਤੀ ਹੈ।‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਬਾਰੇ ਪੋਸਟ ਬਜਟ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 03rd, 10:21 am
ਇਸ ਵੈਬੀਨਾਰ ਵਿੱਚ ਉਪਸਥਿਤ ਸਾਰੇ ਮਹਾਨੁਭਾਵ ਦਾ ਸੁਆਗਤ ਹੈ। ਅੱਜ ਦਾ ਨਵਾਂ ਭਾਰਤ, ਨਵੇਂ Work-Culture ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਵਾਰ ਵੀ ਬਜਟ ਦੀ ਖੂਬ ਵਾਹਵਾਹੀ ਹੋਈ ਹੈ, ਦੇਸ਼ ਦੇ ਲੋਕਾਂ ਨੇ ਇਸ ਨੂੰ ਬਹੁਤ ਪਾਜ਼ਿਟਿਵ ਤਰੀਕੇ ਨਾਲ ਲਿਆ ਹੈ। ਅਗਰ ਪੁਰਾਣਾ ਵਰਕ ਕਲਚਰ ਹੁੰਦਾ, ਤਾਂ ਇਸ ਤਰ੍ਹਾਂ ਦੇ ਬਜਟ ਵੈਬੀਨਾਰਸ ਦੇ ਬਾਰੇ ਵਿੱਚ ਕੋਈ ਸੋਚਦਾ ਹੀ ਨਹੀਂ। ਲੇਕਿਨ ਅੱਜ ਸਾਡੀ ਸਰਕਾਰ ਬਜਟ ਦੇ ਪਹਿਲਾਂ ਵੀ ਅਤੇ ਬਜਟ ਦੇ ਬਾਅਦ ਵੀ ਹਰ ਸਟੇਕਹੋਲਡਰ ਦੇ ਨਾਲ ਵਿਸਤਾਰ ਨਾਲ ਚਰਚਾ ਕਰਦੀ ਹੈ, ਉਨ੍ਹਾਂ ਨੂੰ ਨਾਲ ਲੈ ਕੇ ਚਲਣ ਦਾ ਪ੍ਰਯਾਸ ਕਰਦੀ ਹੈ। ਬਜਟ ਦਾ Maximum Outcome ਕਿਵੇਂ ਆਵੇ, ਬਜਟ ਦਾ Implementation ਤੈਅ ਸਮਾਂ ਸੀਮਾ ਦੇ ਅੰਦਰ ਕਿਵੇਂ ਹੋਵੇ, ਜੋ ਲਕਸ਼ ਬਜਟ ਵਿੱਚ ਤੈਅ ਕੀਤੇ ਗਏ ਹਨ, ਉਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਇਹ ਵੈਬੀਨਾਰ ਇੱਕ ਕੈਟੇਲਿਸਟ ਦੀ ਤਰ੍ਹਾਂ ਕੰਮ ਕਰਦਾ ਹੈ। ਤੁਸੀਂ ਵੀ ਜਾਣਦੇ ਹੋ ਕਿ ਮੈਨੂੰ Head of the Government ਦੇ ਤੌਰ ’ਤੇ ਕੰਮ ਕਰਦੇ ਹੋਏ 20 ਸਾਲ ਤੋਂ ਵੀ ਅਧਿਕ ਸਮੇਂ ਦਾ ਅਨੁਭਵ ਰਿਹਾ ਹੈ। ਇਸ ਅਨੁਭਵ ਦਾ ਇੱਕ ਨਚੋੜ ਇਹ ਵੀ ਹੈ ਕਿ ਜਦੋਂ ਕਿਸੇ ਨੀਤੀਗਤ ਨਿਰਣੇ ਨਾਲ ਸਾਰੇ ਸਟੇਕਹੋਲਡਰਸ ਜੁੜਦੇ ਹਨ ਤਾਂ ਰਿਜਲਟ ਵੀ ਮਨਚਾਹਿਆ ਆਉਂਦਾ ਹੈ, ਸਮਾਂ ਸੀਮਾ ਦੇ ਅੰਦਰ ਆਉਂਦਾ ਹੈ। ਅਸੀਂ ਦੇਖਿਆ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਜੋ ਵੈਬੀਨਾਰ ਹੋਏ ਉਸ ਵਿੱਚ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਦਿਨ ਭਰ ਸਭ ਲੋਕ ਮਿਲ ਕੇ ਬਹੁਤ ਹੀ ਗਹਿਨ ਮੰਥਨ ਕਰਦੇ ਰਹੇ ਅਤੇ ਮੈਂ ਕਹਿ ਸਕਦਾ ਹਾਂ ਕਿ ਬਹੁਤ ਹੀ ਮਹੱਤਵਪੂਰਨ ਸੁਝਾਅ ਆਏ ਅਤੇ ਅੱਗੇ ਦੇ ਲਈ ਆਏ। ਜੋ ਬਜਟ ਹੈ ਉਸੇ ’ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਸੇ ਵਿੱਚੋਂ ਕਿਵੇਂ ਅੱਗੇ ਵਧਿਆ ਜਾਵੇ ਬਹੁਤ ਉੱਤਮ ਸੁਝਾਅ ਆਏ । ਹੁਣ ਅੱਜ ਅਸੀਂ ਦੇਸ਼ ਦੇ ਟੂਰਿਜ਼ਮ ਸੈਕਟਰ ਦੇ ਕਾਇਆ-ਕਲਪ ਦੇ ਲਈ ਇਹ ਬਜਟ ਵੈਬੀਨਾਰ ਕਰ ਰਹੇ ਹਾਂ।ਪ੍ਰਧਾਨ ਮੰਤਰੀ ਨੇ 'ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ' ਵਿਸ਼ੇ 'ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 03rd, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਿਸ਼ਨ ਮੋਡ ਵਿੱਚ ਟੂਰਿਜ਼ਮ ਦਾ ਵਿਕਾਸ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਕੇਂਦਰੀ ਬਜਟ 2023 ਵਿੱਚ ਐਲਾਨੀਆਂ ਪਹਿਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਸੱਤਵਾਂ ਵੈਬੀਨਾਰ ਹੈ।ਪ੍ਰਧਾਨ ਮੰਤਰੀ ਨੇ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਨਾਲ ਗੱਲ ਕੀਤੀ
October 29th, 06:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਤਰ ਰਾਜ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਨਾਲ ਗੱਲ ਕੀਤੀ ਅਤੇ ਦੀਵਾਲੀ ਦੀਆਂ ਮੁਬਾਰਕਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਤਰ ਵਿੱਚ ਸਫਲ ਫੀਫਾ ਵਿਸ਼ਵ ਕੱਪ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।ਸਾਨੂੰ ਪਾਣੀ ਬਚਾਉਣ ਦੇ ਲਈ ਹਰ ਸੰਭਵ ਪ੍ਰਯਤਨ ਕਰਨਾ ਚਾਹੀਦਾ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
March 27th, 11:00 am
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਪਿਛਲੇ ਹਫ਼ਤੇ ਅਸੀਂ ਇੱਕ ਅਜਿਹੀ ਪ੍ਰਾਪਤੀ ਹਾਸਲ ਕੀਤੀ, ਜਿਸ ਨੇ ਸਾਨੂੰ ਮਾਣ ਨਾਲ ਭਰ ਦਿੱਤਾ। ਤੁਸੀਂ ਸੁਣਿਆ ਹੋਵੇਗਾ ਕਿ ਭਾਰਤ ਨੇ ਪਿਛਲੇ ਹਫ਼ਤੇ 400 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੇ ਨਿਰਯਾਤ ਦਾ ਟੀਚਾ (export ਦਾ target) ਹਾਸਲ ਕੀਤਾ ਹੈ। ਪਹਿਲੀ ਵਾਰੀ ਸੁਣਨ ਵਿੱਚ ਲਗਦਾ ਹੈ ਕਿ ਇਹ ਅਰਥਵਿਵਸਥਾ ਨਾਲ ਜੁੜੀ ਗੱਲ ਹੈ, ਲੇਕਿਨ ਇਹ ਅਰਥਵਿਵਸਥਾ ਤੋਂ ਵੀ ਜ਼ਿਆਦਾ ਭਾਰਤ ਦੀ ਸਮਰੱਥਾ, ਭਾਰਤ ਦੇ potential ਨਾਲ ਜੁੜੀ ਗੱਲ ਹੈ। ਇੱਕ ਵੇਲੇ ਭਾਰਤ ਤੋਂ ਨਿਰਯਾਤ ਦਾ ਅੰਕੜਾ ਕਦੇ 100 ਬਿਲੀਅਨ, ਕਦੇ 150 ਬਿਲੀਅਨ, ਕਦੇ 200 ਬਿਲੀਅਨ ਤੱਕ ਹੋਇਆ ਕਰਦਾ ਸੀ ਪਰ ਅੱਜ ਭਾਰਤ 400 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਸ ਦਾ ਇਹ ਮਤਲਬ ਹੈ ਕਿ ਦੁਨੀਆ ਭਰ ਵਿੱਚ ਭਾਰਤ ’ਚ ਬਣੀਆਂ ਚੀਜ਼ਾਂ ਦੀ ਡਿਮਾਂਡ ਵਧ ਰਹੀ ਹੈ, ਦੂਸਰਾ ਮਤਲਬ ਇਹ ਕਿ ਭਾਰਤ ਦੀ ਸਪਲਾਈ ਚੇਨ ਦਿਨੋਂ-ਦਿਨ ਹੋਰ ਮਜ਼ਬੂਤ ਹੋ ਰਹੀ ਹੈ ਅਤੇ ਇਸ ਦਾ ਇੱਕ ਬਹੁਤ ਵੱਡਾ ਸੰਦੇਸ਼ ਵੀ ਹੈ। ਦੇਸ਼ ਵਿਸ਼ਾਲ ਕਦਮ ਉਦੋਂ ਚੁੱਕਦਾ ਹੈ, ਜਦੋਂ ਸੁਪਨਿਆਂ ਤੋਂ ਵੱਡੇ ਸੰਕਲਪ ਹੁੰਦੇ ਹਨ, ਜਦੋਂ ਸੰਕਲਪਾਂ ਦੇ ਲਈ ਦਿਨ-ਰਾਤ ਇਮਾਨਦਾਰੀ ਨਾਲ ਕੋਸ਼ਿਸ਼ ਹੁੰਦੀ ਹੈ ਤਾਂ ਉਹ ਸੰਕਲਪ ਸਿੱਧ ਵੀ ਹੁੰਦੇ ਹਨ ਅਤੇ ਤੁਸੀਂ ਵੇਖੋ, ਕਿਸੇ ਵਿਅਕਤੀ ਦੇ ਜੀਵਨ ਵਿੱਚ ਵੀ ਤਾਂ ਅਜਿਹਾ ਹੀ ਹੁੰਦਾ ਹੈ। ਜਦੋਂ ਕਿਸੇ ਦੇ ਸੰਕਲਪ, ਉਸ ਦੇ ਯਤਨ, ਉਸ ਦੇ ਸੁਪਨਿਆਂ ਤੋਂ ਵੀ ਵੱਡੇ ਹੋ ਜਾਂਦੇ ਹਨ ਤਾਂ ਸਫ਼ਲਤਾ ਓਹਦੇ ਕੋਲ ਖ਼ੁਦ ਚਲ ਕੇ ਆਉਂਦੀ ਹੈ।ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੇ ਲਈ ਕਈ ਰਾਸ਼ਟਰਾਂ ਦੇ ਲੋਕਾਂ ਨੂੰ ਇਕੱਠੇ ਲਿਆਉਣ ‘ਤੇ ਦੋਹਾ, ਕਤਰ ਵਿੱਚ ਸਥਿਤ ਭਾਰਤੀ ਦੂਤਾਵਾਸ ਦੀ ਪ੍ਰਸ਼ੰਸਾ ਕੀਤੀ
March 26th, 10:14 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੋਗ ਅਭਿਆਸ ਦੇ ਲਈ ਕਈ ਰਾਸ਼ਟਰਾਂ ਦੇ ਲੋਕਾਂ ਨੂੰ ਇਕੱਠੇ ਲਿਆਉਣ ‘ਤੇ ਦੋਹਾ, ਕਤਰ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਮਹਾਨ ਪ੍ਰਯਤਨ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੰਗੀ ਸਿਹਤ ਅਤੇ ਅਰੋਗਤਾ ਦੇ ਸੰਦਰਭ ਵਿੱਚ ਯੋਗ ਪੂਰੇ ਵਿਸ਼ਵ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਰਿਹਾ ਹੈ।PM reviews Covid related initiatives by the Indian Navy
May 03rd, 07:40 pm
Chief of Naval Staff Admiral Karambir Singh briefed the PM about various initiatives being taken by the Indian Navy to assist the countrymen in the pandemic. He informed the PM that the Indian Navy has reached out to all state administrations and have offered help in terms of hospital beds, transportation and other such things. He apprised the PM about Naval hospitals being opened for use of civilians in various cities.PM Modi's telephonic conversation with Amir of the State of Qatar
December 08th, 01:52 pm
Prime Minister conveyed his felicitations to H.H. The Amir for the forthcoming National Day of Qatar. While thanking Prime Minister for the greetings, H.H. The Amir appreciated the enthusiasm with which the Indian community in Qatar participates in the National Day celebrations. He also conveyed warm greetings to Prime Minister for the recent Diwali festival.Phone call between Prime Minister Shri Narendra Modi and His Highness Sheikh Tamim Bin Hamad Al-Thani, Amir of the State of Qatar
May 26th, 08:04 pm
PM Narendra Modi spoke to HH Sheikh Tamim Bin Hamad Al-Thani, Amir of the State of Qatar. The PM highlighted attention being paid by Indian authorities to avoid any disruption in the supply of essential goods from India to Qatar during the present situation.Telephonic Conversation between PM and Amir of the State of Qatar
March 26th, 11:25 pm
Prime Minister Shri Narendra Modi had a telephonic conversation today with His Highness Sheikh Tamim Bin Hamad al Thani, the Amir of the State of Qatar.PM's telephonic conversation with Emir of Qatar
March 02nd, 09:26 pm
The Emir of Qatar Sheikh Tamim bin Ahmad bin Khalifa Al Thani called the Prime Minister Shri Narendra Modi today over telephone.