ਪ੍ਰਧਾਨ ਮੰਤਰੀ ਦੀ ਮਿਸਰ ਦੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਮਿਸਰ ਦੇ ਕੈਬਨਿਟ ਦੀ “ਭਾਰਤ ਇਕਾਈ” ਦੇ ਨਾਲ ਮੀਟਿੰਗ
June 25th, 05:13 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ 24 ਜੂਨ 2023 ਨੂੰ ਮਿਸਰ ਦੀ ਸਰਕਾਰੀ ਯਾਤਰਾ ‘ਤੇ ਕਾਹਿਰਾ ਪਹੁੰਚਣ ਦੇ ਤੁਰੰਤ ਬਾਅਦ ਮਿਸਰ ਦੇ ਕੈਬਨਿਟ ਦੀ “ਭਾਰਤ ਇਕਾਈ” ਦੇ ਨਾਲ ਇੱਕ ਮੀਟਿੰਗ ਕੀਤੀ। ਇਸ “ਭਾਰਤ ਇਕਾਈ” ਦੀ ਸਥਾਪਨਾ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫਤਹ ਅਲ-ਸਿਸੀ (Abdel Fattah El-Sisi) ਦੀ ਗਣਤੰਤਰ ਦਿਵਸ 2023 ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਦੀ ਸਰਕਾਰੀ ਯਾਤਰਾ ਦੇ ਬਾਅਦ ਕੀਤੀ ਗਈ ਸੀ। ਇਸ “ਭਾਰਤ ਇਕਾਈ” ਦੀ ਪ੍ਰਧਾਨਗੀ ਮਿਸਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮੁਸਤਫਾ ਮੈਡਬੌਲੀ ਕਰਦੇ ਸਨ ਤੇ ਇਸ ਵਿੱਚ ਕਈ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ।