ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 19th, 05:00 pm
ਨਵਰਾਤ੍ਰੀ ਦਾ ਪਾਵਨ ਪਰਵ ਚਲ ਰਿਹਾ ਹੈ। ਅੱਜ ਮਾਂ ਦੇ ਪੰਜਵੇਂ ਸਰੂਪ, ਸਕੰਦਮਾਤਾ ਦੀ ਅਰਾਧਨਾ (ਪੂਜਾ) ਦਾ ਦਿਨ ਹੈ। ਹਰ ਮਾਂ ਦੀ ਇਹ ਕਾਮਨਾ ਹੁੰਦੀ ਹੈ ਕਿ ਉਸ ਦੀ ਸੰਤਾਨ ਨੂੰ ਸੁਖ ਮਿਲੇ, ਯਸ਼ ਮਿਲੇ। ਸੁਖ ਅਤੇ ਯਸ਼ ਦੀ ਇਹ ਪ੍ਰਾਪਤੀ ਸਿੱਖਿਆ ਅਤੇ ਕੌਸ਼ਲ ਨਾਲ ਹੀ ਸੰਭਵ ਹੈ। ਅਜਿਹੇ ਪਾਵਨ ਸਮੇਂ ਵਿੱਚ ਮਹਾਰਾਸ਼ਟਰ ਦੇ ਸਾਡੇ ਬੇਟੇ-ਬੇਟੀਆਂ ਦੇ ਕੌਸ਼ਲ ਵਿਕਾਸ ਦੇ ਲਈ ਇੰਨੇ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਜੋ ਲੱਖਾਂ ਨੌਜਵਾਨ ਮੇਰੇ ਸਾਹਮਣੇ ਬੈਠੇ ਹਨ ਅਤੇ ਜੋ ਇਸ ਕੌਸ਼ਲ ਵਿਕਾਸ ਦੇ ਰਸਤੇ ‘ਤੇ ਅੱਗੇ ਵਧਣ ਦਾ ਸੰਕਲਪ ਲੈ ਰਹੇ ਹਨ, ਮੈਂ ਜ਼ਰੂਰ ਕਹਿੰਦਾ ਹਾਂ ਕਿ ਉਨ੍ਹਾਂ ਦੇ ਜੀਵਨ ਵਿੱਚ ਅੱਜ ਦੀ ਇਹ ਪ੍ਰਭਾਤ ਮੰਗਲ ਪ੍ਰਭਾਤ ਬਣ ਗਈ ਹੈ। ਮਹਾਰਾਸ਼ਟਰ ਵਿੱਚ 511 ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਦੀ ਸਥਾਪਨਾ ਹੋਣ ਜਾ ਰਹੀ ਹੈ।ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ
October 19th, 04:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰ ਲਾਂਚ ਕੀਤੇ। ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਇਹ ਕੇਂਦਰ ਗ੍ਰਾਮੀਣ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਵਿਭਿੰਨ ਖੇਤਰਾਂ ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਸੰਚਾਲਿਤ ਕਰਨਗੇ।ਪ੍ਰਧਾਨ ਮੰਤਰੀ 19 ਅਕਤੂਬਰ ਨੂੰ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਨੂੰ ਲਾਂਚ ਕਰਨਗੇ
October 18th, 11:04 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਅਕਤੂਬਰ, 2023 ਨੂੰ ਸ਼ਾਮ ਲਗਭਗ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਹਾਰਾਸ਼ਟਰ ਵਿੱਚ 511 ਪ੍ਰਮੋਦ ਮਹਾਜਨ ਗ੍ਰਾਮੀਣ ਕੌਸ਼ਲਯ ਵਿਕਾਸ ਕੇਂਦਰਾਂ ਨੂੰ ਲਾਂਚ ਕਰਨਗੇ। ਇਹ ਕੇਂਦਰ ਮਹਾਰਾਸ਼ਟਰ ਦੇ 34 ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ।