ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ

February 11th, 07:35 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਝਾਬੁਆ ਵਿੱਚ ਲਗਭਗ 7300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਨਾਲ ਖੇਤਰ ਦੀ ਮੱਹਤਵਪੂਰਨ ਕਬਾਇਲੀ ਜਨਤਾ ਨੂੰ ਲਾਭ ਹੋਵੇਗਾ, ਵਾਟਰ ਸਪਲਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਮਜ਼ਬੂਤ ਹੋਵੇਗੀ, ਨਾਲ ਹੀ ਮੱਧ ਪ੍ਰਦੇਸ਼ ਵਿੱਚ ਸੜਕ, ਰੇਲ, ਬਿਜਲੀ ਅਤੇ ਸਿੱਖਿਆ ਖੇਤਰਾਂ ਨੂੰ ਭੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪਿਛੜੀਆਂ ਜਨਜਾਤੀਆਂ ਦੀਆਂ ਲਗਭਗ 2 ਲੱਖ ਮਹਿਲਾ ਲਾਭਾਰਥੀਆਂ ਨੂੰ ਆਹਾਰ ਅਨੁਦਾਨ (AaharAnudan) ਯੋਜਨਾ ਦੇ ਤਹਿਤ ਮਾਸਿਕ ਕਿਸ਼ਤ ਵੰਡੀ। ਇਸ ਦੇ ਇਲਾਵਾ ਸ਼੍ਰੀ ਮੋਦੀ ਨੇ ਸਵਾਮਿਤਵ ਯੋਜਨਾ (SVAMITVA Scheme) ਦੇ ਲਾਭਾਰਥੀਆਂ ਨੂੰ 1.75 ਲੱਖ ਅਧਿਕਾਰ ਅਭਿਲੇਖ (Adhikar Abhilekh) (ਅਧਿਕਾਰਾਂ ਦਾ ਰਿਕਾਰਡ) ਵੰਡੇ ਅਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (Pradhan MantriAdarsh Gram Yojana) ਦੇ ਤਹਿਤ 559 ਪਿੰਡਾਂ ਦੇ ਲਈ 55.9 ਕਰੋੜ ਰੁਪਏ ਟ੍ਰਾਂਸਫਰ ਕੀਤੇ।