
ਛੱਤੀਸਗੜ੍ਹ ਦੇ ਬਿਲਾਸਪੁਰ ਵਿਖੇ ਵਿਭਿੰਨ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 30th, 06:12 pm
ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਰਮੇਨ ਡੇਕਾ ਜੀ, ਇੱਥੋਂ ਦੇ ਮਕਬੂਲ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਵਿਸ਼ਨੂਦੇਵ ਸਾਯ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਮਨੋਹਰ ਲਾਲ ਜੀ, ਇਸੇ ਖੇਤਰ ਦੇ ਸਾਂਸਦ ਅਤੇ ਕੇਂਦਰ ਵਿੱਚ ਮੰਤਰੀ ਤੋਖਨ ਸਾਹੂ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਮੇਰੇ ਪਰਮ ਮਿੱਤਰ ਰਮਨ ਸਿੰਘ ਜੀ, ਉਪ ਮੁੱਖ ਮੰਤਰੀ ਵਿਜੈ ਸ਼ਰਮਾ ਜੀ, ਅਰੁਣ ਸਾਹੂ ਜੀ, ਛੱਤੀਸਗੜ੍ਹ ਸਰਕਾਰ ਦੇ ਸਾਰੇ ਮੰਤਰੀ ਗਣ, ਸਾਂਸਦ ਗਣ ਤੇ ਵਿਧਇਕ ਗਣ ਅਤੇ ਦੂਰ-ਦੂਰ ਤੋਂ ਇੱਥੇ ਆਏ ਮੇਰੇ ਭਾਈਓ ਅਤੇ ਭੈਣੋਂ!
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ 33,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
March 30th, 03:30 pm
ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟਿਕਾਊ ਜੀਵਨ-ਨਿਰਬਾਹ ਦੀ ਬਿਹਤਰੀ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ 33,700 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਕੰਮ ਦੀ ਸ਼ੁਰੂਆਤ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਅੱਜ ਨਵੇਂ ਸਾਲ ਦੀ ਸ਼ੁਭ ਸ਼ੁਰੂਆਤ ਅਤੇ ਨਵਰਾਤ੍ਰਿਆਂ ਦੇ ਪਹਿਲੇ ਦਿਨ, ਉਨ੍ਹਾਂ ਨੇ ਛੱਤੀਸਗੜ੍ਹ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿਉਂਕਿ ਇਹ ਮਾਤਾ ਮਹਾਮਾਯਾ (Mata Mahamaya) ਦੀ ਧਰਤੀ ਅਤੇ ਮਾਤਾ ਕੌਸ਼ਲਿਆ ਦਾ ਮਾਤ-ਘਰ ਹੈ। ਉਨ੍ਹਾਂ ਨੇ ਰਾਜ ਦੇ ਲਈ ਨਾਰੀ ਬ੍ਰਹਮਤਾ ਨੂੰ ਸਮਰਪਿਤ ਇਨ੍ਹਾਂ ਨੌਂ ਦਿਨਾਂ ਦੇ ਵਿਸ਼ੇਸ਼ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨਵਰਾਤ੍ਰਿਆਂ ਦੇ ਪਹਿਲੇ ਦਿਨ ਛੱਤੀਸਗੜ੍ਹ ਵਿੱਚ ਹੋਣ ਦਾ ਆਪਣਾ ਸੁਭਾਗ ਪ੍ਰਗਟ ਕੀਤਾ ਅਤੇ ਭਗਤ ਸ਼ਿਰੋਮਣੀ ਮਾਤਾ ਕਰਮਾ ਦੇ ਸਨਮਾਨ ਵਿੱਚ ਹਾਲ ਹੀ ਵਿੱਚ ਜਾਰੀ ਕੀਤੇ ਗਏ ਡਾਕ ਟਿਕਟ 'ਤੇ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਨਵਰਾਤ੍ਰਿਆਂ ਉਤਸਵ ਰਾਮ ਨੌਮੀ ਦੇ ਜਸ਼ਨ ਨਾਲ ਸਮਾਪਤ ਹੋਵੇਗਾ, ਜੋ ਛੱਤੀਸਗੜ੍ਹ ਵਿੱਚ ਭਗਵਾਨ ਰਾਮ ਦੇ ਪ੍ਰਤੀ ਵਿਲੱਖਣ ਸ਼ਰਧਾ, ਖਾਸ ਕਰਕੇ ਰਾਮਨਾਮੀ ਸਮਾਜ ਦੇ ਅਸਾਧਾਰਣ ਸਮਰਪਣ ਨੂੰ ਉਜਾਗਰ ਕਰਦਾ ਹੈ, ਜਿਸਨੇ ਆਪਣਾ ਪੂਰਾ ਜੀਵਨ ਭਗਵਾਨ ਰਾਮ ਦੇ ਨਾਮ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਭਗਵਾਨ ਰਾਮ ਦਾ ਮਾਤ ਪਰਿਵਾਰ ਆਖਦਿਆਂ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾ ਕਰਨਗੇ
March 28th, 02:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾਨ ਕਰਨਗੇ। ਉਹ ਨਾਗਪੁਰ ਜਾਣਗੇ ਅਤੇ ਸੁਬ੍ਹਾ ਕਰੀਬ 9 ਵਜੇ ਸਮ੍ਰਿਤੀ ਮੰਦਿਰ(SmrutiMandir) ਵਿਖੇ ਦਰਸ਼ਨ(Darshan) ਕਰਨਗੇ, ਫਿਰ ਦੀਕਸ਼ਾਭੂਮੀ (Deekshabhoomi) ਜਾਣਗੇ। ਸੁਬ੍ਹਾ ਕਰੀਬ 10 ਵਜੇ ਉਹ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (MadhavNetralaya Premium Centre) ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।ਰਾਸ਼ਟਰੀ ਪੁਰਸਕਾਰ 2022 ਦੇ ਜੇਤੂ ਅਧਿਆਪਕਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
September 05th, 11:09 pm
ਦੇਸ਼ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸਿੱਖਿਆ-ਸ਼ਾਸਤਰੀ ਡਾ. ਰਾਧਾਕ੍ਰਿਸ਼ਨਨ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਇਹ ਸਾਡਾ ਸੁਭਾਗ ਹੈ ਕਿ ਸਾਡੇ ਵਰਤਮਾਨ ਰਾਸ਼ਟਰਪਤੀ ਵੀ ਟੀਚਰ ਹਨ। ਉਨ੍ਹਾਂ ਦਾ ਜੀਵਨ ਦਾ ਸ਼ੁਰੂਆਤੀ ਕਾਲ ਉਨ੍ਹਾਂ ਨੇ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਉਹ ਵੀ ਦੂਰ-ਸੁਦੂਰ ਉੜੀਸਾ ਦੇ interior ਇਲਾਕੇ ਵਿੱਚ ਅਤੇ ਉੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਅਨੇਕ ਪ੍ਰਕਾਰ ਨਾਲ ਸਾਡੇ ਲਈ ਸੁਖਦ ਸੰਜੋਗ ਹੈ ਅਤੇ ਐਸੇ ਟੀਚਰ ਰਾਸ਼ਟਰਪਤੀ ਦੇ ਹੱਥੀਂ ਤੁਹਾਡਾ ਸਨਮਾਨ ਹੋਇਆ ਹੈ ਤਾਂ ਇਹ ਹੋਰ ਤੁਹਾਡੇ ਲਈ ਗਰਵ (ਮਾਣ) ਦੀ ਬਾਤ ਹੈ।ਪ੍ਰਧਾਨ ਮੰਤਰੀ ਨੇ ਅਧਿਆਪਕ ਦਿਵਸ 'ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਅਧਿਆਪਕਾਂ ਨਾਲ ਗੱਲਬਾਤ ਕੀਤੀ
September 05th, 06:25 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਅਧਿਆਪਕ ਦਿਵਸ ਮੌਕੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਕੀਤੀ।