ਕੈਬਨਿਟ ਨੇ ਮੱਛੀ ਪਾਲਣ ਸੈਕਟਰ ਦੇ ਸੂਖਮ ਅਤੇ ਛੋਟੇ ਉੱਦਮਾਂ ਦੇ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਦੇ ਤਹਿਤ ਕੇਂਦਰੀ ਸੈਕਟਰ ਦੀ ਸਬ-ਸਕੀਮ "ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹ-ਯੋਜਨਾ (PM-MKSSY)" ਨੂੰ ਪ੍ਰਵਾਨਗੀ ਦਿੱਤੀ ਅਤੇ ਅਗਲੇ ਚਾਰ ਸਾਲ ਵਿੱਚ ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਕਲਪਨਾ ਕੀਤੀ

February 08th, 08:58 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਮੱਛੀ ਪਾਲਣ ਸੈਕਟਰ ਦੇ ਰਸਮੀਕਰਨ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿੱਤ ਵਰ੍ਹੇ 2023-24 ਤੋਂ ਵਿੱਤ ਵਰ੍ਹੇ 2026-27 ਤੱਕ ਅਗਲੇ ਚਾਰ (4) ਸਾਲਾਂ ਦੀ ਮਿਆਦ ਵਿੱਚ 6,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਮੱਛੀ ਪਾਲਣ ਦੇ ਸੂਖਮ ਅਤੇ ਛੋਟੇ ਉੱਦਮਾਂ ਦਾ ਸਮਰਥਨ ਕਰਨ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਦੇ ਤਹਿਤ ਇੱਕ ਸੈਂਟਰਲ ਸੈਕਟਰ ਸਬ-ਸਕੀਮ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਾਇਤਾ ਯੋਜਨਾ (PM-MKSSY) ਨੂੰ ਪ੍ਰਵਾਨਗੀ ਦੇ ਦਿੱਤੀ ਹੈ।